ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ 6 ਵਿਅਕਤੀਆਂ ਦੀ ਹੋਈ ਮੌਤ

0
29
Road Accident

ਰਿਸ਼ੀਕੇਸ਼, 17 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਬਸ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿੰਨੇ ਮੀਟਰ ਡੂੰਘੀ ਖੱਡ ਵਿਚ ਡਿੱਗੀ ਹੈ ਬਸ

ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਵਿੱਚ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਮੰਗਲਵਾਰ ਸਵੇਰੇ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਜੋ ਵੱਡਾ ਸੜਕ ਹਾਦਸਾ (Road Accident) ਵਾਪਰ ਗਿਆ ਦੌਰਾਨ ਇਹ ਬਸ 100 ਮੀਟਰ ਹੇਠਾਂ ਡੂੰਘੀ ਖੱਡ ਵਿਚ ਡਿੱਗ ਗਈ । ਉਕਤ ਸੜਕ ਹਾਦਸੇ ਵਿਚ ਜੋ 6 ਵਿਅਕਤੀਆਂ ਦੀ ਮੌਤ ਤੇ 20 ਵਿਅਕਤੀ ਜਖਮੀ ਹੋ ਗਏ ਹਨ ਨੂੰ ਬਚਾਅ ਟੀਮਾਂ ਵਲੋਂ ਫੌਰੀ ਕਾਰਵਾਈ ਕਰਕੇ ਹਸਪਤਾਲ ਪਹੁੰਚਾਇਆ ਗਿਆ ।

ਕਿੰਨੇ ਲੋਕ ਸਵਾਰ ਸਨ ਬਸ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਕਤ ਬਸ ਜੋ ਕਿ ਹਰਿਦੁਆਰ ਤੋਂ ਬਦਰੀਨਾਥ ਜਾ ਰਹੀ ਸੀ ਵਿਚ 35 ਲੋਕ ਸਵਾਰ ਸਨ । ਬਸ ਦੇ ਮੁਨੀ ਕੀ ਰੇਤੀ ਥਾਣਾ ਖੇਤਰ ਦੇ ਗੁਲਾੜ ਨੇੜੇ ਵਾਪਰਨ ‘ਤੇ ਪਤਾ ਚਲਦਿਆਂ ਹੀ ਪੁਲਸ, ਐਸ. ਡੀ. ਆਰ. ਐਫ. ਅਤੇ ਫਾਇਰ ਸਰਵਿਸ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ।

LEAVE A REPLY

Please enter your comment!
Please enter your name here