Home Blog Page 243

ਪਿਤਾ ਨੇ ਪੁੱਤਰ ਨੂੰ ਉਤਾਰਿਆ ਜਹਿਰ ਦੇ ਕੇ ਮੌਤ ਦੇ ਘਾਟ

0
death

ਜਲੰਧਰ, 11 ਫਰਵਰੀ 2026 : ਪੰਜਾਬ ਦੇ ਜਲੰਧਰ (Jalandhar) ਵਿਖੇ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨੂੰ ਜਹਿਰ (Poison) ਦੇ ਕੇ ਮੌਤ ਦੇ ਘਾਟ ੳਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਸਾਲਾਂ ਦਾ ਹੈ ਪੁੱਤਰ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਣੇ ਥਾਣਾ ਪਤਾਰਾ ਪੁਲਸ (Patara Police Station) ਨੇ ਜਿਸ ਵਿਅਕਤੀ ਨੂੰ ਆਪਣੇ ਹੀ ਪੁੱਤਰ ਨੂੰ ਜਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦੇ ਪੁੱਤਰ ਦੀ ਉਮਰ 6 ਸਾਲ ਹੈ ਤੇ ਪੁੱਤਰ ਦਾ ਨਾਮ ਰੁਪੇਸ਼ ਮੁਖੀਆ ਹੈ । ਜਿਸ ਵਿਅਕਤੀ ਯਾਨੀ ਕਿ ਬੱਚੇ ਦੇ ਪਿਤਾ ਵਲੋਂ ਅਜਿਹਾ ਕੀਤਾ ਗਿਆ ਹੈ ਦਾ ਨਾਮ ਗਜੇਂਦਰ ਮੁਖੀਆ (Gajendra Mukhiya) ਹੈ ।

ਕੀ ਕਾਰਨ ਸੀ ਪਿਤਾ ਵਲੋਂ ਪੁੱਤਰ ਨਾਲ ਅਜਿਹਾ ਕਰਨ ਦਾ

ਪ੍ਰਾਪਤ ਜਾਣਕਾਰੀ ਮੁਤਾਬਕ ਗਜੇਂਦਰ ਮੁਖੀਆ ਵਲੋਂ ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਕੀਟਨਾਸ਼ਕ (Pesticide) ਪੀਣ ਨਾਲ ਉਹ ਸਿਰਫ਼ ਬੇਹੋਸ਼ ਹੋ ਜਾਵੇਗਾ ਤਾਂ ਜੋ ਰਿਸ਼ਤੇਦਾਰੀ ਵਿਚ ਜਵਾਈ ਲੱਗਦੇ ਇਕ ਨੌਜਵਾਨ ਨੂੰ ਇਸ ਮਾਮਲੇ ਵਿਚ ਫਸਾਇਆ ਜਾ ਸਕੇ । ਪੁਲਸ ਅਨੁਸਾਰ ਜਿਸ ਵਿਅਕਤੀ ਯਾਨੀ ਕਿ ਰਿਸ਼ਤੇਦਾਰੀ ਵਿਚ ਜਵਾਈ ਲੱਗਦੇ ਵਿਅਕਤੀ ਨੂੰ ਅਜਿਹਾ ਕਰਕੇ ਫਸਾਉਣ ਦੀ ਸਾਜਿਸ਼ ਘੜੀ ਗਈ ਸੀ ਨੇ ਕੁਝ ਸਮਾਂ ਪਹਿਲਾਂ ਗਜੇਂਦਰ ਉੱਤੇ ਪਾਜੇਬ ਚੋਰੀ ਦੇ ਇਲਜ਼ਾਮ ਲਗਾਉਂਦੇ ਹੋਏ ਥਾਣੇ ਵਿੱਚ ਸਿਕਾਇਤ ਦਰਜ ਕਰਵਾਈ ਸੀ । ਇਸੇ ਗੱਲ ਨਾਲ ਨਾਰਾਜ਼ ਹੋ ਕੇ ਦੋਸ਼ੀ ਬਦਲਾ ਲੈਣਾ ਚਾਹੁੰਦਾ ਸੀ ਅਤੇ ਸਾਜ਼ਿਸ਼ ਅਧੀਨ ਆਪਣੇ ਹੀ ਬੇਟੇ ਨੂੰ ਜ਼ਹਿਰ ਦੇ ਦਿੱਤਾ ।

ਬੱਚੇ ਦੀ ਮਾਂ ਨੇ ਕੀ ਦੱਸਿਆ

ਰੁਪੇਸ਼ ਮੁਖੀਆ ਦੀ ਮਾਂ ਨੇ ਮਮਤਾ ਨੇ ਦੱਸਿਆ ਕਿ 6 ਫਰਵਰੀ ਨੂੰ ਦੇਰ ਸ਼ਾਮ ਉਹ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਉਸ ਵੇਲੇ ਰੂਪੇਸ਼ ਦੇ ਹੱਥ ਵਿੱਚ ਦੋ ਬਿਸਕੁਟ ਸਨ, ਜਿਨ੍ਹਾਂ ਵਿੱਚੋਂ ਇੱਕ ਉਹ ਖਾ ਰਿਹਾ ਸੀ । ਉਸ ਨੇ ਮਾਂ ਨੂੰ ਕਿਹਾ ਕਿ ਮਾਂ ਪਾਪਾ ਨੇ ਸਾਨੂੰ ਦਵਾਈ ਪਿਲਾ ਦਿੱਤੀ । ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ ਬੱਚੇ ਨੂੰ ਉਲਟੀਆਂ ਸ਼ੁਰੂ ਹੋ ਗਈਆਂ । ਬਿਸਕੁਟ ਉੱਤੇ ਕੋਈ ਚਿਪਚਿਪਾ ਪਦਾਰਥ ਲੱਗਿਆ ਹੋਇਆ ਸੀ । ਘਬਰਾਈ ਮਾਂ ਤੁਰੰਤ ਨੇੜੇ ਹੀ ਰਹਿਣ ਵਾਲੇ ਆਪਣੇ ਪਿਤਾ ਭੁੱਲਰ ਮੁਖੀਆ ਕੋਲ ਪਹੁੰਚੀ ਅਤੇ ਉੱਥੋਂ ਬੇਟੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ । ਉਸ ਸਮੇਂ ਤੱਕ ਬੱਚਾ ਬੇਹੋਸ਼ ਹੋ ਚੁੱਕਾ ਸੀ । ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਗਜੇਂਦਰ ਮੁਖੀਆ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ । ਐੱਸ. ਐੱਚ. ਓ. ਰਾਮ ਕਿਸ਼ਨ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ ਉੱਤੇ ਲੈ ਕੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ । ਸ਼ੁਰੂਆਤੀ ਜਾਂਚ ਵਿੱਚ ਦੋਸ਼ੀ ਨੇ ਆਪਣੀ ਸੱਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪੁਲਿਸ ਨੇ ਸਬੂਤ ਸਾਹਮਣੇ ਰੱਖੇ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ।

Read More : ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਹੋਈ ਮੌਤ, 17 ਲੋਕਾਂ ਨੇ ਗਵਾਈ ਅੱਖਾਂ ਦੀ ਰੌਸ਼ਨੀ

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ

0
Canada

ਕੈਨੇਡਾ, 11 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਹਾਈ ਸਕੂਲ (high school) ਵਿਖੇ ਗੋਲੀਬਾਰੀ ਹੋਣ ਕਾਰਨ ਦਸ ਲੋਕਾਂ ਦੀ ਮੌਤ ਦੇ ਚਲਦਿਆਂ ਪੁਲਸ ਕਾਰਵਾਈ ਵਿਚ ਹਮਲਾਵਰ ਦੀ ਵੀ ਮੌਤ (Death) ਹੋ ਗਈ ਹੈ ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਕਿਥੇ ਹੋਈ ਗੋਲੀਬਾਰੀ

ਬ੍ਰਿਟਿਸ਼ ਕੋਲੰਬੀਆ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ. ਐਮ. ਪੀ.) ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ (Shooting) ਸੂਬੇ ਦੇ ਉੱਤਰ-ਪੂਰਬੀ ਖੇਤਰ ਦੇ ਪੀਸ ਖੇਤਰ ਵਿੱਚ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ । ਪੁਲਿਸ ਸਟਾਫ ਸਾਰਜੈਂਟ ਕ੍ਰਿਸ ਕਲਾਰਕ ਦੇ ਅਨੁਸਾਰ, ਘਟਨਾ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ, ਸਥਿਤੀ ਨੂੰ ਕਾਬੂ ਕੀਤਾ ਅਤੇ ਗੋਲੀਬਾਰੀ ਕਰਨ ਵਾਲੇ ਨੂੰ ਵੀ ਮਾਰ ਦਿੱਤਾ ਗਿਆ ਹੈ ।

ਗੋਲੀਬਾਰੀ ਹੁੰਦਿਆਂ ਹੀ ਪੈ ਗਈਆਂ ਸੀ ਭਾਜੜਾਂ

ਪੁਲਸ ਅਨੁਸਾਰ ਸਕੂਲ ਕੈਂਪਸ ਵਿੱਚ ਅਚਾਨਕ ਹੋਈ ਗੋਲੀਬਾਰੀ ਕਾਰਨ ਹਫੜਾ-ਦਫੜੀ ਮਚ ਗਈ । ਮ੍ਰਿਤਕਾਂ ਦੀ ਪਛਾਣ ਅਤੇ ਹਮਲੇ ਦੇ ਪਿੱਛੇ ਦਾ ਉਦੇਸ਼ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ । ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ।

Read More : ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

Erfolgreich durchstarten: Wie 1Red Casino mit cleveren Partnerschaften die Spielwelt erobert

0

Erfolgreich durchstarten: Wie 1Red Casino mit cleveren Partnerschaften die Spielwelt erobert

Seit seiner Gründung im Jahr 2019 hat sich 1Red Casino als zuverlässige Adresse für deutschsprachige Spieler etabliert. Das Casino ist von der Malta Gaming Authority lizenziert und bietet über 3 000 Titel von Top‑Anbietern wie NetEnt, Evolution Gaming und Play’n GO. Wer neu ist, kann sofort von einem Willkommensbonus und einem Bonus ohne Einzahlung profitieren. Diese Kombination lockt sowohl Einsteiger als auch erfahrene Spieler.

Ein weiterer Pluspunkt: Der Live‑Dealer‑Bereich ermöglicht echtes Casinofeeling in Echtzeit. Wer also das Flair eines echten Tisches sucht, findet hier Blackjack, Roulette und Baccarat mit professionellen Croupiers.

Neugierig geworden? Dann jetzt ansehen und entdecken Sie das komplette Angebot.

Wie Partnerschaften das Angebot erweitern

1. Exklusive Spielentwickler‑Deals

Durch gezielte Kooperationen mit Softwarestudios erhält 1Red Casino frühzeitigen Zugang zu neuen Slots und Live‑Spielen. Das Ergebnis sind exklusive Titel, die anderswo nicht zu finden sind.

Feature 1Red Casino Konkurrenz A Konkurrenz B
Exklusive Slots Ja Nein Teilweise
Live‑Dealer‑Variante 30+ Spiele 20 Spiele 15 Spiele
Bonus ohne Einzahlung 10 € 5 € 0 €

2. Zahlungsanbieter‑Allianzen

Schnelle Auszahlungen sind ein entscheidender Faktor. Durch Partnerschaften mit E‑Wallet‑Anbietern wie Skrill, Neteller und ecoPayz kann 1Red Casino Auszahlungen in wenigen Stunden abwickeln.

Pro Tip: Nutzen Sie E‑Wallets für die schnellsten Auszahlungen – oft innerhalb von 30 Minuten.

3. Marketing‑Kooperationen für mehr Reichweite

Gemeinsame Aktionen mit bekannten Influencern und Sportvereinen stärken das Markenimage. Sonderaktionen zu Events wie dem Oster‑Turnier bringen zusätzliche Bonusangebote und erhöhen die Spielerbindung.

Registrierung und erster Spielspaß – Schritt für Schritt

  1. Konto erstellen – Geben Sie Name, E‑Mail und ein sicheres Passwort ein.
  2. Identität prüfen – Laden Sie einen Lichtbildausweis und einen Adressnachweis hoch.
  3. Willkommensbonus aktivieren – Der Bonus wird automatisch nach der ersten Einzahlung gutgeschrieben.

Industry Secret: Viele Spieler übersehen das Bonus‑ohne‑Einzahlung‑Angebot. Aktivieren Sie es sofort, um 10 € Gratis‑Spielguthaben zu erhalten.

Was Sie bei der Registrierung beachten sollten

  • Verwenden Sie dieselbe E‑Mail, die Sie für zukünftige Sicherheitsabfragen nutzen.
  • Achten Sie darauf, dass Ihre persönlichen Daten mit Ihrem Ausweis übereinstimmen, sonst verzögert sich die Verifizierung.

Spielvielfalt – Mehr als nur Slots

Live‑Dealer‑Erlebnis

Der Live‑Dealer‑Bereich von 1Red Casino bietet über 30 verschiedene Tische. Hier laufen Spiele in HD‑Qualität, und Sie können per Chat mit dem Croupier interagieren.

Slot‑Highlights

  • Starburst Xtreme – Hohe Volatilität, RTP 96,1 %
  • Mega Moolah – Progressive Jackpot, durchschnittlich 1 Million €
  • Gonzo’s Quest – Innovatives Avalanche‑Feature

Did You Know? Slots mit höherer Volatilität zahlen seltener, aber dafür größere Gewinne aus.

Tisch‑ und Kartenspiele

  • Klassisches Blackjack (Euro, Atlantic, Vegas)
  • Roulette (European, French, American)
  • Baccarat und Poker‑Varianten

Sicherheit, Geschwindigkeit und Kundenservice

1Red Casino setzt auf modernste SSL‑Verschlüsselung, um Ihre Daten zu schützen. Die Lizenz der Malta Gaming Authority garantiert faire Spielbedingungen und regelmäßige Audits durch unabhängige Prüflabore.

  • Schnelle Auszahlungen: Bis zu 24 Stunden bei E‑Wallets, 2–3 Werktage bei Banküberweisungen.
  • Live‑Support: 24/7 Chat und Telefon, deutschsprachige Service‑Mitarbeiter.

Expert Tip: Beantragen Sie Ihre Auszahlung über den gleichen Zahlungsweg, den Sie für Einzahlungen genutzt haben – das verkürzt die Bearbeitungszeit.

Häufige Fehler und wie Sie sie vermeiden

  • Bonusbedingungen ignorieren: Lesen Sie immer die Umsatzanforderungen.
  • Zu viele Zahlungsmethoden wählen: Halten Sie sich an ein bis zwei, um den Überblick zu behalten.
  • Keine Limits setzen: Legen Sie vor dem Spiel Einsatz‑ und Verlustgrenzen fest.

Pro Tip: Aktivieren Sie die „Selbstsperre“ im Account‑Dashboard, wenn Sie eine Pause benötigen.

FAQ – Schnellantworten für Ihre wichtigsten Fragen

Q: Wie lange dauert die Verifizierung meines Kontos?
A: In der Regel 24 Stunden, bei vollständigen Dokumenten sogar schneller.

Q: Gibt es ein Mobile‑App für 1Red Casino?
A: Ja, die responsive Website funktioniert auf allen gängigen Smartphones und Tablets ohne zusätzliche App.

Q: Kann ich den Bonus ohne Einzahlung jederzeit nutzen?
A: Der Bonus muss innerhalb von 7 Tagen nach Registrierung aktiviert werden, sonst verfällt er.

Fazit – Warum 1Red Casino die clevere Wahl ist

Durch strategische Partnerschaften bietet 1Red Casino nicht nur ein umfangreiches Spielportfolio, sondern auch schnelle Auszahlungen, sichere Zahlungsmethoden und ein erstklassiges Live‑Dealer‑Erlebnis. Der Willkommensbonus und das Bonus‑ohne‑Einzahlung‑Angebot geben neuen Spielern sofortigen Spielwert.

Wenn Sie nach einem vertrauenswürdigen, deutschen Online‑Casino suchen, das sowohl Anfänger als auch Profis begeistert, ist 1Red Casino die richtige Adresse. Testen Sie das Angebot, nutzen Sie die Boni und genießen Sie ein reibungsloses Spielerlebnis – und denken Sie immer daran, verantwortungsbewusst zu spielen.

Jetzt können Sie das komplette Angebot jetzt ansehen und Ihren ersten Einsatz tätigen. Viel Erfolg und viel Spaß beim Spielen!

ਨਵ-ਨਿਯੁਕਤ ਭਲਾਈ ਬੋਰਡ ਚੇਅਰਪਰਸਨਾਂ ਨਾਲ ਕੈਬਨਿਟ ਮੰਤਰੀ ਕੀਤੀ ਮੀਟਿੰਗ

0
Cabinet Meeting

ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਸਰਕਾਰ (Punjab Government) ਦੇ ਨਵ-ਨਿਯੁਕ ਭਲਾਈ ਬੋਰਡ ਚੇਅਰਪਰਸਨਾਂ ਨਾਲ ਅੱਜ ਕੈਬਨਿਟ ਮੰਤਰੀ ਪੰਜਾਬ (Cabinet Minister Punjab) ਡਾਕਟਰ ਬਲਜੀਤ ਕੌਰ ਨੇ ਪਹਿਲੀ ਅਧਿਕਾਰਕ ਮੀਟਿੰਗ ਕੀਤੀ ।

ਕੀ ਆਖਿਆ ਕੈਬਨਿਟ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਜੋ ਅੱਜ ਪੰਜਾਬ ਭਵਨ ਵਿਖੇ ਵੱਖ-ਵੱਖ ਭਲਾਈ ਬੋਰਡਾਂ ਦੇ ਨਵ-ਨਿਯੁਕਤ ਚੇਅਰਪਰਸਨਜ ਨਾਲ ਪਹਿਲੀ ਅਧਿਕਾਰਕ ਬੈਠਕ ਦੀ ਪ੍ਰਧਾਨਗੀ ਕੀਤੀ ਹੈ ਮੌਕੇਕਿਹਾ ਕਿ ਭਲਾਈ ਬੋਰਡਾਂ ਨੂੰ ਸਰਗਰਮੀ, ਜ਼ਿੰਮੇਵਾਰੀ ਅਤੇ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ । ਡਾ. ਬਲਜੀਤ ਕੌਰ ਨੇ ਚੇਅਰਪਰਸਨਜ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਭਾਈਚਾਰਿਆਂ ਦੇ ਮੁੱਦਿਆਂ, ਮੰਗਾਂ ਅਤੇ ਤਰਜੀਹਾਂ ਦੀ ਪਛਾਣ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਨ੍ਹਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਕੀ ਕਾਰਵਾਈ ਰਾਹੀਂ ਹੱਲ ਕੀਤਾ ਜਾਵੇ ।

ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਭਲਾਈ ਬੋਰਡਾਂ ਦੇ ਗਠਨ ਤੋਂ ਕਿਤੇ ਵੱਧ ਹੈ : ਡਾ. ਕੌਰ

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਭਲਾਈ ਬੋਰਡਾਂ ਦੇ ਗਠਨ ਤੋਂ ਕਿਤੇ ਵੱਧ ਹੈ । ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹਰ ਯੋਗ ਨਾਗਰਿਕ ਨੂੰ ਭਲਾਈ ਯੋਜਨਾਵਾਂ ਦੀ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਸਿੱਧੀ ਸਪੁਰਦਗੀ ਨੂੰ ਯਕੀਨੀ ਬਣਾਉਣਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਭ ਲਈ ਨਿਆਂ, ਸਭ ਲਈ ਵਿਕਾਸ” ਦੇ ਸਿਧਾਂਤ ‘ਤੇ ਅਟੁੱਟ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ।

ਕਿਸੇ ਵੀ ਵਰਗ ਨੂੰ ਅਣਗੌਲਿਆ ਜਾਂ ਹਾਸੀਏ ਤੇ ਧੱਕਿਆ ਮਹਿਸੂਸ ਕਰਨ ਦੀ ਇਜਾਜ਼ਤ ਨਹੀਂ ਜਾਵੇਗੀ ਦਿੱਤੀ

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਅਧੀਨ ਸਮਾਜ ਦੇ ਕਿਸੇ ਵੀ ਵਰਗ ਨੂੰ ਅਣਗੌਲਿਆ ਜਾਂ ਹਾਸ਼ੀਏ ‘ਤੇ ਧੱਕਿਆ ਮਹਿਸੂਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਸ ਮਿਸ਼ਨ ‘ਚ ਭਲਾਈ ਬੋਰਡਾਂ ਤੋਂ ਸਰਕਾਰੀ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ‘ਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲ ‘ਚ ਹੀ ਸਮਾਜ ਦੇ ਵਿਭਿੰਨ ਵਰਗਾਂ ਦੀ ਭਲਾਈ ਅਤੇ ਉੱਨਤੀ ਨੂੰ ਯਕੀਨੀ ਬਣਾਉਣ ਲਈ ਕਈ ਭਲਾਈ ਬੋਰਡਾਂ (Welfare Boards) ਦਾ ਗਠਨ ਕੀਤਾ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਕਦਮੀ ਪੰਜਾਬ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ ਕਿ ਉਹ ਰਾਜ ਭਰ ‘ਚ ਸਮਾਵੇਸ਼ੀ ਵਿਕਾਸ, ਸਮਾਜਿਕ ਨਿਆਂ ਅਤੇ ਇੱਕ ਸਦਭਾਵਨਾਪੂਰਨ ਅਤੇ ਬਰਾਬਰੀ ਵਾਲੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ ।

ਕਿਹੜੇ ਕਿਹੜੇ ਭਲਾਈ ਬੋਰਡਾਂ ਦਾ ਕੀਤਾ ਗਿਆ ਹੈ ਗਠਨ

ਇਨ੍ਹਾਂ ‘ਚ ਕੰਬੋਜ ਭਲਾਈ ਬੋਰਡ, ਬਾਜ਼ੀਗਰ ਅਤੇ ਟਪਰੀਵਾਸ ਭਲਾਈ ਬੋਰਡ, ਬ੍ਰਾਹਮਣ ਭਲਾਈ ਬੋਰਡ, ਖੱਤਰੀ ਅਰੋੜਾ ਭਲਾਈ ਬੋਰਡ,ਗੁੱਜਰ ਭਲਾਈ ਬੋਰਡ, ਬੈਰਾਗੀ ਭਲਾਈ ਬੋਰਡ, ਦਲਿਤ ਵਿਕਾਸ ਭਲਾਈ ਬੋਰਡ, ਰਾਏ ਸਿੱਖ ਭਲਾਈ ਬੋਰਡ, ਰਾਜਪੂਤ ਭਲਾਈ ਬੋਰਡ, ਵਿਮੁਕਤ ਜਾਤੀ ਭਲਾਈ ਬੋਰਡ, ਪ੍ਰਜਾਪਤੀ ਭਲਾਈ ਬੋਰਡ, ਸੈਣੀ ਭਲਾਈ ਬੋਰਡ, ਰਾਮਗੜ੍ਹੀਆ ਭਲਾਈ ਬੋਰਡ, ਅਗਰਵਾਲ ਭਲਾਈ ਬੋਰਡ, ਸਵਰਣਕਾਰ ਭਲਾਈ ਬੋਰਡ, ਸੈਨ ਸਮਾਜ ਭਲਾਈ ਬੋਰਡ, ਪੰਜਾਬ ਰਾਜ ਮੁਸਲਿਮ ਵਿਕਾਸ ਬੋਰਡ, ਪ੍ਰਵਾਸੀ ਭਲਾਈ ਬੋਰਡ, ਕਨੌਜੀਆ ਭਲਾਈ ਬੋਰਡ, ਮਸ਼ੀਹ ਭਲਾਈ ਬੋਰਡ ਅਤੇ ਸੂਫੀ ਸੰਤ ਸਮਾਜ ਭਲਾਈ ਬੋਰਡ ਸ਼ਾਮਲ ਹਨ ।

Read More : ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ

0
Arrest

ਅੰਮ੍ਰਿਤਸਰ, 10 ਫਰਵਰੀ 2026 : ਪੰਜਾਬ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੇਰ ਰਾਤ ਪਾਕਿਸਤਾਨ (Pakistan) ਨੂੰ ਭਾਰਤੀ ਸੈਨਾ (Indian Army) ਦੀਆਂ ਗੁਪਤ ਜਾਣਕਾਰੀਆਂ ਭੇਜਣ ਵਾਲੇ ਜਾਸੂਸ (Detective) ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ ‘ਤੇ ਜਾਂਚ ਲਈ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ ।

ਪਿਛਲੇ ਇਕ ਸਾਲ ਤੋਂ ਸੀ ਪਾਕਿਸਤਾਨੀ ਏਜੰਸੀ ਦੇ ਸੰਪਰਕ ਵਿਚ

ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਰਪਾਲ ਸਿੰਘ ਪਿਛਲੇ ਇਕ ਸਾਲ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ (Pakistani intelligence agency) ਦੇ ਸੰਪਰਕ ਵਿਚ ਸੀ । ਇਸ ਮਾਮਲੇ ਸਬੰਧੀ ਸੂਚਨਾ ਮਿਲਣ `ਤੇ ਇਕ ਗੁਪਤ ਕਾਰਵਾਈ ਦੌਰਾਨ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ।

ਤਲਾਸ਼ੀ ਦੌਰਾਨ ਹਰਪਾਲ ਸਿੰਘ ਦੇ ਕਬਜ਼ੇ ‘ਚੋਂ ਇਕ ਸੀ. ਡੀ. ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ । ਜਿਨ੍ਹਾਂ ਨੂੰ ਸਕੈਨ ਕਰਨ `ਤੇ ਕਈ ਪਾਕਿਸਤਾਨੀ ਫੋਨ ਨੰਬਰ ਰਿਕਵਰ ਕੀਤੇ ਗਏ । ਮੁਲਜ਼ਮ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਕਿਸਾਨ ਦੱਸਿਆ ਜਾ ਰਿਹਾ ਹੈ । ਫਿਲਹਾਲ ਸੁਰੱਖਿਆ ਏਜੰਸੀਆਂ (Security agencies) ਮਾਮਲੇ ਦੀ ਜਾਂਚ ਕਰ ਰਹੀਆਂ ਹਨ ।

Read More : ਜਾਸੂਸੀ ਦੇ ਦੋਸ਼ ‘ਚ ਹਵਾਈ ਫੌਜ ਦਾ ਸੇਵਾਮੁਕਤ ਜਵਾਨ ਗ੍ਰਿਫਤਾਰ

ਮੱਧ ਪ੍ਰਦੇਸ਼ `ਚ ਮੰਦਰ ਦੀ ਛੱਤ ਡਿੱਗਣ ਨਾਲ 3 ਕੁੜੀਆਂ ਦੀ ਮੌਤ

0
roof collapse

ਮੁਰੈਨਾ, 10 ਫਰਵਰੀ 2026 : ਮੱਧ ਪ੍ਰਦੇਸ਼ (Madhya Pradesh) ‘ਚ ਮੁਰੈਨਾ ਜਿ਼ਲੇ ਦੇ ਅਹਰੌਲੀ ਪਿੰਡ ‘ਚ ਸੋਮਵਾਰ ਦੁਪਹਿਰ ਮਾਤਾ ਮੰਦਰ ਦੀ ਛੱਤ ਡਿੱਗਣ (Roof collapse) ਨਾਲ 3 ਕੁੜੀਆਂ ਦੀ ਮੌਤ (Death) ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਪੁਲਸ ਨੇ ਦੱਸਿਆ ਕਿ ਦੁਪਹਿਰ ਲੱਗਭਗ 2 ਵਜੇ ਜਦੋਂ ਮੰਦਰ `ਚ ਗੁੰਬਦ ਉਸਾਰੀ ਲਈ ਪੁਰਾਣੀ ਛੱਤ ਤੋੜੀ ਜਾ ਰਹੀ ਸੀ ਓਦੋਂ `ਛੱਤ ਦੀ ਪੱਟੀ` (ਉਸਾਰੀ ਸਬੰਧੀ ਇਕ ਤਰ੍ਹਾਂ ਦਾ ਸਹਾਰਾ) ਅਚਾਨਕ ਡਿੱਗ ਗਈ ਅਤੇ ਹੇਠਾਂ ਲੋਕ ਮਲਬੇ ‘ਚ ਦਬ (Buried in the rubble) ਗਏ । ਮ੍ਰਿਤਕਾਂ ਦੀ ਪਛਾਣ ਵੈਸ਼ਨਵੀ ਸਿਕਰਵਾਰ (11), ਛਾਇਆ ਗੋਸਵਾਮੀ (7) ਅਤੇ ਕਰਿਸ਼ਮਾ ਗੋਸਵਾਮੀ (9) ਵਜੋਂ ਹੋਈ ਹੈ । ਪੁਲਸ ਅਨੁਸਾਰ ਇਸ ਹਾਦਸੇ ‘ਚ ਗੁੰਜਨ (12), ਪਰੀ (8), ਵਿਦਿਆ (6) ਅਤੇ ਜੋੜਾ ਸਤੀਸ਼ ਗੌੜ ਤੇ ਉਨ੍ਹਾਂ ਦੀ ਪਤਨੀ ਪ੍ਰਿਥਵੀ ਗੋੜ ਅਤੇ ਉਨ੍ਹਾਂ ਦੀ ਪੁੱਤਰੀ ਮਾਨਸੀ (14) ਜ਼ਖਮੀ ਹੋ ਗਏ । ਸਾਰੇ ਜ਼ਖਮੀਆਂ (injured) ਨੂੰ ਕੈਲਾਰਸ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

Read More : ਘਰ ਦੀ ਛੱਤ ਡਿੱਗਣ ਕਰਕੇ ਤਿੰਨ ਛੋਟੇ ਬੱਚੇ ਹੋਏ ਜ਼ਖ਼ਮੀ

ਇਟਾਵਾ `ਚ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਕੁਹਾੜੀ ਨਾਲ ਕੀਤੀ ਹੱਤਿਆ

0
Murder

ਇਟਾਵਾ, 10 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਇਟਾਵਾ ਜਿ਼ਲੇ ਦੇ ਭਰਥਨਾ ਥਾਣਾ ਖੇਤਰ ਦੇ ਪੜਿਆਪੁਰ ਪਿੰਡ (Padiyapur village) ‘ਚ ਰਣਵੀਰ ਸਿੰਘ ਯਾਦਵ (45) ਦੀ ਕਥਿਤ ਤੌਰ `ਤੇ ਉਸ ਦੀ ਪਤਨੀ ਪੂਜਾ ਨੇ ਆਪਣੇ ਪ੍ਰੇਮੀ ਅਰਪਿਤ ਨਾਲ ਮਿਲ ਕੇ ਕੁਹਾੜੀ ਨਾਲ ਹੱਤਿਆ (Murder) ਕਰ ਦਿੱਤੀ ।

ਕੀ ਦੱਸਿਆ ਪੁਲਸ ਅਧਿਕਾਰੀ ਐਸ. ਪੀ. ਨੇ

ਪੁਲਸ ਸੁਪਰਡੈਂਟ (ਦਿਹਾਤੀ) ਸ਼ੀਸ਼ ਚੰਦਰ ਨੇ ਦੱਸਿਆ ਕਿ ਵਾਰਦਾਤ ਤੜਕੇ ਉਨ੍ਹਾਂ ਦੇ ਘਰ ‘ਚ ਵਾਪਰੀ । ਸੂਚਨਾ ਮਿਲਣ ਪੁਲਸ ਅਤੇ ਫਾਰੈਂਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਹੱਤਿਆ ਵਿਚ ਵਰਤੀ ਗਈ ਕੁਹਾੜੀ ਬਰਾਮਦ ਕੀਤੀ ਅਤੇ ਹੋਰ ਸਬੂਤ ਇਕੱਠੇ ਕੀਤੇ । ਪਰਿਵਾਰਕ ਮੈਂਬਰਾਂ ਅਨੁਸਾਰ ਪੂਜਾ ਦੇ ਅਰਪਿਤ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸਨ, ਜਿਸ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਮ੍ਰਿਤਕ ਦੀ ਪਤਨੀ ਘਟਨਾ ਤੋਂ ਬਾਅਦ ਆਪਣੀ 2 ਸਾਲਾ ਬੇਟੀ ਨੂੰ ਲੈ ਕੇ ਫਰਾਰ ਹੋ ਗਈ ਹੈ, ਜਦਕਿ ਦੂਜੀ ਬੱਚੀ ਨਾਨਕੇ ਘਰ ਹੈ । ਪੁਲਸ ਨੇ ਦੋਸ਼ਾਂ ਦੇ ਆਧਾਰ `ਤੇ ਮਾਮਲਾ ਦਰਜ (Case registered) ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read more : ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ

ਕਾਂਗਰਸ ਨੇ ਕੀਤਾ ਲੋਕ ਸਭਾ ਸਪੀਕਰ ਬਿਰਲਾ ਖਿ਼ਲਾਫ਼ ਬੇਭਰੋਸਗੀ ਮਤਾ ਪੇਸ਼

0
Om Birla

ਨਵੀਂ ਦਿੱਲੀ, 10 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਖਿਲਾਫ਼ ਅੱਜ ਕਾਂਗਰਸ ਪਾਰਟੀ (Congress Party) ਵਲੋਂ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ ।

ਬੇਭਰੋਸਦਗੀ ਮਤੇ ਤੇ ਕਿੰਨੇ ਸੰਸਦ ਮੈਂਬਰਾਂ ਦੇ ਹਨ ਹਸਤਾਖਰ

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਵਲੋਂ ਜੋ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ (Om Birla) ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ ਤੇ ਜਾਣਕਾਰੀ ਅਨੁਸਾਰ 118 ਸੰਸਦ ਮੈਂਬਰਾਂ ਵਲੋਂ ਦਸਤਖ਼ਤ ਕੀਤੇ ਗਏ ਹਨ । ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਅਨੁਸਾਰ ਨੋਟਿਸ ਅੱਜ ਦੁਪਹਿਰ 1:14 ਵਜੇ ਪੇਸ਼ ਕੀਤਾ ਗਿਆ ਸੀ । ਕਾਂਗਰਸ ਨੇ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਸੌਂਪਿਆ ਨੋਟਿਸ ।

ਕੀ ਆਖਿਆ ਗਿਆ ਹੈ ਬੇਭਰੋੋਸਗੀ ਮਤੇ ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਵਲੋਂ ਲੋਕ ਸਭਾ ਸਪੀਕਰ (Lok Sabha Speaker) ਓਮ ਬਿਰਲਾ ਵਿਰੁੱਧ ਪੇਸ਼ ਕੀਤੇ ਗਏ ਬੇਭਰੋਸਗੀ ਮਤੇ (No-confidence motions) ਵਿਚ ਕਿਹਾ ਗਿਆ ਹੈ ਕਿ ਭਾਰਤੀ ਦੇ ਸੰਵਿਧਾਨ ਅਨੁਸਾਰ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਲਈ ਇਕ ਮਤੇ ਦਾ ਨੋਟਿਸ, ਲੋਕ ਸਭਾ ਦੇ ਕੰਮਕਾਜ ਨੂੰ ਚਲਾਉਣ ਵਾਲੇ ਸਪੱਸ਼ਟ ਪੱਖਪਾਤੀ ਢੰਗ ਕਾਰਨ ਦਿੱਤਾ ਗਿਆ ਹੈ । ਕਈ ਮੌਕਿਆਂ ‘ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਜੋ ਕਿ ਸੰਸਦ ਵਿਚ ਉਨ੍ਹਾਂ ਦਾ ਮੂਲ ਲੋਕਤੰਤਰੀ ਅਧਿਕਾਰ ਹੈ। ਜਦਕਿ ਬਿਰਲਾ ਨੇ ਜਨਰਲ ਸਕੱਤਰ ਨੂੰ ਨੋਟਿਸ ਦੀ ਜਾਂਚ ਦੇ ਹੁਕਮ ਦਿੱਤੇ ।

Read More : ਹੰਗਾਮਾ ਕਰਨ ਤੇ ਲੋਕ ਸਭਾ ਵਿਚੋਂ 8 ਕਾਂਗਰਸੀ ਸੰਸਦ ਮੈਂਬਰ ਮੁਅੱਤਲ

11 ਫਰਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਕੀਤੀ ਜਾਵੇਗੀ ਬਸਾਂ ਬੰਦ ਕਰਕੇ ਹੜ੍ਹਤਾਲ

0
Buses

ਚੰਡੀਗੜ੍ਹ, 10 ਫਰਵਰੀ 2026 : ਪੰਜਾਬ ਰੋਡਵੇਜ ਪਨਬਸ (Punjab Roadways Punbus) ਤੇ ਪੀ. ਆਰ. ਟੀ. ਸੀ. ਕੰਟੈ੍ਰਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ 11 ਫਰਵਰੀ ਨੂੰ ਬਾਅਦ ਦੁਪਹਿਰ ਬਸਾਂ ਬੰਦ ਕਰਕੇ ਹੜ੍ਹਤਾਲ (Strike) ਸੁਰੂ ਕੀਤੀ ਜਾਵੇਗੀ ।

ਕਿਊਂ ਕੀਤੀ ਜਾ ਰਹੀ ਹੈ ਹੜ੍ਹਤਾਲ

ਮਿਲੀ ਜਾਣਕਾਰੀ ਅਨੁਸਾਰ ਜੋ 11 ਫਰਵਰੀ ਨੂੰ ਸਮੁੱਚੇ ਪੰਜਾਬ ਵਿਚ ਬਾਅਦ ਦੁਪਹਿਰ ਬਸਾਂ ਬੰਦ ਕਰਕੇ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਦੇ ਚਲਦਿਆਂ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਵੀ ਦਿੱਤਾ ਜਾਵੇਗਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਸਰਬਜੀਤ ਸਿੰਘ ਭੁੱਲਰ (Sarabjit Singh Bhullar) ਨੇ ਬਠਿੰਡਾ ਡਿੱਪੂ ਦੀ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਪਿਛਲੇ 15-20 ਸਾਲਾਂ ਤੋਂ ਕੰਟਰੈਕਟ ਆਊਟ ਸੋਰਸ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਦਲਦਲ, ਜਿਸ ਨੂੰ ਸਪੈਸ਼ਲ ਕਾਡਰ ਪਾਲਸੀ 2023 ਕਹਿ ਕੇ ਫਸਾਉਣ ਵਿੱਚ ਲੱਗੀ ਹੈ, ਜਿਸ ਵਿੱਚ ਫਸੇ ਟੀਚਰਾਂ ਵੱਲੋਂ ਪਿਛਲੇ ਦਿਨੀਂ ਮੋਹਾਲੀ ਧਰਨਾ ਵੀ ਲਗਾਇਆ ਗਿਆ । ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ । ਜੇਲ੍ਹਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੱਕ ਸੰਘਰਸ਼ (Struggle) ਜਾਰੀ ਰਹੇਗਾ ।

Read More : ਹਰਿਆਣਾ ਸਰਕਾਰ ਨੇ ਕੀਤਾ ਹੜਤਾਲੀ ਡਾਕਟਰਾਂ ਦੀ ਤਨਖਾਹ ਰੋਕਣ ਦਾ ਫ਼ੈਸਲਾ

ਐਸ. ਆਰ. ਬੀ. ਨੇ ਕੀਤੀ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਅਰਜ਼ੀ ਰੱਦ

0
Bhullar

ਦਿੱਲੀ 10 ਫਰਵਰੀ 2026 : ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ (Professor Davinder Pal Singh Bhullar) ਦੀ ਰਿਹਾਈ ਸਬੰਧੀ ਦਾਇਰ ਕੀਤੀ ਗਈ ਅਰਜ਼ੀ ਨੂੰ ਅੱਜ ਐਸ. ਆਰ. ਬੀ. (S. R. B.) ਨੇ ਵਿਚਾਰ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਹੈ ।

ਕੀ ਹੈ ਐਸ. ਆਰ. ਬੀ.

ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜੋ ਕਿ ਪਿਛਲੇ 33 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ਦੀ ਰਿਹਾਈ (Release) ਦੀਆਂ ਉਮੀਦਾਂ ਨੂੰ ਜਿਥੇ ਇੱਕ ਵਾਰ ਫਿਰ ਐਸ. ਆਰ. ਬੀ. ਵਲੋਂ ਰੱਦ ਕਰਨ ਦੇਣ ਤੇ ਝਟਕਾ ਲੱਗਿਆ ਹੈ ਉਸ ਬੋਰਡ ਨੂੰ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ । ਜ਼ਿਕਰਯੋਗ ਹੈ ਕਿ ਇਹ ਨੌਵੀਂ ਵਾਰ ਹੈ ਜਦੋਂ ਉਨ੍ਹਾਂ ਦੀ ਰਿਹਾਈ ਦੀ ਅਰਜ਼ੀ ਖਾਰਜ (Application rejected) ਕੀਤੀ ਗਈ ਹੈ ।

ਐਸ. ਆਰ. ਬੀ. ਦੀ ਮੀਟਿੰਗ ਵਿਚ ਕਿੰਨੇ ਕੈਦੀਆਂ ਦੇ ਮਾਮਲਿਆਂ ਤੇ ਕੀਤਾ ਗਿਆ ਵਿਚਾਰ

ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ (Sentencing Review Board) ਦੀ ਜੋ ਇੱਕ ਅਹਿਮ ਮੀਟਿੰਗ ਹੋਈ ਵਿੱਚ ਉਮਰ ਕੈਦ ਕੱਟ ਰਹੇ 51 ਕੈਦੀਆਂ ਦੇ ਮਾਮਲਿਆਂ ‘ਤੇ ਵਿਚਾਰ ਕੀਤਾ ਗਿਆ । ਮੀਟਿੰਗ ਦੌਰਾਨ ਬੋਰਡ ਨੇ ਪ੍ਰੋਫੈਸਰ ਭੁੱਲਰ ਸਮੇਤ 25 ਉਮਰ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਰੱਦ ਕਰ ਦਿੱਤਾ ।

ਕਿਸ ਮਾਮਲੇ ਵਿਚ ਰਿਹਾਈ ਮੰਗ ਰਹੇ ਹਨ ਪ੍ਰੋਫੈਸਰ ਭੁੱਲਰ

ਪ੍ਰੋਫੈਸਰ ਭੁੱਲਰ 1993 ਵਿੱਚ ਦਿੱਲੀ ਵਿੱਚ ਹੋਏ ਇੱਕ ਬੰਬ ਧਮਾਕੇ ਦੇ ਦੋਸ਼ੀ ਹਨ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ । ਪ੍ਰੋਫੈਸਰ ਭੁੱਲਰ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਬਿਮਾਰ ਹਨ । ਉਹ ਇਸ ਵੇਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਅਧੀਨ ਹਨ । ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਰਹੇ ਪ੍ਰੋਫੈਸਰ ਭੁੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ।

Read More : ਪੰਜਾਬ ਸਰਕਾਰ ਨੇ ਕੀਤੀ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਅਰਜ਼ੀ ਖਾਰਜ