Home Blog Page 244

ਸਕੂਟਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਪ੍ਰਵਾਸੀਆਂ ਤੇ ਗੋਲੀਆਂ

0
Firring

ਮੋਗਾ,10 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਗਾ (Moga District) ਦੇ ਜੀਰਾ ਨੇੜੇ ਪਾਰਸ ਮਸਾਲਾ ਫੈਕਟਰੀ ਨੇੜੇ ਸਕੂਟਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਪ੍ਰਵਾਸੀ ਮਜਦੂਰਾਂ ਤੇ ਗੋਲੀਆਂ ਚਲਾਉਣ (shoot) ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹਨ ਦੋਵੇਂ ਜਣੇ ਜੋ ਹੋਏ ਹਨ ਗੋਲੀਆਂ ਦਾ ਸਿ਼ਕਾਰ

ਮਿਲੀ ਜਾਣਕਾਰੀ ਅਨੁਸਾਰ ਜੋ ਜਿ਼ਲਾ ਮੋਗਾ ਦੇ ਜੀਰਾ ਨੇੇੜੇ ਪਾਰਸ ਮਸਾਲਾ ਫੈਕਟਰੀ ਨੇੜੇ ਦੋ ਪ੍ਰਵਾਸੀ ਮਜ਼ਦੂਰਾਂ ਤੇ ਸਕੂਟਰ ਸਵਾਰ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ ਦਾ ਨਾਮ ਪ੍ਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਅਤੇ ਸਬੋਧ ਬਿਹਾਰ ਹਨ ਜੋ ਕਿ ਬੁਰੀ ਤਰ੍ਹਾਂ ਜ਼ਖਮੀ (Injured) ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ (Hospitalization) ਕਰਵਾਇਆ ਗਿਆ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਅਤੇ ਸਬੋਧ ਬਿਹਾਰ ਦੇ ਸੀਤਾ ਮੜ੍ਹੀ ਦਾ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ ।

ਪ੍ਰਵਾਸੀ ਮਜ਼ਦੂਰਾਂ ਦੇ ਸਾਥੀ ਨੇ ਕੀ ਜਾਣਕਾਰੀ ਦਿੱਤੀ

ਦੋਵੇਂ ਜ਼ਖ਼ਮੀ ਮਜ਼ਦੂਰਾਂ ਦੇ ਇਕ ਸਾਥੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀ ਸਕੂਟਰ ’ਤੇ ਸਵਾਰ ਹੋ ਕੇ ਆਏ ਅਤੇ ਫਾਇਰਿੰਗ ਕਰ ਦਿੱਤੀ । ਅਸ਼ੋਕ ਕੁਮਾਰ ਜੋ ਕਿ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ ਕੰਮ ਤੇ ਜਾ ਰਿਹਾ ਸੀ ਅਤੇ ਉਸ ਦੀ ਲੱਤ ਵਿੱਚ ਤਿੰਨ ਗੋਲ਼ੀਆਂ ਲੱਗੀਆਂ । ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ (Arrested) ਕਰਨ ਦਾ ਭਰੋਸਾ ਦਿੱਤਾ ਹੈ ।

Read More : ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਤਾਰਿਆ ਗੋਲੀਆਂ ਮਾਰ ਕੇ ਮੌਤ ਦੇ ਘਾਟ

ਵਿਧਾਇਕ ਪਠਾਣਮਾਜਰਾ ਦਾ ਫੇਸਬੁੱਕ ਪੇਜ ਬਲਾਕ ਕਰਨ ਤੇ ਹਾਈਕੋਰਟ ਸਖ਼ਤ

0
Pathan Majra

ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਫੇਸਬੁੱਕ ਪੇੇਜ ਬਲਾਕ (Facebook page block) ਕਰਨ ਨੂੰ ਲੈ ਕੇ ਸੁਣਵਾਈ ਹੋਈ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਜੋ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਦੇ ਫੇਸਬੁੱਕ ਪੇਜ਼ ਬੰਦ ਕਰਨ ਨੂੰ ਲੈ ਕੇ ਹਾਈਕੋਰਟ ਵਿਚ ਸੁਣਵਾਈ ਹੋਈ ਹੈ ਦੌਰਾਨ ਹਾਈਕੋਰਟ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਸਬੰਧਤ ਧਿਰਾਂ ਤੋਂ ਇਸ ਸਬੰਧੀ ਜਵਾਬ ਤਲਬ ਕੀਤਾ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਨੋਟਿਸ ਜਾਰੀ

ਪ੍ਰਾਪਤ ਜਾਣਕਾਰੀ ਮੁਤਾਬਕ ਮਾਨਯੋਗ ਅਦਾਲਤ ਨੇ ਪਠਾਣਮਾਜਰਾ ਵਲੋਂ ਫੇਸਬੁੱਕ ਪੇਜ਼ ਬਲਾਕ ਕਰਨ ਤੇ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ, ਸਟੇਟ ਸਾਈਬਰ ਕ੍ਰਾਈਮ ਸੈੱਲ ਅਤੇ ਫੇਸਬੁੱਕ ਨੂੰ ਨੋਟਿਸ (Notice) ਜਾਰੀ ਕੀਤੇ ਹਨ ।

ਹੁਣ ਕਦੋਂ ਹੋਵੇਗੀ ਕੇਸ ਦੀ ਸੁਣਵਾਈ

ਹਾਈਕੋਰਟ ਨੇ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਵਿਧਾਇਕ ਦਾ ਫੇਸਬੁੱਕ ਪੇਜ ਕਿਸ ਪ੍ਰਕਿਰਿਆ ਅਤੇ ਕਿਹੜੇ ਨਿਯਮਾਂ ਦੇ ਤਹਿਤ ਬਲਾਕ ਕੀਤਾ ਗਿਆ ਹੈ । ਅਦਾਲਤ ਨੇ ਸਰਕਾਰੀ ਪੱਖ ਅਤੇ ਸੋਸ਼ਲ ਮੀਡੀਆ ਕੰਪਨੀ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਇਸ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ । ਅੱਜ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ (Next hearing) 18 ਮਾਰਚ-2026 ਲਈ ਤੈਅ ਕੀਤੀ ਹੈ ।

Read More : ਪਠਾਣਮਾਜਰਾ ਵਿਰੁੱਧ ਐਫ. ਆਈ. ਆਰ. ਤੇ ਸਬੰਧਤ ਕਾਰਵਾਈਆਂ ਹੋਈਆਂ ਰੱਦ

ਅਨੁਸੂਚਿਤ ਜਾਤੀ ਕਮਿਸ਼ਨ ਭੇਜਿਆ ਪ੍ਰਤਾਪ ਸਿੰਘ ਬਾਜਵਾ ਨੂੰ ਸੁਮੋਟੋ

0
Jasveer Garhi

ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਕਾਂਗਰਸ (Punjab Congress) ਵਿਚ ਵਿਰੋਧੀ ਧਿਰ ਦੇ ਨੇਤਾ ਬਾਜਵਾ ਵਲੋਂ ਜੋ ਆਪ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਿਰੁੱਧ ਜੋ ਅਪਸ਼ਬਦ ਬੋਲਿਆ ਹੈ ਦਾ ਐਸ. ਸੀ. ਕਮਿਸ਼ਨ ਨੇ ਸੁਮੋਟੋ (Sumoto) ਲਿਆ ਹੈ ।

ਕੀ ਦੱਸਿਆ ਅਨੁਸੂਚਿਤ ਜਾਤੀ ਕਮਿਸ਼ਨ ਚੇਅਰਮੈਨ ਗੜ੍ਹੀ ਨੇ

ਉਪਰੋਕਤ ਮਾਮਲੇ ਸਬੰਧੀ ਅਨੁਸੂਚਿਤ ਜਾਤੀ ਕਮਿਸ਼ਨ (Scheduled Castes Commission) ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 72 ਘੰਟਿਆਂ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਮਾਮਲੇ ’ਚ ਕਮਿਸ਼ਨ ਵੱਲੋਂ ਵਿੱਚ ਸੁਮੋਟੋ ਲਿਆ ਗਿਆ ਹੈ । ਇਸ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ (Pratap Bajwa) ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. (ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ) ਬਾਰੇ ਜੋ ਸ਼ਬਦ ਬੋਲੇ, ਉਸ ਵਿੱਚ ਸ਼ਬਦ ਵਰਤੇ ਗਏ ਕਿ ਉਹ “ਬੈਂਡ ਵਜਾਉਂਦੇ ਰਹੇ ਹਨ” ਜਾਂ “ਇਹ ਬੈਂਡ ਵਜਾਉਣ ਵਾਲਾ ਨਹੀਂ ਰਿਹਾ”। ਇਸ ਦਾ ਹੁਣ ਚੰਗੀ ਤਰ੍ਹਾਂ ਬੈਂਡ ਵਜਾਵਾਂਗੇ ।

ਪਹਿਲਾਂ ਵੀ ਬਾਜਵਾ ਨੇ ਆਪ ਦੇ ਵਿਧਾਇਕ ਨੂੰ ਆਖਿਆ ਸੀ ਮਟੀਰੀਅਲ

ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਟੀਰੀਅਲ ਦੱਸਿਆ ਸੀ, ਜਦਕਿ ਮਟੀਰੀਅਲ ਤਾਂ ਇਕ ਨਿਰਜੀਵ ਚੀਜ਼ ਨੂੰ ਕਿਹਾ ਜਾਂਦਾ ਹੈ । ਉਨ੍ਹਾਂ ਹਰਭਜਨ ਸਿੰਘ ਈ. ਟੀ. ਓ. ਸਬੰਧੀ ਬੋਲਦਿਆਂ ਕਿਹਾ ਜੇਕਰ ਈ. ਟੀ. ਓ. ਦਾ ਪਰਿਵਾਰ ਜੁੱਤੀਆਂ ਗੰਢਦਾ ਹੁੰਦਾ ਤਾਂ ਪ੍ਰਤਾਪ ਸਿੰਘ ਬਾਜਵਾ ਮੰਤਰੀ ਖ਼ਿਲਾਫ਼ ਜੁੱਤੀ ਫੇਰਨ ਵਾਲਾ ਬਿਆਨ ਦਿੰਦੇ ਜੋ ਕਿ ਵਾਜਬ ਨਹੀਂ ਹੈ ।

ਇਸ ਤੋਂ ਇਲਾਵਾ ਵੱਲੋਂ ਤਿੰਨ ਮਿੰਟ ’ਚ ਧੌਣ ਮਰੋੜਨ ਵਾਲਾ ਬਿਆਨ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ’ਚ ਬੈਠੇ ਹਾਂ ਕਿ ਇਹ ਦਲਿਤਾਂ ਦੀ ਧੌਣ ਮਰੋੜ ਦੇਣਗੇ । ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਹਾਂ ਦੇਖਦੇ ਹਾਂ ਕਿ ਕੌਣ ਦਲਿਤਾਂ ਦੀ ਧੌਣ ਮਰੋੜਦਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਦਲਿਤਾਂ ਦਾ ਅਪਮਾਨ ਕਰ ਰਹੀ ਹੈ ।

ਬਾਜਵਾ ਨੂੰ ਪਿਛਲੇ ਚਾਰ ਮਹੀਨਿਆਂ ਵਿਚ ਗਿਆ ਹੈ ਦੂਸਰੀ ਵਾਰ ਸੁਮੋਟੋ

ਗੜ੍ਹੀ ਨੇ ਅੱਗੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਸੂਮੋਟੋ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੇਰੇ ਵਿਭਾਗ ਦਾ ਕਰਮਚਾਰੀ ਬਾਜਵਾ ਸੈਕਟਰ 8 ਸਥਿਤ ਕੋਠੀ ਵਿੱਚ ਨੋਟਿਸ ਲੈ ਕੇ ਪਰ ਉਥੇ ਕਿਸੇ ਨੇ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ।

ਉਸ ਤੋਂ ਬਾਅਦ ਸੈਕਟਰ 39 ਦੀ ਕੋਠੀ ਵਿੱਚ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ । ਹੁਣ ਤੀਜਾ ਨੋਟਿਸ ਈਮੇਲ ਰਾਹੀਂ ਭੇਜ ਦਿੱਤਾ ਗਿਆ ਹੈ । ਜਿ਼ਕਰਯੋਗ ਹੈ ਕਿ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. (Harbhajan Singh E. T. O.) ਖਿ਼ਲਾਫ਼ ਅਪਮਾਨਜਨਕ ਬਿਆਨ (Offensive statement) ਦੇਣ ਦੇ ਚਲਦਿਆਂ ਸੂਮੋਟੋ ਭੇਜ ਕੇ 11 ਫਰਵਰੀ ਨੂੰ ਐਸ. ਸੀ. ਕਮਿਸ਼ਨ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ।

Read More : ਮੁਰਾਦਪੁਰਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੁਅੱਤਲ

‘ਆਪਰੇਸ਼ਨ ਪ੍ਰਹਾਰ-2’ ਤਹਿਤ ਪੁਲਸ ਨੇ ਕੀਤੀ 2760 ਟਿਕਾਣਿਆਂ ਤੇ ਛਾਪੇਮਾਰੀ

0
Operation Prahar

ਚੰਡੀਗੜ੍ਹ 10 ਫਰਵਰੀ 2026 : ਗੈਂਗਸਟਰਾਂ ਵਿਰੁੱਧ ਜੰਗ (War against gangsters) ਤਹਿਤ ਸ਼ੁਰੂ ਕੀਤੇ ਗਏ ਅਪ੍ਰੇਸ਼ਨਰ ਪ੍ਰਹਾਰ-2 ਦੇ ਪਹਿਲੇ ਦਿਨ ਪੰਜਾਬ ਪੁਲਸ ਦੀ ਟੀਮਾਂ ਨੇ 2760 ਟਿਕਾਣਿਆਂ ਤੇ ਛਾਪੇਮਾਰੀ (Raid) ਕੀਤੀਆਂ ਹਨ ।

ਛਾਪੇਮਾਰੀ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਪ੍ਰਹਾਰ-2 ਦੇ ਪਹਿਲੇ ਦਿਨ ਜਿਥੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 2760 ਟਿਕਾਣਿਆਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ ਤਹਿਤ 1200 ਲੋਕਾਂ ਨੂੰ ਗ੍ਰਿ਼ਫਤਾਰ ਵੀ ਕੀਤਾ ਗਿਆ ਹੈ । ਉਕਤ ਛਾਪੇਮਾਰੀ ਦਾ ਉਦੇਸ਼ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ (Gangster-free state) ਬਣਾਉਣਾ ਹੈ ।

ਕੀ ਦੱਸਿਆ ਵਿਸ਼ੇਸ਼ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਵਿਸ਼ੇਸ਼ ਡੀ. ਜੀ. ਪੀ. (Special D. G. P.) (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-2 ਦੇ ਤਹਿਤ ਲਗਭਗ 12 ਹਜ਼ਾਰ ਪੁਲਿਸ ਕਰਮਚਾਰੀਆਂ ਸਮੇਤ 2 ਹਜ਼ਾਰ ਤੋਂ ਵੱਧ ਪੁਲਸ ਟੀਮਾਂ ਨੇ ਪੰਜਾਬ ਭਰ ਵਿੱਚ ਲੋੜੀਂਦੇ ਅਪਰਾਧੀਆਂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ ।

ਉਨ੍ਹਾਂ ਆਪਰੇਸ਼ਨ ਪ੍ਰਹਾਰ-2 (Operation Prahar-2) ਦੇ ਪਹਿਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ 1,895 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ 1,250 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 40 ਭਗੌੜੇ ਅਪਰਾਧੀ ਅਤੇ 298 ਰੋਕਥਾਮ ਵਾਲੇ ਨਜ਼ਰਬੰਦ ਸ਼ਾਮਲ ਹਨ । ਇਸ ਤੋਂ ਇਲਾਵਾ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ 666 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ।

Read More : ਗੈਂਗਸਟਰਾਂ ਵਿਰੁੱਧ ਜੰਗ ਮੁਹਿੰਮ ਦੇ 10ਵੇਂ ਦਿਨ 157 ਜਣੇ ਗ੍ਰਿਫ਼ਤਾਰ

ਬਠਿੰਡਾ ਦੀ ਇਕ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਕੀਤਾ ਭਗੌੜਾ ਕਰਾਰ

0
Amritpal Mehron

ਬਠਿੰਡਾ, 10 ਫਰਵਰੀ 2026 : ਬਠਿੰਡਾ (Bathinda) ਦੇ ਪ੍ਰਸਿੱਧ ਕੰਚਨ ਕੁਮਾਰ ਉਰਫ ਕਮਲ ਕੌਰ ਭਾਬੀ ਹੱਤਿਆ ਮਾਮਲੇ ਵਿਚ ਬਠਿੰਡਾ ਦੀ ਇਕ ਅਦਾਲਤ (Court) ਨੇ ਅੰਮ੍ਰਿਤਪਾਲ ਮਹਿਰੋਂ ਨੂੰ ਅੱਜ ਭਗੌੜਾ ਕਰਾਰ (Fugitive agreement) ਦੇ ਦਿੱਤਾ ਹੈ ।

ਕਿਊਂ ਕੀਤੀ ਗਈ ਹੈ ਇਹ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਕੰਚਨ ਕੁਮਾਰ ਦੇ ਕਤਲ ਕਾਂਡ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ (Amritpal Mehron) ਜੋ ਕਿ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਹੈ ਨੂੰ ਅਦਾਲਤ ਵਲੋਂ ਵਾਰ-ਵਾਰ ਸੰਮੰਨ ਵੱਖ-ਵੱਖ ਸਮੇਂ ਤੇ ਜਾਰੀ ਕੀਤੇ ਗਏ ਸਨ ਪਰ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚਲਦਿਆਂ ਅਦਾਲਤ ਵਲੋਂ ਉਕਤ ਕਾਰਵਾਈ ਕੀਤੀ ਗਈ ਹੈ ।

ਥਾਣੇ ਦੇ ਐਸ. ਐਚ. ਓ. ਨੇ ਕੀ ਦੱਸਿਆ

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ ਦੇ ਮਾਮਲੇ ਤੇ ਬਠਿੰਡਾ ਕੈਂਟ ਥਾਣੇ ਦੇ ਐੱਸ. ਐੱਚ. ਓ. ਦਲਜੀਤ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਦੇ ਹੁਕਮ ਮਿਲ ਗਏ ਹਨ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਯੂ. ਏ. ਈ. ਵਿੱਚ ਲੁਕੇ ਹੋਣ ਦੀ ਜਾਣਕਾਰੀ ਹੈ । ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਇੰਟਰਪੋਲ ਦੀ ਮਦਦ ਨਾਲ ਉਸ ਨੂੰ ਭਾਰਤ ਲਿਆਂਦਾ ਜਾ ਸਕੇ । ਇੰਟਰਪੋਲ ਨੂੰ ਲੋੜੀਂਦੇ ਵੇਰਵੇ ਭੇਜੇ ਜਾ ਚੁੱਕੇ ਹਨ ਅਤੇ ਅਧਿਕਾਰਤ ਜਵਾਬ ਦੀ ਉਡੀਕ ਹੈ ।

ਕੀ ਸੀ ਸਮੁੱਚਾ ਘਟਨਾਕ੍ਰਮ

ਪੁਲਸ ਜਾਂਚ ਅਨੁਸਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਰਮਤਜੀਤ ਸਿੰਘ ਵਲੋਂ ਸਾਲ-2025 ਦੀ 9-10 ਜੂਨ ਦੀ ਰਾਤ ਨੂੰ ਕੰਚਨ ਕੁਮਾਰੀ (Kanchan Kumari) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਪੁਲਸ ਦਾ ਦਾਅਵਾ ਹੈ ਕਿ ਇਹ ਕਤਲ ਕੰਚਨ ਵੱਲੋਂ ਇੰਟਰਨੈੱਟ ਮੀਡੀਆ `ਤੇ ਪਾਈ ਗਈ ਕਥਿਤ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਕੀਤਾ ਗਿਆ ਸੀ, ਜਿਸ ਨੂੰ ਮੁਲਜ਼ਮਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਵਿਰੁੱਧ ਦੱਸਿਆ ਸੀ । ਕਤਲ ਤੋਂ ਬਾਅਦ ਮੁਲਜ਼ਮ ਕੰਚਨ ਦੀ ਲਾਸ਼ ਬਠਿੰਡਾ ਦੇ ਭੁੱਚੋ ਮੰਡੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ਵਿੱਚ ਉਸ ਦੀ ਕਾਰ ਵਿੱਚ ਛੱਡ ਕੇ ਫ਼ਰਾਰ ਹੋ ਗਏ ਸਨ। 11 ਜੂਨ ਦੀ ਸ਼ਾਮ ਨੂੰ ਲਾਸ਼ ਬਰਾਮਦ ਹੋਈ ਸੀ ।

Read More : ਪੁਲਸ ਨੇ ਕੀਤਾ ਅੰਮ੍ਰਿਤਪਾਲ ਮਹਿਰੋਂ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ

ਪਬਜੀ ਖੇਡ ਰਹੇ ਨੌਜਵਾਨ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ

0
Mohammad Kaif

ਮੇਰਠ, 10 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਮੇਰਠ (Meerut) ਵਿਖੇ ਪਬਜੀ ਗੇਮ ਖੇਡ ਰਹੇ ਇਕ 22 ਸਾਲਾ ਮੁਹੰਮਦ ਕੈਫ਼ (Mohammad Kaif) ਦੇ ਦਿਮਾਗ ਦੀ ਨਾੜੀ ਫਟਣ (Arterial rupture) ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਨੌਜਵਾਨ ਦੀ ਨਾੜੀ ਫਟ ਕੇ ਮੌਤ ਹੋਣ ਦਾ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਹੈੱਡਫੋਨ ਲਗਾ ਕੇ ਮੋਬਾਈਲ ਗੇਮ ਖੇਡ ਰਹੇ ਕੈਫ਼ ਦਾ ਬਲੱਡ ਪ੍ਰੈਸ਼ਰ 300 ਪਾਰ ਪਹੁੰਚ ਗਿਆ ਅਤੇ ਉਸ ਦੇ ਦਿਮਾਗ ਦੀ ਨਾੜੀ ਫਟ ਗਈ । ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ 2 ਦਿਨ ਦਿੱਲੀ ਦੇ ਹਸਪਤਾਲ `ਚ ਇਲਾਜ ਤੋਂ ਬਾਅਦ ਐਤਵਾਰ ਸਵੇਰੇ ਉਸ ਦੀ ਮੌਤ (Death) ਹੋ ਗਈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਫ਼ 4 ਮਹੀਨੇ ਤੋਂ ਪਬਜੀ (PUBG) ਖੇਡ ਰਿਹਾ ਸੀ ਅਤੇ ਉਸਨੂੰ ਸੋਸ਼ਲ ਮੀਡੀਆ `ਤੇ ਰੀਲ ਬਣਾਉਣ ਦਾ ਸ਼ੌਕ ਵੀ ਸੀ । ਉਸ ਨੂੰ ਪਹਿਲਾਂ ਤੋਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ।

ਕੀ ਦੱਸਿਆ ਐਸ. ਪੀ. (ਸਿਟੀ) ਨੇ

ਪੁਲਸ ਅਧਿਕਰੀ ਐੱਸ. ਪੀ. ਸਿਟੀ ਨੇ ਦੱਸਿਆ ਕਿ ਪਰਿਵਾਰ ਨੇ ਥਾਣੇ `ਚ ਕੋਈ ਸਿ਼ਕਾਇਤ ਨਹੀਂ ਦਿੱਤੀ ਅਤੇ ਪੋਸਟਮਾਰਟਮ (Postmortem) ਤੋਂ ਵੀ ਇਨਕਾਰ ਕਰ ਦਿੱਤਾ । ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਸਕ੍ਰੀਨ ਟਾਈਮ ਘਟਾਉਣ ਦਾ ਸਭ ਤੋਂ ਬਿਹਤਰ ਬਦਲ ਸਪੋਰਟਸ ਹੈ । ਸੀਨੀਅਰ ਡਾਕਟਰ ਡਾ. ਤਨੁਰਾਜ ਸਿਰੋਹੀ ਦਾ ਕਹਿਣਾ ਹੈ ਕਿ ਮੋਬਾਈਲ ਤੋਂ ਦੂਰੀ ਅਤੇ ਮੈਦਾਨ ਜ਼ਰੂਰੀ ਹੈ ।

Read More : ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ

ਜਾਅਲੀ ਕਰੰਸੀ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਕੋਲੋਂ ਕਰੋੜਾਂ ਦੀ ਕੋਕੀਨ ਜ਼ਬਤ

0
Cocaine

ਜੰਮੂ, 10 ਫਰਵਰੀ 2026 : ਜੰਮੂ ਕਸ਼ਮੀਰ (Jammu and Kashmir) ਪੁਲਸ ਵਲੋਂ ਇਕ ਵਿਅਕਤੀ ਕੋਲੋਂ ਸਾਂਬਾ ਜਿ਼ਲੇ ਵਿਚ ਕਰੋੜਾਂ ਰੁਪਏ ਦਾ ਨਸੀਲਾ ਪਦਾਰਥ ਕੋਕੀਨ ਜ਼ਬਤ (Cocaine seizure) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪਕੜੀ ਗਈ ਕੋਕੀਨ ਕਿੰਨੀ ਕੀਮਤ ਦੀ ਹੈ

ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਨਕਲੀ ਕਰੰਸੀ ਮਾਮਲੇ ਵਿਚ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਸੀ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਜੰਮੂ ਕਸ਼ਮੀਰ ਦੇ ਸਾਂਬਾ ਜਿ਼ਲੇ ਵਿਚ ਕੋਕੀਨ ਵੀ ਜ਼ਬਤ ਕੀਤੀ ਗਈ, ਜਿਸਦੀ ਕੀਮਤ 19 ਕਰੋੜ ਰੁਪਏ (Rs 19 crore) ਤੋਂ ਵੀ ਵਧ ਦੀ ਦੱਸੀ ਜਾ ਰਹੀ ਹੈ । ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਕੋਕੀਨ ਵੇਚ ਰਿਹਾ ਹੈ ਅਤੇ ਉਕਤ ਰਕਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕਮਾ ਰਿਹਾ ਸੀ ।

ਕੀ ਜਾਣਕਾਰੀ ਦਿੱਤੀ ਪੁਲਸ ਦੇ ਬੁਲਾਰੇ ਨੇ

ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਬਾਰੀ ਬ੍ਰਾਹਮਣਾ ਵਿੱਚ ਉਸਦੇ ਕੰਮ ਵਾਲੀ ਥਾਂ ‘ਤੇ ਗੈਰਾਜ ਵਿੱਚ ਲੁਕਾਏ ਗਏ ਸੈਲੋ ਟੇਪ ਨਾਲ ਲਪੇਟੇ ਹੋਏ ਗੱਤੇ ਵਿੱਚ ਲਗਭਗ 1937. 80 ਗ੍ਰਾਮ ਭਾਰ ਦੇ ਕੋਕੀਨ ਦੇ ਦੋ ਪੈਕੇਟ ਬਰਾਮਦ ਕੀਤੇ । ਬੁਲਾਰੇ ਨੇ ਕਿਹਾ ਕਿ ਮਾਮਲੇ ਵਿੱਚ ਐਨ. ਡੀ. ਪੀ. ਐਸ. ਐਕਟ (N. D. P. S. Act) ਦੀਆਂ ਸਬੰਧਤ ਧਾਰਾਵਾਂ ਜੋੜੀਆਂ ਗਈਆਂ ਹਨ । ਇਸ ਦੌਰਾਨ ਬੁਲਾਰੇ ਨੇ ਕਿਹਾ ਕਿ ਅੱਜ ਸਵੇਰੇ ਊਧਮਪੁਰ ਜਿ਼ਲ੍ਹੇ ਦੇ ਚੇਨਾਨੀ ਵਿਖੇ ਵਾਹਨਾਂ ਦੀ ਜਾਂਚ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਲਗਭਗ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਇੱਕ ਕਾਰ ਵਿੱਚ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਨਾਲ ਨਸ਼ੀਲੇ ਪਦਾਰਥ ਬਰਾਮਦ ਹੋਏ ।

ਕੀ ਮਾਮਲਾ ਜੀ ਜਾਅਲੀ ਕਰੰਸੀ ਦਾ

ਜਾਣਕਾਰੀ ਅਨੁਸਾਰ 3 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਸ਼ਾਖਾ ਪ੍ਰਬੰਧਕ ਦੁਆਰਾ ਨਕਲੀ ਕਰੰਸੀ ਨੋਟ ਜਮ੍ਹਾ ਕਰਨ ਸੰਬੰਧੀ ਬਾਰੀ ਬ੍ਰਾਹਮਣਾ ਪੁਲਸ ਸਟੇਸ਼ਨ (Bari Brahmana Police Station) ਵਿੱਚ ਇੱਕ ਲਿਖਤੀ ਸਿ਼ਕਾਇਤ ਦਰਜ ਕਰਵਾਈ ਗਈ ਸੀ । ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਬੈਂਕ ਅਧਿਕਾਰੀ ਨੇ ਦੋਸ਼ ਲਗਾਇਆ ਸੀ ਕਿ ਡਿਗਿਆਨਾ ਆਸ਼ਰਮ ਦੇ ਨਿਵਾਸੀ ਦਿਲ ਮੁਹੰਮਦ ਨੇ 9,000 ਰੁਪਏ ਦੇ ਨਕਲੀ ਕਰੰਸੀ (Counterfeit currency) ਨੋਟ ਜਮ੍ਹਾ ਕਰਵਾਏ ਸਨ ।

ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਕਰ ਦਿੱਤੀ ਸੀ ਮਾਮਲੇ ਦੀ ਜਾਂਚ ਸ਼ੁਰੂ

ਉਨ੍ਹਾਂ ਕਿਹਾ ਕਿ ਬਾਰੀ ਬ੍ਰਾਹਮਣਾ ਪੁਲਸ ਰਾਜ ਵਿੱਚ ਐਫ. ਆਈ. ਆਰ. (F. I. R.) ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ । ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਦੇ ਬੈਂਕ ਖਾਤੇ ਦੇ ਸਟੇਟਮੈਂਟ ਪ੍ਰਾਪਤ ਕੀਤੇ ਜੋ ਇਸ ਸਮੇਂ ਜੰਮੂ ਦੇ ਸੁੰਜਵਾਂ ਦੇ ਜਲਾਲਾਬਾਦ ਇਲਾਕੇ ਵਿੱਚ ਰਹਿ ਰਿਹਾ ਹੈ । ਬੁਲਾਰੇ ਨੇ ਕਿਹਾ ਕਿ ਖਾਤਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਜੰਮੂ-ਕਸ਼ਮੀਰ ਬੈਂਕ ਵਿੱਚ ਲਗਭਗ 18 ਲੱਖ ਰੁਪਏ ਅਤੇ ਪੀ. ਐਨ. ਬੀ. ਵਿੱਚ 2. 40 ਲੱਖ ਰੁਪਏ ਦੇ ਬਕਾਏ ਸਨ । ਸੀਨੀਅਰ ਸੁਪਰਡੈਂਟ ਆਫ ਪੁਲਸ (ਸਾਂਬਾ) ਵੱਲੋਂ ਬੈਂਕ ਬਕਾਏ ਦੇ ਸਰੋਤ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਕਿਉਂਕਿ ਮੁਲਜ਼ਮ ਪੇਸ਼ੇ ਤੋਂ ਡਰਾਈਵਰ ਵਜੋਂ ਕੰਮ ਕਰਦਾ ਸੀ ।

Read More : ਨੇਪਾਲ ‘ਚ ਨਸ਼ੀਲੇ ਪਦਾਰਥਾਂ ਸਮੇਤ 2 ਭਾਰਤੀ ਗ੍ਰਿਫਤਾਰ

ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ ਬਣਿਆਂ ਵਿਅਕਤੀ ਗ੍ਰਿਫ਼ਤਾਰ

0
Arrest

ਪਾਣੀਪਤ, 10 ਫਰਵਰੀ 2026 : ਹਰਿਆਣਾ (Haryana) ਦੇ ਪਾਣੀਪਤ ਵਿਖੇ ਇਕ ਵਿਅਕਤੀ ਨੂੰ ਜਾਅਲੀ ਪਛਾਣ ਪੱਤਰ (Fake identity card) ਬਣਾਉਣ ਅਤੇ ਹਰਿਆਣਾ ਆਬਕਾਰੀ ਵਿਭਾਗ ਦਾ ਫਰਜ਼ੀ ਇੰਸਪੈਕਟਰ (Fake Inspector) ਹੋਣ ਦਾ ਦਾਅਵਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਪੁਲਸ ਵੱਲੋਂ ਪੁਲਿਸ ਥਾਣਾ ਕਿਲਾ ਖੇਤਰ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਕਰਦਿਆਂ ਪਾਣੀਪਤ ਜਿ਼ਲ੍ਹੇ ਦੇ ਬਿੰਝੌਲ ਪਿੰਡ ਦੇ ਰਹਿਣ ਵਾਲੇ ਜਿਸ ਮਨਮੋਹਨ (Manmohan) ਨਾਮ ਦੇ ਵਿਅਕਤੀਆਂ ਕਾਬੂ ਕੀਤਾ ਗਿਆ ਹੈ ਉਸ ਉਪਰ ਜਾਅਲੀ ਪਛਾਣ ਪੱਤਰ ਬਣਾਉਣ ਅਤੇ ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਵਿੱਚ ਇੰਸਪੈਕਟਰ ਹੋਣ ਦਾ ਦਾਅਵਾ ਕਰਨ ਦੇ ਦੋਸ਼ ਹੈ ।

ਕੀ ਕੀ ਬਰਾਮਦ ਕੀਤਾ ਹੈ ਵਿਅਕਤੀ ਕੋਲੋਂ ਪੁਲਸ ਨੇ

ਹਰਿਆਣਾ ਪੁਲਸ (Haryana Police) ਨੇ ਉਕਤ ਵਿਅਕਤੀ ਕੋਲੋਂ ਕਾਰ ਵਿੱਚੋਂ ਇੱਕ ਜਾਅਲੀ ਟੈਕਸ ਵਿਭਾਗ ਦਾ ਆਈ. ਡੀ. ਕਾਰਡ, ਦੋ ਮੋਬਾਈਲ ਫੋਨ, ਇੱਕ ਟਾਟਾ ਹੈਰੀਅਰ ਕਾਰ ਅਤੇ ਦੋ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ ਹਨ । ਪੁਲਸ ਜਾਂਚ ਵਿੱਚ ਪਾਣੀਪਤ ਦੇ ਸੇਲਜ਼ ਟੈਕਸ ਇੰਸਪੈਕਟਰ ਰਮੇਸ਼ ਮੰਡੀ ਅਤੇ ਅਭਿਨਵ ਪੂਨੀਆ, ਹੰਸਲਾਲ ਈ. ਟੀ. ਓ., ਵੀਰੇਂਦਰ, ਇੰਸਪੈਕਟਰ ਜਗਾਧਰੀ, ਪਵਨ, ਇੰਸਪੈਕਟਰ ਕਰਨਾਲ, ਰਾਕੇਸ਼, ਇੰਸਪੈਕਟਰ ਕੁਰੂਕਸ਼ੇਤਰ ਅਤੇ ਅਜੇ, ਇੰਸਪੈਕਟਰ ਪੰਚਕੂਲਾ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ ।

ਜਾਂਚ ਤੋਂ ਬਾਅਦ ਪੁਲਸ ਨੇ ਕਰ ਦਿੱਤਾ ਹੈ ਉਪਰੋਕਤ ਸਾਰਿਆਂ ਤੇ ਕੇਸ ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਜਾਂਚ ਦੌਰਾਨ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸਾਰਿਆਂ ਦੇ ਨਾਮ ਦਰਜ ਕਰਕੇ ਕੇਸ ਦਰਜ ਕੀਤਾ ਹੈ । ਪੁਲਸ ਇਨ੍ਹਾਂ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ । ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਮੋਬਾਈਲ ਫੋਨ, ਬੈਂਕ ਖਾਤਿਆਂ ਅਤੇ ਡਿਜੀਟਲ ਲੈਣ-ਦੇਣ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ।

ਕੀ ਕਰਦਾ ਸੀ ਮਨਮੋਹਨ

ਪੁਲਸ ਵਲੋਂ ਕੀਤੀ ਗਈ ਜਾਂਚ ਅਨੁਸਾਰ ਮਨਮੋਹਨ ਟੈਕਸ ਚੋਰੀ ਦੇ ਬਹਾਨੇ ਟ੍ਰਾਂਸਪੋਰਟਰਾਂ ਅਤੇ ਕੋਰੀਅਰ ਕੰਪਨੀਆਂ ਦੇ ਵਾਹਨਾਂ ਨੂੰ ਰੋਕਦਾ ਸੀ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਸੀ। ਉਹ ਅਸਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਦਾ ਸੀ ਅਤੇ ਮੌਕੇ `ਤੇ ਹੀ ਭਾਰੀ ਜੁਰਮਾਨਾ ਐਲਾਨ ਕਰਦਾ ਸੀ, ਜਦੋਂ ਕਿ ਘੱਟ ਜੁਰਮਾਨਾ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਸੀ । ਬਾਕੀ ਰਕਮ ਮਿਲੀਭੁਗਤ ਨਾਲ ਵੰਡੀ ਗਈ ਸੀ, ਜਿਸ ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਹੋਇਆ ਸੀ ।

ਹੋਰ ਕੀ ਮੰਨਿਆਂ ਮਨਮੋਹਨ ਨੇ

ਜਾਣਕਾਰੀ ਮੁਤਾਬਕ ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਇਹ ਕੰਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਟੈਕਸ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿ ਕੇ ਕਰਦਾ ਸੀ ਅਤੇ ਗੈਰ-ਕਾਨੂੰਨੀ ਵਸੂਲੀ (Illegal collection) ਰਾਹੀਂ ਪ੍ਰਾਪਤ ਪੈਸੇ ਦਾ ਲੈਣ-ਦੇਣ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਅਤੇ ਰਾਹੀਂ ਕਰਦਾ ਸੀ ।

Read More : ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ ‘ਚ ਮੁਲਜ਼ਮ ਗ੍ਰਿਫ਼ਤਾਰ

ਪਠਾਣਮਾਜਰਾ ਵਿਰੁੱਧ ਐਫ. ਆਈ. ਆਰ. ਤੇ ਸਬੰਧਤ ਕਾਰਵਾਈਆਂ ਹੋਈਆਂ ਰੱਦ

0
High Court

ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਇਕ ਵੱਡੀ ਰਾਹਤ ਪ੍ਰਦਾਨ ਕਰ ਦਿੱਤੀ ਹੈ ।

ਕੀ ਰਾਹਤ ਦਿੱਤੀ ਹੈ ਪਠਾਣਮਾਜਰਾ ਨੂੰ ਹਾਈਕੋਰਟ ਵਲੋਂ

ਮਿਲੀ ਜਾਣਕਾਰੀ ਅਨੁਸਾਰ ਜੋ ਹਾਲ ਹੀ ਵਿਚ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਨੂੰ ਹਾਈਕੋਰਟ ਵਲੋਂ ਇਕ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ ਉਸ ਤਹਿਤ ਹਾਈਕੋਰਟ ਨੇ ਪਠਾਣਮਾਜਰਾ ਵਿਰੁੱਧ ਦਰਜ ਕੀਤੀ ਗਈ ਐਫ. ਆਈ. ਆਰ. ਅਤੇ ਇਸ ਨਾਲ ਸਬੰਧਤ ਸਮੁੱਚੀਆਂ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ । ਅਦਾਲਤ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਪੁਲਸ ਕਾਰਵਾਈ ਅਤੇ ਮੈਜਿਸਟ੍ਰੇਟ ਦੁਆਰਾ ਜਾਰੀ ਸੰਮਨ ਆਦੇਸ਼ ਦੋਵੇਂ ਅਧਿਕਾਰ ਖੇਤਰ ਤੋਂ ਬਾਹਰ ਸਨ ਅਤੇ ਇਸ ਲਈ ਇਸਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ।

ਹਾਈਕੋਰਟ ਦੇ ਕਿਹੜੇ ਜਸਟਿਸ ਨੇ ਦਿੱਤਾ ਇਹ ਹੁਕਮ

ਹਾਈਕੋਰਟ ਦੇ ਜਸਟਿਸ (High Court Justice) ਤ੍ਰਿਭੁਵਨ ਦਹੀਆ ਦੀ ਬੈਂਚ ਨੇ ਪਠਾਨਜਾਰਾ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਇਹ ਹੁਕਮ ਦਿੱਤਾ। ਪਟੀਸ਼ਨ ਵਿੱਚ 10 ਫਰਵਰੀ 2022 ਨੂੰ ਪਟਿਆਲਾ ਜਿ਼ਲ੍ਹੇ ਦੇ ਜੁਲਕਾਨ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫ. ਆਈ. ਆਰ. ਅਤੇ 13 ਅਪ੍ਰੈਲ-2023 ਨੂੰ ਪਟਿਆਲਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਸੰਮਨ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ ।

ਮਾਮਲੇ ਦੇ ਅਨੁਸਾਰ ਸਨੌਰ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੇ ਦੋਸ਼ ਲਗਾਇਆ ਸੀ ਕਿ ਪਠਾਣਜਾਰਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ ਜਮ੍ਹਾ ਕੀਤੇ ਗਏ ਫਾਰਮ 26 ਹਲਫ਼ਨਾਮੇ ਵਿੱਚ ਗਲਤ ਜਾਣਕਾਰੀ ਦਿੱਤੀ ਸੀ । ਇਸ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਭਾਰਤੀ ਦੰਡਾਵਲੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ ।

ਹਾਈਕੋਰਟ ਦੇ ਸਾਹਮਣੇ ਕੀ ਦਲੀਲ ਦਿੱਤੀ ਗਈ

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਬਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਹਾਈ ਕੋਰਟ ਦੇ ਸਾਹਮਣੇ ਇਹ ਦਲੀਲ ਦਿੱਤੀ ਗਈ ਕਿ ਉਹ ਸਾਰੀਆਂ ਧਾਰਾਵਾਂ ਜਿਨ੍ਹਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਗੈਰ-ਗਿਆਨਯੋਗ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ । ਫੌਜਦਾਰੀ ਜ਼ਾਬਤਾ ਦੀ ਧਾਰਾ 155 ਦੇ ਤਹਿਤ ਪੁਲਸ ਮੈਜਿਸਟ੍ਰੇਟ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਐਫ. ਆਈ. ਆਰ. ਦਰਜ ਨਹੀਂ ਕਰ ਸਕਦੀ ਜਾਂ ਜਾਂਚ ਸ਼ੁਰੂ ਨਹੀਂ ਕਰ ਸਕਦੀ । ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਐਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਮੈਜਿਸਟ੍ਰੇਟ ਦੀ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਇਸ ਲਈ ਪੂਰੀ ਜਾਂਚ ਪ੍ਰਕਿਰਿਆ ਕਾਨੂੰਨ ਦੇ ਅਨੁਸਾਰ ਨਹੀਂ ਸੀ ।

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਸੰਮੰਨ ਜਾਰੀ ਕਰਨਾ ਸਹੀ ਪ੍ਰਕਿਰਿਆ ਅਨੁਸਾਰ ਨਹੀਂ ਸੀ

ਅਦਾਲਤ ਨੇ ਇਹ ਵੀ ਪਾਇਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (Chief Judicial Magistrate) ਵੱਲੋਂ ਸੰਮਨ ਜਾਰੀ ਕਰਨਾ ਸਹੀ ਪ੍ਰਕਿਰਿਆ ਦੇ ਅਨੁਸਾਰ ਨਹੀਂ ਸੀ । ਰਿਟਰਨਿੰਗ ਅਫ਼ਸਰ ਦੀ ਸਿ਼ਕਾਇਤ ਮੈਜਿਸਟਰੇਟ ਦੀ ਬਜਾਏ ਪੁਲਸ ਅਫ਼ਸਰ ਨੂੰ ਭੇਜੀ ਗਈ ਸੀ, ਜਿਸ ਨਾਲ ਮੈਜਿਸਟਰੇਟ ਵੱਲੋਂ ਨੋਟਿਸ ਲੈਣਾ ਅਣਉਚਿਤ ਹੋ ਗਿਆ ।

ਆਪਣੇ ਹੁਕਮ ਵਿੱਚ, ਜਸਟਿਸ ਦਹੀਆ ਨੇ ਕਿਹਾ ਕਿ ਜਦੋਂ ਐਫ. ਆਈ. ਆਰ. ਦੀ ਸ਼ੁਰੂਆਤੀ ਦਾਇਰ ਕਰਨਾ ਅਤੇ ਜਾਂਚ ਦੀ ਸ਼ੁਰੂਆਤ ਅਧਿਕਾਰ ਖੇਤਰ ਤੋਂ ਬਿਨਾਂ ਪਾਈ ਜਾਂਦੀ ਹੈ, ਤਾਂ ਬਾਅਦ ਦੀਆਂ ਸਾਰੀਆਂ ਕਾਰਵਾਈਆਂ ਆਪਣੇ ਆਪ ਹੀ ਅਵੈਧ ਹੋ ਜਾਂਦੀਆਂ ਹਨ । ਇਸ ਦੇ ਆਧਾਰ `ਤੇ, ਅਦਾਲਤ ਨੇ ਪਟੀਸ਼ਨਰ ਵਿਰੁੱਧ ਸਾਰੀਆਂ ਸਬੰਧਤ ਕਾਰਵਾਈਆਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਐਫਆਈਆਰ, ਜਾਂਚ ਅਤੇ ਸੰਮਨ ਆਰਡਰ ਸ਼ਾਮਲ ਹਨ ।

Read More : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ