Home Blog Page 248

ਕੇਂਦਰੀ ਵਿਦੇਸ਼ ਮੰਤਰਾਲਾ ਵਲੋਂ ਮੁੱਖ ਮੰਤਰੀ ਦੇ ਨੀਦਰਲੈਂਡ ਦੌਰੇ ਲਈ ਨਹੀਂ ਮਿਲੀ ਮਨਜ਼ੂਰੀ

0
Chief Minister

ਚੰਡੀਗੜ੍ਹ, 7 ਫਰਵਰੀ 2026 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਜਿਨ੍ਹਾਂ ਵਲੋਂ ਨੀਦਰਲੈਂਡ ਅਤੇ ਚੈਕ ਗਣਰਾਜ ਦਾ ਵਿਦੇਸ਼ੀ ਦੌਰਾ (Foreign visit) ਕੀਤਾ ਜਾਣਾ ਹੈ ਨੂੰ ਕੇਂਦਰੀ ਵਿਦੇਸ਼ ਮੰਤਰਾਲਾ ਦੀ ਹਾਲੇ ਰਾਜਨੀਤਕ ਮਨਜ਼ੂਰੀ (Political approval) ਨਹੀਂ ਮਿਲੀ ਹੈ । ਜਿਸ ਨਾਲ ਇਹ ਦੌਰਾ ਅਨਿਸ਼ਚਿਤਤਾ ਦੇ ਘੇਰੇ ਵਿਚ ਆ ਗਿਆ ਹੈ ।

ਮੁੱਖ ਮੰਤਰੀ ਨੇ ਕਰਨੀ ਸੀ ਦੌਰੇ ਲਈ ਕਿੰਨੇ ਮੈਂਬਰੀ ਵਫ਼ਦ ਦੀ ਅਗਵਾਈ

ਮੁੱਖ ਮੰਤਰੀ ਪੰਜਾਬ (Chief Minister Punjab) ਮਾਨ ਜਿਨ੍ਹਾਂ ਨੇ ਨੀਦਰਲੈਂਡ ਅਤੇ ਚੈਕ ਗਣਰਾਜ ਦਾ ਵਿਦੇਸ਼ੀ ਦੌਰਾ ਇੱਕ ਹਫ਼ਤੇ ਦੇ ਲਈ ਕਰਨਾ ਸੀ ਨੇ ਯੂਰਪ ਦੌਰੇ ਲਈ 25 ਮੈਂਬਰੀ ਵਫ਼ਦ ਦੀ ਅਗਵਾਈ ਕਰਨੀ ਸੀ । ਇਸ ਦੌਰੇ ਦਾ ਮੁੱਖ ਮਕਸਦ ਪੰਜਾਬ ਵਿੱਚ ਨਿਵੇਸ਼ (Investment in Punjab) ਲਿਆਉਣ ਲਈ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇਣਾ ਸੀ । ਸੂਤਰਾਂ ਅਨੁਸਾਰ ਨੀਦਰਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਉੱਥੋਂ ਦੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗਾਂ ਦਾ ਸਮਾਂ ਵੀ ਤੈਅ ਕਰ ਲਿਆ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਹੁਣ ਸਾਰਾ ਪ੍ਰੋਗਰਾਮ ਦਾਅ `ਤੇ ਲੱਗ ਗਿਆ ਹੈ ।

ਅਜਿਹਾ ਪਹਿਲੀ ਵਾਰ ਨਹੀਂ ਬਲਕਿ ਪਹਿਲਾਂ ਹੀ ਚੁੱਕਿਆ ਹੈ ਹੋ

ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਵਿੱਚ ਅੜਿੱਕਾ ਆ ਗਿਆ ਹੋਵੇ । ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਵਿੱਚ ਵੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਬ੍ਰਿਟੇਨ ਅਤੇ ਇਜ਼ਰਾਈਲ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਵਾਰ ਵੀ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਮੁੱਖ ਮੰਤਰੀ ਦੇ ਨਾਲ ਰਵਾਨਾ ਹੋਣਾ ਸੀ ।

Read More : ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ

ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

0
Giani Harpreet Singh

ਅੰਮ੍ਰਿਤਸਰ, 7 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਪੁਨਰ ਸੁਰਜੀਤ ਦੇ ਪ੍ਰਧਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਸਵਾਲ ਪੁੱਛੇ ਜਾਣ ਬਾਰੇ ਮਾਮਲਾ ਸਾਹਮਣੇ ਆਇਆ ਹੈ ।

ਕੀ ਸਵਾਲ ਕੀਤੇ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵਲੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਵਾਲ ਚੁੱਕਦਿਆਂ ਸਵਾਲ ਪੁੱਛੇ ਗਏ ਹਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਹੈ ਕਿ ਤੁਹਾਡੇ ਨਿੱਜੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਣ ਬਦਲੇ ਸ਼੍ਰੋਮਣੀ ਕਮੇਟੀ ਨੂੰ ਫੰਡ ਕਿਉਂ ਨਹੀਂ ਦਿੱਤਾ ਜਾ ਰਿਹਾ । ਗਿਆਨੀ ਹਰਪ੍ਰੀਤ ਸਿੰਘ ਨੇ ਨੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਨਿੱਜੀ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦੇ ਜੋ ਅਧਿਕਾਰ ਦਿੱਤੇ ਸਨ ਉਸ ਬਦਲੇ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਫੰਡ ਦਿੱਤੇ ਜਾਂਦੇ ਸਨ । ਭਾਵੇਂ ਇਸ ਰਕਮ ਨੂੰ ਸਿੱਖ ਹਲਕਿਆਂ ਵਿਚ ਨਿਗੂਣੀ ਮੰਨਿਆਂ ਜਾਂਦਾ ਸੀ ।

ਕਦੋਂ ਕਦੋਂ ਕਿੰਨੇ ਪੈਸੇ ਦਿੱਤੇ ਗਏ ਤੇ ਫਿਰ ਕਿਊਂ ਨਹੀਂ ਕਰਵਾਏ ਗਏ ਜਮ੍ਹਾਂ

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ (Shiromani Committee) ਦੇ ਬਜਟ ਅਨੁਸਾਰ 2020-21 ਵਿਚ 2 ਕਰੋੜ 65 ਲੱਖ ਰੁਪਏ ਜਮ੍ਹਾਂ ਕਰਵਾਏ, 2021-21 ’ਚ 1 ਕਰੋੜ ਰੁਪਏ ਜਮ੍ਹਾਂ ਕਰਵਾਇਆ ਜਦਕਿ 2022-23 ’ਚ 2 ਕਰੋੜ 90 ਲੱਖ ਰੁਪਏ ਜਮ੍ਹਾਂ ਕਰਵਾਏ ਜਾਂਦੇ ਹਨ । ਇਸ ਤੋਂ ਬਾਅਦ ਨਿੱਜੀ ਚੈਨਲ ਵੱਲੋਂ ਕੋਈ ਵੀ ਪੈਸਾ ਜਮਾਂ ਨਹੀਂ ਕਰਵਾਇਆ ਗਿਆ ।

ਇਸ ਸਬੰਧੀ ਮੈਂ ਸ਼੍ਰੋਮਣੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੂੰ ਕੋਈ ਸਵਾਲ ਨਹੀਂ ਪੁੱਛਦਾ ਕਿਉਂਕਿ ਉਨ੍ਹਾਂ ਨੇ ਤਾਂ ਕਹਿ ਦਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਨ ਪਰ ਕਮਾਂਡਰ ਭਾਵ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਹੈ ਕਿ ਪੈਸੇ ਜਮ੍ਹਾਂ ਕਿਉਂ ਨਹੀਂ ਕਰਵਾਏ ਜਾਂਦੇ ਹਨ ਜਦਕਿ ਗੁਰਬਾਣੀ ਦਾ ਪ੍ਰਸਾਰਣ (Broadcasting of Gurbani) ਅੱਜ ਵੀ ਚਲਦਾ ਹੈ ।

Read More : ਗਿਆਨੀ ਹਰਪ੍ਰੀਤ ਸਿੰਘ ਨੇ ਐਸ. ਏ. ਡੀ. (ਪੁਨਰ ਸੁਰਜੀਤ) ਦੇ ਅਹੁਦੇਦਾਰ ਐਲਾਨੇ

ਪੁਲਸ ਨੇ ਕੀਤਾ ਅੰਮ੍ਰਿਤਪਾਲ ਮਹਿਰੋਂ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ

0
Kamal Kaur

ਅੰਮ੍ਰਿਤਸਰ, 7 ਫਰਵਰੀ 2026 : ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਵਾਪਰੇ ਭਾਬੀ ਕਮਲ ਕੌਰ (Kamal Kaur) ਕਤਲ ਕਾਂਡ ਦੇ ਮੁੱਖ ਮੁਲਜਮ ਨੂੰ ਦੁਬਈ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਪੁਲਸ ਨੇ ਅੰਮ੍ਰਿਤਸਰ ਤੋਂ ਕਾਬੂ ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਬਹੁ-ਚਰਚਿਤ ਭਾਬੀ ਕਮਲ ਕੌਰ ਕਤਲ ਕਾਂਡ (Murder case) ਵਿੱਚ ਪੁਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮ ਦੇ ਜਿਸ ਮਦਦਗਾਰ ਨੂੰ ਗ੍ਰਿਫਤਾਰ (Arrested) ਕੀਤਾ ਹੈ ਦਾ ਨਾਮ ਰਣਜੀਤ ਸਿੰਘ (Ranjit Singh) ਹੈ । ਜਾਣਕਾਰੀ ਮੁਤਾਬਕ ਬਠਿੰਡਾ ਪੁਲਸ ਮੁਲਜ਼ਮ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ `ਤੇ ਬਠਿੰਡਾ ਲੈ ਕੇ ਆਈ ਹੈ, ਜਿਸ ਤੋਂ ਹੁਣ ਇਸ ਕਤਲ ਕਾਂਡ ਦੀ ਸਾਜ਼ਿਸ਼ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਕਿਸ ਤਰ੍ਹਾਂ ਮਦਦ ਕੀਤੀ ਰਣਜੀਤ ਨੇ ਅੰਮ੍ਰਿਤਪਾਲ ਮਹਿਰੋਂ ਦੀ

ਪੁਲਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ (Amritpal Mehron) ਨੂੰ ਦੇਸ਼ ਵਿੱਚੋਂ ਫਰਾਰ ਕਰਵਾਉਣ ਵਿੱਚ ਰਣਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ । ਰਣਜੀਤ ਸਿੰਘ `ਤੇ ਇਲਜ਼ਾਮ ਹਨ ਕਿ ਉਸਨੇ ਅੰਮ੍ਰਿਤਪਾਲ ਮਹਿਰੋਂ ਨੂੰ ਕਾਰ ਵਿੱਚ ਬਠਿੰਡਾ ਤੋਂ ਅੰਮ੍ਰਿਤਸਰ ਏਅਰਪੋਰਟ ਤੱਕ ਛੱਡਿਆ ਸੀ । ਰਣਜੀਤ ਦੀ ਮਦਦ ਨਾਲ ਅੰਮ੍ਰਿਤਪਾਲ ਮਹਿਰੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਫਰਾਰ ਹੋਣ ਵਿੱਚ ਕਾਮਯਾਬ ਰਿਹਾ ।

ਪੁਲਸ ਕਰੇਗੀ ਰਿਮਾਂਡ ਲੈ ਕੇ ਸਾਜਿਸ਼ ਦਾ ਪਤਾ

ਦੱਸਣਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਪਹਿਲਾਂ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ `ਤੇ ਲੈ ਕੇ ਆਈ ਹੈ । ਪੁਲਸ ਵੱਲੋਂ ਮੁਲਜ਼ਮ ਨੂੰ ਅਦਾਲਤ (Court) ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ (Remand) ਲਿਆ ਜਾਵੇਗਾ ਤਾਂ ਜੋ ਅੰਮ੍ਰਿਤਪਾਲ ਮਹਿਰੋਂ ਦੇ ਟਿਕਾਣਿਆਂ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਅਨਸਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ।

Read More : ਆਈ. ਆਈ. ਟੀ. ਦੀ ਸੇਵਾਮੁਕਤ ਮੁਲਾਜ਼ਮ ਨਾਲ ਹੋਈ ਕਰੋੜਾਂ ਦੀ ਧੋਖਾਦੇਹੀ

ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

0
Murder

ਹੁਸਿ਼ਆਰਪੁਰ, 7 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਗੜ੍ਹਸ਼ੰਕਰ ਦੇ ਅਧੀਨ ਆਉਂਦੇ ਪਿੰਡ ਮਹਿੰਦਵਾਨੀ ਗੁੱਜਰਾਂ ਵਿਖੇ ਇਕ 62 ਸਾਲ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਾਮਲਾ

ਹੁਸ਼ਿਆਰਪੁਰ ਜਿਲ੍ਹੇ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ ਮਹਿੰਦਵਾਨੀ ਗੁੱਜਰਾਂ ਵਿਖੇ ਜੋ ਅਣਪਛਾਤੇ ਹਮਲਾਵਰਾਂ ਵਲੋਂ ਇੱਕ 62 ਸਾਲਾ ਔਰਤ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਮੌਤ ਦੇ ਘਾਟ ਉਤਰੀ ਮਹਿਲਾ ਦੀ ਪਛਾਣ 62 ਸਾਲਾ ਰਚਨਾ ਦੇਵੀ (Rachna Devi) ਪਤਨੀ ਸ਼ਾਮ ਲਾਲ ਵਜੋਂ ਹੋਈ ਹੈ ।

ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ ਮਹਿਲਾ ਜਾ ਰਹੀ ਸੀ ਮੱਥਾ ਟੇਕਣ

ਜਾਣਕਾਰੀ ਅਨੁਸਾਰ 62 ਸਾਲਾ ਰਚਨਾ ਦੇਵੀ ਸਵੇਰੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ ਵਿਚ ਲੁੱਕ ਕੇ ਬੈਠੇ ਕਾਤਲ ਨੇ ਗੋਲੀ ਚਲਾ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ । ਮ੍ਰਿਤਕਾ ਦਾ ਪਤੀ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਕਰਮਚਾਰੀ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ (Corpse) ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਭੇਜ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮਹਿਲਾ ਨੂੰ ਤਿੰਨ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ ।

Read More : ਨੌਜਵਾਨ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਪੰਜਾਬ ਸਰਕਾਰ ਨੇ 2 ਆਈ. ਏ. ਐਸ. ਤੇ 2 ਪੀ. ਸੀ. ਐਸ. ਅਧਿਕਾਰੀ ਬਦਲੇ

0
Transfers

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ ਦੋ ਆਈ. ਏ. ਐਸ. (Two I. A. S.) ਤੇ ਦੋ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ।

ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ ਆਈ. ਏ. ਐਸ. ਅਧਿਕਾਰੀ ਰਾਮਵੀਰ ਸਿੰਘ ਨੂੰ ਬਦਲ ਕੇ ਪ੍ਰਬੰਧਕੀ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਾਧੂ ਚਾਰਜ ਕਮਿਸ਼ਨਰ, ਜਲੰਧਰ ਮੰਡਲ, ਜਲੰਧਰ, ਕੁਮਾਰ ਅਮਿਤ ਆਈ. ਏ. ਐਸ. ਨੂੰ ਬਦਲ ਕੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਅਤੇ ਵਾਧੂ ਚਾਰਜ ਪ੍ਰਬੰਧਕੀ ਸਕੱਤਰ, ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਮੰਡੀ ਬੋਰਡ (ਸ੍ਰੀ ਰਾਮਵੀਰ ਆਈ. ਏ. ਐਸ. ਦੀ ਥਾਂ ਤੇ)।

ਇਸੇ ਤਰ੍ਹਾਂ ਜਿਹੜੇ ਦੋ ਪੀ. ਐਸ. ਅਧਿਕਾਰੀਆਂ (Two P. S. officers) ਦੇ ਤਬਾਦਲੇ ਕੀਤੇ ਗਏ ਹਨ ਵਿਚੋਂ ਪੀ. ਸੀ. ਐਸ. ਅਧਿਕਾਰੀ ਸੁਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨਤਾਰਨ ਅਤੇ ਯਸ਼ਪਾਲ ਸ਼ਰਮਾ ਪੀ. ਐਸ. ਨੂੰ ਉਪ-ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ, ਯਾਤਰਾ ਤੇ ਸੱਭਿਆਚਾਰਕ ਮਾਮਲੇ ਅਤੇ ਵਾਧੂ ਚਾਰਜ ਵਧੀਕ ਮੁੱਖ ਕਾਰਜਕਾਰੀ ਅਫਸਰ, ਪੰਜਾਬ ਵਿਰਾਸਤ ਤੇ ਸੈਰ ਸਪਾਟਾ ਪ੍ਰੋਤਸਾਹਨ ਬੋਰਡ ਅਤੇ ਵਾਧੂ ਚਾਰਜ ਜਨਰਲ ਮੈਨੇਜਰ ਵਿਰਾਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ ਸ਼ਾਮਲ ਹੈ।

Read More : ਪੰਜਾਬ ਸਰਕਾਰ ਨੇ ਕੀਤੇ 26 ਆਈ. ਏ ਐਸ.-ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

ਮਜੀਠੀਆ ਪਹੁੰਚੇ ਪਾਸਪੋਰਟ ਹਲਫਨਾਮਾ ਦਾਇਰ ਕਰਨ ਲਈ ਮੋਹਾਲੀ ਅਦਾਲਤ

0
Bikram Majithia

ਮੋਹਾਲੀ, 7 ਫਰਵਰੀ 2026 : ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਪਿਛਲੇ ਕਾਫੀ ਮਹੀਨਿਆਂ ਤੋਂ ਜੇਲ ਵਿਚ ਬੰਦ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਮੋਹਾਲੀ ਅਦਾਲਤ (Mohali Court) ਵਿਚ ਪਹੁੰਚੇ ਹਨ ।

ਕੀ ਕਾਰਨ ਰਿਹਾ ਮਜੀਠੀਆ ਦੇ ਮੋਹਾਲੀ ਕੋਰਟ ਪਹੁੰਚਣ ਦਾ

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਅੱਜ ਮੋਹਾਲੀ ਦੀ ਜਿ਼ਲ੍ਹਾ ਅਦਾਲਤ ਵਿੱਚ ਪੇਸ਼ ਹੋਏ ਦਾ ਮੁੱਖ ਕਾਰਨ ਪਾਸਪੋਰਟ ਸਬੰਧੀ ਹਲਫਨਾਮਾ ਦਾਇਰ (Affidavit filed) ਕਰਨਾ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ (Supreme Court) ਨੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਦਿੰਦੇ ਹੋਏ ਕੁਝ ਖ਼ਾਸ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਜੀਠੀਆ ਅੱਜ ਮੋਹਾਲੀ ਅਦਾਲਤ ਵਿੱਚ ਹਾਜ਼ਰ ਹੋਏ । ਅਦਾਲਤੀ ਹੁਕਮਾਂ ਅਨੁਸਾਰ ਉਨ੍ਹਾਂ ਨੇ ਅੱਜ ਆਪਣਾ ਪੱਖ ਰੱਖਿਆ ਅਤੇ ਪਾਸਪੋਰਟ ਸਬੰਧੀ ਦਸਤਾਵੇਜ਼ੀ ਕਾਰਵਾਈ ਪੂਰੀ ਕੀਤੀ ।

Read More : ਬਿਕਰਮ ਸਿੰਘ ਮਜੀਠੀਆ ਨਾਭਾ ਜੇਲ ਤੋਂ ਆਏ ਬਾਹਰ

ਆਈ. ਆਈ. ਟੀ. ਦੀ ਸੇਵਾਮੁਕਤ ਮੁਲਾਜ਼ਮ ਨਾਲ ਹੋਈ ਕਰੋੜਾਂ ਦੀ ਧੋਖਾਦੇਹੀ

0
Arrest

ਮੁੰਬਈ, 7 ਫਰਵਰੀ 2026 : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ ਦੀ ਇਕ 74 ਸਾਲਾ ਸੇਵਾਮੁਕਤ ਮੁਲਾਜ਼ਮ (Retired employee) ਨਾਲ ਕਰੋੜਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਦੀ ਕੀਤੀ ਗਈ ਧੋਖਾਧੜੀ

ਮਿਲੀ ਜਾਣਕਾਰੀ ਅਨੁਸਾਰ ਆਈ. ਟੀ. ਆਈ. ਮੁੰਬਈ (I. T. I. Mumbai) ਦੀ ਇਕ ਰਿਟਾਇਰਡ ਮੁਲਾਜਮ ਨਾਲ ਜੋ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ 4 ਕਰੋੜ 62 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ । ਰਿਟਾਇਰਡ ਮੁਲਾਜਮ ਨੂੰ ਸੀ. ਬੀ. ਆਈ. ਦੀ ਕਾਰਵਾਈ ਦੀ ਧਮਕੀ ਦਿੱਤੀ ਗਈ ਸੀ, ਜਿਸਦੇ ਚਲਦਿਆਂ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਵੀ ਕੀਤਾ ਗਿਆ ਹੈ ।

ਕਿਹੜੇ 2 ਮੁਲਜ਼ਮ ਕੀਤੇ ਗਏ ਹਨ ਗ੍ਰਿਫ਼ਤਾਰ

ਜਿਨ੍ਹਾਂ ਵਿਅਕਤੀਆਂ ਨੇ ਆਈ. ਟੀ. ਆਈ. ਦੀ ਰਿਟਾਇਰਡ ਮੁਲਾਜਮ ਨਾਲ ਧੋਖਾਧੜੀ ਕੀਤੀ ਸੀ ਦੀ ਪਛਾਣ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿਨ੍ਹਾ ਤੇ ਗੁੰਜਨ ਦੇਵ ਕੁਮਾਰ ਵਜੋਂ ਹੋਈ ਹੈ ।

ਮੁਲਜ਼ਮਾਂ ਨੇ ਕਿਵੇਂ ਕੀਤੀ ਧੋਖਾਧੜੀ

ਪੀੜਤਾ ਨੂੰ ਪਹਿਲਾਂ ਇਕ ਵਿਅਕਤੀ ਦੀ ਵੀਡੀਓ ਕਾਲ ਆਈ ਜਿਸ ਨੇ ਆਪਣੀ ਪਛਾਣ ਦੂਰਸੰਚਾਰ ਵਿਭਾਗ ਦੇ ਅਧਿਕਾਰੀ ਵਜੋਂ ਕਰਵਾਈ ਅਤੇ ਉਸ ਤੋਂ ਬਾਅਦ ਇਕ ਹੋਰ ਮੁਲਜ਼ਮ ਜੋ ਆਈ. ਪੀ. ਐੱਸ. ਅਧਿਕਾਰੀ ਵਜੋਂ ਪੇਸ਼ ਹੋਇਆ ਨੇ ਪੀੜਤਾ ’ਤੇ ਆਪਣੇ ਆਧਾਰ ਕਾਰਡ ਦੀ ਵਰਤੋਂ ਕਰਕੇ ਬੈਂਕ ਖਾਤਾ ਖੋਲ੍ਹਣ ਤੇ ਫਿਰ ਉਸ ’ਤੇ 6 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਲਾਇਆ । ਪੀੜ੍ਹਤਾ ਨੂੰ ਦੱਸਿਆ ਗਿਆ ਕਿ ਸੀ. ਬੀ. ਆਈ. (C. B. I.) ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ । ਦਬਾਅ ਹੇਠ ਆਈ ਪੀੜਤ ਔਰਤ ਨੇ ਅਕਤੂਬਰ 2025 ਤੇ ਜਨਵਰੀ 2026 ਅਪਰਾਧੀਆਂ ਵੱਲੋਂ ਪ੍ਰਦਾਨ ਕੀਤੇ ਗਏ ਬੈਂਕ ਖਾਤਿਆਂ `ਚ 4 ਕਰੋੜ 62 ਲੱਖ ਰੁਪਏ ਟ੍ਰਾਂਸਫਰ ਕੀਤੇ ।

Read More : ਸਾਈਬਰ ਅਪਰਾਧ ‘ਤੇ ਕਸੇ ਗਏ ਸਿ਼ਕੰਜੇ ਤਹਿਤ 55 ਸਾਈਬਰ ਠੱਗ ਗ੍ਰਿਫ਼ਤਾਰ

ਪਾਕਿਸਤਾਨੀ ਪ੍ਰਧਾਨ ਮੰਤਰੀ ਦਿੱਤਾ ਫਿਰ ਇਕ ਵਾਰ ਵਿਵਾਦਤ ਬਿਆਨ

0
shqhbaz sharif

ਇਸਲਾਮਾਬਾਦ, 7 ਫਰਵਰੀ 2026 : ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੇ ਮੁਜੱਫਰਾਬਾਦ ਵਿਚ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਫਿਰ ਇਕ ਵਾਰ ਵਿਵਾਦਤ ਬਿਆਨ ਦਾਗ ਦਿੱਤਾ ਹੈ ।

ਕੀ ਵਿਵਾਦ ਬਿਆਨ ਦਿੱਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਮੁਜੱਫਰਾਬਾਦ ਵਿਖੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ (Prime Minister Shahbaz Sharif) ਨੇ ਫਿਰ ਇਕ ਵਾਰ ਇਹ ਆਖ ਕੇ ਇਕ ਤਰ੍ਹਾਂ ਨਾਲ ਵਿਵਾਦਤ ਬਿਆਨ ਦੇ ਦਿੱਤਾ ਹੈ ਕਿ ਪੀ. ਓ. ਕੇ. (P. O. K.) ਵਿਚ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇਗਾ ਨਾਲ ਫਿਰ ਇਕ ਵਾਰ ਸਾਰੇ ਪਾਸੇ ਬਹਿਸ ਛਿੜ ਗਈ ਹੈ । ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹ ਹੈ ਅਤੇ ਜੰਮੂ-ਕਸ਼ਮੀਰ ਵਿਵਾਦ ਦਾ ਹੱਲ ਕਸ਼ਮੀਰ ਦੇ ਲੋਕਾਂ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ । ਸ਼ਾਹਬਾਜ਼ ਸ਼ਰੀਫ਼ (shahbaz sharif) ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ ।

ਪਾਕਿਸਤਾਨ ਖੇਤਰ ਵਿਚ ਸ਼ਾਂਤੀ ਚਾਹੁੰਦਾ ਹੈ : ਸ਼ਾਹਬਾਜ

ਉਨ੍ਹਾਂ ਕਿਹਾ ਕਿ ਮੈਂ ਪਾਕਿਸਤਾਨੀ ਲੋਕਾਂ ਅਤੇ ਪਾਕਿਸਤਾਨੀ ਅਗਵਾਈ ਵੱਲੋਂ ਕਸ਼ਮੀਰ ਦੇ ਆਪਣੇ ਭਰਾਵਾਂ ਨਾਲ ਇਕਜੁਟਤਾ ਦਿਖਾਉਣ ਆਇਆ ਹਾਂ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ (Founder of Pakistan) ਮੁਹੰਮਦ ਅਲੀ ਜਿਨਹਾ ਨੇ ਇਸ ਖੇਤਰ ਨੂੰ ਪਾਕਿਸਤਾਨ ਦੀ ਲਾਈਫ ਲਾਈਨ ਦੱਸਿਆ ਸੀ । ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਖੇਤਰ ਵਿੱਚ ਸ਼ਾਂਤੀ ਚਾਹੁੰਦਾ ਹੈ, ਪਰ ਇਹ ਸ਼ਾਂਤੀ ਬਰਾਬਰੀ ਅਤੇ ਨਿਆਂ ਦਾ ਆਧਾਰ ਵੀ ਸੰਭਵ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਫਰਵਰੀ ਨੂੰ ਪਾਕਿਸਤਾਨ ਵਿਚ ਕਸ਼ਮੀਰ ਇਕਜੁਟਤਾ ਦਿਨ ਮਨਿਆ ਗਿਆ ।

Read more : ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

ਮੌਸਮ ਵਿਭਾਗ ਮੁਤਾਬਕ 12 ਫਰਵਰੀ ਤੱਕ ਹੈ ਮੌਸਮ ਦੇ ਖੁ਼ਸ਼ਕ ਰਹਿਣ ਦੀ ਸੰਭਾਵਨਾ

0
Weather

ਪੰਜਾਬ, 7 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਠੰਡ ਦੇ ਮੌਸਮ (Cold weather) ਦੇ ਚਲਦਿਆਂ ਠੰਡੀਆਂ ਹਵਾਵਾਂ ਜਾਰੀ ਹਨ ਦੇ ਚਲਦਿਆਂ 12 ਫਰਵਰੀ ਤੱਕ ਮੌਸਮ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ ।

ਕੀ ਆਖਦਾ ਹੈ ਮੌਸਮ ਵਿਭਾਗ

ਪੰਜਾਬ ਅੰਦਰ ਮੌਸਮ ਬੇਸ਼ਕ ਬਦਲ ਰਿਹਾ ਹੈ ਪਰ ਠੰਡੀਆਂ ਹਵਾਵਾਂ ਚੱਲਣ ਨਾਲ ਕਦੇ ਠੰਡਾ ਤੇ ਕਦੇ ਗਰਮ ਰਹਿੰਦਾ ਹੈ । ਜਿਸ ਦੇ ਚਲਦਿਆਂ ਮੌਸਮ ਵਿਭਾਗ ਮੁਤਾਬਕ 12 ਫਰਵਰੀ ਸ਼ਨੀਵਾਰ ਤੱਕ ਮੌਸਮ ਦੇ ਜਿ਼ਆਦਾਤਰ ਖੁਸ਼ਕ ਰਹਿਣ ਦੇ ਹੀ ਆਸਾਰ ਹਨ । ਜਾਣਕਾਰੀ ਅਨੁਸਾਰ ਮੌਸਮ ਵਿਭਾਗ (Meteorological Department) ਵਲੋਂ ਕੋਈ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਹੈ। ਠੰਡੇ ਮੌਸਮ ਦੇ ਚਲਦਿਆਂ ਹਵਾਵਾਂ ਦੇ ਨਾਲ-ਨਾਲ ਕਿਤੇ ਕਿਤੇ ਧੁੰਦ ਦੀ ਸੰਭਾਵਨਾ ਹੈ ।

ਪਿਛਲੇ 24 ਘੰਟਿਆਂ ਵਿਚ ਕਿੰਨਾ ਵਧਿਆ ਹੈ ਤਾਪਮਾਨ

ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਵਧਿਆ ਹੈ । ਪੰਜਾਬ ਰਾਜ ਦੇ ਸਾਰੇ ਜਿ਼ਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ 6.0 ਤੋਂ 9.1 ਡਿਗਰੀ ਸੈਲਸੀਅਸ ਤੱਕ ਰਿਹਾ । ਚੰਡੀਗੜ੍ਹ ‘ਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਸੀ । ਚੰਡੀਗੜ੍ਹ ‘ਚ ਲਗਭੱਗ 13 ਸਾਲਾਂ ਬਾਅਦ ਫਰਵਰੀ ‘ਚ ਅਜਿਹਾ ਤਾਪਮਾਨ ਦਰਜ ਕੀਤਾ ਗਿਆ ਹੈ । ਇਸ ਤੋਂ ਪਹਿਲਾਂ, 6 ਫਰਵਰੀ ਨੂੰ ਘੱਟੋ-ਘੱਟ ਤਾਪਮਾਨ (Temperature) 8.6 ਡਿਗਰੀ ਸੈਲਸੀਅਸ ਸੀ । ਮੌਸਮ ਵਿਭਾਗ ਦੇ ਮੁਤਾਬਕ ਸਾਲ 2022-2023 ਅਤੇ 2024 ਵਿੱਚ ਫਰਵਰੀ ‘ਚ ਕੁਝ ਮੀਂਹ ਪਿਆ ਸੀ, ਪਰ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਆਮ ਨਾਲੋਂ ਘੱਟ ਰਿਹਾ । ਸਾਲ 2025 ਵਿਚ ਲਗਭੱਗ 30 ਪ੍ਰਤੀਸ਼ਤ ਮੀਂਹ ਦੀ ਕਮੀ ਵੀ ਦਰਜ ਕੀਤੀ ਸੀ । ਇਸ ਸਾਲ ਹੁਣ ਤੱਕ 34 ਪ੍ਰਤੀਸ਼ਤ ਕਮੀ ਦੇਖੀ ਗਈ ਹੈ ।

ਅਗਲੇ ਚਾਰ ਦਿਨਾਂ ਵਿਚ ਘੱਟੋ-ਘਟ ਤਾਪਮਾਨ ਵਿਚ ਨਹੀਂ ਆਵੇਗੀ ਕੋਈ ਅਹਿਮ ਤਬਦੀਲੀ : ਡਾਇਰੈਕਟਰ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ (Director Surendra Pal) ਨੇ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ । ਅਗਲੇ ਚਾਰ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਵੇਗੀ, ਜਿਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਸੰਭਵ ਹੈ । ਅਗਲੇ ਤਿੰਨ ਦਿਨਾਂ ‘ਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਨਾਲ ਹੀ, ਕੁਝ ਖੇਤਰਾਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ ।

Read More : ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ

ਨੌਜਵਾਨ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

0
Murder

ਚੰਡੀਗੜ੍ਹ, 7 ਫਰਵਰੀ 2026 : ਚੰਡੀਗੜ੍ਹ (Chandigarh) ਦੇ ਹੱਲੋਮਾਜਰਾ ਤੋਂ ਇਕ ਨੌਜਵਾਨ ਨੂੰ ਅਗਵਾ (Young man kidnapped) ਕਰਕੇ ਵੱਖ-ਵੱਖ ਥਾਵਾਂ ਤੇ ਲਿਜਾ ਕੇ ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਸਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਚੰਡੀਗੜ੍ਹ ਦੇ ਹੱਲੋਮਾਜਰਾ ਤੋਂ ਅਗਵਾ ਕਰਕੇ ਵੱਖ-ਵੱਖ ਥਾਵਾਂ ਤੇ ਲਿਜਾ ਕੇ ਉਸਨੂੰ ਬੇਰਹਿਮੀ ਨਾਲ ਕੁੱਟ-ਕੁੱਟ (Beating) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੀ ਪਛਾਣ ਸੁਸ਼ੀਲ ਕੁਮਾਰ ਉਰਫ ਸਾਹਿਲ (Sushil Kumar alias Sahil) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਜਿਨ੍ਹਾਂ ਵਲੋਂ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਗਿਆ ਵਲੋਂ ਨੌਜਵਾਨ ਨੂੰ ਸਭ ਤੋਂ ਪਹਿਲਾਂ ਜੀਰਕਪੁਰ ਲਿਜਾ ਕੇ ਰਸਤੇ ਵਿਚ ਹਮਲਾ ਕੀਤਾ ਗਿਆ ਤੇ ਫਿਰ ਉਸਨੂੰ ਡੇਰਾਬਸੀ ਲਿਜਾ ਕੇ ਉਸ ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਨਾਲ ਅਖੀਰਕਾਰ ਉਸਦੀ ਮੌਤ ਹੋ ਗਈ ।

ਸਾਹਿਲ ਦੀ ਲਾਸ਼ ਲਵਾਰਸ ਹਾਲਤ ਵਿਚ ਮਿਲੀ

ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰੇ ਗਏ ਮ੍ਰਿਤਕ ਦੀ ਪਛਾਣ ਜਿਥੇ ਸੈਕਟਰ 20 ਦਾ ਰਹਿਣ ਵਾਲੇ ਸੁਸ਼ੀਲ ਉਰਫ ਸਾਹਿਲ ਵਜੋਂ ਹੋਈ ਹੈ, ਦੀ ਲਾਸ਼ (Corpse) ਸ਼ੁੱਕਰਵਾਰ ਦੁਪਹਿਰ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਲਾਸ਼ ਲਵਾਰਸ ਹਾਲਤ ਵਿਚ ਮਿਲੀ । ਇਸ ਤੋਂ ਬਾਅਦ ਲਾਸ਼ ਨੂੰ ਸੈਕਟਰ 32 ਦੇ ਜੀ. ਐਮ. ਸੀ. ਐਚ. ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ । ਅੱਜ ਪੋਸਟਮਾਰਟਮ (Postmortem) ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ।

ਪੁਲਸ ਨੇ ਕਰ ਲਿਆ ਹੈ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

ਉਪਰੋਕਤ ਮਾਮਲੇ ਵਿੱਚ ਸੈਕਟਰ-31 ਥਾਣੇ ਨੇ ਪਹਿਲਾਂ ਪੀੜਤ ਦੇ ਰਿਸ਼ਤੇਦਾਰ ਵਿਜੇ ਕੁਮਾਰ ਦੇ ਬਿਆਨ ‘ਤੇ ਜ਼ੀਰਕਪੁਰ ਦੀ ਪ੍ਰੀਤ ਕਲੋਨੀ ਦੇ ਵਸਨੀਕ ਅਨਿਲ ਅਤੇ ਉਸ ਦੇ ਤਿੰਨ ਸਾਥੀਆਂ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਸੀ ਅਤੇ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਐਫ. ਆਈ. ਆਰ. (F. I. R.) ਵਿੱਚ ਕਤਲ ਦੇ ਦੋਸ਼ ਵੀ ਸ਼ਾਮਲ ਕੀਤੇ ਹਨ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਸ਼ੀਲ ਦੀ ਮੰਗਣੀ ਹੋ ਚੁੱਕੀ ਸੀ ਅਤੇ ਲਗਭਗ ਦੋ ਮਹੀਨਿਆਂ ਵਿੱਚ ਉਸ ਦਾ ਵਿਆਹ ਹੋਣ ਵਾਲਾ ਸੀ । ਕਤਲ ਦੀ ਖ਼ਬਰ ਨਾਲ ਪਰਿਵਾਰ ਸਦਮੇ ਵਿਚ ਹੈ । ਸੁਸ਼ੀਲ ਦੇ ਮਾਤਾ-ਪਿਤਾ ਅਤੇ ਭੈਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ।

Read More : ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਤਾਰਿਆ ਗੋਲੀਆਂ ਮਾਰ ਕੇ ਮੌਤ ਦੇ ਘਾਟ