ਬੀ. ਐੱਸ. ਐੱਫ. ਨੇ ਜ਼ਬਤ ਕੀਤੀ 85 ਕਰੋੜ ਦੀ ਹੈਰੋਇਨ

0
34
Drugs

ਅੰਮ੍ਰਿਤਸਰ, 3 ਜੂਨ 2026 : ਬਾਰਡਰ ਸਕਿਓਰਿਟੀ ਫੋਰਸ (Border Security Force) ਵਲੋਂ ਦੋ ਵੱਖ-ਵੱਖ ਮਾਮਲਿਆਂ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਜਬਤ (Heroin seized) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਕਿੰਨੇ ਕਿਲੋ ਬਰਾਮਦ ਕੀਤੀ ਗਈ ਹੈ ਹੈਰੋਇਨ

ਬੀ. ਐੱਸ. ਐੱਫ. (B. S. F.) ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਸਰਹੱਦੀ ਪਿੰਡ ਚੱਕ ਅੱਲਾਬਖ਼ਸ਼ ਅਤੇ ਕੱਕੜ ਦੇ ਇਲਾਕੇ ਵਿਚੋਂ 17 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 85 ਕਰੋੜ ਰੁਪਏ ਦੱਸੀ ਜਾ ਰਹੀ ਹੈ ।

ਹੈਰੋਇਨ ਭੇਜਣ ਲਈ ਸਮੱਗਲਰ ਕਰ ਰਹੇ ਹਨ ਹੈਕਸਾਕਾਪਟਰ ਡਰੋਨ ਦਾ ਇਸਤੇਮਾਲ

ਜਾਣਕਾਰੀ ਅਨੁਸਾਰ ਪਿੰਡ ਚੱਕ ਅੱਲਾਬਖ਼ਸ਼ ਵਿਚੋਂ ਇਕ ਵੱਡਾ ਪੈਕੇਟ, ਜਿਸ ਵਿਚ 11 ਕਿੱਲੋ ਹੈਰੋਇਨ, ਜਦ ਕਿ ਪਿੰਡ ਕੱਕੜ ਵਿਚੋਂ 6.8 ਕਿੱਲੋ ਹੈਰੋਇਨ ਦਾ ਪੈਕੇਟ ਜ਼ਬਤ ਕੀਤਾ ਗਿਆ, ਜਿਸ ਤਰ੍ਹਾਂ ਸਰਹੱਦੀ ਪਿੰਡਾਂ ਵਿਚੋਂ ਇਹ ਵੱਡੇ ਪੈਕੇਟ ਮਿਲ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਸਮੱਗਲਰਾਂ ਵੱਲੋਂ ਹੈਕਸਾਕਾਪਟਰ ਡਰੋਨ ਉਡਾਏ ਜਾ ਰਹੇ ਹਨ, ਜੋ 15 ਕਿੱਲੋ ਜਾਂ ਇਸ ਤੋਂ ਵੀ ਵੱਧ ਵਜ਼ਨ ਚੁੱਕਣ ਦੇ ਸਮਰੱਥ ਹਨ ।

LEAVE A REPLY

Please enter your comment!
Please enter your name here