Home Blog Page 246

ਭਾਰਤੀ ਉਡਾਣਾਂ ਲਈ ਹਵਾਈ ਖੇਤਰ ਪਾਬੰਦੀ ਪਾਕਿਸਤਾਨ ਨੇ ਵਧਾਈ

0
airspace

ਇਸਲਾਮਾਬਾਦ, 17 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਨੇ ਭਾਰਤੀ ਜਹਾਜ਼ਾਂ ਲਈ ਅਪਣੇ ਹਵਾਈ ਖੇਤਰ (Airspace) ’ਤੇ ਲਗਾਈ ਗਈ ਪਾਬੰਦੀ (Ban) ਨੂੰ ਇਕ ਹੋਰ ਮਹੀਨੇ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ ।

ਕਦੋਂ ਤੱਕ ਲਈ ਵਧਾਈ ਗਈ ਹੈ ਪਾਬੰਦੀ

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੋ ਭਾਰਤ ਦੇੇਸ਼ ਦੇ ਹਵਾਈ ਜਹਾਜ਼ਾਂ (Airplanes) ਲਈ ਪਾਕਿਸਤਾਨ ਦਾ ਹਵਾਈ ਖੇਤਰ ਵਿਚ ਬੰਦ ਕੀਤਾ ਹੋਇਆ ਹੈ ਦੇ ਵਿਚ ਜੋ ਵਾਧਾ ਕੀਤਾ ਗਿਆ ਹੈ ਉਹ ਹੁਣ 23 ਜਨਵਰੀ ਤਕ ਦਾ ਕੀਤਾ ਗਿਆ ਹੈ ਜੋ ਕਿ ਪਹਿਲਾਂ ਵਾਂਗ ਹੀ ਲਾਗੂ ਰਹੇਗਾ । ਪਾਕਿਸਤਾਨ ਹਵਾਈ ਅੱਡਾ ਅਥਾਰਟੀ (Pakistan Airports Authority) (ਪੀ. ਏ. ਏ.) ਨੇ ਬੁੱਧਵਾਰ ਨੂੰ ਇਸ ਪਾਬੰਦੀ ਨੂੰ 23 ਜਨਵਰੀ ਤਕ ਵਧਾਉਣ ਦਾ ਐਲਾਨ ਕੀਤਾ । ਪਿਛਲੀ ਪਾਬੰਦੀ 24 ਦਸੰਬਰ ਨੂੰ ਖ਼ਤਮ ਹੋਣ ਵਾਲੀ ਸੀ । ਇਹ ਪਾਬੰਦੀ ਮੂਲ ਰੂਪ ’ਚ ਪਹਿਲਗਾਮ ਹਮਲੇ ਤੋਂ ਬਾਅਦ ਅਪ੍ਰੈਲ ’ਚ ਲਗਾਈ ਗਈ ਸੀ । ਭਾਰਤ ਨੇ ਵੀ ਪਾਕਿਸਤਾਨ ’ਤੇ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਹੋਈ ਹੈ ।

Read More : ਜੰਗਬੰਦੀ ਤੋਂ 43 ਘੰਟਿਆਂ ਬਾਅਦ ਦੇਸ਼ ਦੇ 32 ਹਵਾਈ ਅੱਡਿਆਂ ‘ਤੇ ਸੰਚਾਲਨ ਮੁੜ ਸ਼ੁਰੂ

ਐਕਸਪ੍ਰੈੱਸ-ਵੇਅ ਬਣਨ ਨਾਲ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ 2 ਘੰਟੇ `ਚ ਤੈਅ ਹੋਵੇਗੀ

0
Nitin Gadkari

ਨਵੀਂ ਦਿੱਲੀ, 18 ਦਸੰਬਰ 2025 : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ (Minister of Road Transport and Highways) ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ (Delhi-Dehradun Expressway) ਦੇ ਚਾਲੂ ਹੋਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਤੋਂ ਉਤਰਾਖੰਡ ਦੀ ਰਾਜਧਾਨੀ ਤੱਕ ਦੀ ਦੂਰੀ ਸਿਰਫ 2 ਘੰਟਿਆਂ ਵਿਚ ਪੂਰੀ ਕੀਤੀ ਜਾ ਸਕੇਗੀ ਅਤੇ ਇਸਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਮੰਗਿਆ ਗਿਆ ਹੈ ।

ਐਕਸਪ੍ਰੈਸ-ਵੇਅ ਦੇ 15 ਦਿਨਾਂ ਵਿਚ ਚਾਲੂ ਹੋਣ ਦੀ ਗਡਕਰੀ ਨੇ ਪ੍ਰਗਟਾਈ ਉਮੀਦ

ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਪੂਰਕ ਸਵਾਲ ਦੇ ਜਵਾਬ ਵਿਚ ਨਿਤਿਨ ਗਡਕਰੀ (Nitin Gadkari) ਨੇ ਉਮੀਦ ਪ੍ਰਗਟਾਈ ਕਿ ਇਹ ਐਕਸਪ੍ਰੈੱਸ-ਵੇਅ ਲਗਭਗ 15 ਦਿਨਾਂ ਵਿਚ ਚਾਲੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਿੱਲੀ-ਮੇਰਠ ਐਕਸਪ੍ਰੈੱਸ-ਵੇਅ (Delhi-Meerut Expressway) ਬਣਾਇਆ ਹੈ, ਜਿਸ ਨਾਲ ਮੇਰਠ ਤੱਕ ਯਾਤਰਾ ਕਰਨ ਵਿਚ 45 ਮਿੰਟ ਲੱਗਦੇ ਹਨ, ਜਦੋਂ ਕਿ ਪਹਿਲਾਂ ਸਾਢੇ ਤਿੰਨ ਘੰਟੇ ਲੱਗਦੇ ਸਨ । ਗਡਕਰੀ ਨੇ ਕਿਹਾ ਕਿ ਸਰਕਾਰ ਹੁਣ ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ ਬਣਾ ਰਹੀ ਹੈ ।

Read More : ਕਾਰ ’ਚ ਸੀਟ ਬੈਲਟ ਲਾਉਣ ਨੂੰ ਲੈ ਕੇ ਬਦਲੇ ਨਿਯਮ ,ਨਿਤਿਨ ਗਡਕਰੀ ਨੇ ਨਵੇਂ ਨਿਯਮਾਂ ਦਾ ਕੀਤਾ ਐਲਾਨ

ਮੌਲਵੀ ਤੌਕੀਰ ਰਜ਼ਾ ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ

0
Maulvi Tauqir Raza

ਬਰੇਲੀ, 18 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਪੁਲਸ (Uttar Pradesh Police) ਨੇ ਇਸ ਸਾਲ 26 ਸਤੰਬਰ ਨੂੰ ਬਰੇਲੀ `ਚ ਹੋਈ ਹਿੰਸਾ (Bareilly violence) ਦੇ ਮੁੱਖ ਮੁਲਜ਼ਮ ਤੇ ਇਤੇਹਾਦ-ਏ-ਮਿਲਤ ਕੌਂਸਲ ਦੇ ਮੁਖੀ ਮੌਲਵੀ ਤੌਕੀਰ ਰਜ਼ਾ (Maulvi Tauqir Raza)  ਵਿਰੁੱਧ 3 ਹੋਰ ਮਾਮਲਿਆਂ `ਚ ਚਾਰਜਸ਼ੀਟ ਦਾਇਰ ਕੀਤੀ ਹੈ ।

ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ ਕੀਤੀ ਗਈ

ਅਧਿਕਾਰੀਆਂ ਅਨੁਸਾਰ ਹੁਣ ਤੱਕ ਦਰਜ 10 ਮਾਮਲਿਆਂ `ਚੋਂ 7 `ਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਗਈ ਜਦੋਂ ਕਿ 3 ਮਾਮਲਿਆਂ `ਚ ਜਾਂਚ ਜਾਰੀ ਹੈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਕੈਂਟ, ਕਿਲਾ ਤੇ ਪ੍ਰੇਮਨਗਰ ਪੁਲਸ ਸਟੇਸ਼ਨਾਂ `ਚ ਦਰਜ ਮਾਮਲਿਆਂ `ਚ ਮੰਗਲਵਾਰ ਚਾਰਜਸ਼ੀਟ ਦਾਇਰ ਕੀਤੀ ਗਈ ਸੀ ।

Read More : ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ

ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ

0
dog-bites

ਲੁਧਿਆਣਾ, 18 ਦਸੰਬਰ 2025 : ਲਧਿਆਣਾ (Ludhiana) ਸ਼ਹਿਰ ਦੇ ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ਵਿਚ ਜਿਸ ਕੁੱਤੇ ਵਲੋਂ 15 ਦੇ ਕਰੀਬ ਵਿਅਕਤੀਆਂ ਨੂੰ ਵੱਢ ਲਿਆ ਗਿਆ ਹੈ ਰੈਬਿਜ਼ ਨਾਲ ਪੀੜ੍ਹਤ (Suffering from rabies) ਨਿਕਲਿਆ ਹੈ ।

ਕਿਵੇਂ ਪਤਾ ਲੱਗਿਆ ਕੁੱਤੇ ਦੇ ਰੈਬਿਜ਼ ਨਾਲ ਪੀੜ੍ਹਤ ਹੋਣ ਬਾਰੇ

ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ’ਚ ਬੀਤੇ ਐਤਵਾਰ ਨੂੰ ਬੱਚੇ ਸਣੇ 15 ਜਣਿਆਂ ਨੂੰ ਵੱਢਣ ਵਾਲਾ ਕੁੱਤਾ ਰੈਬਿਜ਼ ਰੋਗ ਤੋਂ ਪੀੜਤ (Dog suffering from rabies) ਸੀ ਸਬੰਧੀ ਖੁਲਾਸਾ ਗੁਰੂ ਅੰਗਦ ਦੇਵ ਪਸ਼ੂ ਇਲਾਜ ਤੇ ਵਿਗਿਆਨ ਯੂਨੀਵਰਸਿਟੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਇਆ। ਉਕਤ ਰਿਪੋਰਟ ਨਗਰ ਨਿਗਮ ਨੂੰ ਸੌਂਪੀ ਗਈ। ਜਿਸ ਵਿਚ ਮਰੇ ਕੁੱਤੇ ਨੂੰ ਰੈਬਿਜ਼ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ।

ਕੁੱਤੇ ਵਲੋਂ ਵੱਢੇ ਜਾਣ ਵਾਲੇ ਵਿਅਕਤੀਆਂ ਨੂੰ ਲਗਾਉਣਾ ਹੋਵੇਗਾ ਐਂਟੀ ਰੈਬਿਜ ਟੀਕਾ

ਕੁੱਤੇ ਦੇ ਰੈਬਿਜ਼ ਪੀੜਤ ਨਿਕਲਣ ਤੇ ਲੁਧਿਆਣਾ ’ਚ ਜਿਨ੍ਹਾਂ 15 ਜਣਿਆਂ ਨੂੰ ਵੱਢਿਆ ਗਿਆ ਹੈ ਦੇ ਰੈਬਿਜ ਪੀੜ੍ਹਤ ਨਿਕਲਣ ਕਾਰਨ ਹੁਣ ਸਾਰੇ ਹੀ ਵਿਅਕਤੀਆਂ ਨੂੰ ਐਂਟੀ ਰੈਬਿਜ਼ ਟੀਕਾ ਲਗਾਉਣਾ ਜ਼ਰੂਰੀ ਹੋਵੇਗਾ । ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਿਥੇ ਹੁਣ ਪੀੜਤਾਂ ਨੂੰ ਐਂਟੀ ਰੈਬਿਜ਼ ਟੀਕੇ (Anti-rabies vaccines) ਲਾਉਣੇ ਜ਼ਰੂਰੀ ਹੋਣਗੇ, ਉਥੇ ਜ਼ਖ਼ਮੀ ਲੋਕਾਂ ਨੂੰ ਇਮਿਊਗਲੋਬੁਲਿਨ ਵੀ ਦਿੱਤੀ ਜਾਵੇਗੀ ।

ਵੈਟਰਨਰੀ ਡਾਕਟਰ ਮੁਤਾਬਕ ਕੁੱਤੇ ਵਲੋਂ ਵੱਢੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ

ਵੈਟਰਨਰੀ ਡਾ. ਰਾਜੀਵ ਮੁਤਾਬਕ ਜੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਮੋਢੇ ਤੋਂ ਹੇਠਾਂ ਦੇ ਅੰਗਾਂ ਜਿਵੇਂ ਹੱਥ, ਬਾਂਹ, ਛਾਤੀ, ਪੇਟ, ਲੱਕ ਜਾਂ ਲੱਤਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਐਂਟੀ ਰੈਬਿਜ਼ ਪੋਸਟ ਬਾਈਟ ਵੈਕਸੀਨੇਸ਼ਨ ਲਾਉਣੀ ਚਾਹੀਦੀ ਹੈ । ਇਹ ਪ੍ਰਕਿਰਿਆ ਪੰਜ ਟੀਕਿਆਂ ਦਾ ਮੁਕੰਮਲ ਕੋਰਸ ਹੁੰਦੀ ਹੈ । ਇਸ ਦੇ ਨਾਲ ਹੀ ਟੈੱਟਨਸ ਦਾ ਟੀਕਾ ਲਾਉਣਾ ਜ਼ਰੂਰੀ ਹੁੰਦਾ ਹੈ ।

ਜੇ ਮੋਢੇ ਦੇ ਹੇਠਲੇ ਅੰਗਾਂ ’ਤੇ ਜ਼ਖ਼ਮ ਹੋਵੇ ਤਾਂ ਮੈਡੀਕਲ ਅਫਸਰ ਦੀ ਸਲਾਹ ਨਾਲ ਸੀਰਮ ਦਾ ਟੀਕਾ ਲਗਾਉਣਾ ਚਾਹੀਦਾ ਹੈ । ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਮੋਢੇ ਤੋਂ ਉੱਪਰ ਦੇ ਅੰਗਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਟੈੱਟਨਸ, ਐਂਟੀ ਰੈਬਿਜ਼ ਵੈਕਸੀਨ ਦੇ ਨਾਲ ਹੀ ਹਾਈਪਰ ਸੀਰਮ ਦਾ ਟੀਕਾ ਲਵਾਉਣਾ ਚਾਹੀਦਾ ਹੈ । ਹਾਈਪਰ ਸੀਰਮ ਦੇ ਟੀਕੇ ਨਾਲ ਰੈਬਿਜ਼ ਵਾਇਰਸ ਨੂੰ ਉਥੇ ਨਸ਼ਟ ਕੀਤਾ ਜਾ ਸਕਦਾ ਹੈ ।

Read More : ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

ਸੰਘਣੀ ਧੁੰਦ ਦੇ ਚਲਦਿਆਂ ਦੋ ਸਕੂਲ ਬਸਾਂ ਆਪਸ ਵਿਚ ਟਕਰਾਉਣ ਕਾਰਨ ਪੰਜ ਜ਼ਖਮੀ

0
School Bus Accident

ਮੋਹਾਲੀ, 18 ਦਸੰਬਰ 2025 : ਮੋਹਾਲੀ ਦੇ ਨੇੜੇ ਪੈਂਦੇ ਕੁਰਾਲੀ (Kurali) ਵਿਖੇ ਸੰਘਣੀ ਧੁੰਦ ਕਾਰਨ ਚੰਡੀਗੜ੍ਹ ਹਾਈਵੇਅ ‘ਤੇ ਦੋ ਸਕੂਲ ਬੱਸਾਂ (School buses) ਆਪਸ ਵਿੱਚ ਟਕਰਾ ਗਈਆਂ (Collided) । ਇਸ ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ । ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।

ਹਾਦਸੇ ਵਿਚ ਟੁੱਟ ਗਈ ਡਰਾਈਵਰ ਦੀ ਲੱਤ

ਇਸ ਹਾਦਸੇ ਵਿੱਚ ਇੱਕ ਬੱਸ ਡਰਾਈਵਰ (Bus driver) ਦੀ ਲੱਤ ਟੁੱਟ ਗਈ, ਜਦੋਂ ਕਿ ਦੂਜੇ ਡਰਾਈਵਰ ਦੇ ਸਿਰ ‘ਤੇ ਛੇ ਟਾਂਕੇ ਲੱਗੇ। ਇਸ ਹਾਦਸੇ ਵਿੱਚ ਤਿੰਨ ਬੱਚੇ ਜ਼ਖਮੀ ਹੋ ਗਏ । ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਨਿਗਰਾਨੀ ਹੇਠ ਹੈ ।

ਜਮੁਨਾ ਅਪਾਰਟਮੈਂਟਸ ਨੇੜੇ ਹਾਦਸਾ

ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਅੱਜ ਸਵੇਰੇ ਜਮੁਨਾ ਅਪਾਰਟਮੈਂਟਸ ਨੇੜੇ ਹੋਇਆ । ਉਸ ਸਮੇਂ ਭਾਰੀ ਧੁੰਦ ਸੀ, ਜਿਸ ਕਾਰਨ ਬੱਸ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਸੇਂਟ ਐਜ਼ਰਾ ਅਤੇ ਡੀ. ਪੀ. ਐਸ. ਬੱਸਾਂ ਆਪਸ ਵਿੱਚ ਟਕਰਾ ਗਈਆਂ । ਹਾਦਸੇ ਤੋਂ ਬਾਅਦ ਦੋਵਾਂ ਸਕੂਲਾਂ ਦੇ ਸਟਾਫ ਮੌਕੇ ‘ਤੇ ਪਹੁੰਚੇ । ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

Read More : ਸੜਕ ਹਾਦਸੇ ਵਿਚ ਨਵੀਂ ਵਿਆਹੀ ਦੁਲਹਣ ਦੀ ਮੌਤ ਦੁਲਹਾ ਜ਼ਖ਼ਮੀ

ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ

0
Arrested

ਚੰਡੀਗੜ੍ਹ, 18 ਦਸੰਬਰ 2025 : ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ `ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ (Inderpreet Singh Perry) ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਚੰਡੀਗੜ੍ਹ ਪੁਲਸ ਫੜਨ ਵਿਚ ਅਸਫਲ ਰਹੀ ।

ਦਿੱਲੀ ਪੁਲਸ ਨੇ ਅਖੀਰਕਾਰ ਫੜ ਲਿਆ ਸ਼ੂਟਰਾਂ ਨੂੰ

ਪਿਛਲੇ 15 ਦਿਨਾਂ ਤੋਂ ਜਿ਼ਲਾ ਅਪਰਾਧ ਸੈੱਲ, ਕ੍ਰਾਈਮ ਬ੍ਰਾਂਚ ਅਤੇ ਸੈਕਟਰ-26 ਥਾਣਾ ਪੁਲਸ ਪੰਜਾਬ ਵਿਚ ਸ਼ੂਟਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ ਪਰ ਸ਼ੂਟਰਾਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ (Delhi Police Special Cell) ਨੇ ਫੜ ਲਿਆ ਹੈ । ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੈਰੀ ਕਤਲ ਮਾਮਲੇ `ਚ 2 ਸ਼ੂਟਰਾਂ ਤੇ ਗੱਡੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੀਯੂਸ਼ ਪਿਪਲਾਨੀ, ਅੰਕੁਸ਼ ਸੋਲੰਕੀ ਤੇ ਕੁੰਵਰਬੀਰ ਵਜੋਂ ਹੋਈ ਹੈ । ਉਨ੍ਹਾਂ ਕੋਲੋਂ 4 ਪਿਸਤੌਲ ਤੇ ਵੱਡੀ ਮਾਤਰਾ `ਚ ਕਾਰਤੂਸ ਬਰਾਮਦ ਕੀਤੇ ਗਏ ਹਨ।

ਪਿਯੂਸ਼ ਪਿਪਲਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੈਰੀ ਦਾ ਕਤਲ ਕਰਨ ਲਈ ਕਿਸ ਨੇ ਸੀ ਆਖਿਆ

ਪਿਯੁਸ਼ ਪਿਪਲਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਲਈ ਹੈਰੀ ਬਾਕਸਰ (Harry Boxer) ਨੇ ਕਿਹਾ ਸੀ । ਪੈਰੀ ਦਾ ਕਤਲ ਉਸ ਨੇ ਅਤੇ ਅੰਕੁਸ਼ ਸੋਲੰਕੀ ਨੇ 1 ਦਸੰਬਰ ਨੂੰ ਗੋਲੀ ਮਾਰ ਕੇ ਕੀਤਾ, ਜਦਕਿ ਕੁੰਵਰਬੀਰ ਸਿੰਘ ਕਰੇਟਾ ਕਾਰ ਵਿਚ ਮੌਜੂਦ ਸੀ । ਕਤਲ ਤੋਂ ਬਾਅਦ ਕੁੰਵਰਬੀਰ ਸਿੰਘ ਹੀ ਉਨ੍ਹਾਂ ਨੂੰ ਟਿੰਬਰ ਮਾਰਕੀਟ ਤੋਂ ਪੰਚਕੂਲਾ ਲੈ ਕੇ ਗਿਆ ਸੀ । ਸੈਕਟਰ-26 ਥਾਣਾ ਪੁਲਸ ਨੇ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹੈਰੀ ਬਾਕਸਰ ਨੇ ਲਈ ਸੀ । ਜ਼ਿਲਾ ਅਪਰਾਧ ਸ਼ਾਖਾ ਨੇਂ ਕਰੇਟਾ ਕਾਰ ਮੁਹੱਈਆ ਕਰਵਾਉਣ ਵਾਲੇ ਖਰੜ ਵਾਸੀ ਰਾਹੁਲ ਤੇ ਹਥਿਆਰ ਅਤੇ ਪਨਾਹ ਦੇਣ ਵਾਲੇ ਲੁਧਿਆਣਾ ਵਾਸੀ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਸੀ ।

ਸਪੈਸ਼ਲ ਸੈਲ ਨੂੰ ਮਿਲੀ ਸੀ ਖੂਫੀਆ ਜਾਣਕਾਰੀ

ਸਪੈਸ਼ਲ ਸੈੱਲ ਨੂੰ ਖ਼ੁਫ਼ੀਆ ਜਾਣਕਾਰੀ (Intelligence) ਮਿਲੀ ਸੀ ਕਿ ਚੰਡੀਗੜ੍ਹ ਕਤਲ ਕੇਸ ਦਾ ਇਕ ਮੁਲਜ਼ਮ ਦਿੱਲੀ ਦੇ ਪਹਾੜਗੰਜ ਇਲਾਕੇ `ਚ ਲੁਕਿਆ ਹੋਇਆ ਹੈ । ਡੇਟਾ ਤੇ ਮੋਬਾਈਲ ਲੋਕੇਸ਼ਨ ਟਰੈਕ ਕਰਨ ਤੋਂ ਬਾਅਦ ਪੁਲਸ ਨੇ ਦੋ ਪੜਾਵਾਂ `ਚ ਆਪ੍ਰੇਸ਼ਨ ਚਲਾਇਆ । ਪੁਲਸ ਨੇ ਰਿੰਗ ਰੋਡ (ਸ਼ਾਂਤੀ ਵੈਨ) ਨੇੜੇ ਘੇਰਾਬੰਦੀ ਕਰ ਕੇ ਕੁੰਵਰਬੀਰ, ਲਵਪ੍ਰੀਤ ਤੇ ਕਪਿਲ ਖੱਤਰੀ ਨੂੰ ਗਿ੍ਫ਼ਤਾਰ (Arrest) ਕੀਤਾ ਗਿਆ । ਪੁੱਛਗਿੱਛ ਦੌਰਾਨ ਪਤਾ ਲੱਗਾ ਕਿ 2 ਹੋਰ ਸ਼ੂਟਰ ਦਿੱਲੀ ਆ ਰਹੇ ਹਨ । ਇਸ ਤੋਂ ਬਾਅਦ ਸਰਾਏ ਕਾਲੇ ਖਾਂ ਬੱਸ ਸਟੈਂਡ `ਤੇ ਜਾਲ ਵਿਛਾਇਆ ਅਤੇ ਪੀਯੂਸ਼ ਪਿਪਲਾਨੀ ਅਤੇ ਅੰਕੁਸ਼ ਸੋਲੰਕੀ ਨੂੰ ਕਾਬੂ ਕੀਤਾ ਗਿਆ । ਪੁਲਸ ਨੇ ਉਨ੍ਹਾਂ ਤੋਂ 4 ਪਿਸਤੌਲ ਤੇ ਵੱਡੀ ਮਾਤਰਾ `ਚ ਕਾਰਤੂਸ ਬਰਾਮਦ ਕੀਤੇ ।

Read more : ਮੋਗਾ ਪੁਲਿਸ ਨੇ ਪਿੰਡ ਮਾਣੂਕੇ ‘ਚ ਫਾਇਰਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ

ਸਿਹਤ ਸੰਭਾਲ ਅਤੇ ਸਿੱਖਿਆ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਤਰਜੀਹ : ਵਿੱਤ ਮੰਤਰੀ

0
Finance Minister

ਚੰਡੀਗੜ੍ਹ, 18 ਦਸੰਬਰ 2025 : ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਦੇ ਉਦੇਸ਼ ਤਹਿਤ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਵਿੱਤ ਮੰਤਰੀ (Finance Minister) ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਵਿੱਤ ਵਿਭਾਗ ਨੇ ਰਾਸ਼ਟਰੀ ਸਿਹਤ ਮਿਸ਼ਨ (ਐਨ. ਐਚ. ਐਮ.) ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

729 ਏ. ਐਨ. ਐਮ. ਅਤੇ 839 ਸਟਾਫ ਨਰਸਾਂ ਦੀ ਹੋਵੇਗੀ ਭਰਤੀ

ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ ਇਸ ਪ੍ਰਵਾਨਗੀ ਤਹਿਤ ਏ. ਐਨ. ਐਮ. ਦੀਆਂ ਕੁੱਲ 2,000 ਮਨਜ਼ੂਰਸ਼ੁਦਾ ਅਸਾਮੀਆਂ ‘ਚੋਂ 729 ਖਾਲੀ ਅਸਾਮੀਆਂ (Vacancies) ਅਤੇ ਸਟਾਫ ਨਰਸਾਂ ਦੀਆਂ 1896 ਪ੍ਰਵਾਨਿਤ ਅਸਾਮੀਆਂ ‘ਚੋਂ 839 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ । ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਟਾਫ ਦੀ ਘਾਟ ਕਾਰਨ ਸਿਹਤ ਸੰਭਾਲ ਸੇਵਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਇਸ ਲਈ ਇਨ੍ਹਾਂ ਠੇਕੇ-ਅਧਾਰਤ ਅਸਾਮੀਆਂ ਨੂੰ ਭਰਨ ਨੂੰ ਤਰਜੀਹ ਦਿੱਤੀ ਗਈ ਹੈ ।

ਏ. ਐਨ. ਐਮਜ਼. ਲਈ ਤਨਖਾਹ 21,700 ਰੁਪਏ ਅਤੇ ਸਟਾਫ ਨਰਸਾਂ ਲਈ 29,700 ਰੁਪਏ ਪ੍ਰਤੀ ਮਹੀਨਾ ਕੀਤੀ ਨਿਰਧਾਰਤ

ਇਸ ਪਹਿਲਕਦਮੀ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਸਰਕਾਰ ਦੀ ਵਿੱਤੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਨ੍ਹਾਂ ਭਰਤੀਆ ਨਾਲ ਸਾਲਾਨਾ ਕੁੱਲ 48.88 ਕਰੋੜ ਰੁਪਏ ਦਾ ਵਿੱਤੀ ਪ੍ਰਭਾਵ ਪੈਣ ਦਾ ਅਨੁਮਾਨ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਏ. ਐਨ. ਐਮ. ਦੀਆਂ ਅਸਾਮੀਆਂ ਲਈ ਸਾਲਾਨਾ 18.98 ਕਰੋੜ ਰੁਪਏ ਅਤੇ ਸਟਾਫ ਨਰਸ ਲਈ 29.90 ਕਰੋੜ ਰੁਪਏ ਦਾ ਖਰਚਾ ਸਹਿਣ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਤਨਖਾਹ ਢਾਂਚੇ ਦੇ ਤਹਿਤ ਏ.ਐਨ.ਐਮਜ਼ ਲਈ 21,700 ਰੁਪਏ ਅਤੇ ਸਟਾਫ ਨਰਸਾਂ ਲਈ 29,700 ਰੁਪਏ ਪ੍ਰਤੀ ਮਹੀਨਾ ਤਨਖਾਹ ਨਿਰਧਾਰਤ ਕੀਤੀ ਗਈ ਹੈ ।

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਕਰਵਾਈ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ ਭਰਤੀ

ਵਿੱਤ ਮੰਤਰੀ ਚੀਮਾ ਨੇ ਅੱਗੇ ਦੱਸਿਆ ਕਿ ਯੋਗਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਭਰਤੀ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੁਆਰਾ ਲਿਖਤੀ ਪ੍ਰੀਖਿਆ ਰਾਹੀਂ ਕਰਵਾਉਣ ਦੀ ਤਜਵੀਜ਼ ਹੈ । ਉਨ੍ਹਾਂ ਅੱਗੇ ਕਿਹਾ ਕਿ ਵਿੱਤ ਵਿਭਾਗ ਨੇ ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਸਿਹਤ ਵਿਭਾਗ ਇਨ੍ਹਾਂ ਨਿਯੁਕਤੀਆਂ ਬਾਰੇ ਪ੍ਰਸੋਨਲ ਵਿਭਾਗ ਤੋਂ ਲੋੜੀਂਦੀ ਸਹਿਮਤੀ ਯਕੀਨੀ ਬਣਾਏ ।

ਮਾਨ ਸਰਕਾਰ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਤਰਜੀਹ ਦੇਣ ਦੀ ਦ੍ਰਿੜ ਵਚਨਬੱਧਤਾ ਨੂੰ ਕਰਦੀ ਹੈ ਉਜਾਗਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਤਰਜੀਹ ਦੇਣ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬਾ ਸਰਕਾਰ ਆਪਣੇ ਸਿਹਤ ਸੰਭਾਲ ਕਾਰਜਬਲ ਨੂੰ ਮਜ਼ਬੂਤ ਕਰੇਗੀ ਤਾਂ ਜੋ ਪੰਜਾਬ ਦੇ ਲੋਕਾਂ ਲਈ ਹੋਰ ਬਿਹਤਰ ਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਉੱਪਲੱਬਧ ਕਰਵਾਈਆਂ ਜਾ ਸਕਣ । ਉਨ੍ਹਾਂ ਕਿਹਾ ਕਿ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਨਾਲ ਬਿਨਾਂ ਸ਼ੱਕ ਰਾਜ ਦੀ ਪ੍ਰਭਾਵਸ਼ਾਲੀ ਅਤੇ ਕੁਸ਼ਲ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜੋ ਕਿ ਆਪਣੇ ਨਾਗਰਿਕਾਂ ਦੀ ਭਲਾਈ ਪ੍ਰਤੀ ਮੌਜੂਦਾ
ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ : ਹਰਪਾਲ ਸਿੰਘ ਚੀਮਾ

ਜੱਗੂ ਭਗਵਾਨਪੁਰੀਆ ਸਮੇਤ 4 ਦੇ ਪ੍ਰੋਡਕਸ਼ਨ ਵਾਰੰਟ ਜਾਰੀ

0
jaggu-bhagwanpuria

ਮੋਹਾਲੀ, 18 ਦਸੰਬਰ 2025 : ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ (Gangster Jagdeep Singh alias Jaggu Bhagwanpuria) ਸਮੇਤ ਹੋਰਨਾਂ ਖਿ਼ਲਾਫ਼ ਥਾਣਾ (ਐੱਸ. ਐੱਸ. ਓ. ਸੀ) ਫ਼ੇਜ਼-1 ਮੋਹਾਲੀ ਵਿਖੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿ਼ਲਾ ਸੈਸ਼ਨ ਜੱਜ ਦੀ ਅਦਾਲਤ `ਚ ਹੋਈ ।

ਕਿਸ ਕਿਸ ਵਿਰੁੱਧ ਜਾਰੀ ਕੀਤੇ ਗਏ ਹਨ ਪ੍ਰੋਡਕਸ਼ਨ ਵਾਰੰਟ ਜਾਰੀ

ਜੇਲ ਪ੍ਰਸ਼ਾਸਨ ਵੱਲੋਂ ਮੁਲਜ਼ਮ ਯੁਵਰਾਜ ਸਿੰਘ ਉਰਫ ਛੀਨਾ, ਜਸਪਾਲ ਸਿੰਘ ਉਰਫ ਹਨੀ, ਨਿਸ਼ਾਨ ਸਿੰਘ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਅਦਾਲਤ `ਚ ਪੇਸ਼ ਨਾ ਕਰਨ `ਤੇ ਅਦਾਲਤ ਨੇ ਚਾਰਾਂ ਖਿਲਾਫ਼ ਪ੍ਰੋਡਕਸ਼ਨ ਵਾਰੰਟ (Production warrant) ਜਾਰੀ ਕਰਦਿਆਂ ਜੇਲ ਪ੍ਰਸ਼ਾਸਨ ਨੂੰ ਹੁਕਮ ਕੀਤੇ ਹਨ ਕਿ ਚਾਰਾਂ ਮੁਲਜ਼ਮਾਂ ਨੂੰ 12 ਜਨਵਰੀ 2026 ਨੂੰ ਅਦਾਲਤ (Court) `ਚ ਪੇਸ਼ ਕੀਤਾ ਜਾਵੇ ।

ਪੁਲਸ ਨੂੰ ਕੀ ਮਿਲੀ ਸੀ ਗੁਪਤ ਸੂਚਨਾ

ਉਕਤ ਮੁਲਜ਼ਮਾਂ ਖਿ਼ਲਾਫ਼ ਜਨਵਰੀ-2023 `ਚ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਬੱਲ, ਪ੍ਰਗਟ ਸਿੰਘ, ਦਰਮਨਜੋਤ ਉਰਫ ਦਰਮਨ ਕਾਹਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ ।

ਉਕਤ ਸਮੂਹ ਨੂੰ ਪਰਮਜੀਤ ਸਿੰਘ ਪੰਮਾ ਵਾਸੀ ਫੇਜ਼-3-ਬੀ-2 ਮੋਹਾਲੀ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਹੁਣ ਇੰਗਲੈਂਡ ਦਾ ਵਸਨੀਕ ਹੈ । ਉਹ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨਾਲ ਵੀ ਜੁੜਿਆ ਹੋਇਆ ਹੈ । ਉਪਰੋਕਤ ਗਰੁੱਪ ਨੂੰ ਭਾਰਤ ਸਰਕਾਰ ਦੁਆਰਾ ਪਾਬੰਦੀਸ਼ੁਦਾ ਕੀਤਾ ਗਿਆ ਹੈ । ਇਨ੍ਹਾਂ ਦਾ ਇਕ ਖ਼ਾਸ ਗਰੁੱਪ ਨਾਲ ਸਬੰਧਤ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ `ਚ ਸ਼ਾਂਤੀ ਭੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਇਰਾਦਾ ਹੈ ।

Read More : ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ

0
Ashwani Vaishnav

ਨਵੀਂ ਦਿੱਲੀ, 18 ਦਸੰਬਰ 2025 : ਰੇਲ ਮੰਤਰੀ ਅਸ਼ਵਨੀ ਵੈਸ਼ਨਵ (Railway Minister Ashwini Vaishnav) ਨੇ ਸੰਸਦ ਨੂੰ ਦੱਸਿਆ ਕਿ ਟਰੇਨ ਰਾਹੀਂ ਯਾਤਰਾ (Travel by train)  ਕਰਦੇ ਸਮੇਂ ਯਾਤਰੀਆਂ ਨੂੰ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ ਲਈ ਭੁਗਤਾਨ ਕਰਨਾ ਪਏਗਾ ।

ਕੇਂਦਰੀ ਮੰਤਰੀ ਨੇ ਇਹ ਜਵਾਬ ਸੰਸਦ ਮੈਂਬਰ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਜੋਂ ਦਿੱਤਾ

ਵੈਸ਼ਨਵ ਨੇ ਇਹ ਬਿਆਨ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਸੰਸਦ ਮੈਂਬਰ ਵੇਮੀਰੈੱਡੀ ਪ੍ਰਭਾਕਰ ਰੈੱਡੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿਚ ਦਿੱਤਾ । ਦੂਜੇ ਦਰਜੇ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 35 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫ਼ਤ ਅਤੇ ਫੀਸ ਦੇ ਕੇ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾਣ ਦੀ ਇਜਾਜ਼ਤ ਹੈ । ਇਸ ਦੇ ਨਾਲ ਹੀ, ਸਲੀਪਰ ਕਲਾਸ ਦੇ ਯਾਤਰੀਆਂ (Sleeper class passengers) ਨੂੰ 40 ਕਿਲੋਗ੍ਰਾਮ ਸਾਮਾਨ ਮੁਫ਼ਤ ਲਿਜਾਣ ਦੀ ਇਜਾਜ਼ਤ ਹੈ ਅਤੇ ਵੱਧ ਤੋਂ ਵੱਧ ਹੱਦ 80 ਕਿਲੋਗ੍ਰਾਮ ਹੈ ।

ਮੰਤਰੀ ਵੱਲੋਂ ਸਦਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ `ਏ. ਸੀ. ਥ੍ਰੀ ਟੀਅਰ` ਜਾਂ `ਚੇਅਰ ਕਾਰ` ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 40 ਕਿਲੋਗ੍ਰਾਮ ਤੱਕ ਮੁਫ਼ਤ ਸਾਮਾਨ ਲਿਜਾਣ ਦੀ ਆਗਿਆ ਹੈ, ਜੋ ਕਿ ਵੱਧ ਤੋਂ ਵੱਧ ਹੱਦ ਵੀ ਹੈ । ਇਸ ਦੇ ਨਾਲ ਹੀ, ਪਹਿਲੀ ਸ਼੍ਰੇਣੀ ਅਤੇ `ਏ. ਸੀ. ਦੋ ਟੀਅਰ’ ਯਾਤਰੀਆਂ ਨੂੰ 50 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫਤ ਲਿਜਾਣ ਦੀ ਆਗਿਆ ਹੈ ।

Read More : 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ

ਹਾਈ ਕੋਰਟ ਤੋਂ ਰਾਹਤ ਨਾ ਮਿਲਣ `ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

0
Majithia

ਚੰਡੀਗੜ੍ਹ, 18 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵੱਲੋਂ ਕੋਈ ਰਾਹਤ ਨਾ ਮਿਲਣ `ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ।

ਮਜੀਠੀਆ ਹਨ ਮੌਜੂਦਾ ਸਮੇਂ ਨਾਭਾ ਜੇਲ ਵਿਚ ਜੁਡੀਸ਼ੀਅਲ ਹਿਰਾਸਤ ਵਿਚ

ਹਾਈ ਕੋਰਟ ਤੋਂ ਉਨ੍ਹਾਂ ਦੀ ਰੈਗੂਲਰ ਜ਼ਮਾਨਤ ਅਰਜ਼ੀ ਰੱਦ ਹੋ ਗਈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਸੁਪਰੀਮ ਕੋਰਟ `ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ । ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਪੁਸ਼ਟੀ ਕੀਤੀ ਕਿ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ (Supreme Court) `ਚ ਪਟੀਸ਼ਨ ਦਾਇਰ (Petition filed) ਕੀਤੀ ਗਈ ਹੈ । ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਾਭਾ ਜੇਲ `ਚ ਨਿਆਂਇਕ ਹਿਰਾਸਤ `ਚ ਹਨ ।

Read More : ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ