ਦੇਸ਼ ਦੇ ਟੌਪ 10 ਸਕੂਲਾਂ ਦੀ ਲਿਸਟ ਜਾਰੀ ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੁਆਰਾ ਸੰਚਾਲਿਤ ਸਕੂਲਾਂ ਦੀ ਤਾਜ਼ਾ ਰੈਂਕਿੰਗ ਲਿਸਟ ਜਾਰੀ ਹੋਈ ਹੈ। ਇਸ ‘ਚ ਦਿੱਲੀ ਨੇ ਬਾਜ਼ੀ ਮਾਰੀ ਹੈ। ਇਸ ‘ਚ ਦਿੱਲੀ ਦੇ 5 ਸਕੂਲ ਟੌਪ ‘ਤੇ ਆਏ ਹਨ। ਈ.ਡਬਲਿਊ. ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ‘ਚ ਦਿੱਲੀ ਸਰਕਾਰ ਵਲੋਂ ਚਲਾਏ ਜਾ ਰਹੇ ਦਵਾਰਕਾ ਦੇ ਸੈਕਟਰ-10 ਸਥਿਤ ਰਾਜਕੀਯ ਪ੍ਰਤਿਭਾ ਵਿਕਾਸ ਸਕੂਲ ਨੇ ਪਹਿਲਾ ਸਥਾਨ ਅਤੇ ਯਮੁਨਾ ਵਿਹਾਰ ਸਥਿਤ ਰਾਜਕੀਯ ਪ੍ਰਤਿਭਾ ਵਿਕਾਸ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਈ.ਡਬਲਿਊ. ਅਧਿਆਪਕਾਂ ਅਤੇ ਮਾਪਿਆਂ ਲਈ ਇਕ ਪੋਰਟਲ ਹੈ, ਜੋ ਹਰ ਸਾਲ ਸਕੂਲਾਂ ਦੀ ਰੈਂਕਿੰਗ ਜਾਰੀ ਕਰਦਾ ਹੈ। ਕੇਜਰੀਵਾਲ ਨੇ ਦੱਸਿਆ ਕਿ ਟਾਪ 10 ‘ਚ ਦਿੱਲੀ ਦੇ 5 ਸਕੂਲ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ ਇਕ ‘ਸ਼ਾਨਦਾਰ ਉਪਲੱਬਧੀ’ ਦੱਸਿਆ।
ਵੱਖ- ਵੱਖ ਰਾਜਾਂ ਦੀਆਂ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਦੀ ਕੈਟਾਗਿਰੀ ‘ਚ ਪਹਿਲੇ 2 ਸਥਾਨਾਂ ਦੇ ਨਾਲ-ਨਾਲ ਟੌਪ 10 ‘ਚ ਦਿੱਲੀ ਦੇ ਕੁੱਲ 5 ਸਕੂਲ਼ਾਂ ਨੂੰ ਰੈਂਕ ਮਿਲਣ ‘ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆ ਨੂੰ ਵਧਾਈ ਦਿੱਤੀ ਹੈ।
ਇਸਦੇ ਨਾਲ ਹੀ ਪੰਜਾਬ ਦੇ ਇੱਕ ਸਕੂਲ ਦਾ ਵੀ ਇਸ ਲਿਸਟ ‘ਚ ਨਾਂ ਸ਼ਾਮਿਲ ਹੈ। ਮਨੀਮਾਜਰਾ ਦਾ ਸਰਕਾਰੀ ਸਕੂਲ ਤੇ ਇੱਕ ਹਰਿਆਣਾ ਦਾ ਸਕੂਲ ਵੀ ਇਸ ‘ਚ ਸ਼ਾਮਿਲ ਹੈ।