ਬਾਰਾਮੂਲਾ ਜਿਲੇ ਦੇ ਉੜੀ ਸੈਕਟਰ ਵਿਚ ਹੋਏ ਗ੍ਰਨੇਡ ਧਮਾਕੇ ’ਚ ਦੋ ਜਵਾਨਾਂ ਦੀ ਮੌਤ

0
34
Blast

ਸ਼੍ਰੀਨਗਰ, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਸ੍ਰੀਨਗਰ (Srinagar) ਦੇ ਬਾਰਾਮੂਲਾ ਜਿਲ੍ਹੇ ਦੇ ਉੜੀ ਸੈਕਟਰ ਵਿੱਚ ਅੱਜ ਇੱਕ ਅਚਾਨਕ ਗ੍ਰਨੇਡ ਧਮਾਕੇ (Grenade explosions) ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ ਹੈ ।

ਕੀ ਆਖਿਆ ਧਮਾਕੇੇ ਬਾਰੇ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਉੜੀ ਦੇ ਕਮਲਕੋਟ ਵਿੱਚ ਇੱਕ ਕੈਂਪ ਵਿੱਚ ਸਾਜ਼ੋ-ਸਾਮਾਨ ਸੌਂਪਣ ਦੌਰਾਨ ਇੱਕ ਹੈਂਡ ਗ੍ਰਨੇਡ ਅਚਾਨਕ ਫਟ ਗਿਆ, ਜਿਸ ਕਾਰਨ ਦੋ ਜਵਾਨ ਜ਼ਖਮੀ ਹੋ ਗਏ । ਉਨ੍ਹਾਂ ਕਿਹਾ ਕਿ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਪਹੁੰਚਣ ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਅੱਗੇ ਕਿਹਾ ਕਿ ਕਾਨੂੰਨ ਅਨੁਸਾਰ ਲੋੜੀਂਦੀ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਰੱਖਿਆ ਪੀ. ਆਰ. ਓ. ਨੇ ਕੀ ਜਾਣਕਾਰੀ ਦਿੱਤੀ

ਸ੍ਰੀਨਗਰ ਸਥਿਤ ਰੱਖਿਆ ਪੀ. ਆਰ. ਓ. ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਤੋਂ ਵੇਰਵੇ ਪ੍ਰਾਪਤ ਕਰਨ ਤੋਂ ਬਾਅਦ ਹੀ ਘਟਨਾ ‘ਤੇ ਟਿੱਪਣੀ ਕੀਤੀ ਜਾ ਸਕੇਗੀ । ਇਸ ਦੌਰਾਨ ਸੁਰੱਖਿਆ ਬਲਾਂ ਨੇ ਬਾਰਾਮੂਲਾ ਜਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਦੋ ਪਿਸਤੌਲਾਂ (Pistols) ਅਤੇ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ ।

ਕੀ ਦੱਸਿਆ ਪੁਲਸ ਦੇ ਬੁਲਾਰੇ ਨੇ

ਪੁਲਸ ਬੁਲਾਰੇ ਨੇ ਅੱਜ ਦੱਸਿਆ ਕਿ ਹਥਿਆਰਾਂ ਦੇ ਗੈਰ-ਕਾਨੂੰਨੀ ਕਬਜ਼ੇ ਅਤੇ ਆਵਾਜਾਈ ਵਿਰੁੱਧ ਇੱਕ ਮਹੱਤਵਪੂਰਨ ਸਫਲਤਾ ਵਿੱਚ, ਬਾਰਾਮੂਲਾ ਪੁਲਸ ਨੇ 52 ਰਾਸ਼ਟਰੀ ਰਾਈਫਲਜ਼ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਐਫ. ਸੀ. ਆਈ. ਗੋਦਾਮ ਦੇ ਨੇੜੇ ਚੰਦਸੁਮਾ, ਕਨੀਸਪੋਰਾ ਵਿਖੇ ਸਥਾਪਤ ਇੱਕ ਮੋਬਾਈਲ ਵਾਹਨ ਚੈਕਿੰਗ ਪੁਆਇੰਟ (ਐਮ. ਵੀ. ਸੀ. ਪੀ.) ਦੌਰਾਨ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਅਤੇ ਬਾਅਦ ਵਿੱਚ ਇੱਕ ਛਾਪੇਮਾਰੀ ਦੌਰਾਨ ਇੱਕ ਹੋਰ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ।

ਕਾਰ ਦੀ ਜਾਂਚ ਦੌਰਾਨ ਕਾਰ ਵਿਚ ਸਵਾਰ ਵਿਅਕਤੀ ਕੋਲੋਂ ਮਿਲਿਆ ਹਥਿਆਰ

ਬੁਲਾਰੇ ਨੇ ਕਿਹਾ ਕਿ ਚੈਕਿੰਗ ਦੌਰਾਨ ਸ਼੍ਰੀਨਗਰ ਤੋਂ ਬਾਰਾਮੂਲਾ ਵੱਲ ਜਾ ਰਹੀ ਇੱਕ ਚਿੱਟੀ ਮਾਰੂਤੀ ਬ੍ਰੇਜ਼ਾ, ਜਿਸ ਨੂੰ ਜਾਂਚ ਲਈ ਰੋਕਿਆ ਗਿਆ ਤਾਂ ਵਾਹਨ ਵਿੱਚ ਦੋ ਸਵਾਰ ਸਨ । ਵਾਹਨ ਦੀ ਪੂਰੀ ਤਲਾਸ਼ੀ ਦੌਰਾਨ ਸਹਿ-ਯਾਤਰੀ ਦੁਆਰਾ ਲਿਜਾਏ ਗਏ ਇੱਕ ਬੈਗ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ।

ਵਿਅਕਤੀ ਹਥਿਆਰ ਰੱਖਣ ਲਈ ਕੋਈ ਜਾਇਜ਼ ਲਾਇਸੈਂਸ ਜਾਂ ਕਾਨੂੰਨੀ ਅਧਿਕਾਰ ਪੇਸ਼ ਕਰਨ ਵਿੱਚ ਅਸਫਲ ਰਿਹਾ । ਮੁਲਜ਼ਮ ਦੀ ਪਛਾਣ ਵਕੀਲ ਅਹਿਮਦ ਥੀਕਰੀ ਵਜੋਂ ਹੋਈ ਹੈ, ਜੋ ਕਿ ਬਾਰਾਮੂਲਾ ਜਿਲ੍ਹੇ ਦੇ ਉਰੀ ਦੇ ਕਮਲਕੋਟ ਦਾ ਰਹਿਣ ਵਾਲਾ ਨੂਰ-ਉਦ-ਦੀਨ ਥੀਕਰੀ ਦਾ ਪੁੱਤਰ ਹੈ । ਪਕੜੇ ਗਏ ਵਿਅਕਤੀ ਵਿਰੁੱਧ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here