ਮੁੱਖ ਮੰਤਰੀ ਨੂੰ ਹਰਿਆਣਾ ਮਹਿਲਾ ਕਮਿਸ਼ਨ ਚੇਅਰਪਰਸਨ ਭੇਜਿਆ ਅਸਤੀਫ਼ਾ

0
43
Renu Bhatiya

ਚੰਡੀਗੜ੍ਹ, 10 ਜੂਨ 2026 : ਹਰਿਆਣਾ ਮਹਿਲਾ ਕਮਿਸ਼ਨ (Haryana Women’s Commission) ਦੀ ਚੇਅਰਪਰਸਨ ਵਲੋਂ ਆਪਣਾ ਅਹੁਦੇ ਤੋਂ ਅਸਤੀਫਾ (Resignation) ਦੇ ਕੇ ਮੁੱਖ ਮੰਤਰੀ ਹਰਿਆਣਾ ਨੂੰ ਭੇਜੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਅਸਤੀਫਾ ਦੇਣ ਦਾ

ਮਿਲੀ ਜਾਣਕਾਰੀ ਅਨੁਸਾਰ ਕੁਰੂਕਸ਼ੇਤਰ ਵਿੱਚ ਨਰਸਾਂ ਖਿ਼ਲਾਫ਼ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਦੀ ਮੰਗ ਦੇ ਚਲਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਨੂ ਭਾਟੀਆ (Renu Bhatia) ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ । ਹਰਿਆਣਾ ਦੀਆਂ ਸਰਕਾਰੀ ਨਰਸਾਂ ਫਟਕਾਰ ਲਗਾਉਣ ਲਈ ਭਾਟੀਆ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ ।

ਚੇਅਰਪਰਸਨ ਰੇਣੂ ਭਾਟੀਆ ਨੇ ਕੀਤਾ ਸੀ ਹਸਪਤਾਲ ਦਾ ਦੌਰਾ

ਭਾਟੀਆ ਨੇ ਸਿਵਲ ਹਸਪਤਾਲ ਦੇ ਇੱਕ 62 ਸਾਲਾ ਡਾਕਟਰ ਨੂੰ 15 ਸਾਲਾ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੁਰੂਕਸ਼ੇਤਰ ਦਾ ਦੌਰਾ ਕੀਤਾ ਸੀ । ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਕਥਿਤ ਲਾਪਰਵਾਹੀ ਲਈ ਹਸਪਤਾਲ ਦੀਆਂ ਨਰਸਾਂ ਅਤੇ ਅਧਿਕਾਰੀਆਂ ਨੂੰ ਫਿਟਕਾਰ ਲਗਾਈ ਸੀ । ਮੰਗਲਵਾਰ ਨੂੰ ਭਾਟੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ।

ਕੀ ਆਖਿਆ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ

ਰੇਣੂ ਭਾਟੀਆ ਨੇ ਆਪਣੀ ਚਿੱਠੀ ਵਿੱਚ ਕਿਹਾ ਕਿ ਉਹ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ । ਉਨ੍ਹਾਂ ਨੇ ਹਿੰਦੀ ਵਿੱਚ ਲਿਖੇ ਆਪਣੇ ਪੱਤਰ ਵਿੱਚ ਕਿਹਾ ਕਿ ਮੈਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹਾਂ । ਇਸ ਲਈ ਕਿਰਪਾ ਕਰਕੇ ਮੇਰਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ । ਸੰਪਰਕ ਕਰਨ `ਤੇ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਨੂੰ ਨਰਸਾਂ ਦੀ ਮੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ।

ਹੋਰ ਕੀ ਕੀ ਆਖਿਆ ਰੇਣੂ ਭਾਟੀਆ ਨੇ

ਉਨ੍ਹਾਂ ਕਿਹਾ ਕਿ ਉਹ ਜਾਪਾਨ ਜਾ ਰਹੀ ਹਨ ਅਤੇ ਫਿਰ ਅਮਰੀਕਾ ਵਿੱਚ ਆਪਣੀ ਬੇਟੀ ਨੂੰ ਮਿਲਣ ਜਾਣਗੇ । ਮੈਂ ਤਿੰਨ ਮਹੀਨਿਆਂ ਲਈ ਬਾਹਰ ਰਹਾਂਗੀ ਕਿਉਂਕਿ ਆਮ ਤੌਰ `ਤੇ 10-15 ਦਿਨਾਂ ਦੀ ਛੁੱਟੀ ਮਿਲਦੀ ਹੈ ਅਤੇ ਮੈਂ ਇਸ ਤੋਂ ਵੱਧ ਸਮੇਂ ਲਈ ਬਾਹਰ ਰਹਾਂਗੀ, ਇਸ ਲਈ ਮੈਂ ਕਿਹਾ ਕਿ ਮੇਰਾ ਅਸਤੀਫ਼ਾ ਸਵੀਕਾਰ ਕਰ ਲਓ`। ਭਾਟੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗੇਗੀ । ਉਨ੍ਹਾਂ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕਿਹਾ ।

LEAVE A REPLY

Please enter your comment!
Please enter your name here