ਲੁਧਿਆਣਾ ਵਿਚ ਛੋਟੀ ਭੈਣ ਨੇ ਕੀਤੀ ਵੱਡੀ ਭੈਣ ਦੇ ਘਰ ਜਾ ਕੇ ਕੁੱਟਮਾਰ

0
39
Beaten

ਲੁਧਿਆਣਾ, 10 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਖੇਤਰ ਨਿਜੀ ਮੰਗਲੀ ਵਿਖੇ ਛੋਟੀ ਭੈਣ ਵਲੋਂ ਆਪਣੇ ਸਹੁਰਿਆਂ ਨਾਲ ਮਿਲ ਕੇ ਵੱਡੀ ਭੈਣੀ ਦੀ ਕੁੱਟਮਾਰ (Beating) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਜਿਸਦੀ ਕੀਤੀ ਗਈ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨਿਜੀ ਮੰਗਲੀ ਵਿਖੇ ਜੋ ਇਕ ਛੋਟੀ ਭੈਣ ਵਲੋਂ ਆਪਣੀ ਹੀ ਵੱਡੀ ਭੈਣ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਮਿਲ ਕੇ ਭੈਣ ਦੇ ਘਰ ਕੇ ਉਸਦੀ ਕੁਟਮਾਰ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਕੁੱਟਮਾਰ ਦੀ ਸਿਕਾਰ ਹੋਈ ਮਹਿਲਾ ਦਾ ਨਾਮ ਕਾਮਨੀ ਹੈ । ਦੱਸਣਯੋਗ ਹੈ ਕਿ ਜਿਸ ਮਹਿਲਾ ਦੀ ਕੁੱਟਮਾਰ ਕੀਤੀ ਗਈ ਹੈ ਉਹ ਇਕ ਮਹੀਨੇ ਦੀ ਗਰਭਵਤੀ ਵੀ ਹੈ ।

ਕੀ ਦੱਸਿਆ ਪੀੜ੍ਹਤਾ ਦੇ ਪਤੀ ਨੇ

ਕੁੱਟਮਾਰ ਦਾ ਸਿ਼ਕਾਰ ਹੋਈ ਮਹਿਲਾ ਕਾਮਨੀ (Female Kamani) ਦੇ ਪਤੀ ਵਿਕਾਸ ਨੇ ਦੱਸਿਆ ਕਿ ਜੋ ਕਾਮਨੀ ਦੀ ਭੈਣ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੁਟਮਾਰ ਕੀਤੀ ਹੈ ਦਾ ਕਾਰਨ ਉਨ੍ਹਾਂ ਦੀ ਇੱਛਾ ਮੁਤਾਬਕ ਕਾਮਨੀ ਦਾ ਵਿਆਹ ਕਿਸੇ ਤਲਾਕਸੁਦਾ ਵਿਅਕਤੀ ਨਾਲ ਨਾ ਹੋ ਕੇ ਉਸ ਨਾਲ (ਵਿਕਾਸ) ਹੋਣਾ ਹੈ ਜਦੋਂ ਕਿ ਕਾਮਨੀ ਦੀ ਮਾਂ ਵਲੋਂ ਸਾਡਾ ਦੋਹਾਂ ਦਾ ਵਿਆਹ ਰਜਾਮੰਦੀ ਤੇ ਖੁਸ਼ੀ ਨਾਲ ਕੀਤਾ ਗਿਆ ਹੈ ।

ਪੁਲਸ ਨੇ ਸਿਕਾਇਤ ਦੇ ਆਧਾਰ ਤੇ ਕੀਤੀ ਜਾਂਚ ਸ਼ੁਰੂ

ਚਾਰ ਕੁ ਮਹੀਨੇ ਦੀ ਵਿਆਹੁਤਾ ਕਾਮਨੀ ਵਲੋਂ ਉਸ ਨਾਲ ਉਸਦੀ ਹੀ ਭੈਣ ਅਤੇ ੳਸਦੇ ਰਿਸ਼ਤੇਦਾਰਾਂ ਵਲੋਂ ਕੀਤੀ ਗਈ ਕੁੱਟਮਾਰ ਦੀ ਸਿਕਾਇਤ ਸਬੰਧਤ ਪੁਲਸ ਥਾਣੇ ਨੂੰ ਕਰ ਦਿੱਤੀ ਗਈ ਹੈ । ਜਿਸ ਦੇ ਆਧਾਰ ‘ਤੇ ਪੁਲਸ ਨੇ ਅਗਲੀ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ।

LEAVE A REPLY

Please enter your comment!
Please enter your name here