ਪ੍ਰਤਾਪਗੜ੍ਹ `ਚ ਇਕ ਕਰੋੜ ਰੁਪਏ ਦੀ ਡਰੱਗ ਨਾਲ 5 ਸਮੱਗਲਰ ਗ੍ਰਿਫਤਾਰ

0
36
Pratapgarh

ਪ੍ਰਤਾਪਗੜ੍ਹ, 10 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਤਾਪਗੜ੍ਹ ਵਿਖੇ ਕਰੋੜਾਂ ਰੁਪਏ ਦੀ ਡਰੱਗ (Drug) ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਦੱਸਿਆ ਐਡੀਸ਼ਨਲ ਪੁਲਸ ਸੁਪਰਡੈਂਟ ਨੇ

ਪ੍ਰਤਾਪਗੜ੍ਹ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਖਿ਼ਲਾਫ਼ ਵੱਡੀ ਕਾਰਵਾਈ ਕਰਦੇ ਹੋਏ ਲੱਗਭਗ ਇਕ ਕਰੋੜ ਰੁਪਏ ਦੀ ਕੀਮਤ ਦੀ ਐੱਮ. ਡੀ. (ਮੈਥਮਫੇਟਾਮਾਈਨ ਡਰੱਗ) ਬਰਾਮਦ ਕੀਤੀ ਹੈ । ਇਸ ਮਾਮਲੇ ‘ਚ 5 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਐਡੀਸ਼ਨਲ ਪੁਲਸ ਸੁਪਰਡੈਂਟ (ਪੂਰਬੀ) ਆਲੋਕ ਕੁਮਾਰ ਨੇ ਦੱਸਿਆ ਕਿ ਆਸਪੁਰ ਦੇਵਸਰਾ ਪੁਲਸ ਅਤੇ ਸਪੈਸ਼ਲ ਟੀਮ ਨੇ ਸਾਂਝੀ ਮੁਹਿੰਮ ਤਹਿਤ ਸੈਫਾਬਾਦ-ਮੁਰੈਨੀ ਮਾਰਗ `ਤੇ ਚੈਕਿੰਗ ਦੌਰਾਨ ਇਕ ਆਰਟਿਗਾ ਕਾਰ ਨੂੰ ਰੋਕਿਆ, ਜਿਸਦੀ ਤਲਾਸ਼ੀ ਦੌਰਾਨ ਕੁੱਲ 202.31 ਗ੍ਰਾਮ ਨਾਜਾਇਜ਼ ਮੈਥਮਫੇਟਾਮਾਈਨ ਡਰੱਗ ਬਰਾਮਦ ਹੋਈ ।

ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਮੁਲਜਮਾਂ ਵਿਚ

ਪੁਲਸ ਅਨੁਸਾਰ ਬਰਾਮਦ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ `ਚ ਅਨੁਮਾਨਿਤ ਕੀਮਤ ਲੱਗਭਗ ਇਕ ਕਰੋੜ ਰੁਪਏ ਹੈ । ਇਹ ਡਰੱਗ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਵਪਾਰਕ ਸ਼੍ਰੇਣੀ `ਚ ਆਉਂਦੀ ਹੈ । ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੂਰਜ ਦੁਬੇ ਉਰਫ਼ ਦੀਪੇਸ਼, ਦਿਵਿਆਂਸ਼ੂ ਦੁਬੇ ਉਰਫ਼ ਗੱਬਰ, ਆਨੰਦ ਮਿਸ਼ਰਾ, ਆਲੋਕ ਸ਼ੁਕਲਾ ਅਤੇ ਮਨਜੀਤ ਮਿਸ਼ਰਾ ਵਜੋਂ ਹੋਈ ਹੈ । ਪੁੱਛਗਿੱਛ `ਚ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਡਰੱਗ ਨੂੰ ਵੇਚਣ ਲਈ ਲੈ ਕੇ ਜਾ ਰਹੇ ਸਨ । ਪੁਲਸ ਨੇ ਸਮੱਗਲਿੰਗ `ਚ ਵਰਤੀ ਕਾਰ ਅਤੇ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਹੈ ।

LEAVE A REPLY

Please enter your comment!
Please enter your name here