ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ਦੇ ਬਾਹਰ ਹੋਈ ਗੋਲੀਬਾਰੀ

0
50
Guru Randhawa

ਦਿੱਲੀ, 11 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਗੋਲੀਬਾਰੀ (Shooting) ਕੀਤੇ ਜਾਣ ਦੀ ਘਟਨਾ ਵਾਪਰਨ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਦੀ ਮਲਕੀਅਤ ਵਾਲੇ ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਵਲੋਂ 7 ਰਾਊਂਡ ਗੋਲੀਬਾਰੀ ਕੀਤੀ ਗਈ ਹੈ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ।

ਕਿਸ ਨੇ ਲਈ ਹੈ ਜਿੰਮੇਵਾਰੀ ਅਤੇ ਕਿਊਂ ਕੀਤੀ ਗਈ ਹੈ ਫਾਇਰਿੰਗ

ਸੂਚਨਾ ਮੁਤਾਬਕ ਉਪਰੋਕਤ ਗੋਲੀਬਾਰੀ ਦੀ ਘਟਨਾ ਦੀ ਜਿ਼ੰਮੇਵਾਰੀ ਪ੍ਰਸਿੱਧ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨੇ ਲਈ ਹੈ ਤੇ ਇਸ ਗੈਂਗ ਵਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਕਥਿਤ ਪੋਸਟ ਅਤੇ ਇੱਕ ਆਡੀਓ ਕਲਿੱਪ ਰਾਹੀਂ ਗੋਲੀਬਾਰੀ ਦੀ ਜਿ਼ੰਮੇਵਾਰੀ ਲਈ । ਵਾਇਰਲ ਆਡੀਓ ਵਿੱਚ ਇੱਕ ਗੈਂਗ ਮੈਂਬਰ ਨੂੰ ਕਥਿਤ ਤੌਰ ‘ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਗੁਰੂ ਰੰਧਾਵਾ ਨੂੰ ਅਭਿਨੇਤਾ ਸਲਮਾਨ ਖਾਨ ਨਾਲ ਨੇੜਲੇ ਸਬੰਧਾਂ ਕਾਰਨ ਨਿਸ਼ਾਨਾ ਬਣਾਇਆ ਗਿਆ। ਆਡੀਓ ਵਿੱਚ ਹਮਲੇ ਨੂੰ ਸਿਰਫ਼ ਇੱਕ `ਟ੍ਰੇਲਰ` ਦੱਸਿਆ ਗਿਆ ਹੈ ।

ਪੁਲਸ ਕਰ ਰਹੀ ਹੈ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ

ਘਟਨਾ ਦੀ ਸੂਚਨਾ ਮਿਲਣ ‘ਤੇ ਦਿੱਲੀ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜਿੰਮ ਦੇ ਬਾਹਰੋਂ ਵਿਜ਼ੂਅਲ ਅਤੇ ਸੀ. ਸੀ. ਟੀ. ਵੀ. ਫੁਟੇਜ ਪ੍ਰਾਪਤ ਕਰ ਲਈਆਂ । ਪੁਲਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਹ ਸੱਚਮੁੱਚ ਕਿਸੇ ਗਿਰੋਹ ਦਾ ਕੰਮ ਸੀ ਜਾਂ ਕੀ ਕਿਸੇ ਨੇ ਦਹਿਸ਼ਤ ਫੈਲਾਉਣ ਲਈ ਗਿਰੋਹ ਦੇ ਨਾਮ ਦੀ ਵਰਤੋਂ ਕੀਤੀ ਸੀ ।

LEAVE A REPLY

Please enter your comment!
Please enter your name here