ਕੈਨੇੇਡਾ ਪੁਲਸ ਨੇ ਅੰਤਰਰਾਸ਼ਟਰੀ ਵਾਹਨ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼

0
69
Canadian police

ਟੋਰਾਂਟੋ, 17 ਨਵੰਬਰ 2026 : ਕੈਨੇਡਾ (Canada) ਦੇ ਗ੍ਰੇਟਰ ਟੋਰਾਂਟੋ ਏਰੀਆ ਵਿਖੇ ਪੁਲਸ ਵਲੋਂ ਇਕ ਅੰਤਰਰਾਸ਼ਟਰੀ ਵਾਹਨ ਚੋਰ ਗਿਰੋਹ (International Vehicle-Theft Gang) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੀਲ ਰੀਜ਼ਨਲ ਪੁਲਸ (Peel Regional Police) ਅਤੇ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਵਲੋਂ ਜੋ ਇਕ ਸਾਂਝੀ ਕਾਰਵਾਈ ਕਰਦਿਆਂ ਜਿਸ ਅੰਤਰਰਾਸ਼ਟਰੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ਦੀ ਗਿਣਤੀ 12 ਹੈ ਤੇ ਇਸ ਵਿਚ ਦੋ ਪੰਜਾਬੀ ਮੂਲ ਦੇ ਵਿਅਕਤੀ ਵੀ ਸ਼ਾਮਲ ਹਨ ।

ਕਿੰਨੀਆਂ ਚੋੋਰੀ ਕੀਤੀਆਂ ਗੱਡੀਆਂ ਕੀਤੀਆਂ ਗਈਆਂ ਹਨ ਬਰਾਮਦ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗਿਰੋਹ ਕੋਲੋਂ ਕੈਨੇਡਾ ਦੀ ਪੁਲਸ ਟੀਮ ਵਲੋਂ ਕੁੱਲ ਚੋਰੀ ਕੀਤੀਆਂ 96 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਕਰੀਬ 4. 5 ਮਿਲੀਅਨ ਡਾਲਰ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਗ੍ਰਿਫ਼ਤਾਰ 12 ਵਿਅਕਤੀਆਂ ਵਿਚੋਂ ਜੋ ਦੋ ਪੰਜਾਬੀ ਮੂਲ ਦੇੇ ਦੱਸੇ ਜਾ ਰਹੇ ਹਨ ਦੀ ਪਛਾਣ ਕਰਮਵੀਰ ਸਿੰਘ (26) ਵਾਸੀ ਬਰੈਂਪਟਨ ਅਤੇ ਜਸਪ੍ਰੀਤ ਸਿੰਘ (25) ਸ਼ਾਮਲ ਹਨ।

ਦੋਹਾਂ ਵਿਰੁੱਧ ਕੀ ਕੀ ਮਾਮਲੇ ਕੀਤੇ ਗਏ ਹਨ ਦਰਜ

ਪੁਲਸ ਵਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਉਪਰੋਕਤ ਦੋੋਹਾਂ ਵਿਚੋਂ ਕਰਮਵੀਰ ਸਿੰਘ ਖਿਲਾਫ਼ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਚਾਰ ਅਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਚੋਰੀ ਦੇ ਸਾਮਾਨ ਦੀ ਤਸਕਰੀ ਕਰਨ ਦੇ ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਜਸਪ੍ਰੀਤ ਸਿੰਘ ਖਿ਼ਲਾਫ਼ ਇਨ੍ਹਾਂ ਦੋਵਾਂ ਧਾਰਾਵਾਂ ਤਹਿਤ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ ।

ਗਿਰੋਹ ਦੇ ਬਾਕੀ ਮੈਂਬਰਾਂ ਵਿਚ ਕੌਣ-ਕੌਣ ਹੈ ਸ਼ਾਮਲ

ਇਨ੍ਹਾਂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਵਿੱਚ ਸਟੈਨਲੀ ਉਦੇਹ (46) ਵਾਸੀ ਬਰੈਂਪਟਨ, ਟੋਰਾਂਟੋ ਵਾਸੀ ਓਡੇਵਾਲੇ ਅਬਰਾਹਮ (57), ਓਲੁਯੇਮੀ ਸੋਦਾਦੇ (51), ਟੋਸਿਨ ਡੈਮੀਲੋਲਾ ਓਏਬਾਦੇ (45), ਓਲੁਵਾਸੇਈ ਓਲਾਵਾਲੇ ਬਾਮੇਕੇ (39), ਓਲੁਸ਼ੋਲਾ ਓਕੇ (42), ਵੌਨ ਵਾਸੀ ਗਬੋਲਾਹਾਨ ਕੁਦੁਸ ਬਾਬਾਤੁੰਦੇ (29), ਕਿਊਬਿਕ ਦੇ ਸੇਂਟ ਜੇਰੋਮ ਵਾਸੀ ਡੈਰਿਲ ਡੇਵਾਂਸ (25), ਅਤੇ ਬਿਨਾਂ ਕਿਸੇ ਪੱਕੇ ਪਤੇ ਵਾਲੇ ਹੈਨਰਿਕ ਗੈਂਕਜ਼ (57) ਤੇ ਕੈਨੇਥ ਓਕਾਫੋਰ (58) ਸ਼ਾਮਲ ਹਨ ।

 

LEAVE A REPLY

Please enter your comment!
Please enter your name here