ਮੱਕੀ ਵੱਢਣ ਵਾਲੀ ਮਸ਼ੀਨ ’ਚ ਆਉਣ ਕਾਰਨ ਹੋਈ ਨੌਜਵਾਨ ਦੀ ਮੌਤ

0
111
Death

ਮੋਗਾ, 10 ਜੂਨ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਧਰਮਕੋਟ ਵਿਖੇ ਇਕ ਵਿਅਕਤੀ ਦੀ ਮੱਕੀ ਵੱਢਣ ਵਾਲੀ ਮਸ਼ੀਨ ਆਉਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਗੱਟੀ ਜੱਟਾਂ ਵਿੱਚ ਜੋ ਇੱਕ ਦਰਦਨਾਕ ਹਾਦਸੇ (Accidents) ਦੌਰਾਨ ਨੌਜਵਾਨ ਦੀ ਮੌਤ ਹੋ ਗਈ ਦੀ ਪਛਾਣ 30 ਸਾਲਾ ਰਸੀਲਾ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ । ਰਸੀਲਾ ਆਪਣੇ ਹੀ ਪਿੰਡ ਦੇ ਜਿੰਮੀਦਾਰ ਗੁਰਭੇਜ ਸਿੰਘ ਕੋਲ ਮੱਕੀ ਵੱਢਣ ਵਾਲੀ ਮਸ਼ੀਨ ’ਤੇ ਕੰਮ ਕਰਦਾ ਸੀ।

ਕਿਵੇਂ ਆ ਗਿਆ ਰਸੀਲਾ ਮੱਕੀ ਵਾਲੀ ਮਸ਼ੀਨ ਵਿਚ

ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਗੁਰਭੇਜ ਸਿੰਘ ਅਤੇ ਰਸੀਲਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਰਾਹੀਂ ਮੱਕੀ ਦੀ ਫ਼ਸਲ ਦੀ ਵਾਢੀ ਕਰ ਰਹੇ ਸਨ । ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਮੌਕੇ ’ਤੇ ਮੌਜੂਦ ਸੀ ਅਤੇ ਰਸੀਲਾ ਟਰੈਕਟਰ ਚਲਾ ਰਿਹਾ ਸੀ । ਇਸ ਦੌਰਾਨ ਅਚਾਨਕ ਮਸ਼ੀਨ ਵਿੱਚ ਮੱਕੀ ਦਾ ਗਾਲਾ ਫਸ ਗਿਆ । ਜਿਸ ਨੂੰ ਅੱਗੇ ਕਰਨ ਲਈ ਰਸੀਲਾ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਮਸ਼ੀਨ ਦੇ ਨੇੜੇ ਚਲਾ ਗਿਆ ।

ਇਸ ਦੌਰਾਨ ਅਚਾਨਕ ਉਸ ਦਾ ਪੈਰ ਮੱਕੀ ਦੇ ਟਾਂਡਿਆਂ ਵਿੱਚ ਫਸ ਗਿਆ ਅਤੇ ਚੱਲ ਰਹੀ ਮਸ਼ੀਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਗੁਰਭੇਜ ਸਿੰਘ ਅਨੁਸਾਰ ਉਸ ਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ । ਮਸ਼ੀਨ ਰਸੀਲੇ ਦੇ ਸਰੀਰ ਨੂੰ ਧੜ ਤੋਂ ਹੇਠਾਂ ਤੱਕ ਆਪਣੇ ਅੰਦਰ ਖਿੱਚ ਚੁੱਕੀ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ।

ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਮਸ਼ੀਨ ਵਿਚੋਂ ਬਾਹਰ ਕੱਢਿਆ ਗਿਆ

ਹਾਦਸੇ ਤੋਂ ਬਾਅਦ ਗੁਰਭੇਜ ਸਿੰਘ ਨੇ ਰੌਲਾ ਪਾਇਆ, ਜਿਸ ’ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਠੇ ਹੋ ਗਏ । ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਦੀ ਦੇਹ ਨੂੰ ਮਸ਼ੀਨ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ।

LEAVE A REPLY

Please enter your comment!
Please enter your name here