ਨਾਬਾਲਗ ਲੜਕੀ ਨਾਲ ਇਕ ਨੌਜਵਾਨ ਨੇ ਕੀਤਾ ਜਬਰ ਜਨਾਹ

0
34
Rape

ਹੁਸਿ਼ਆਰਪੁਰ, 3 ਜੂਨ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਇਕ ਪਿੰਡ ਵਿਖੇ ਇਕ ਨਾਬਾਲਗ ਲੜਕੀ ਨਾਲ ਇਕ ਨੌਜਵਾਨ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ ਜੋ 13 ਸਾਲਾ ਨਾਬਾਲਗ ਲੜਕੀ ਨਾਲ ਕਥਿਤ ਤੌਰ `ਤੇ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਅਫੈਂਸਿਜ਼ ਐਕਟ (ਪੋਕਸੋ) ਦੀ ਧਾਰਾ 4 ਤਹਿਤ ਮੁਕੱਦਮਾ ਦਰਜ (Case registered) ਕਰ ਲਿਆ ਗਿਆ ਹੈ । ਜਿਸ ਨੌਜਵਾਨ ਵਲੋਂ ਜਬਰ ਜਨਾਹ ਕੀਤਾ ਗਿਆ ਹੈ ਦੀ ਪਛਾਣ ਹਰਦੇਸ਼ ਉਰਫ ਬੰਟੂ ਦੇ ਤੌਰ ‘ਤੇ ਹੋਈ ਹੈ ।

ਕੀ ਹੈ ਪੂਰਾ ਮਾਮਲਾ

ਪੁਲਸ ਮੁਤਾਬਕ ਪੀੜਤ ਲੜਕੀ ਜੋ ਮੰਗਲਵਾਰ ਦੀ ਰਾਤ ਕਰੀਬ 1 ਵਜੇ ਆਪਣੇ ਪਰਿਵਾਰ ਨਾਲ ਕੰਮ ਵਾਲੀ ਥਾਂ `ਤੇ ਗਈ ਹੋਈ ਸੀ ਕਿ ਦੌਰਾਨ ਉਹ ਆਪਣੀ ਚੱਪਲ ਲੈਣ ਲਈ ਨੇੜੇ ਹੀ ਬਣੀ ਆਪਣੀ ਝੁੱਗੀ ਵੱਲ ਗਈ, ਜਿਸਨੂੰ ਉਹ ਉੱਥੇ ਭੁੱਲ ਆਈ ਸੀ । ਪੁਲਸ ਅਨੁਸਾਰ ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਲੜਕੀ ਵਾਪਸ ਨਹੀਂ ਆਈ ਤਾਂ ਉਸਦੇ ਚਿੰਤਤ ਮਾਪੇ ਉਸਦੀ ਭਾਲ ਵਿੱਚ ਝੁੱਗੀ ਵੱਲ ਗਏ।

ਝੁੱਗੀ ਵਿੱਚ ਲੜਕੀ ਦੇ ਨਾ ਮਿਲਣ ‘ਤੇ ਜਦੋਂ ਉਨ੍ਹਾਂ ਨੇ ਆਲੇ-ਦੁਆਲੇ ਜਦੋਂ ਲੱਭਣਾ ਸ਼ੁਰੂ ਕੀਤਾ ਤਾਂ ਨੇੜੇ ਬਣੀਆਂ ਝਾੜੀਆਂ ਵਿੱਚ ਉਨ੍ਹਾਂ ਨੇ ਆਪਣੀ ਧੀ ਨੂੰ ਦੇਖਿਆ ਕਿ ਉੱਥੇ ਮੌਜੂਦ ਹਰਦੇਸ਼ ਉਰਫ ਬੰਟੂ (Hardesh alias Bantu) ਲੜਕੀ ਨਾਲ ਕਥਿਤ ਤੌਰ ‘ਤੇ ਜਬਰ-ਜਨਾਹ ਕਰ ਰਿਹਾ ਸੀ। ਲੜਕੀ ਦੇ ਮਾਪਿਆਂ ਨੂੰ ਆਉਂਦੇ ਦੇਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ।

ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ

ਪੀੜਤ ਲੜਕੀ ਦੀ ਮਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਚੱਬੇਵਾਲ ਪੁਲਿਸ ਨੇ ਮੁਲਜ਼ਮ ਹਰਦੇਸ਼ ਉਰਫ ਬੰਟੂ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ । ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here