Home Blog Page 242

ਜਲੰਧਰ ਲੱਕੀ ਓਬਰਾਏ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦਾ ਲੱਗਿਆ ਪਤਾ

0
Lucky Oberoi

ਜਲੰਧਰ, 11 ਫਰਵਰੀ 2026 : ਪੰਜਾਬ ਦੇ ਜਲੰਧਰ (Jalandhar) ਵਿਖੇ ਆਪ ਆਗੂ ਲੱਕੀ ਓਬਰਾਏ (Lucky Oberoi) ਕਤਲ ਕਾਂਡ ਦੇ ਸ਼ੂਟਰ ਬਾਰੇ ਪੁਲਸ ਜਾਂਚ ਵਿਚ ਪਤਾ ਲੱਗਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਪੁਲਸ ਜਾਂਚ ਵਿਚ ਕਿਸ ਸ਼ੂਟਰ ਬਾਰੇ ਲੱਗਿਆ ਪਤਾ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਬਾਰੇ ਪੁਲਸ ਜਾਂਚ ਵਿਚ ਪਤਾ ਲਗਿਆ ਹੈ । ਪੁਲਸ ਜਾਂਚ ਅਤੇ ਬਹਿਰਾਮ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਪੁਸ਼ਟੀ ਹੋਈ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਸ਼ੂਟਰ (Shooter) ਸੋਨੂੰ ਖੱਤਰੀ ਗੈਂਗ ਦਾ ਮੈਂਬਰ ਗੁਰਤਾਜ ਸਿੰਘ ਹੈ । ਗੁਰਤਾਜ (Gurtaj) ਨੇ ਦੋ ਮਹੀਨਿਆਂ ਦੇ ਅੰਦਰ ਦੋ ਕਤਲ ਕੀਤੇ ਹਨ । ਇਸ ਵੇਲੇ ਪੁਲਿਸ ਅਤੇ ਕਈ ਜਾਂਚ ਏਜੰਸੀਆਂ ਉਸਦੀ ਭਾਲ ਕਰ ਰਹੀਆਂ ਹਨ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਹੋਰ ਕੀ ਕੀ ਆਇਆ ਸਾਹਮਣੇ

ਲੱਕੀ ਓਬਰਾਏ ਕਤਲ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਜਾਂਚ ਵਿਚ ਸ਼ੁਰੂਆਤ ਵਿਚ ਸ਼ੱਕ ਬੇਸ਼ਕ ਅਰਜਨ ਅਤੇ ਉਸਦੇ ਭਰਾ ਤੇ ਕਰ ਰਹੀ ਸੀ ਪਰ ਹਾਲ ਹੀ ਵਿਚ ਬਹਿਰਾਮ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਨਾਲ ਤਸਵੀਰ ਸਾਫ਼ ਹੋ ਗਈ ਹੈ । ਜਾਣਕਾਰੀ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਵਿੱਚ ਸ਼ੂਟਰ ਗੁਰਤਾਜ ਸਿੰਘ ਕ੍ਰੇਟਾ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਹੈ ।

ਕਿਥੋਂ ਦਾ ਰਹਿਣ ਵਾਲਾ ਹੈ ਗੁਰਤਾਜ ਤੇ ਕਿਸ ਕਿਸ ਨੇ ਕੀਤੀ ਉਸਦੀ ਮਦਦ

ਮਿਲੀ ਸੂਚਨਾ ਮੁਤਾਬਕ ਗੁਰਤਾਜ ਜੋਕਿ ਹੁਸਿ਼ਆਰਪੁਰ ਦੀ ਐਮ ਐਕਸ ਕਲੋਨੀ ਦਾ ਰਹਿਣ ਵਾਲਾ ਹੈ ਅਪਰਾਧੀਆਂ ਵਿੱਚ ਆਪਣੇ ਵਿਲੱਖਣ ਫਾਇਰਿੰਗ ਸਟਾਈਲ ਲਈ ਜਾਣਿਆ ਜਾਂਦਾ ਹੈ ਕਿਉਂਕਿ ਉਸਨੂੰ ਦੋਵਾਂ ਹੱਥਾਂ ਨਾਲ ਪਿਸਟਲ ਚਲਾ ਕੇ ਸਟੀਕ ਨਿਸ਼ਾਨਾ ਲਗਾਉਣ ਦਾ ਮਾਹਰ ਮੰਨਿਆ ਜਾਂਦਾ ਹੈ । ਜਾਂਚ ਤੋਂ ਪਤਾ ਲੱਗਾ ਕਿ ਸ਼ੂਟਰ ਸ਼ਹਿਰ ਦੇ ਰੂਟਾਂ ਤੋਂ ਬੇਖਬਰ ਸੀ, ਜਿਸਦੇ ਚਲਦਿਆਂ ਲੱਕੀ ਓਬਰਾਏ ਦੇ ਨੌਕਰ ਸ਼ਮਿੰਦਰ ਸਿੰਘ ਉਰਫ਼ ਸਿ਼ੰਗਾਰੀ ਨੇ ਉਸਨੂੰ ਡੀ. ਸੀ. ਕਲੋਨੀ ਤੋਂ ਸ਼ਹਿਰ ਦੇ ਬਾਹਰੀ ਹਿੱਸੇ ਤੱਕ ਦਾ ਰਸਤਾ ਦਿਖਾਇਆ । ਸਿ਼ੰਗਾਰੀ ਕਾਰ ਚਲਾ ਰਿਹਾ ਸੀ ਅਤੇ ਸ਼ੂਟਰ ਪਿੱਛੇ ਸਕੂਟਰੀ `ਤੇ ਸੀ । ਸ਼ਹਿਰ ਤੋਂ ਬਾਹਰ ਨਿਕਲਣ ਤੋਂ ਬਾਅਦ ਗੁਰਤਾਜ ਨੇ ਕਾਰ ਫੜ ਲਈ ਅਤੇ ਸਕੂਟਰੀ ਨੂੰ ਰਸਤੇ ਵਿੱਚ ਕਿਤੇ ਲੁਕਾ ਦਿੱਤਾ ।

ਵਾਰਦਾਤ ਵਿਚ ਵਰਤੀ ਗਈ ਕਾਰ ਕਰ ਲਈ ਹੈ ਪੁਲਸ ਨੇ ਬਰਾਮਦ

ਕਤਲ ਕਾਂਡ ਵਿੱਚ ਵਰਤੀ ਗਈ ਚਿੱਟੀ ਕ੍ਰੇਟਾ ਕਾਰ ਜਿਸ ਨੂੰ ਪੁਲਸ ਨੇ ਬਲਾਚੌਰ ਖੇਤਰ ਤੋਂ ਬਰਾਮਦ ਕੀਤਾ ਹੈ ਚੋਰੀ ਦੀ ਸੀ, ਜਿਸਨੂੰ ਜੀ. ਐਸ. ਅਰੋੜਾ ਨਾਮ ਦੇ ਇੱਕ ਵਿਅਕਤੀ ਨੇ ਲੱਕੀ ਓਬਰਾਏ ਕੋਲ 2 ਲੱਖ 40 ਹਜ਼ਾਰ ਵਿੱਚ ਗਿਰਵੀ ਰੱਖੀ ਸੀ । ਕਤਲ ਤੋਂ ਸਿਰਫ਼ ਇੱਕ ਦਿਨ ਪਹਿਲਾਂ ਨੌਕਰ ਸਿ਼ੰਗਾਰੀ ਨੇ ਲੱਕੀ ਤੋਂ ਕਾਰ ਮੰਗੀ ਸੀ ।

ਅੰਮ੍ਰਿਤਸਰ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਪੁਲਸ ਨੇ ਸਾਜਿ਼ਸ਼ ਰਚਣ ਵਾਲੇ ਨੌਕਰ ਸਿ਼ੰਗਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁੱਛਗਿੱਛ (Inquiry) ਦੌਰਾਨ ਸਿੰਗਾਰੀ ਨੇ ਖੁਲਾਸਾ ਕੀਤਾ ਕਿ ਲੱਕੀ ਓਬਰਾਏ ਨੇ ਉਸਨੂੰ ਕੁੱਟਿਆ ਸੀ ਅਤੇ ਇਸਦਾ ਬਦਲਾ ਲੈਣ ਲਈ ਉਹ ਅਮਰੀਕਾ ਵਿੱਚ ਰਹਿਣ ਵਾਲੇ ਜੋਗਾ ਫੋਲਡੀਵਾਲ ਦੀ ਸਾਜਿ਼ਸ਼ ਵਿੱਚ ਸ਼ਾਮਲ ਹੋ ਗਿਆ ਸੀ । ਦੱਸਣਯੋਗ ਹੈ ਕਿ ਲੱਕੀ ਓਬਰਾਏ ਕਤਲ ਕਾਂਡ ਦੀ ਜਿੰਮਵਾਰੀ ਜੋਗਾ ਨੇ ਲਈ ਹੋਈ ਹੈ ।

Read More : ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਤਾਰਿਆ ਗੋਲੀਆਂ ਮਾਰ ਕੇ ਮੌਤ ਦੇ ਘਾਟ

ਮਥੁਰਾ `ਚ ਕਮਰੇ `ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

0
Mathura

ਮਥੁਰਾ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਕਮਰੇ ਵਿਚੋਂ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹੈ ਸ਼ਾਮਲ ਹੈ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਮਥੁਰਾ (Mathura) ਵਿਖੇ ਜੋ ਇਕ ਕਮਰੇ ਵਿਚੋਂ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ (Corpses) ਮਿਲੀਆਂ ਹਨ ਵਿਚ ਪਤੀ, ਪਤਨੀ ਅਤੇ 3 ਬੱਚੇ ਸ਼ਾਮਲ ਹਨ । ਕਮਰੇ ‘ਚ ਬੈਡ `ਤੇ ਮਾਂ, ਇਕ ਧੀ-ਪੁੱਤ ਮਿਲੇ ਜਦੋਂ ਕਿ ਦੂਜੀ ਧੀ ਮੰਜੇ `ਤੇ ਪਈ ਸੀ ਤੇ ਪਤੀ ਦੀ ਲਾਸ਼ ਫਰਸ਼ ‘ਤੇ ਮਿਲੀ ਹੈ । ਪੁਲਸ ਅਨੁਸਾਰ ਪਤੀ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ, ਫਿਰ ਬੱਚਿਆਂ ਦੀ ਜਾਨ ਲਈ। ਬਾਅਦ ‘ਚ ਖ਼ੁਦ ਕਰੰਟ ਲਗਾ ਕੇ ਖ਼ੁਦਕੁਸ਼ੀ (Suicide) ਕਰ ਲਈ ।

ਕੀ ਦੱਸਿਆ ਐਸ. ਐਸ. ਪੀ. ਨੇ

ਮਥੁਰਾ ਦੇ ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਚੱਲਿਆ, ਜਦੋਂ ਸਵੇਰੇ ਬੱਚੇ ਦਿਖਾਈ ਨਹੀਂ ਦਿੱਤੇ। ਇਸ `ਤੇ ਗੁਆਂਢ ‘ਚ ਰਹਿਣ ਵਾਲੇ ਮਨੀਸ਼ ਦੇ ਭਰਾ ਜੈ ਕਿਸ਼ਨ ਮੌਕੇ ‘ਤੇ ਪਹੁੰਚੇ । ਦਰਵਾਜ਼ਾ ਅੰਦਰੋਂ ਬੰਦ ਹੋਣ ਕਰ ਕੇ ਉਹ ਮੇਨ ਗੇਟ ਟੱਪ ਕੇ ਅੰਦਰ ਗਏ । ਫਿਰ ਕਮਰੇ ਦਾ ਦਰਵਾਜ਼ਾ ਤੋੜਿਆ । ਅੰਦਰ ਸਾਰੇ ਮ੍ਰਿਤਕ ਪਏ ਮਿਲੇ । ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ।

ਕੀ ਮਿਲਿਆ ਹੈ ਪੁਲਸ ਨੂੰ ਕਮਰੇ ਦੀ ਜਾਂਚ ਦੌਰਾਨ

ਪੁਲਸ ਨੂੰ 3 ਸਫਿਆਂ ਦਾ ਖ਼ੁਦਕੁਸ਼ੀ ਨੋਟ (Suicide note) ਅਤੇ ਇਕ ਵੀਡੀਓ ਮਿਲੀ ਹੈ । ਪਹਿਲਾ ਨੋਟ ਰਸੋਈ ਦੀ ਕੰਧ `ਤੇ ਲਿਖਿਆ ਸੀ । ਜਿਸ ਵਿਚ ਕਿਹਾ ਗਿਆ ਸੀ ਕਿ ਮੈਂ ਮਨੀਸ਼ ਅਤੇ ਸੀਮਾ ਆਪਣੀ ਮਰਜ਼ੀ ਨਾਲ ਮਰੇ ਹਾਂ । ਪੁਲਸ ਕਿਸੇ ਨੂੰ ਪ੍ਰੇਸ਼ਾਨ ਨਾ ਕਰੇ । ਦੂਜਾ ਨੋਟ ਕਾਗਜ਼ `ਤੇ ਮਿਲਿਆ, ਉਸ `ਚ ਵੀ ਇਹੋ ਗੱਲਾਂ ਲਿਖੀਆਂ ਸਨ । ਉੱਥੇ ਹੀ ਖ਼ੁਦਕੁਸ਼ੀ ਤੋਂ ਪਹਿਲਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ `ਚ ਮਨੀਸ਼ ਨੇ ਦੁੱਖਾਂ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇਣ ਦੀ ਗੱਲ ਕਹੀ ਹੈ ।

Read More : ਤਿੰਨ ਸਕੀਆਂ ਭੈਣਾਂ ਨੇ ਇਕੱਠਿਆਂ ਕੀਤੀ ਖੁਦਕੁਸ਼ੀ

300 ਮੀਟਰ ਡੂੰਘੀ ਖੱਡ ਵਿਚ ਵਾਹਨ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

0
Accident

ਦੇਹਰਾਦੂਨ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਾਹਨ ਦੇ 300 ਮੀਟਰ ਡੂੰਘੀ ਖੱਡ (300 meter deep pit) ਵਿਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਵਾਹਨ ਡਿੱਗਣ ਕਾਰਨ ਕਿੰਨੇ ਜ਼ਖ਼ਮੀ ਤੇ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ (Dehradun) ਦੇ ਵਿਕਾਸ ਨਗਰ ਵਿਖੇ ਜੋ ਪਿਕਅਪ ਗੱਡੀ ਦੇ 300 ਮੀਟਰ ਡੂੰਘੀ ਖੱਡ ਵਿਚ ਡਿੱਗਣ ਦਾ ਪਤਾ ਚੱਲਿਆ ਹੈ ਦੌਰਾਨ ਤਿੰਨ ਔਰਤਾਂ ਦੀ ਮੌਤ (Death) ਤੇ ਪੰਜ ਹੋਰ ਵਿਅਕਤੀਆਂ ਦੇ ਜ਼ਖ਼ਮੀ (Injured) ਹੋਣ ਬਾਰੇ ਵੀ ਪਤਾ ਚੱਲਿਆ ਹੈ । ਜਿਨ੍ਹਾਂ ਨੂੰ ਇਲਾਜ ਲਈ ਵਿਕਾਸ ਨਗਰ ਉਪ-ਜਿ਼ਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ (Accident) ਇੱਕ ਜ਼ਖ਼ਮੀ ਵਿਅਕਤੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੱਡੀ ਦਾ ਐਕਸਲ ਟੁੱਟਣ ਕਾਰਨ ਹੋਇਆ । ਐਕਸਲ ਅਚਾਨਕ ਟੁੱਟਣ ਕਾਰਨ ਗੱਡੀ ਕੰਟਰੋਲ ਗੁਆ ਬੈਠੀ ਅਤੇ ਖੱਡ ਵਿੱਚ ਡਿੱਗ ਗਈ । ਹਾਦਸੇ ਸਮੇਂ ਡਰਾਈਵਰ ਸਮੇਤ ਅੱਠ ਲੋਕ ਪਿਕਅੱਪ ਵਿੱਚ ਸਨ । ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਅਤੇ ਸਥਾਨਕ ਨਿਵਾਸੀ ਮੌਕੇ `ਤੇ ਪਹੁੰਚੇ । ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ।

Read more : ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਹੋਈ ਮੌਤ

ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਐਸ. ਪੀ. ਦਫ਼ਤਰ ਵਿਖੇ ਧਰਨਾ

0
Blkour singh

ਮਾਨਸਾ, 11 ਫ਼ਰਵਰੀ 2026 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਵਿਖੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਉਸਦੇ ਮਾਪਿਆਂ ਨੇ ਐਸ. ਪੀ. ਦਫ਼ਤਰ (S. P. Office) ਅੱਗੇ ਧਰਨਾ ਲਗਾ ਦਿੱਤਾ ਹੈ ।

ਕੀ ਦੋਸ਼ ਲਗਾਇਆ ਮੂਸੇਵਾਲਾ ਦੇ ਮਾਪਿਆਂ ਨੇ

ਮਿਲੀ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Moosewala) ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਜੋ ਅੱਜ ਮਾਨਸਾ ਦੇ ਐਸ. ਪੀ. ਦਫ਼ਤਰ ਦੇ ਬਾਹਰ ਧਰਨਾ (Protest) ਲਗਾਇਆ ਹੈ ਦੌਰਾਨ ਮੰਗ ਕੀਤੀ ਹੈ ਕਿ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿਚ ਅਸਲ ਇਨਸਾਫ ਦੁਆਇਆ ਜਾਵੇ ਜੋ ਕਿ ਨਹੀਂ ਮਿਲ ਰਿਹਾ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਦਿਨ ਪਹਿਲਾਂ ਪੁਲਸ ਨੂੰ ਇੱਕ ਦਰਖ਼ਾਸਤ ਦਿੱਤੀ ਸੀ ਪਰ ਅਜੇ ਤੱਕ ਉਸ `ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ।

ਕਦੋਂ ਤੱਕ ਰਹੇਗਾ ਸੰਘਰਸ਼ ਜਾਰੀ

ਐਸ. ਪੀ. ਦਫ਼ਤਰ ਦੇ ਬਾਹਰ ਧਰਨੇ ਦੌਰਾਨ ਮਾਤਾ ਚਰਨ ਕੌਰ (Mother Charan Kaur) ਅਤੇ ਬਲਕੌਰ ਸਿੰਘ (Balkaur Singh) ਨੇ ਕਿਹਾ ਕਿ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਉਨ੍ਹਾਂ ਦੀ ਦਰਖ਼ਾਸਤ `ਤੇ ਕਾਰਵਾਈ ਨਹੀਂ ਕਰਦੀ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਦਮ ਨਹੀਂ ਚੁੱਕਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ  ।

ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਚੁੱਕਦਿਆਂ ਦੋਸ਼ ਵੀ ਲਗਾਇਆ ਕਿ ਪੁਲਸ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ, ਜਿਸ ਕਾਰਨ ਕਤਲ ਮਾਮਲੇ ਦੀ ਜਾਂਚ ਨੂੰ ਸਹੀ ਦਿਸ਼ਾ ਵਿੱਚ ਨਹੀਂ ਲਿਜਾਇਆ ਜਾ ਰਿਹਾ । ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅਤੇ ਪੁਲਸ ਵੱਲੋਂ ਗੈਂਗਸਟਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਕਾਰਗੁਜ਼ਾਰੀ `ਤੇ ਵੀ ਸ਼ੱਕ ਪ੍ਰਗਟ ਕਰਦਿਆਂ ਆਖਿਆ ਕਿ ਮਾਸਟਰ ਮਾਈਂਡ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ ਜਾਂ ਉਨ੍ਹਾਂ ਨੂੰ ਲੋੜੀਂਦੀ ਸਜ਼ਾ ਨਹੀਂ ਮਿਲ ਰਹੀ ।

Read More : ਅਕਾਲੀ ਦਲ ਨੇ ਠੋਕਿਆ ਡੀ. ਜੀ. ਪੀ. ਦਫ਼ਤਰ ਬਾਹਰ ਧਰਨਾ

ਅਬੋਹਰ ਵਿਖੇ ਹੋਟਲ ਦੇ ਕਮਰੇ ਵਿਚ ਹੋਇਆ ਲੜਕੀ ਦਾ ਕਤਲ

0
Murder

ਅਬੋਹਰ, 11 ਫਰਵਰੀ 2026 : ਪੰਜਾਬ ਦੇ ਜਿ਼ਲਾ ਫਾਜਿ਼ਲਕਾ (District Fazilka) ਦੇ ਸ਼ਹਿਰ ਅਬੋਹਰ ਵਿਚ ਮਲੌਟ ਰੋਡ ਤੇ ਇਕ ਹੋਟਲ ਵਿਚ ਇਕ ਲੜਕੀ ਦਾ ਕਤਲ (Murder of a girl) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਸ ਨਾਲ ਆਈ ਸੀ ਕੁੜੀ ਹੋਟਲ ਵਿਚ

ਮਿਲੀ ਜਾਣਕਾਰੀ ਅਨੁਸਾਰ ਜੋ ਅਬੋਹਰ (Abohar) ਵਿਚ ਮਲੌਟ ਰੋਡ ਤੇ ਹੋਟਲ ਦੇ ਇਕ ਕਮਰੇ ਵਿਚ ਨੌਜਵਾਨ ਲੜਕੀ ਦਾ ਕਤਲ (Murder) ਕਰ ਦਿੱਤਾ ਗਿਆ ਹੈ ਦੇ ਕਤਲ ਸਬੰਧੀ ਖਦਸਾ ਉਸ ਨਾਲ ਆਏ ਉਸਦੇ ਬੁਆਏ ਫਰੈਂਡ ਵਲੋਂ ਕੀਤੇ ਜਾਣਾ ਪ੍ਰਗਟਾਇਆ ਜਾ ਰਿਹਾ ਹੈ । ਇਸ ਸਬੰਧੀ ਹੋਟਲ ਸਟਾਫ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਪਹੁੰਚੀ ਸੀ । ਹਾਲਾਂਕਿ ਨੌਜਵਾਨ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਲਗਭਗ ਅੱਧੇ ਘੰਟੇ ਬਾਅਦ ਹੋਟਲ ਤੋਂ ਚਲਾ ਗਿਆ ।

ਪੁਲਸ ਨੇ ਕਰ ਦਿੱਤੀ ਹੈ ਮੌਕੇ ਤੇ ਪਹੁੰਚ ਘਟਨਾ ਦੀ ਜਾਂਚ

ਹੋਟਲ ਦੇ ਕਮਰੇ ਵਿਚ ਖੂਨ ਨਾਲ ਲੱਥਪਥ ਮਿਲੀ ਕੁੜੀ ਦੀ ਲਾਸ਼ (The girl’s body) ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦੇ ਨਿਸ਼ਾਨ ਵੀ ਮਿਲੇ ਹਨ । ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ `ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ । ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਆਰੋਪੀ ਦਾ ਪਤਾ ਲਗਾਇਆ ਜਾ ਸਕੇ

ਕੌਣ ਹੈ ਇਹ ਲੜਕੀ

ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਹਰ ਦੇ ਗਊਸ਼ਾਲਾ ਵਿਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਹੈ। ਕੁੜੀ ਆਰਤੀ ਅਬੋਹਰ ਦੇ ਸਰਕਾਰੀ ਕੰਨਿਆ ਸਕੂਲ ਦੀ ਜਮਾਤ 11 ਦੀ ਵਿਦਿਆਰਥਣ ਸੀ ਜਦ ਕਿ ਮੁੰਡੇ ਦੀ ਪਹਿਚਾਣ ਅਬੋਹਰ ਦੇ ਪਿੰਡ ਖੁਈ ਖੇੜਾ ਦੇ 22 ਸਾਲਾ ਸਚਿਨ ਵਜੋਂ ਹੋਈ ਹੈ । ਦੋਵੇਂ ਆਪਸ ਵਿੱਚ ਸੰਪਰਕ ਵਿੱਚ ਸਨ । ਮ੍ਰਿਤਕ ਕੁੜੀ ਦੇ ਮਾਤਾ ਗੁੱਡੀ ਦੇਵੀ ਤੇ ਪਿਤਾ ਜੈ ਲਾਲ ਨੇ ਦੱਸਿਆ ਕਿ ਸਚਿਨ ਨਾਮ ਦਾ ਮੁੰਡਾ ਉਨ੍ਹਾਂ ਦੀ ਕੁੜੀ ਨਾਲ ਗੱਲ ਕਰਦਾ ਸੀ । ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ ।

Read More : ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ

ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ

0
Susen Chandra

ਢਾਕਾ, 11 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਮੈਮਨ ਸਿੰਘ ਜਿਲੇ ਦੇ ਤ੍ਰਿਸ਼ਾਲਾ ਉਪਰ ਨਗਰ ਵਿਖੇ ਲੰਘੇ ਦਿਨ ਇਕ ਹਿੰਦੂ ਕਾਰੋਬਾਰੀ (Hindu businessman) ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਹਿੰਦੂ ਵਪਾਰੀ

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਉਪਰੋਕਤ 62 ਸਾਲਾ ਹਿੰਦੂ ਵਪਾਰੀ ਦੀ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਤੇਜਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਹੈ ਬਾਰੇ ਜਾਣਕਾਰੀ ਦਿੰਦਿਆਂ ਤ੍ਰਿਸ਼ਾਲ ਥਾਣੇ ਦੇ ਮੁਖੀ ਮੁਹੰਮਦ ਫਿਰੋਜ਼ ਹੁਸੈਨ ਨੇ ਮੀਡੀਆ ਨੂੰ ਦਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਉਪਨਗਰ ਦੇ ਬੋਗਰ ਬਾਜ਼ਾਰ ਚੌਰਾਹੇ ਉਤੇ ਵਾਪਰੀ । ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਛਾਣ ਸਾਊਥਕੰਡਾ ਪਿੰਡ ਦੇ ਰਹਿਣ ਵਾਲੇ ਸੁਸੇਨ ਚੰਦਰਾ ਸਰਕਾਰ ਵਜੋਂ ਹੋਈ ਹੈ, ਜੋ ‘ਭਾਈ ਭਾਈ ਐਂਟਰਪ੍ਰਾਈਜ’ ਦਾ ਮਾਲਕ ਸੀ । ਹੁਸੈਨ ਨੇ ਕਿਹਾ ਕਿ ਹਮਲਾਵਰਾਂ ਨੇ ਸਰਕਾਰ ਉਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤਾ ਤੇ ਫਿਰ ਉਸ ਨੂੰ ਦੁਕਾਨ ਅੰਦਰ ਛੱਡ ਦਿਤਾ ।

ਕਾਫੀ ਸਮੇਂ ਤੋਂ ਚੱਲ ਰਿਹਾ ਬੰਗਲਾਦੇਸ਼ ਅੰਦਰ ਹਿੰਦੂਆਂ ਕਤਲ ਕੀਤਾ ਜਾਣਾ

ਦੱਸਣਯੋਗ ਹੈ ਕਿ ਬੰਗਲਾਦੇਸ਼ ਅੰਦਰ ਪਿਛਲੇ ਕਾਫੀ ਸਮੇਂ ਤੋਂ ਹੀ ਹਿੰਦੂਆਂ ਨੂੰ ਸਰੇਆਮ ਵੱਖ-ਵੱਖ ਸਮਿਆਂ ਤੇ ਬਿਨਾਂ ਕਾਰਨ ਹੀ ਕਤਲ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਬੰਗਲਾਦੇਸ਼ ਵਿਚ ਇਸ ਤਰ੍ਹਾਂ ਹੱਤਿਆਵਾਂ ਕੀਤੀਆਂ ਜਾਣੀਆਂ ਤੇ ਉਹ ਵੀ ਇਕ ਵਰਗ ਨਾਲ ਸਬੰਧਤ ਵਿਅਕਤੀਆਂ ਦੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੰਗਲਾਦੇਸ਼ ਵਿਚ ਕਾਨੂੰਨ ਵਿਵਸਥਾ ਕਿਹੋ ਜਿਹੀ ਹੈ ।

Read More : ਬੰਗਲਾਦੇਸ਼ ਵਿਚ ਰਾਤ ਨੂੰ ਹੋਈ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ

ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਹੋਈ ਮੌਤ

0
Road Accident

ਬਿਹਾਰ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਇਕ ਕਾਰ ਜੋ ਕਿ ਤੇਜ ਰਫ਼ਤਾਰ ਹੋਣ ਕਾਰਨ ਬੈਲੇਂਸ ਗੁਆ ਬੈਠੀ ਦੁਰਘਟਨਾਗ੍ਰਸਤ ਹੋਣ ਗਈ ਤੇ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ।

ਕਿਸ ਨਾਲ ਜਾ ਟਕਰਾਈ ਕਾਰ

ਮਿਲੀ ਜਾਣਕਾਰੀ ਅਨੁਸਾਰ ਜੋ ਕਾਰ ਹਾਦਸਾਗ੍ਰਸਤ (Car accident) ਹੋਈ ਹੈ ਤੇ ਉਸ ਵਿਚ ਸਵਾਰ ਜੋ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ਮੋਤੀਹਾਰੀ ਦੇ ਘੋੜਾਸਹਨ-ਢਾਕਾ ਰੋਡ ‘ਤੇ ਵਿਆਹ ‘ਤੇ ਜਾ ਰਹੀ ਸੀ ਕਿ ਤੇਜ਼ ਰਫ਼ਤਾਰ (Fast pace) ਕਾਰਨ ਕੰਟਰੋਲ ਗੁਆ ਬੈਠੀ ਅਤੇ ਸੜਕ ਕੰਢੇ ਲੱਗੇ ਇੱਕ ਦਰੱਖਤ ਨਾਲ ਟਕਰਾ ਗਈ ਤੇ ਜ਼ਬਰਦਸਤ ਟੱਕਰ ਦੇ ਚਲਦਿਆਂ ਚਕਨਾਚੂਰ ਹੋ ਗਈ । ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਵਿਅਕਤੀ ਬਾਰਾਤ ਜਾ ਰਹੇ ਸਨ ।

ਕਿਸ ਕਿਸ ਦੀ ਹੋਈ ਹੈ ਸੜਕ ਹਾਦਸੇ ਵਿਚ ਮੌਤ

ਸਕਾਰਪੀਓ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਜਿਨ੍ਹਾਂ ਦੀ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਵਿਚ ਵਿਨੋਦ ਪ੍ਰਸਾਦ (55), ਅਨਿਲ ਪ੍ਰਸਾਦ (35) ਅਤੇ ਗਜੇਂਦਰ ਦਾਸ (40) ਵਜੋਂ ਹੋਈ ਹੈ, ਜੋ ਸਾਰੇ ਰਾਜਪੁਰ ਥਾਣਾ ਖੇਤਰ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ ।

Read More : ਚਮਕੌਰ ਸਾਹਿਬ ਦੇ ਵਿਧਾਇਕ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਇੱਕ ਔਰਤ ਜ਼ਖਮੀ

ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threat

ਮੋਹਾਲੀ, 11 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (Mohali) ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (bomb threat) ਦਿੱਤੇ ਜਾਣ ਦਾ ਸਮਾਚਾਰ ਮਿਲਦਿਆਂ ਹੀ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ।

ਕਿਸ ਤਰ੍ਹਾਂ ਭੇਜੀ ਗਈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜਿਨ੍ਹਾਂ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ ਧਮਕੀ ਦਿੱਤੀ ਗਈ ਹੈ ਈਮੇਲ ਰਾਹੀਂ ਭੇਜੀ ਗਈ ਹੈ । ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੇ ਸਕੂਲਾਂ ਨੂੰ ਦਿੱਤੀ ਗਈ ਹੈ ਧਮਕੀ । ਮਾਪਿਆਂ ਨੂੰ ਇਸ ਬਾਰੇ ਟੈਕਸਟ ਸੁਨੇਹੇ ਰਾਹੀਂ ਸੂਚਿਤ ਕੀਤਾ ਗਿਆ । ਇਸ ਦੌਰਾਨ ਸਵੇਰੇ ਸਕੂਲ ਪਹੁੰਚਣ ਵਾਲੇ ਬਹੁਤ ਸਾਰੇ ਬੱਚਿਆਂ ਨੂੰ ਗੇਟ `ਤੇ ਹੀ ਵਾਪਸ ਭੇਜ ਦਿੱਤਾ ਗਿਆ । ਧਮਕੀ ਬਾਰੇ ਪਤਾ ਲੱਗਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ।

ਪਤਾ ਚਲਦਿਆਂ ਹੀ ਪੁਲਸ ਨੇ ਸ਼ੁਰੂ ਕਰ ਦਿੱਤੀ ਜਾਂਚ

ਪੰਜਾਬ ਪੁਲਸ (Punjab Police) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਕੂਲ ਕੰਪਲੈਕਸ ਦੇ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰ ਦਿੱਤੇ ਗਏ ਹਨ । ਫੇਜ਼ 10 ਵਿੱਚ ਮਾਨਵ ਮੰਗਲ ਸਮਾਰਟ ਸਕੂਲ, ਪੈਰਾਗਨ ਅਤੇ ਡੀ. ਏ. ਵੀ. ਸਕੂਲ ਸਾਰੇ ਬੰਦ ਕਰ ਦਿੱਤੇ ਗਏ ਸਨ । ਅੱਜ ਸਵੇਰੇ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਕਈ ਸਕੂਲਾਂ ਨੂੰ ਈਮੇਲ ਮਿਲੇ । ਇਸ ਤੋਂ ਬਾਅਦ ਪੁਲਸ ਟੀਮਾਂ ਅਲਰਟ ‘ਤੇ ਚਲੀਆਂ ਗਈਆਂ ਅਤੇ ਸਕੂਲ ਬੰਦ ਕਰ ਦਿੱਤੇ ਗਏ । ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸਨ, ਉਨ੍ਹਾਂ ਨੂੰ ਸਕੂਲ ਦੇ ਬਾਹਰੋਂ ਹੀ ਵਾਪਸ ਭੇਜ ਦਿੱਤਾ ਗਿਆ ।

Read More : ਜਲੰਧਰ ਦੇ ਸਕੂਲਾਂ ਨੂੰ ਮਿਲੀ ਮੋਦੀ ਦੇ ਦੌਰੇ ਤੋੋਂ ਪਹਿਲਾਂ ਧਮਕੀ

ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ

0
gangster

ਗੁਰੂਗ੍ਰਾਮ, 11 ਫਰਵਰੀ 2026 : ਸੁਪਰ ਪਾਵਰ ਦੇਸ਼ ਅਮਰੀਕਾ (America) ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ (Sombir Mota) ਨੂੰ ਅਮਰੀਕਾ ਤੋਂ ਬਾਹਰ (Outside the US) ਕੱਢੇ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ ।

ਸੋਮਬੀਰ ਤੇ ਦਰਜ ਹਨ 20 ਤੋਂ ਵਧ ਮਾਮਲੇ ਦਰਜ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਹਰਿਆਣਾ ਦੇ ਜਿਸ ਮੋਸਟ ਵਾਂਟੇਡ ਗੈਂਗਸਟਰ (Most Wanted Gangster) ਸੋਮਬੀਰ ਮੋਟਾ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਹੈ ਵਿਰੁੱਧ ਹੱਤਿਆ, ਫਿਰੌਤੀ ਮੰਗਣ ਅਤੇ ਲੁੱਟ ਆਦਿ ਵਰਗੇ 20 ਤੋਂ ਵੀ ਵਧ ਕੇਸ ਦਰਜ ਹਨ । ਜਾਣਕਾਰੀ ਅਨੁਸਾਰ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਉਰਫ਼ ਮੋਟਾ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਜਾ ਰਿਹਾ ਹੈ । ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਦਿੱਲੀ ਏਅਰਪੋਰਟ ਤੇ ਤਾਇਨਾਤ ਕਰ ਦਿੱਤੀ ਗਈ ਹੈ । ਮੋਟਾ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਵਿਦੇਸ਼ ਵਿੱਚ ਬੈਠ ਕੇ ਆਪਣੇ ਨੈੱਟਵਰਕ ਰਾਹੀਂ ਗੈਂਗ ਚਲਾ ਰਿਹਾ ਸੀ ।

ਹਰਿਆਣਾ ਵਿਚ ਕਿਥੋਂ ਰਹਿਣ ਵਾਲਾ ਹੈ ਸੋਮਬੀਰ ਮੋਟਾ

ਅਮਰੀਕਾ ਤੋਂ ਕੱਢੇ ਗੈਂਗਸਟਰ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦੇਣ ਐਸ. ਟੀ. ਐਫ. ਵਲੋਂ ਵੀ ਅੱਜ ਦੁਪਹਿਰ ਵੇਲੇ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ । ਸੋਮਬੀਰ ਖ਼ਤਰਨਾਕ ਗੈਂਗਸਟਰ ਅਨਿਲ ਛਿੱਪੀ ਦਾ ਭਰਾ ਹੈ ਅਤੇ ਰੋਹਤਕ ਜਿ਼ਲ੍ਹੇ ਦਾ ਰਹਿਣ ਵਾਲਾ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੁਰਮ ਦੀ ਦੁਨੀਆ ਵਿੱਚ ਸਰਗਰਮ ਰਹੇ ਹਨ । ਦੋਵੇਂ ਭਰਾ ਕਈ ਵਾਰ ਜੇਲ੍ਹ ਜਾ ਚੁੱਕੇ ਹਨ । ਸੋਮਬੀਰ ਅਤੇ ਅਨਿਲ ਛਿੱਪੀ ਗੈਂਗਸਟਰ ਕਾਲਾ ਜਠੇੜੀ ਦੇ ਕਰੀਬੀ ਹਨ । ਇਨ੍ਹਾਂ ਦਾ ਨਾਂ ਸਾਲ 2009 ਵਿੱਚ ਕਰੌਰ ਵਿੱਚ ਹੋਏ ਸਨਸਨੀਖੇਜ਼ ਗੋਲੀਕਾਂਡ ਵਿੱਚ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਕਾਲਾ ਜਠੇੜੀ ਸਮੇਤ ਸੱਤ ਵਿਅਕਤੀਆਂ ਨੂੰ ਉਮਰਕੈਦ ਦੀ ਸਜ਼ਾ ਮਿਲ ਚੁੱਕੀ ਹੈ ।

ਸੀ. ਬੀ. ਆਈ. ਨੇ ਇੰਟਰਪੋਲ ਰਾਹੀਂ ਕਰਵਾਇਆ ਸੀ ਰੈਡ ਨੋਟਿਸ ਜਾਰੀ

ਗੈਂਗਸਟਰ ਦੀ ਫੜੋ ਫੜੀ ਲਈ ਹਰਿਆਣਾ ਪੁਲਸ (Haryana Police) ਦੀ ਅਪੀਲ ’ਤੇ ਸੀ. ਬੀ. ਆਈ. ਨੇ ਇੱਕ ਸਾਲ ਪਹਿਲਾਂ 11 ਫਰਵਰੀ 2025 ਨੂੰ ਇੰਟਰਪੋਲ (Interpol) ਰਾਹੀਂ ਮੋਟਾ ਵਿਰੁੱਧ ਰੈੱਡ ਨੋਟਿਸ ਜਾਰੀ ਕਰਵਾਇਆ ਸੀ । ਸੀ. ਬੀ. ਆਈ. ਨੇ ਮੋਟਾ ਦੀ ਲੋਕੇਸ਼ਨ ਪਤਾ ਲਗਾਉਣ ਅਤੇ ਉਸ ਨੂੰ ਭਾਰਤ ਲਿਆਉਣ ਲਈ ਅਮਰੀਕੀ ਜਾਂਚ ਏਜੰਸੀਆਂ ਨਾਲ ਕੋਆਰਡੀਨੇਸ਼ਨ ਕੀਤਾ । ਇਸ ਤੋਂ ਬਾਅਦ ਸੀ. ਬੀ. ਆਈ. ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਮੋਸਟ ਵਾਂਟੇਡ ਭਗੌੜੇ ਸੋਮਬੀਰ ਮੋਟਾ ਨੂੰ 10 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕਰਵਾਇਆ ਗਿਆ ।

Read more : ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਦੀ ਵਿਗੜੀ ਤਬੀਅਤ

ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

0
Master Saleem

ਜਲੰਧਰ, 11 ਫਰਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪੰਜਾਬੀ ਗਾਇਕ (Punjabi singer) ਮਾਸਟਰ ਸਲੀਮ ਦੇ ਮੈਨੇਜਰ ਨੂੰ ਹਾਲ ਹੀ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਹਰ ਦਿਨ ਫੋਨ ਜਾਂ ਈਮੇਲ ਰਾਹੀਂ ਲੋਕਾਂ ਨੂੰ ਜਾਨੋਂ ਮਾਰਨ ਜਾਂ ਫਿਰ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ।

ਕੌਣ ਹਨ ਮਾਸਟਰ ਸਲੀਮ ਦੇ ਮੈਨੇਜਰ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ (Master Salim) ਦੇ ਮੈਨੇਜਰ ਨੂੰ ਜੋ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਦਾ ਨਾਮ ਅਭਿਸ਼ੇਕ ਜੋਸ਼ (Abhishek Josh) ਹੈ ਤੇ ਉਹ ਜਲੰਧਰ ਦੇ ਚਹਾਰ ਬਾਗ ਦੇ ਰਹਿਣ ਵਾਲੇ ਹਨ । ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਫੋਨ ਕਾਲ ਆਈ ਅਤੇ ਫੋਨ ਚੁੱਕਦੇ ਹੀ ਦੂਸਰੇ ਪਾਸੇ ਤੋਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਲੱਗੀ ।

ਕੀ ਆਖਿਆ ਧਮਕੀ ਦੇਣ ਵਾਲੇ ਨੇ

ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਵਲੋਂ ਫੋਨ ਤੇ ਧਮਕੀ ਦਿੱਤੀ ਗਈ ਨੇ ਸਾਫ ਕਿਹਾ ਕਿ ਤੇਰੇ ਦਿਨ ਥੋੜ੍ਹੇ ਰਹਿ ਗਏ ਹਨ ਅਤੇ ਤੇਰੇ ਸੀਨੇ ਵਿਚ ਇੰਨਾ ਪਿੱਤਲ ਭਰ ਦੇਵਾਂਗੇ ਕਿ ਡਾਕਟਰ ਵੀ ਸੋਚੇਗਾ । ਇਹ ਸਾਰੀ ਰਿਕਾਰਡਿੰਗ ਜੋਸ਼ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਦੇ ਦਿੱਤੀ ਹੈ ਤੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ । ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਕਿਸੇ ਅਣਪਛਾਤੇ ਨੇ ਫੋਨ ਕੀਤਾ, ਜਿਸ ਨੂੰ ਪਹਿਲਾਂ ਤਾਂ ਨਜ਼ਰਅੰਦਾਜ਼ ਕਰ ਦਿੱਤਾ ਪਰ ਹੁਣ ਧਮਕੀ ਦੇਣ ਵਾਲੇ ਨੇ ਸਾਫ ਕਿਹਾ ਕਿ ਉਸ ਦੇ ਦਿਨ ਥੋੜ੍ਹੇ ਹਨ ਅਤੇ ਹੁਣ ਉਸ ਨੂੰ ਗੋਲੀਆਂ ਨਾਲ ਭੁੰਨਣਗੇ ।

Read More : ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ