ਲੰਡਨ, 10 ਜੂਨ 2026 : ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਗੰਭੀਰ ਤੌਰ ‘ਤੇ ਬਿਮਾਰ 9 ਸਾਲਾ ਪੁੱਤ ਦੀ ਲੰਡਨ ਦੀ ਇਕ ਇਮਾਰਤ ਤੋਂ ਡਿੱਗ (Fall building) ਕੇ ਮੌਤ ਹੋਣ ਦੀ ਖਬਰ ਹੈ ।
ਕੌਣ ਹਨ ਇਹ ਦੋਵੇਂ ਜਣੇ
ਖ਼ਬਰਾਂ ਅਨੁਸਾਰ ਪੁਲਸ ਇਸ ਘਟਨਾ ਨੂੰ ਸ਼ੱਕੀ ਕਤਲ-ਖੁਦਕੁਸ਼ੀ ਦੇ ਰੂਪ ਵਿਚ ਦੇਖ ਰਹੀ ਹੈ । ਰਾਕੇਸ਼ ਪਈ (47), ਅਦਿਤੀ ਪਰਲਕਰ (46) ਅਤੇ ਉਨ੍ਹਾਂ ਦੇ ਪੁੱਤਰ ਸਿਡ ਦੀ 27 ਮਈ ਨੂੰ ਦੱਖਣੀ ਲੰਡਨ ਦੇ ਐਲੀਫੈਂਟ ਐਂਡ ਕੈਸਲ ਇਲਾਕੇ ਵਿਚ ਸਥਿਤ ਹਾਈਪੁਆਇੰਟ ਟਾਵਰ ਬਲਾਕ ਵਿਚ ਉਨ੍ਹਾਂ ਦੇ ਅਪਾਰਟਮੈਂਟ ਦੀ 36ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ (Death) ਹੋ ਗਈ ਸੀ । ਇਹ ਪਰਿਵਾਰ 45 ਮੰਜਿ਼ਲਾ ਇਮਾਰਤ ਦੀ 36ਵੀਂ ਮੰਜ਼ਿਲ ਰਹਿੰਦਾ ਸੀ, ਜੋ ਜ਼ਮੀਨ ਤੋਂ ਲਗਭਗ 400 ਫੁੱਟ ਦੀ ਉਚਾਈ ‘ਤੇ ਸਥਿਤ ਹੈ ।
ਕੀ ਆਖਿਆ ਸੰਸਦ ਮੈਂਬਰ ਨੇ
ਬਰਮੰਡਸੀ ਅਤੇ ਓਲਡ ਸਾਊਥਵਾਰਕ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਨੀ ਕੋਇਲ ਨੇ ਕਿਹਾ ਕਿ ਸਿਡ ਨੂੰ ਜਨਮ ਤੋਂ ਹੀ ਗੰਭੀਰ ਬਿਮਾਰੀਆਂ ਸਨ । ਪੁਲਸ ਨੂੰ ਖ਼ਦਸ਼ਾ ਹੈ ਕਿ ਇੰਨਾ ਵੱਡਾ ਕਦਮ ਉਠਾਉਣ ਦੀ ਇਕ ਵਜ੍ਹਾ ਸਿਡ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ ।









