ਉਤਰਾਖੰਡ, 11 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਮਨਸੂਰੀ ਵਿਖੇ ਘੁੰਮਣ ਗਏ ਵਿਅਕਤੀਆਂ ਦੀ ਕਾਰ ਖੱਡ ਵਿਚ ਡਿੱਗਣ (Car falls into ditch) ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਮਨਸੂਰੀ ਵਿਚ ਜੋ ਇਕ ਕਾਰ 500 ਮੀਟਰ ਡੂੰਘੀ ਖੱਡ ਵਿਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ (Death) ਹੋ ਗਈ ਦੇ ਵਿਚ ਦੋ ਔਰਤਾਂ ਵੀ ਸ਼ਾਮਲ ਹਨ ਤੇ ਇਹ ਸਾਰੇ ਯੂ. ਪੀ., ਦਿੱਲੀ ਅਤੇ ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਘੁੰਮਣ ਆਏ ਸਨ ।
ਕਦੋਂ ਵਾਪਰਿਆ ਹਾਦਸਾ
ਪੁਲਸ ਅਨੁਸਾਰ ਇਹ ਹਾਦਸਾ ਕੱਲ੍ਹ ਸਵੇਰੇ ਸਵੇਰੇ 9 ਵਜੇ ਝਰੀਪਾਨੀ ਰੋਡ ‘ਤੇ ਹੋਇਆ । ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਪੁਲਸ ਨੂੰ ਸੂਚਿਤ ਕੀਤਾ । ਕਾਰ ਵਿੱਚ ਚਾਰ ਸਵਾਰ ਸਨ ਅਤੇ ਐਸ. ਡੀ. ਆਰ. ਐਫ. (S. D. R. F.) ਨੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ।
ਕੀ ਮੰਨਿਆਂ ਜਾ ਰਿਹਾ ਹੈ ਹਾਦਸੇ ਦਾ ਮੁੱਖ ਕਾਰਨ
ਡਰਾਈਵਰ ਦੇ ਕਾਰ ‘ਤੇ ਕਾਬੂ ਪਾਉਣ ਤੋਂ ਪਹਿਲਾਂ ਕਾਰ ਇੱਕ ਖਾਲੀ ਪਲਾਟ ਵਿੱਚ ਪਲਟ ਗਈ ਅਤੇ ਲਗਭਗ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ । ਮੁੱਢਲੀ ਜਾਂਚ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਢਲਾਣ ‘ਤੇ ਕਾਰ ਦੇ ਬ੍ਰੇਕਾਂ ਦਾ ਅਚਾਨਕ ਫੇਲ੍ਹ ਹੋਣਾ ਹਾਦਸੇ (Accidents) ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ।









