ਵਿਜੀਲੈਂਸ ਨੇ ਕਾਨੂੰਨਗੋ ਨੂੰ ਕੀਤਾ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

0
33
Vigilance

ਫਰੀਦਕੋਟ, 3 ਜੂਨ 2026 : ਪੰਜਾਬ ਵਿਚ ਭ੍ਰਿਸ਼ਟਾਚਾਰ (Corruption) ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਨੂੰਨਗੋ (Kanoongo) ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕਾਨੂੰਨਗੋ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਸ ਕਾਨੂੰਨਗੋ ਨੂੰ ਰਿਸ਼ਵਤ (Bribe) ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਵਰਿੰਦਰ ਸਿੰਘ ਬੁੱਟਰ ਹੈ ਤੇ ਉਹ ਗੋਲੇਵਾਲਾ ਹਲਕੇ ਵਿਚ ਕਾਨੂੰਨਗੋ ਲੱਗਿਆ ਹੋਇਆ ਹੈ । ਵਿਜੀਲੈਂਸ ਨੇ ਕਾਨੂੰਨਗੋ ਬੁੱਟਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ।

ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਕਾਰਵਾਈ

ਵਿਜੀਲੈਂਸ (Vigilance) ਬਿਊਰੋ ਅਨੁਸਾਰ ਇਹ ਕਾਰਵਾਈ ਪਿੰਡ ਭਾਗਥਲਾ ਦੇ ਵਸਨੀਕ ਦੀ ਜਸਵਿੰਦਰ ਸਿੰਘ ਸਿਕਾਇਤ ਦੇ ਆਧਾਰ ‘ਤੇ ਕੀਤੀ ਗਈ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਦਾਲਤੀ ਹੁਕਮਾਂ ਅਨੁਸਾਰ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਬਦਲੇ ਕਾਨੂੰਨਗੋ ਵੱਲੋਂ 80 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ।

ਵਿਜੀਲੈਂਸ ਨੇ ਕਰ ਲਿਆ ਹੈ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ

ਵੈਰੀਫਿਕੇਸ਼ਨ ਦੌਰਾਨ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਸਿ਼ਕਾਇਤ ਵਿਚ ਲਗਾਏ ਗਏ ਦੋਸ਼ ਸਹੀ ਹਨ ਅਤੇ ਕਾਨੂੰਨਗੋ ਵੱਲੋਂ 40,000 ਰੁਪਏ ਰਿਸ਼ਵਤ ਪ੍ਰਾਪਤ ਕੀਤੀ ਗਈ । ਸਿ਼ਕਾਇਤਕਰਤਾ ਵੱਲੋਂ ਇਸ ਸਬੰਧੀ ਵੀਡੀਓ ਵੀ ਬਣਾਈ ਗਈ ਸੀ । ਵਿਜੀਲੈਂਸ ਬਿਊਰੋ ਨੇ ਉਕਤ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here