ਸੀਤਾਪੁਰ, 10 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਵਿਖੇ ਇਕ ਵਿਸ਼ਾਲ ਧਰਮ ਤਬਦੀਲ (Convert) ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕਿੰਨੇ ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur District) ‘ਚ ਪੁਲਸ ਨੇ ਇਕ ਕਥਿਤ ਧਰਮ ਤਬਦੀਲੀ ਰੈਕੇਟ ਦਾ ਪਰਦਾਫਾਸ਼ (Racket exposed) ਕਰ ਕੇ 4 ਵਿਅਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਦੋਸ਼ ਹੈ ਕਿ ਇਹ ਵਿਅਕਤੀ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਧਰਮ ਤਬਦੀਲੀ ਲਈ ਲੁਭਾਉਂਦੇ ਸਨ ।
ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ
ਪੁਲਸ ਅਨੁਸਾਰ ਇਹ ਕਾਰਵਾਈ ਮਿਸਰਿਖ ਪੁਲਸ ਸਟੇਸ਼ਨ ਖੇਤਰ ‘ਚ ਕੀਤੀ ਗਈ ਜਿੱਥੇ `ਸੈਂਟਰਲ ਯੂ. ਪੀ. ਮਿਸ਼ਨ ਨੈੱਟਵਰਕ`ਦੇ ਨਾਂ ਹੇਠ ਚੱਲ ਰਹੀਆਂ ਸਰਗਰਮੀਆਂ ਦਾ ਪਰਦਾਫਾਸ਼ ਕੀਤਾ ਗਿਆ ਸੀ । ਪੁਲਸ ਦੇ ਵਧੀਕ ਸੁਪਰਡੈਂਟ ਦੁਰਗੇਸ਼ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਚੰਦਰ, ਕਮਲੇਸ਼ ਕੁਮਾਰ, ਸ਼ਰਵਣ ਕੁਮਾਰ ਤੇ ਅਰੁਣ ਆਸ਼ੂਦਾਸਨ ਵਜੋਂ ਹੋਈ ਹੈ ।









