ਪਟਿਆਲਾ ਦੇ ਸਫਾਬਾਦੀ ਗੇਟ ਵਿਖੇ ਤਾਬੜਤੋੜ ਚੱਲੀਆਂ ਗੋਲੀਆਂ

0
101
Patiala Firring

ਪਟਿਆਲਾ, 16 ਨਵੰਬਰ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਸਫਾਬਾਦੀ ਗੇਟ ਵਿਖੇ ਅੱਜ ਸ਼ਾਮ ਸਮੇਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਬਾਰੀ (Firing) ਕੀਤੀ ਗਈ ਹੈ ।

ਕੀ ਆਖਿਆ ਸੁਖਵਿੰਦਰ ਗਾਗੂ

ਸੁਖਵਿੰਦਰ ਗਾਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2025 ਤੋਂ ਪ੍ਰਾਪਰਟੀ ਡੀਲਰ ਦੇ ਕੰਮ ਵਧੀਆ ਚੱਲਣ ਦੇ ਕਾਰਨ ਕਰੋੜਾ ਰੁਪਇਆ ਦਿੱਤਾ ਜਾਵੇ । ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ਦੇ ਚਲਦਿਆਂ ਹਾਲਾਂਕਿ ਜਿ਼ਲਾ ਤੇੇ ਪੁਲਸ ਪ੍ਰਸ਼ਾਸਨ ਵਲੋਂ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ ਵੀ ਕੀਤੇ ਗਏ ਹਨ ਪਰ ਫਿਰ ਵੀ ਕੁੱਝ ਲੋਕ ਅਸਲਾ ਲੈ ਕੇ ਸਰੇਆਮ ਘੁੰਮ ਰਹੇ ਹਨ ।

ਹੋਰ ਕੀ ਕੀ ਦੱਸਿਆ ਗੋਲੀਬਾਰੀ ਦਾ ਸਿ਼ਕਾਰ ਹੋਏ ਵਿਅਕਤੀ ਨੇ

ਉਕਤ ਹੋਈ ਗੋਲੀਬਾਰੀ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਗਾਗੂ ਨੇ ਦੱਸਿਆ ਕਿ ਹਮਲਾਵਰਾਂ (Attackers) ਨੇ ਉਨ੍ਹਾਂ ਦੇ ਘਰ ਦੇ ਨੇੜੇ ਬਣੇ ਦਫ਼ਤਰ ਤੇ ਜੋ ਅਚਾਨਕ ਫਾਇਰਿੰਗ ਕੀਤੀ ਗਈ ਹੈ ਦੇ ਚਲਦਿਆਂ ਉਨ੍ਹਾਂ ਵਲੋਂ ਵੀ ਮੌਕੇ ਤੇ ਲਾਇਸੈਂਸੀ ਅਸਲੇ ਨਾਲ ਫਾਇਰਿੰਗ ਕੀਤੀ ਗਈ, ਜਿਸ ਕਾਰਨ ਹੀ ਉਨ੍ਹਾਂ ਦਾ ਬਚਾਅ ਹੋ ਗਿਆ ।

ਥਾਣਾ ਕੋਤਵਾਲੀ ਇੰਚਾਰਜ ਨੇ ਕੀਤੀ ਜਾਂਚ ਸ਼ੁਰੂ

ਉਕਤ ਗੋਲੀਬਾਰੀ ਘਟਨਾਕ੍ਰਮ ਦੇ ਚਲਦਿਆਂ ਥਾਣਾ ਕੋਤਵਾਲੀ ਪਟਿਆਲਾ ਦੇ ਇੰਚਾਰਜ ਅਮਨਪਾਲ ਸਿੰਘ ਵਲੋਂ ਵੀ ਆਪਣੀ ਪੁਲਸ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਗੋਲੀਬਾਰੀ ਵਾਾਲੀ ਥਾਂ ਦਾ ਜਾਇਜ਼ਾ ਲਿਆ । ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here