Home Blog Page 245

ਵਿਧਾਇਕ ਪਠਾਣਮਾਜਰਾ ਨੇ ਕੀਤੀ ਹਾਈ ਕੋਰਟ ਤੱਕ ਪਹੁੰਚ

0
MLA Pathan Majra

ਚੰਡੀਗੜ੍ਹ, 18 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਦਾ ਦਰਵਾਜ਼ਾ ਖੜ੍ਹਕਾਇਆ ਹੈ । ਦੱਸਣਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਜਬਰ ਜ਼ਨਾਹ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ।

ਕਿਊਂ ਖੜ੍ਹਕਾਇਆ ਹੈ ਪਠਾਣਮਾਜਰਾ ਨੇ ਹਾਈਕੋਰਟ ਦਾ ਦਰਵਾਜਾ

ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ `ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ (Petition filed) ਕੀਤੀ ਹੈ । ਪਟੀਸ਼ਨ `ਤੇ ਸੁਣਵਾਈ ਲਈ ਅਜੇ ਤੱਕ ਬੈਂਚ ਦਾ ਗਠਨ ਨਹੀਂ ਕੀਤਾ ਗਿਆ ਹੈ ਕਿਉਂਕਿ ਇਸ ਸਮੇਂ ਹਾਈ ਕੋਰਟ ਦੇ ਵਕੀਲਾਂ ਵੱਲੋਂ ਹੜਤਾਲ ਕੀਤੀ ਹੋਈ ਹੈ ।

ਕੀ ਹੈ ਮਾਮਲਾ

ਜਿ਼ਕਰਯੋਗ ਹੈ ਕਿ ਹਰਮੀਤ ਸਿੰਘ ਪਠਾਨਮਾਜਰਾ ਨੇ ਪਹਿਲਾਂ ਪਟਿਆਲਾ ਸੈਸ਼ਨ ਕੋਰਟ `ਚ ਅਗਾਊਂ ਜ਼ਮਾਨਤ (Anticipatory bail) ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਕਤੂਬਰ `ਚ ਰੱਦ ਕਰ ਦਿੱਤਾ ਗਿਆ ਸੀ । ਲਗਭਗ ਦੋ ਮਹੀਨੇ ਬਾਅਦ ਪਠਾਣਮਾਜਰਾ ਨੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਦਾਖਲ ਕੀਤੀ ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਸਿ਼ਕਾਇਤਕਰਤਾ, ਜਿਸ ਨੇ ਪਹਿਲਾਂ ਵਿਧਾਇਕ ਦੀ ਪਤਨੀ ਹੋਣ ਦਾ ਦਾਅਵਾ ਕੀਤਾ ਸੀ, ਨੇ ਹੁਣ ਜਬਰ ਜ਼ਨਾਹ ਦਾ ਕੇਸ ਵੀ ਦਾਇਰ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਰਾਜਨੀਤਕ ਸਾਜਿ਼ਸ਼ ਦੱਸਿਆ ਗਿਆ ਹੈ ।

Read more : ਵਿਧਾਇਕ ਪਠਾਣਮਾਜਰਾ ਦੀ ਕੋਠੀ ਬਾਹਰ ਚਿਪਕਾਇਆ ਨੋਟਿਸ

ਐਮ. ਪੀ. ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਹਾਈ ਕੋਰਟ ਨੇ ਕੀਤੀ ਖ਼ਾਰਜ

0
Amritpal singh

ਚੰਡੀਗੜ੍ਹ, 18 ਦਸੰਬਰ 2025 : ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਮੈਂਬਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਵਾਲੀ ਪਟੀਸ਼ਨ (Petition) ਅੱਜ ਹਾਈਕੋਰਟ ਵਲੋਂ ਖਾਰਜ (Dismissed) ਕਰ ਦਿੱਤੀ ਗਈ । ਅਦਾਲਤ ਨੇ ਕਿਹਾ ਕਿ ਕੱਲ੍ਹ ਆਖਰੀ ਦਿਨ ਹੈ ਅਤੇ ਇਸ ਲਈ ਉਨ੍ਹਾਂ ਦੇ ਹੁਕਮ ਤੋਂ ਬਾਅਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਮੁਸ਼ਕਲ ਹੋਵੇਗੀ ।

ਅਦਾਲਤ ਨੇ ਦਿੱਤੀ ਅਗਲੇ ਸੈਸ਼ਨ ਲਈ ਪਹਿਲਾਂ ਤੋ਼ ਹੀ ਪਟੀਸ਼ਨ ਦਾਇਰ ਕਰਨ ਦੀ ਸਲਾਹ

ਅਦਾਲਤ ਨੇ ਅਗਲੇ ਸੈਸ਼ਨ ਲਈ ਪਹਿਲਾਂ ਤੋਂ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ । ਅਦਾਲਤ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਵਕੀਲ ਦੀ ਗੈਰ-ਹਾਜ਼ਰੀ ਕਾਰਨ ਇਸ ਮਾਮਲੇ ਵਿੱਚ ਸੁਣਵਾਈ ਨਹੀਂ ਹੋ ਸਕਦੀ । ਅਦਾਲਤ ਨੇ ਕਿਹਾ ਕਿ ਕਿਉਂਕਿ ਕੱਲ੍ਹ ਸੈਸ਼ਨ ਦਾ ਆਖਰੀ ਦਿਨ ਹੈ, ਇਸ ਲਈ ਪਟੀਸ਼ਨ ਦਾ ਕੋਈ ਆਧਾਰ ਨਹੀਂ ਹੈ ।

Read More : ਵਕੀਲਾਂ ਦੀ ਹੜ੍ਹਤਾਲ ਕਾਰਨ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਸੁਣਵਾਈ ਟਲੀ

ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ ਦੇ ਮੁੱਖ ਅਧਿਆਪਕਾਂ ਨੂੰ ਕੀਤਾ ਸਸਪੈਂਡ

0
Block Education Officer

ਨਾਭਾ, 18 ਦਸੰਬਰ 2025 : ਨਾਭਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ (Government Elementary School New Basti) ਦੇ ਅਧਿਆਪਕਾਂ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ, ਸਕੂਲ ਦੀ ਮੁੱਖ ਅਧਿਆਪਕਾ ਨੀਨਾ ਰਾਣੀ ਨੂੰ ਸਿੱਖਿਆ ਵਿਭਾਗ ਵੱਲੋਂ ਕੀਤਾ ਸਸਪੈਂਡ (Suspend) ਕਰਨ ਦੇ ਨਾਲ-ਨਾਲ 5 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਕੀਤਾ ਜਾਰੀ ਕੀਤਾ ਗਿਆ ਹੈ ।

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਕੂਲ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ

ਇਸ ਮੌਕੇ ਤੇ ਬਲਾਕ ਸਿਖਿਆ ਅਫਸਰ (Block Education Officer) ਅਖਤਰ ਸਲੀਮ ਨੇ ਦੱਸਿਆ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਕੂਲ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ । ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਫਾਈ ਨਾ ਹੋਣਾ, ਬੱਚਿਆਂ ਦਾ ਹਾਜਰੀ ਰਜਿਸਟਰ ਪੁਰਾ ਨਾ ਰੱਖਣਾ ਅਤੇ ਮਿਡ ਡੇ ਮੀਲ ਦੇ ਰੱਖ ਰਖਾਵ ਤੋਂ ਇਲਾਵਾ ਖਾਣੇ ਵਿੱਚ ਸੂਸਰੀਆਂ ਨਿਕਲਣਾ ਪਾਇਆ ਗਿਆ ਅਤੇ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਹੁਣ ਵੱਡਾ ਐਕਸ਼ਨ ਲਿਆ ਗਿਆ ਹੈ ।

ਸਕੂਲ ਦੀ ਮੁੱਖ ਅਧਿਆਪਕਾ ਨੀਨਾ ਰਾਣੀ ਨੂੰ ਸਿੱਖਿਆ ਵਿਭਾਗ ਵੱਲੋਂ ਸਸਪੈਂਡ ਕੀਤਾ ਗਿਆ । ਉਨਾਂ ਦਾ ਹੈਡਕੁਆਰਟਰ ਜ਼ਿਲਾ ਸਿੱਖਿਆ ਦਫਤਰ ਐਲੀਮੈਂਟਰੀ ਬਣਾਇਆ ਗਿਆ ਤੇ ਨਾਲ ਨਾਲ 5 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਕੂਲ ਦੀ ਨੁਹਾਰ ਬਦਲਣ ਲਈ 45 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਸੀ ।

ਖਜ਼ਾਨਾ ਮੰਤਰੀ ਦੀ ਚੈਕਿੰਗ ਉਪਰੰਤ ਉੱਚ ਅਧਿਕਾਰੀਆਂ ਵੱਲੋਂ ਵੀ ਸਕੂਲ ਦਾ ਦੌਰਾ ਕੀਤਾ ਗਿਆ

ਜ਼ਿਕਰਯੋਗ ਹੈ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ ਇਸੇ ਪ੍ਰਾਇਮਰੀ ਸਕੂਲ ਦੇ ਵਿੱਚ ਵਿਦਿਆ ਹਾਸਿਲ ਕਰ ਚੁੱਕੇ ਹਨ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਦੋਂ ਮੌਕੇ ਤੇ ਅਚਨਚੇਤ ਸਕੂਲ ਵਿੱਚ ਪਹੁੰਚ ਕੇ ਚੈਕਿੰਗ ਕੀਤੀ ਗਈ ਤਾਂ ਸਕੂਲ ਵਿੱਚ ਖਾਮੀਆਂ ਪਾਈਆਂ ਗਈਆਂ ।

ਖਜ਼ਾਨਾ ਮੰਤਰੀ ਦੀ ਚੈਕਿੰਗ ਉਪਰੰਤ ਉੱਚ ਅਧਿਕਾਰੀਆਂ ਵੱਲੋਂ ਵੀ ਸਕੂਲ ਦਾ ਦੌਰਾ ਕੀਤਾ ਗਿਆ, ਜਿਸ ਦੀ ਸਾਰੀ ਰਿਪੋਰਟ ਸਿੱਖਿਆ ਵਿਭਾਗ (Education Department) ਨੂੰ ਸੌਂਪੀ ਗਈ । ਸਿੱਖਿਆ ਵਿਭਾਗ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸਕੂਲ ਦੀ ਮੁੱਖ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਅਤੇ 5 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ।

Read More : ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ

ਜੌਨਪੁਰ `ਚ ਪੁੱਤਰ ਨੇ ਮੁਸਲਿਮ ਪਤਨੀ ਲਈ ਕੀਤੇ ਮਾਤਾ-ਪਿਤਾ ਦੇ 6 ਟੁਕੜੇ

0
Jaunpur murder

ਜੌਨਪੁਰ, 18 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ (Jaunpur district of Uttar Pradesh) `ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇਕ ਇੰਜੀਨੀਅਰ ਪੁੱਤਰ ਨੇ ਮੁਸਲਿਮ ਪਤਨੀ ਲਈ ਆਪਣੇ ਹੀ ਮਾਪਿਆਂ (Parents) ਸ਼ਿਆਮ ਬਹਾਦਰ ਤੇ ਬਬੀਤਾ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ।

7 ਬੋਰੀਆਂ `ਚ ਭਰ ਕੇ ਲਾਸ਼ਾਂ ਦਰਿਆ `ਚ ਰੋੜ੍ਹ ਦਿੱਤੀਆਂ

ਮੁਲਜ਼ਮ ਨੇ ਪਹਿਲਾਂ ਆਪਣੇ ਮਾਪਿਆਂ ਦੇ ਸਿਰ ਲੋਹੇ ਦੀ ਸਿੱਲ ਨਾਲ ਕੁਚਲ (Head crushed with an iron bar) ਦਿੱਤੇ । ਫਿਰ ਲਾਸ਼ਾਂ ਨੂੰ ਆਰੀ ਨਾਲ 6 ਟੁਕੜਿਆਂ `ਚ ਵੱਢ ਦਿੱਤਾ । ਉਸ ਤੋਂ ਬਾਅਦ ਲਾਸ਼ਾਂ ਨੂੰ 7 ਬੋਰੀਆਂ `ਚ ਪਾ ਕੇ ਗੋਮਤੀ ਦਰਿਆ `ਚ ਰੋੜ੍ਹ ਦਿੱਤਾ । ਪੁਲਸ ਅਨੁਸਾਰ ਮੁਲਜ਼ਮ ਅੰਬੇਸ਼ ਕੁਮਾਰ ਨੇ 8 ਦਸੰਬਰ ਨੂੰ ਇਹ ਅਪਰਾਧ ਕੀਤਾ ਸੀ । ਉਸ ਨੂੰ 15 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਪੱਛਮੀ ਬੰਗਾਲ ਦੀ ਇਕ ਮੁਸਲਿਮ ਔਰਤ ਨਾਲ ਲੱਗਭਗ 6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ । ਇਸ ਕਾਰਨ ਉਸ ਦੇ ਮਾਪੇ ਗੁੱਸੇ `ਚ ਸਨ ।

Read More : ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

ਦੇਸ਼ `ਚ 5,129 ਸਰਕਾਰੀ ਸਕੂਲਾਂ `ਚ ਇਕ ਵੀ ਵਿਦਿਆਰਥੀ ਨਹੀਂ

0
government-schools

ਨਵੀਂ ਦਿੱਲੀ, 18 ਦਸੰਬਰ 2025 : ਭਾਰਤ ਦੇ 10.13 ਲੱਖ ਸਰਕਾਰੀ ਸਕੂਲਾਂ (Government schools) ਵਿਚੋਂ 5,149 ਸਕੂਲਾਂ (5,149 schools) ਵਿਚ ਇਕ ਵੀ ਵਿਦਿਆਰਥੀ ਨਹੀਂ ਹੈ । ਸਰਕਾਰੀ ਅੰਕੜਿਆਂ (Government statistics) ਅਨੁਸਾਰ 2024-25 ਦੇ ਅਕਾਦਮਿਕ ਸਾਲ ਵਿਚ ਜਿਨ੍ਹਾਂ ਸਕੂਲਾਂ ਵਿਚ ਇਕ ਵੀ ਬੱਚੇ ਨੇ ਦਾਖਲਾ ਨਹੀਂ ਕਰਵਾਇਆ, ਉਨ੍ਹਾਂ ਵਿਚ 70 ਫੀਸਦੀ ਤੋਂ ਵੱਧ ਅਜਿਹੇ ਸਕੂਲ ਤੇਲੰਗਾਨਾ ਅਤੇ ਪੱਛਮੀ ਬੰਗਾਲ ਵਿਚ ਹਨ । ਸਿੱਖਿਆ ਮੰਤਰਾਲਾ (Ministry of Education) ਵੱਲੋਂ ਹਾਲ ਹੀ ਵਿਚ ਸੰਸਦ ਵਿਚ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 10 ਤੋਂ ਘੱਟ ਜਾਂ ਜ਼ੀਰੋ ਦਾਖਲੇ` ਵਾਲੇ ਸਕੂਲਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ।

ਪਿਛਲੇ 2 ਸਾਲਾਂ ਵਿਚ ਅਜਿਹੇ ਸਰਕਾਰੀ ਸਕੂਲਾਂ ਦੀ ਗਿਣਤੀ ਵਿਚ ਹੋਇਆ ਹੈ 24 ਫੀਸਦੀ ਵਾਧਾ

ਪਿਛਲੇ 2 ਸਾਲਾਂ ਵਿਚ ਅਜਿਹੇ ਸਰਕਾਰੀ ਸਕੂਲਾਂ ਦੀ ਗਿਣਤੀ ਵਿਚ 24 ਫੀਸਦੀ ਦਾ ਵਾਧਾ ਹੋਇਆ ਹੈ । ਇਨ੍ਹਾਂ ਸਕੂਲਾਂ ਦੀ ਗਿਣਤੀ 2022-23 ਦੇ ਅਕਾਦਮਿਕ ਸਾਲ ਵਿਚ 52,309 ਤੋਂ ਵਧ ਕੇ 2024-25 ਵਿਚ 65,054 ਹੋ ਗਈ ਹੈ । ਸਰਕਾਰ ਨੇ ਲੋਕ ਸਭਾ ਮੈਂਬਰਾਂ ਕਾਰਤੀ ਪੀ. ਚਿਦਾਂਬਰਮ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਵਾਲਾਂ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਇਹ ਸਕੂਲ ਹੁਣ ਦੇਸ਼ ਦੇ ਕੁੱਲ ਸਰਕਾਰੀ ਸਕੂਲਾਂ ਦਾ 6.42 ਫੀਸਦੀ ਬਣਦੇ ਹਨ । ਤੇਲੰਗਾਨਾ ਵਿਚ ਲੱਗਭਗ 2,081 ਅਜਿਹੇ ਸਕੂਲ ਹਨ ਜਿਨ੍ਹਾਂ ਵਿਚ ਕੋਈ ਦਾਖਲਾ ਨਹੀਂ ਹੈ, ਜਦੋਂ ਕਿ ਪੱਛਮੀ ਬੰਗਾਲ (West Bengal) ਵਿਚ 1,571 ਅਜਿਹੇ ਸਕੂਲ ਹਨ ।

Read More : ਸਰਕਾਰੀ ਸਕੂਲਾਂ ਦੇ 474 ਵਿਦਿਆਰਥੀਆਂ ਨੇ NEET ਕੀਤੀ ਪਾਸ

ਵੰਦੇ ਭਾਰਤ ਰੇਲ ਹੁਣ ਬਰਨਾਲਾ ਸਟੇਸ਼ਨ ਤੇ ਵੀ ਕਰੇਗੀ ਰੁਕਿਆ

0
Ravneet Bittu

ਨਵੀਂ ਦਿੱਲੀ, 18 ਦਸੰਬਰ 2025 : ਭਾਰਤ ਦੇਸ਼ ਦੇ ਰੇਲ ਮੰਤਰਾਲਾ ਵਲੋਂ ਭਾਰਤ ਵਾਸੀਆਂ ਲਈ ਫਿਰੋਜ਼ਪੁਰ ਅਤੇ ਦਿੱਲੀ ਵਿਚਕਾਰ ਚਲਾਈ ਗਈ ਵੰਦੇ ਭਾਰਤ ਰੇਲ (Vande Bharat Train) ਗੱਡੀ ਹੁਣ ਬਰਨਾਲਾ ਰੇਲਵੇ ਸਟੇਸ਼ਨ (Barnala Railway Station) ‘ਤੇ ਵੀ ਰੁਕੇਗੀ । ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ।

ਬਰਨਾਲਾ ਵਾਸੀਆਂ ਨੇ ਕੀਤੀ ਸੀ ਰੇਲਗੱਡੀ ਲਈ ਸਟਾਪੇਜ ਦੀ ਮੰਗ

ਪੰਜਾਬ ਦੇ ਜਿ਼ਲਾ ਬਰਨਾਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਇਸ ਰੇਲ ਗੱਡੀ ਦਾ ਸਟਾਪੇਜ਼ ਬਰਨਾਲਾ ਵੀ ਬਣਾਇਆ ਜਾਵੇ, ਜਿਸਦੇ ਚਲਦਿਆਂ ਹੁਣ ਜਾ ਕੇ ਕਿਤੇ ਇਹ ਮੰਗ ਪੂਰੀ ਹੋਵੇਗੀ । ਕੁਝ ਦਿਨ ਪਹਿਲਾਂ ਜਦੋਂ ਵੰਦੇ ਭਾਰਤ ਰੇਲਗੱਡੀ ਨੂੰ ਫਿਰੋਜ਼ਪੁਰ ਤੋਂ ਦਿੱਲੀ ਵਾਇਆ ਬਠਿੰਡਾ, ਬਰਨਾਲਾ ਅਤੇ ਪਟਿਆਲਾ ਸ਼ੁਰੂ ਕੀਤਾ ਗਿਆ ਸੀ, ਤਾਂ ਇਸਨੂੰ ਬਰਨਾਲਾ ਵਿੱਚ ਸਟਾਪ ਨਹੀਂ ਦਿੱਤਾ ਗਿਆ ਸੀ ।

ਬਰਨਾਲਾ ਰੇਲਵੇ ਸਟੇਸ਼ਨ ਤੇ ਰੇਲ ਰੁਕੇਗੀ ਸਬੰਧੀ ਨੋਟੀਫਿਕੇਸ਼ਨ ਛੇਤੀ ਹੀ : ਰਵਨੀਤ ਬਿੱਟੂ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Minister of State for Railways Ravneet Singh Bittu) ਨੇ ਕਿਹਾ ਕਿ ਭਾਜਪਾ ਆਗੂਆਂ ਦੀ ਮੰਗ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਇੱਕ ਨਵਾਂ ਨੋਟੀਫਿਕੇਸ਼ਨ (Notifications) ਜਾਰੀ ਕੀਤਾ ਜਾਵੇਗਾ ਅਤੇ ਰੇਲਗੱਡੀ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਬਰਨਾਲਾ ਵਿੱਚ ਰੁਕਣੀ ਸ਼ੁਰੂ ਕਰ ਦੇਵੇਗੀ । ਰੇਲਗੱਡੀ ਦੇ ਪਹਿਲੇ ਦਿਨ ਦੇ ਸੰਚਾਲਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਬਰਨਾਲਾ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਦੇ ਰੁਕਣ ਦੀ ਉਡੀਕ ਕਰ ਰਹੇ ਸਨ। ਹਾਲਾਂਕਿ ਜਦੋਂ ਰੇਲਗੱਡੀ ਨਹੀਂ ਰੁਕੀ ਤਾਂ ਲੋਕਾਂ ਨੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸੀ ।

Read More : ਫ਼ਿਰੋਜ਼ਪੁਰ ਤੋਂ ਸ਼ੁਰੂ ਹੋਈ ‘ਵੰਦੇ ਭਾਰਤ’ ਰੇਲ ਗੱਡੀ

ਸਕਾਰਪੀਓ 200 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਹੋਈ ਤਿੰਨ ਦੀ ਮੌਤ

0
Accident

ਉਤਰਾਖੰਡ, 18 ਦਸੰਬਰ 2025 : ਉੱਤਰਾਖੰਡ ਦੇ ਨੈਨੀਤਾਲ (Nainital) ਵਿਚ ਇਕ ਸਕਾਰਪੀਓ ਕਾਰ (Scorpio car) 200 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ ਦੇ ਕਾਰਨ ਤਿੰਨ ਜਣਿਆਂ ਦੀ ਮੌਤ (Three people died) ਹੋ ਗਈ ਹੈ । ਉਕਤ ਕਾਰ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਸੀ ।

ਕਿਹੜੇ ਤਿੰਨ ਦੀ ਹੋਈ ਹੈ ਮੌਤ

ਯੂ. ਪੀ. ਰਜਿਸਟ੍ਰੇਸ਼ਨ ਪਲੇਟ ਵਾਲੀ ਇੱਕ ਸਕਾਰਪੀਓ ਜੋ 200 ਫੁੱਟ ਡੂੰਘੀ ਖੱਡ (200 feet deep pit) ਵਿੱਚ ਡਿੱਗ ਗਈ ਦੇ ਕਾਰਨ ਵਾਪਰੇ ਹਾਦਸੇ (Accidents that occurred) ਵਿਚ ਡਰਾਈਵਰ ਦੀ ਮਾਂ, ਪਤਨੀ ਅਤੇ ਸਾਲੀ ਦੀ ਮੌਤ ਹੋ ਗਈ, ਜਦੋਂ ਕਿ ਕਾਰ ਵਿਚ ਸਵਾਰ ਛੇ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ । ਤਿੰਨ ਔਰਤਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਭਵਾਲੀ ਪੁਲਸ ਨੇ ਕਿਹਾ ਕਿ ਇਹ ਹਾਦਸਾ ਸਵੇਰੇ 9.30 ਵਜੇ ਦੇ ਕਰੀਬ ਭਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ `ਤੇ ਵਾਪਰਿਆ । ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਐਸ. ਡੀ. ਆਰ. ਐਫ. ਦੀ ਟੀਮ ਮੌਕੇ `ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਕਾਰ ਵਿਚ ਫਸੇ ਲੋਕਾਂ ਨੂੰ ਬਚਾਇਆ ।

ਜ਼ਖ਼ਮੀਆਂ ਨੂੰ ਭੇਜਿਆ ਗਿਆ ਹੈ ਸੀ. ਐਚ. ਸੀ. ਸੈਂਟਰ

ਜ਼ਖ਼ਮੀਆਂ (The injured) ਨੂੰ ਐਂਬੂਲੈਂਸ ਦੀ ਮਦਦ ਨਾਲ ਕਮਿਊਨਿਟੀ ਹੈਲਥ ਸੈਂਟਰ (ਸੀ. ਐਚ. ਸੀ.) ਭੇਜਿਆ ਗਿਆ ਹੈ। ਕੁਝ ਜ਼ਖ਼ਮੀਆਂ ਨੂੰ ਸੁਸ਼ੀਲਾ ਤਿਵਾੜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ । ਸਾਰੇ ਜ਼ਖ਼ਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਉਹ ਸਵੇਰੇ ਦਰਸ਼ਨ ਲਈ ਕੈਂਚੀ ਧਾਮ ਜਾ ਰਹੇ ਸਨ, ਇਹ ਹਾਦਸਾ ਮੰਦਿਰ ਤੋਂ ਲਗਭਗ 5 ਕਿਲੋਮੀਟਰ ਪਹਿਲਾਂ ਵਾਪਰਿਆ । ਪੁਲਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਰਿਸ਼ਤੇਦਾਰ ਸਨ ।

Read More : ਸੜਕ ਹਾਦਸੇ ਵਿਚ 3 ਦੀ ਹੋਈ ਮੌਤ 4 ਜ਼ਖ਼ਮੀ

ਸਿ਼ਲਪਾ ਸ਼ੈੱਟੀ ਦੇ ਰੈਸਟੋਰੈਂਟ `ਤੇ ਆਮਦਨ ਕਰ ਵਿਭਾਗ ਦਾ ਛਾਪਾ

0
Income Tax Department

ਮੁੰਬਈ, 18 ਦਸੰਬਰ 2025 : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Bollywood actress Shilpa Shetty) ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪਦੀਆਂ । ਆਮਦਨ ਕਰ ਵਿਭਾਗ (Income Tax Department) ਨੇ ਮੁੰਬਈ ਦੇ ਦਾਦਰ ਇਲਾਕੇ ਵਿਚ ਉਸਦੇ ਬੈਸਟੀਅਨ ਰੈਸਟੋਰੈਂਟ (Bastian Restaurant) `ਤੇ ਛਾਪਾ ਮਾਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਕਈ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਘੰਟਿਆਂ ਤੱਕ ਤਲਾਸ਼ੀ ਮੁਹਿੰਮ (Search operation) ਚਲਾਈ । ਵਿਭਾਗ ਅਧਿਕਾਰੀਆਂ ਨੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਜਾਂਚ ਕੀਤੀ । ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਸੰਚਾਲਨ ਨਾਲ ਸਬੰਧਤ ਆਮਦਨ ਕਰ ਭੁਗਤਾਨ `ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ ।

ਆਮਦਨ ਕਰ ਵਿਭਾਗ ਨੇ ਨਹੀਂ ਦਿੱਤੀ ਛਾਪੇ ਤੋਂ ਬਾਅਦ ਕੋਈ ਜਾਣਕਾਰੀ

ਹਾਲਾਂਕਿ ਆਮਦਨ ਕਰ ਵਿਭਾਗ ਨੇ ਛਾਪੇ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਦਿੱਤੀ ਹੈ । ਸਿ਼ਲਪਾ ਸ਼ੈੱਟੀ ਇਸ ਰੈਸਟੋਰੈਂਟ ਦੀ ਕੋ-ਆਨਰ ਹੈ । ਉਸਦੇ ਨਾਲ ਰਣਜੀਤ ਬਿੰਦਰਾ ਵੀ ਇਸਦਾ ਮਾਲਕ ਹੈ । ਇਹ ਰੈਸਟੋਰੈਂਟ 2016 ਵਿਚ ਸ਼ੁਰੂ ਹੋਇਆ ਸੀ 8 ਅਤੇ ਇਸ ਤੋਂ ਬਾਅਦ ਤੋਂ ਹੀ ਇਹ ਆਪਣੇ ਸੀ-ਫੂਡ ਲਈ ਬਹੁਤ ਮਸ਼ਹੂਰ ਰਿਹਾ ਹੈ ।

ਬੈਂਗਲੁਰੂ ਵਾਲੇ ਰੋਸਟੋਰੈਂਟ ਵਿਰੁੱਧ ਵੀ ਮਾਮਲਾ ਦਰਜ

ਸ਼ਿਲਪਾ ਦੇ ਮੁੰਬਈ ਵਾਲੇ ਰੈਸਟੋਰੈਂਟ `ਤੇ ਇਨਕਮ ਟੈਕਸ ਦੀ ਛਾਪੇਮਾਰੀ ਓਦੋਂ ਹੋਈ ਹੈ, ਜਦੋਂ ਬੈਂਗਲੁਰੂ ਪੁਲਸ ਨੇ ਅਦਾਕਾਰਾ ਦੇ ਰੈਸਟੋਰੈਂਟ ਵਿਰੁੱਧ ਮਾਮਲਾ ਦਰਜ ਕੀਤਾ ਹੈ । ਬੈਂਗਲੁਰੂ ਵਾਲੇ ਬੈਸਟੀਅਨ ਰੈਸਟੋਰੈਂਟ `ਤੇ ਕਥਿਤ ਤੌਰ `ਤੇ ਨਿਰਧਾਰਤ ਸਮੇਂ ਤੋਂ ਵੱਧ ਖੁੱਲ੍ਹਾ ਰਹਿਣ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਦੀਆਂ ਪਾਰਟੀਆਂ ਦੀ ਆਗਿਆ ਦੇਣ ਦਾ ਦੋਸ਼ ਹੈ ।

Read More : ਆਮਦਨ ਕਰ ਵਿਭਾਗ ਨੇ ਕੀਤੀ ਕਾਂਗਰਸੀ ਨੇਤਾ ਰਮਿੰਦਰ ਅਮਲਾ ਦੇ ਘਰ `ਤੇ ਰੇਡ

ਭੁਪੇਸ਼ ਬਘੇਲ ਦੇ ਦਫਤਰ `ਚ ਉਪ-ਸਕੱਤਰ ਰਹੀ ਸੌਮਿਆ ਚੌਰਸੀਆ ਗ੍ਰਿਫਤਾਰ

0
enforcement directorate

ਰਾਏਪੁਰ, 18 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਵਿਚ ਤਾਇਨਾਤ ਰਹੀ ਰਾਜ ਪ੍ਰਸ਼ਾਸਨਿਕ ਸੇਵਾ ਦੀ ਮੁਅੱਤਲ ਅਧਿਕਾਰੀ ਸੌਮਿਆ ਚੌਰਸੀਆ (Soumya Chaurasia) ਨੂੰ ਇਕ ਕਥਿਤ ਸ਼ਰਾਬ ਘਪਲੇ ਦੇ ਮਾਮਲੇ ਵਿਚ ਮੰਗਲਵਾਰ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਚੌਰਸੀਆ ਕਥਿਤ ਕੋਲਾ ਲੇਵੀ ਘਪਲੇ ਵਿਚ ਵੀ ਇਕ ਮੁਲਜ਼ਮ ਹੈ । ਸੁਪਰੀਮ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਉਸਨੂੰ ਇਸ ਸਾਲ ਮਈ ਵਿਚ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ ।

Read More : ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ `ਚ ਈ. ਡੀ. ਦੀ 4 ਸੂਬਿਆਂ `ਚ ਛਾਪੇਮਾਰੀ

ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰਦਿਆਂ ਗੈਰ-ਜ਼ਮਾਨਤੀ ਵਾਰੰਟ ਜਾਰੀ

0
Sukhbir Singh Badal

ਚੰਡੀਗੜ੍ਹ, 18 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿ਼ਲ੍ਹਾ ਅਦਾਲਤ (Chandigarh District Court) ਨੇ 2017 ਵਿੱਚ ਦਾਇਰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ।

ਸੁਖਬੀਰ ਦੇ ਪੇਸ਼ ਨਾ ਹੋਣ ਕਾਰਨ ਕੀਤੇ ਗਏ ਗੈਰ-ਜਮਾਨਤੀ ਵਾਰੰਟ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਅਦਾਲਤ ਨੇ ਸੁਣਵਾਈ ਦੌਰਾਨ ਪੇਸ਼ ਨਾ ਹੋਣ ਕਾਰਨ ਗੈਰ-ਜ਼ਮਾਨਤੀ ਵਾਰੰਟ (Non-bailable warrant) ਵੀ ਜਾਰੀ ਕੀਤਾ । ਇਹ ਹੁਕਮ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਰਾਹੁਲ ਗਰਗ ਨੇ ਜਾਰੀ ਕੀਤਾ । ਅਗਲੀ ਸੁਣਵਾਈ 9 ਜਨਵਰੀ-2026 ਨੂੰ ਹੋਣੀ ਹੈ, ਅਤੇ ਅਦਾਲਤ ਨੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ।

ਕਿਸ ਦੀ ਸਿ਼ਕਾਇਤ ਤੇ ਦਰਜ ਕੀਤਾ ਗਿਆ ਸੀ ਕੇਸ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਦੇ ਵਸਨੀਕ ਅਤੇ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਜਿੰਦਰ ਪਾਲ ਸਿੰਘ ਦੀ ਸਿ਼ਕਾਇਤ ਦੇ ਆਧਾਰ ‘ਤੇ ਦਾਇਰ ਕੀਤਾ ਗਿਆ ਸੀ । ਸਿ਼ਕਾਇਤ ਅਨੁਸਾਰ ਸੁਖਬੀਰ ਬਾਦਲ ਨੇ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ ਰਾਜਨੀਤਕ ਫਰੰਟ ਦੱਸਿਆ ਸੀ ਜੋ ਕਿ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਵਿੱਚ ਪ੍ਰਸਾਰਿਤ ਹੋਇਆ ਸੀ । ਦੋਸ਼ ਹੈ ਕਿ ਇਨ੍ਹਾਂ ਬਿਆਨਾਂ ਨੇ ਸੰਗਠਨ ਦੀ ਸਾਖ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਇਆ ਹੈ ।

Read More : ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਸੜਕ ਹਾਦਸੇ ‘ਤੇ ਜਤਾਇਆ ਦੁੱਖ