Home Blog Page 247

9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ

0
pregnant

ਹਰਿਆਣਾ, 17 ਦਸੰਬਰ 2025 : ਹਰਿਆਣਾ ਦੇ ਸ਼ਹਿਰ ਸੋਨੀਪਤ (Sonipat) ਵਿਖੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਜੋ ਕਿ ਹਾਲ ਹੀ ਵਿਚ ਗਰਭਵਤੀ (Pregnant) ਹੋ ਗਈ ਹੈ ਦੇ ਨਾਲ ਉਸਦੇ ਹੀ ਸਹਿਪਾਠੀ (Classmate) ਵਲੋਂ ਕੁੰਡਲੀ ਦੇ ਪਾਰਕਰ ਮਾਲ ਦੀ ਛੱਤ `ਤੇ ਬਲਾਤਕਾਰ (Rape) ਕੀਤਾ ਗਿਆ ਸੀ ।

11 ਸਾਲਾਂ ਦੀ 9ਵੀਂ ਜਮਾਤ ਦੀ ਹੈ ਇਹ ਵਿਦਿਆਰਥਣ

ਪ੍ਰਾਪਤ ਜਾਣਕਾਰੀ ਅਨੁਸਾਰ ਜਦੋ਼ ਦੋ ਮਹੀਨਿਆਂ ਦੀ ਗਰਭਵਤੀ 11 ਸਾਲਾ ਇਸ ਲੜਕੀ ਨੂੰ ਪੇਟ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ ਤਾਂ ਉਸਦੀ ਮਾਂ ਉਸਨੂੰ ਦਵਾਈ ਲਈ ਹਸਪਤਾਲ ਲੈ ਗਈ । ਪੁਲਸ ਨੇ ਅਪਰਾਧਿਕ ਪ੍ਰਕਿਰਿਆ ਸੰਹਿਤਾ (ਸੀ. ਆਰ. ਪੀ. ਸੀ.) ਦੀ ਧਾਰਾ 65 (1) ਅਤੇ ਪੋਕਸੋ ਐਕਟ ਦੀ ਧਾਰਾ-6 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਜਿਸ ਸਕੂਲੀ ਵਿਦਿਆਰਥੀ (ਲੜਕੇ) ਵਲੋਂ ਉਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਵੀ ਨਾਬਾਲਗ ਹੈ ।

ਕੁੰਡਲੀ ਪੁਲਸ ਥਾਣੇ ਵਿਚ ਕਰਵਾ ਦਿੱਤੀ ਗਈ ਹੈ ਸਿ਼ਕਾਇਤ ਦਰਜ

ਲੜਕੀ ਦੀ ਮਾਂ ਨੇ ਕੁੰਡਲੀ ਪੁਲਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ (Complaint filed) ਕਰਵਾਉਂਦਿਆਂ ਦੱਸਿਆ ਕਿ ਉਹ ਅਸਲ ਵਿਚ ਬਿਹਾਰ ਦੇ ਸਮਸਤੀਪੁਰ ਜਿ਼ਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਤੇ ਮੌਜੂਦਾ ਸਮੇਂ ਉਹ ਰਾਏ ਪੁਲਸ ਸਟੇਸ਼ਨ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ । ਉਸਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ 11 ਸਾਲ ਦਾ ਹੈ ਅਤੇ ਪਿੰਡ ਦੇ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ।

Read more : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਪੰਜਾਬ ਸਰਕਾਰ ਕਰੇਗੀ ਜੰਗਲ ਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਤ

0
Lal Chand kataruchak

ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਦੇ ਕੈਬਨਿਟ ਮੰਤਰੀ (Punjab Cabinet Minister) ਲਾਲ ਚੰਦ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਵਿੱਚ ਜੰਗਲਾਤ ਕਵਰ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਅਤੇ ਹਰਾ ਵਾਤਾਵਰਣ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੱਠ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ (Nature Awareness Park) ਵਿਕਸਤ ਕਰਨ ਜਾ ਰਹੀ ਹੈ ।

ਕਿਹੜੇ ਸ਼ਹਿਰ ਵਿਚ ਕਿੰਨੇ ਪਾਰਕ ਕੀਤੇ ਜਾਣੇ ਹਨ ਵਿਕਸਤ

ਇਨ੍ਹਾਂ ਵਿੱਚੋਂ ਚਾਰ ਪਾਰਕ ਪਠਾਨਕੋਟ ਵਿੱਚ, ਦੋ ਪਟਿਆਲਾ ਵਿੱਚ, ਇੱਕ ਅੰਮ੍ਰਿਤਸਰ ਅਤੇ ਹੁਸਿ਼ਆਰਪੁਰ ਵਿੱਚ ਹਰਿਆਲੀ ਪੰਜਾਬ ਮਿਸ਼ਨ ਅਧੀਨ ਵਿਕਸਤ ਕੀਤੇ ਜਾ ਰਹੇ ਹਨ ।

ਜੰਗਲੀ ਜੀਵ ਸੰਭਾਲ ਵਿਭਾਕ ਕਰ ਰਿਹਾ ਹੈ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਅਥਾਹ ਮਿਹਨਤ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰ ਰਿਹਾ ਹੈ । ਇਹ ਵਾਤਾਵਰਣ ਪਾਰਕ ਪਠਾਨਕੋਟ ਦੇ ਪਿੰਡ ਘਰੋਟਾ (0.50 ਹੈਕਟੇਅਰ), ਕਟਾਰੂਚੱਕ (0.75 ਹੈਕਟੇਅਰ), ਹੈਬਤ ਪਿੰਡੀ (0.60 ਹੈਕਟੇਅਰ) ਅਤੇ ਆਈ. ਟੀ. ਆਈ. ਬਮਿਆਲ ਵਿੱਚ ਵਿਕਸਤ ਕੀਤੇ ਜਾ ਰਹੇ ਹਨ ।

ਇਸੇ ਤਰ੍ਹਾਂ, ਪਟਿਆਲਾ ਵਿੱਚ ਦੋ ਥਾਵਾਂ ‘ਤੇ ਵਾਤਾਵਰਣ ਪਾਰਕ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਬੈਰਨ ਮਾਈਨਰ ਵੀ ਸ਼ਾਮਲ ਹੈ । ਅੰਮ੍ਰਿਤਸਰ ਵਿੱਚ, ਪਿੰਡ ਅੰਮ੍ਰਿਤਸਰ ਵਿੱਚ ਜਗਦੇਵ ਕਲਾਂ ਪੁਲ ਦੇ ਨੇੜੇ ਇੱਕ ਵਾਤਾਵਰਣ ਪਾਰਕ ਵਿਕਸਤ ਕੀਤਾ ਜਾ ਰਿਹਾ ਹੈ, ਜਦੋਂ ਕਿ ਹੁਸਿ਼ਆਰਪੁਰ ਦੇ ਬੱਸੀ ਪੁਰਾਣੀ ਵਿੱਚ ਇੱਕ ਜੰਗਲ ਜਾਗਰੂਕਤਾ ਪਾਰਕ ਚੱਲ ਰਿਹਾ ਹੈ ।

ਕਿਥੇ ਕਿਥੇ ਕਿਹੜਾ ਕਿਹੜਾ ਕੰਮ ਹੋ ਗਿਆ ਹੈ ਪੂਰਾ

ਹੈਬਤ ਪਿੰਡ ਵਿੱਚ ਪਾਰਕ ਦੇ ਸੰਬੰਧ ਵਿੱਚ, ਇੰਟਰਲਾਕਿੰਗ ਟਾਇਲਡ ਨੇਚਰ ਟ੍ਰੇਲ ਪੂਰਾ ਹੋ ਗਿਆ ਹੈ, ਜਦੋਂ ਕਿ ਖੇਡ ਉਪਕਰਣਾਂ ਦੀ ਸਥਾਪਨਾ ਅਤੇ ਇੱਕ ਓਪਨ-ਏਅਰ ਸ਼ੈਲਟਰ (ਗੈਜ਼ੇਬੋ) ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ । ਘਰੋਟਾ ਵਿੱਚ, ਇੰਟਰਲਾਕਿੰਗ ਟਾਇਲਡ ਨੇਚਰ ਟ੍ਰੇਲ ਵੀ ਪੂਰਾ ਹੋ ਗਿਆ ਹੈ, ਜਦੋਂ ਕਿ ਖੇਡ ਉਪਕਰਣਾਂ ਦੀ ਸਥਾਪਨਾ ਅਤੇ ਇੱਕ ਓਪਨ-ਏਅਰ ਸ਼ੈਲਟਰ (ਗੈਜ਼ੇਬੋ) ਦੀ ਉਸਾਰੀ ਇਸ ਸਮੇਂ ਚੱਲ ਰਹੀ ਹੈ । ਇਸੇ ਤਰ੍ਹਾਂ, ਪਿੰਡ ਕਟਾਰੂਚੱਕ ਵਿੱਚ, ਇੰਟਰਲਾਕਿੰਗ ਟਾਇਲਡ ਨੇਚਰ ਟ੍ਰੇਲ ਅਤੇ ਖੇਡ ਉਪਕਰਣਾਂ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ।

ਪੰਜਾਬ ਟ੍ਰੀਜ਼ ਪ੍ਰੋਟੈਕਸ਼ਨ ਐਕਟ- 2025” ਦਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ

ਵੱਧ ਤੋਂ ਵੱਧ ਹਰਿਆਲੀ ਨੂੰ ਯਕੀਨੀ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰੱਖਿਆ (Environmental protection) ਲਈ ਉਪਾਅ ਕਰਨ ਲਈ ਰਾਜ ਸਰਕਾਰ ਦਾ ਇਮਾਨਦਾਰ ਯਤਨ ਰਿਹਾ ਹੈ । ਇਸ ਸਬੰਧ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ “ਪੰਜਾਬ ਟ੍ਰੀਜ਼ ਪ੍ਰੋਟੈਕਸ਼ਨ ਐਕਟ- 2025” (“Punjab Trees Protection Act- 2025”) ਦਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਸਦਾ ਉਦੇਸ਼ ਹਰਿਆਲੀ ਨੂੰ ਸੁਰੱਖਿਅਤ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ, ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣਾ ਅਤੇ ਮਿੱਟੀ ਦੀ ਸੰਭਾਲ ਕਰਨਾ ਹੈ।

ਇਹ ਐਕਟ ਹੋਵੇਗਾ ਪੰਜਾਬ ਦੇ ਸਮੁੱਚੇ ਸ਼ਹਿਰੀ ਖੇਤਰਾਂ ਤੇ ਲਾਗੂ

ਇਹ ਐਕਟ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ‘ਤੇ ਲਾਗੂ ਹੋਵੇਗਾ । ਐਕਟ ਦੇ ਅਨੁਸਾਰ ਕੋਈ ਵੀ ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ, ਜਾਂ ਸ਼ਹਿਰੀ ਵਿਕਾਸ ਅਥਾਰਟੀ/ਯੂਨਿਟ ਇਸਦੇ ਅਧੀਨ ਆਵੇਗਾ । ਇਸ ਐਕਟ ਵਿੱਚ ਇੱਕ ਟ੍ਰੀ ਅਫਸਰ ਦੀ ਵੀ ਵਿਵਸਥਾ ਹੈ, ਜਿਸਦਾ ਅਰਥ ਹੈ ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਇੱਕ ਕਾਰਜਕਾਰੀ ਅਧਿਕਾਰੀ ਜਾਂ ਰਾਜ ਸਰਕਾਰ ਦੁਆਰਾ ਇਸ ਤਰ੍ਹਾਂ ਸੂਚਿਤ ਕੋਈ ਹੋਰ ਅਧਿਕਾਰੀ ।

Read More : ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਸਹਾਇਤਾ ਦੇਣ ਲਈ ਵਚਨਬੱਧ : ਲਾਲ ਚੰਦ ਕਟਾਰੂਚੱਕ

`ਡਿਜੀਟਲੀ ਅਰੈਸਟ` ਰਾਹੀਂ ਬਜ਼ੁਰਗ ਵਿਅਕਤੀ ਨਾਲ ਠੱਗੀ ਕਰਨ ਤੇ 3 ਗ੍ਰਿਫ਼ਤਾਰ

0
'digital arrest'

ਨਵੀਂ ਦਿੱਲੀ, 17 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇਕ ਬਜ਼ੁਰਗ ਵਿਅਕਤੀ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਉਸ ਨਾਲ 1.16 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਸਾਈਬਰ ਧੋਖਾਧੜੀ ਸਿੰਡੀਕੇਟ (Cyber ​​fraud syndicate) ਦੇ 3 ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਹੋਏ ਸੀ ਸਾਈਬਰ ਠੱਗ

ਇਕ ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਮੁਲਜ਼ਮਾਂ ਨੇ 82 ਸਾਲਾ ਪੀੜਤ ਵਿਅਕਤੀ ਨੂੰ ਵੀਡੀਓ ਕਾਲ ਦੌਰਾਨ ਜਾਅਲੀ ਗ੍ਰਿਫ਼ਤਾਰੀ ਦਾ ਹੁਕਮ ਵਿਖਾਇਆ । ਦਬਾਅ ਤੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੀ ਵਰਤੋਂ ਕਰ ਕੇ ਬਜ਼ੁਰਗ ਵਿਅਕਤੀ ਨੂੰ ਕੁੱਲ 1.16 ਕਰੋੜ ਰੁਪਏ (Rs 1.16 crore) ਇਕ ਬੈਂਕ ਖਾਤੇ ਵਿਚ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ।

ਜਾਂਚ ਦੌਰਾਨ ਕੀ ਕੁੱਝ ਆਇਆ ਸਾਹਮਣੇ

ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਟੋਰੀ ਗਈ ਰਕਮ ਦਾ ਇਕ ਵੱਡਾ ਹਿੱਸਾ ਜੋ ਲਗਭਗ 1.10 ਕਰੋੜ ਰੁਪਏ ਹੈ, ਹਿਮਾਚਲ ਪ੍ਰਦੇਸ਼ ਸਥਿਤ ਇਕ ਐੱਨ. ਜੀ. ਓ. ਦੇ ਕਰੰਟ ਅਕਾਊਂਟ `ਚ ਜਮ੍ਹਾ ਕੀਤਾ ਗਿਆ ਸੀ । ਇਹ ਖਾਤਾ ਕਥਿਤ ਤੌਰ `ਤੇ ਪਟਨਾ ਤੋਂ ਧੋਖਾਦੇਹੀ ਕਰਨ ਵਾਲਿਆਂ ਵੱਲੋਂ ਚਲਾਇਆ ਜਾ ਰਿਹਾ ਸੀ ।

Read More : ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ

ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

0
Wolf snatches baby girl

ਬਹਿਰਾਈਚ (ਉੱਤਰ ਪ੍ਰਦੇਸ਼), 17 ਦਸੰਬਰ 2025 : ਬਹਿਰਾਈਚ ਜਿ਼ਲੇ (Bahraich District) ਦੀ ਕੈਸਰਗੰਜ ਤਹਿਸੀਲ ਦੇ ਗੋਹੀਆ ਨੰਬਰ 4 ਪਿੰਡ ਵਿਚ ਇਕ ਬਘਿਆੜ (Wolf) ਇਕ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਮਾਂ ਨਾਲ ਸੁੱਤੀ (Sleeping with mother) ਇਕ ਸਾਲ ਦੀ ਬੱਚੀ ਨੂੰ ਚੁੱਕ (Pick up the baby) ਕੇ ਲੈ ਗਿਆ ।

ਜੰਗਲਾਤ ਵਿਭਾਗ ਦੀਆਂ ਟੀਮਾਂ ਤੇ ਪਿੰਡ ਵਾਸੀਆਂ ਕੀਤੀ ਇਲਾਕੇ ਦੀ ਭਾਲ

ਜੰਗਲਾਤ ਵਿਭਾਗ (Forest Department) ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਨੇ ਡਰੋਨ ਕੈਮਰਿਆਂ ਦੀ ਮਦਦ ਨਾਲ ਸਾਰੀ ਰਾਤ ਇਲਾਕੇ ਦੀ ਭਾਲ ਕੀਤੀ ਪਰ ਸੰਘਣੀ ਧੁੰਦ ਕਾਰਨ ਬੱਚੀ ਜਾਂ ਬਘਿਆੜ ਦਾ ਕੋਈ ਸੁਰਾਗ ਨਹੀਂ ਮਿਲਿਆ। ਡਿਵੀਜ਼ਨਲ ਜੰਗਲਾਤ ਅਧਿਕਾਰੀ (Divisional Forest Officer) ਰਾਮ ਸਿੰਘ ਯਾਦਵ ਨੇ ਦੱਸਿਆ ਕਿ ਇਹ ਘਟਨਾ ਰਾਤ ਨੂੰ ਨਦੀ ਦੇ ਕੰਢੇ ਸਥਿਤ ਇਕ ਪਿੰਡ ਵਿਚ ਵਾਪਰੀ । ਸਵੇਰੇ ਧੁੰਦ ਸਾਫ਼ ਹੋਣ ਤੋਂ ਬਾਅਦ ਖੋਜ ਨੂੰ ਤੇਜ਼ ਕਰਨ ਲਈ ਵਾਧੂ ਟੀਮਾਂ ਤਾਇਨਾਤ ਕੀਤੀਆਂ ਗਈਆਂ ।

ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਖੋਜ ਮੁਹਿੰਮ ਰਹੀ ਜਾਰੀ

ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਇਕ ਖੋਜ ਮੁਹਿੰਮ ਜਾਰੀ ਹੈ । ਲੋੜ ਪੈਣ `ਤੇ ਬਘਿਆੜ ਨੂੰ ਮਾਰਨ ਦੇ ਵੀ ਹੁਕਮ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 7 ਦਸੰਬਰ ਨੂੰ 8 ਕਿਲੋਮੀਟਰ ਦੂਰ ਮੱਲਾਹਨਪੁਰਵਾ ਪਿੰਡ ਵਿਚ ਬਘਿਆੜ ਦੇ ਹਮਲੇ ਵਿਚ ਇਕ 4 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ । ਜੰਗਲਾਤ ਵਿਭਾਗ ਦੇ ਅਨੁਸਾਰ, ਸਤੰਬਰ ਤੋਂ ਹੁਣ ਤੱਕ ਜ਼ਿਲੇ ਵਿਚ ਬਘਿਆੜਾਂ ਦੇ ਹਮਲਿਆਂ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਜ਼ਖਮੀ ਹੋਏ ਹਨ ।

Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ

0
Rana Balachauria

ਮੋਹਾਲੀ, 17 ਦਸੰਬਰ 2025 : ਬੀਤੇ ਦਿਨੀਂ ਕਬੱਡੀ ਖਿਡਾਰੀ ਦਿਗਵਿਜੈ ਸਿੰਘ ਰਾਣਾ ਬਲਾਚੌਰੀਆ (Digvijay Singh Rana Balachauria) ਦੇ ਕੀਤੇ ਗਏ ਕਤਲ ਕਾਂਡ ਵਿਚ ਸ਼ਾਮਲ ਸ਼ੂਟਰਾਂ ਦਾ ਅੱਜ ਪੁਲਸ ਵਲੋਂ ਐਨਕਾਊਂਟਰ (Encounter) ਕਰ ਦਿੱਤਾ ਗਿਆ ਤੇ ਇਸ ਕਾਂਡ ਵਿਚ ਸ਼ਾਮਲ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਕਿਵੇਂ ਕੀਤਾ ਗਿਆ ਸ਼ੂਟਰਾਂ ਦਾ ਐਨਕਾਊਂਟਰ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਤੇ ਗੈਂਗਸਟਰਾਂ ਵਿਚਾਲੇ ਜਦੋਂ ਅੱਜ ਮੁਕਾਬਲਾ ਲਾਲੜੂ ਨੇੜੇ ਅੰਬਾਲਾ ਹਾਈਵੇ ਤੇ ਹੋਇਆ ਤਾਂ ਮੁਕਾਬਲੇ ਵਿੱਚ 2 ਪੁਲਸ ਮੁਲਾਜ਼ਮਾਂ ਨੂੰ ਗੋਲੀ ਲੱਗੀ ਹੈ । ਇਸ ਦੇ ਚਲਦਿਆਂ ਪੁਲਸ ਵਲੋਂ ਜਵਾਬੀ ਕਾਰਵਾਈ ਵਿਚ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਸ਼ੂਟਰ ਮੌਤ ਦੇ ਘਾਟ ਉਤਰ ਗਏ । ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਉਹ ਬਲਾਚੌਰ ਕਤਲਕਾਂਡ ਨਾਲ ਸਬੰਧਤ ਹਨ ।

ਘਟਨਾ ਦੇ ਮਾਸਟਰ ਮਾਈਂਡ ਨੂੰ ਕਿਥੋਂ ਕੀਤਾ ਹੈ ਗ੍ਰਿਫ਼ਤਾਰ

ਪੰਜਾਬ ਪੁਲਸ ਨੇ ਰਾਣਾ ਬਲਾਚੌਰੀਆ ਕਤਲ ਕਾਂਡ ਦੇ ਮੁੱਖ ਸਰਗਨ੍ਹਾਂ (Main leaders) ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ । ਜਿਸਦਾ ਨਾਮ ਅਸ਼ਵਿੰਦਰ ਸਿੰਘ (Ashwinder Singh) ਹੈ ਤੇ ਮੁਲਜਮ ਅਸ਼ਵਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ।

Read more : ਕਬੱਡੀ ਖਿਡਾਰੀ ਰਾਣਾ ਦੇ ਹੱਤਿਆਕਾਂਡ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਜਾਸੂਸੀ ਦੇ ਦੋਸ਼ `ਚ ਹਵਾਈ ਫੌਜ ਦਾ ਸੇਵਾਮੁਕਤ ਜਵਾਨ ਗ੍ਰਿਫਤਾਰ

0
Arrested

ਤੇਜਪੁਰ, 17 ਦਸੰਬਰ 2025 : ਆਸਾਮ ਦੇ ਸੋਨਿਤਪੁਰ ਜਿਲੇ (Sonitpur district of Assam) `ਚ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਵਿਚ ਭਾਰਤੀ ਹਵਾਈ ਫੌਜ (Indian Air Force) ਦੇ ਇਕ ਸੇਵਾਮੁਕਤ ਜਵਾਨ (Retired soldier) ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸੀ ਸਾਰੀ ਗੱਲਬਾਤ

ਵਧੀਕ ਪੁਲਸ ਸੁਪਰਡੈਂਟ ਹਰੀਚਰਨ ਭੂਮਿਜ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਇਕ ਪਾਕਿਸਤਾਨੀ ਜਾਸੂਸ (Pakistani spy) ਨਾਲ ਸੰਵੇਦਨਸ਼ੀਲ ਦਸਤਾਵੇਜ਼ ਅਤੇ ਜਾਣਕਾਰੀ ਸਾਂਝੀ ਕੀਤੀ ਸੀ । ਪੁਲਸ ਨੇ ਉਸਦਾ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ । ਭੂਮਿਜ ਨੇ ਦੱਸਿਆ ਕਿ ਡਿਵਾਈਸਾਂ ਨੂੰ ਫਾਰੈਂਸਿਕ ਜਾਂਚ (Forensic examination of devices) ਲਈ ਭੇਜਿਆ ਗਿਆ ਹੈ ਹਾਲਾਂਕਿ ਕੁਝ ਡਾਟਾ ‘ਡਿਲੀਟ’ ਕੀਤਾ ਜਾ ਚੁੱਕਾ ਹੈ । ਅਧਿਕਾਰੀ ਨੇ ਦੱਸਿਆ ਕਿ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Read More : ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

ਲਸ਼ਕਰ ਦੇ ਅੱਤਵਾਦੀ ਨੇ ਉਗਲਿਆ ਜ਼ਹਿਰ

0
Abdul Rauf

ਇਸਲਾਮਾਬਾਦ, 17 ਦਸੰਬਰ 2025 : ਦੁਨੀਆ ਭਰ `ਚ `ਅੱਤਵਾਦ ਫੈਲਾਉਣ ਲਈ ਬਦਨਾਮ ਪਾਕਿਸਤਾਨ (Pakistan) ਦੀ ਇਕ ਵਾਰ ਫਿਰ ਪੋਲ ਖੁੱਲ੍ਹ ਗਈ ਹੈ ।

ਦਿੱਲੀ ਨੂੰ ਬਣਾਵਾਂਗੇ ਦੁਲਹਨ, ਸਾਡੇ ਸਾਹਮਣੇ ਐੱਸ-400, ਰਾਫੇਲ ਕੁਝ ਵੀ ਨਹੀਂ

ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Terrorist organization Lashkar-e-Taiba) ਦੇ ਅੱਤਵਾਦੀ ਅਬਦੁਲ ਰਊਫ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ `ਚ ਉਹ ਭਾਰਤ ਵਿਰੁੱਧ ਜ਼ਹਿਰ ਉਗਲ ਰਿਹਾ ਹੈ । ਇਸ ਵੀਡੀਓ `ਚ ਉਹ ਕਹਿੰਦਾ ਹੈ ਕਿ ਦਿੱਲੀ ਨੂੰ ਦੁਲਹਨ ਬਣਾਵਾਂਗੇ ਅਤੇ ਸਾਡੇ ਸਾਹਮਣੈ ਐੱਸ-400 ਅਤੇ ਰਾਫੇਲ ਕੁਝ ਵੀ ਨਹੀਂ ਹਨ । ਰਊਫ ਬਦਨਾਮ ਅੱਤਵਾਦੀ ਅਤੇ ਲਸ਼ਕਰ ਮੁਖੀ ਹਾਫਿਜ਼ ਸਈਦ ਦਾ ਕਰੀਬੀ ਹੈ ਅਤੇ ਆਪ੍ਰੇਸ਼ਨ ਸਿੰਧੂਰ (Operation Sindhur) ਤੋਂ ਬਾਅਦ ਅੱਤਵਾਦੀਆਂ ਦੀਆਂ ਪੜ੍ਹਦਾ ਕਬਰਾਂ `ਤੇ ਕਲਮਾ ਨਜ਼ਰ ਆਇਆ ਸੀ । ਇਸ ਦੌਰਾਨ ਪਾਕਿਸਤਾਨੀ ਫੌਜ ਦੇ ਵੀ ਕਈ ਅਧਿਕਾਰੀ ਮੌਜੂਦ ਸਨ ।

ਆਪਣੀ ਭੜਕਾਊ ਵੀਡੀਓ ਵਿਚ ਰਊਫ ਨੇ ਕੀ ਆਖਿਆ

ਇੰਡੀਆ ਟੂਡੇ ਦੇ ਅਨੁਸਾਰ ਅਬਦੁਲ ਰਊਫ (Abdul Rauf) ਨੇ ਆਪਣੀ ਭੜਕਾਊ ਵੀਡੀਓ `ਚ ਕਿਹਾ ਕਿ ਕਸ਼ਮੀਰ `ਚ ਜੰਗ ਖਤਮ ਨਹੀਂ ਹੋਈ ਹੈ ਅਤੇ ਜੋ ਲੋਕ ਅਜਿਹਾ ਸੋਚਦੇ ਹਨ ਉਹ ਗਲਤ ਹੈ । ਉਸ ਨੇ ਕਿਹਾ ਕਿ ਕਸ਼ਮੀਰ `ਚ ਹਿੰਸਾ ਜਾਰੀ ਰਹਿਣ ਵਾਲੀ ਹੈ । ਹਾਫਿਜ਼ ਸਈਦ ਦੇ ਜੀਜੇ ਅਬਦੁਲ ਰਹਿਮਾਨ ਮੱਕੀ ਦਾ ਹਵਾਲਾ ਦਿੰਦੇ ਹੋਏ ਰਊਫ ਨੇ ਕਿਹਾ ਕਿ ਅੱਤਵਾਦੀ ਸੰਗਠਨ ਦਾ ਅਜੇ ਵੀ ਮਕਸਦ ਭਾਰਤ ਦੀ ਰਾਜਧਾਨੀ `ਤੇ ਕਬਜ਼ਾ ਕਰਨਾ ਹੈ ।

Read More : ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰ

ਲੁਧਿਆਣਾ ਜੇਲ ਦੇ ਕੈਦੀਆਂ ਨੇ ਕੀਤਾ ਪੁਲਸ ਮੁਲਾਜਮਾਂ ਤੇ ਹਮਲਾ

0
Ludhiana jail

ਲੁਧਿਆਣਾ, 17 ਦਸੰਬਰ 2025 : ਪੰਜਾਬ ਦੇ ਸ਼ਹਿਰ ਲੁਧਿਆਣਾ ਦੀ ਕੇਂਦਰੀ ਜੇਲ (Ludhiana Central Jail) ਵਿਚ ਬੰਦ ਕੈਦੀਆਂ ਨੇ ਬੀਤੇ ਦਿਨੀਂ ਜੇਲ ਵਿਚ ਤਾਇਨਾਤ ਪੁਲਸ ਮੁਲਾਜਮਾਂ ਤੇ ਹੀ ਹਮਲਾ ਕਰ ਦਿੱਤਾ ਸੀ ।

ਕੀ ਦੱਸਿਆ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ

ਬੀਤੀ ਦਿਨੀਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ (Police Commissioner Swapan Sharma) ਨੇ ਦੱਸਿਆ ਕਿ 2 ਕੈਦੀ ਆਪਸ ਵਿੱਚ ਲੜ ਪਏ ਸਨ, ਜਿਸ ਕਰਕੇ ਜੇਲ੍ਹ ਸੁਪਰਡੈਂਟ ਨੇ ਇੱਕ ਨੂੰ ਦੂਜੇ ਵਾਰਡ ਵਿੱਚ ਬੰਦ ਕੀਤਾ ਅਤੇ ਫਿਰ ਵਾਪਸ ਆ ਕੇ ਉਕਤ ਕੈਦੀ ਨੇ ਬਾਕੀ ਕੈਦੀਆਂ ਨੂੰ ਭੜਕਾਇਆ ਅਤੇ ਉਹਨਾਂ ਨੇ ਪੁਲਸ ਮੁਲਾਜ਼ਮਾਂ `ਤੇ ਇੱਟਾਂ ਨਾਲ ਹਮਲਾ (Attack with bricks) ਕਰ ਦਿੱਤਾ ।

ਜਿਸ ਤੋਂ ਬਾਅਦ ਮੌਕੇ `ਤੇ ਥਾਣੇ ਤੋਂ ਪੁਲਸ ਪਾਰਟੀ ਭੇਜੀ ਗਈ । ਪੁਲਸ ਅਨੁਸਾਰ ਇਸ ਹਮਲੇ ਵਿੱਚ 2 ਅਫਸਰਾਂ ਸਮੇਤ ਕੁੱਲ 5 ਮੁਲਾਜ਼ਮ ਜ਼ਖਮੀ ਹੋਏ ਹਨ । ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ 24 ਲੋਕਾਂ `ਤੇ ਕੇਸ ਦਰਜ ਕੀਤਾ ਗਿਆ ਹੈ । ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਾਨੂੰਨ ਤੋੜਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ।

Read More : ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

ਨੈਸ਼ਨਲ ਹੇਰਾਲਡ ਮਾਮਲੇ ਵਿਚ ਸੋਨੀਆ-ਰਾਹੁਲ ਗਾਂਧੀ ਨੂੰ ਰਾਹਤ

0
National Herald case

ਨਵੀਂ ਦਿੱਲੀ, 17 ਦਸੰਬਰ 2025 : ਨੈਸ਼ਨਲ ਹੇਰਾਲਡ (National Herald)  ਮਾਮਲੇ ਵਿਚ ਸੋਨੀਆ ਗਾਂਧੀ-ਰਾਹੁਲ ਗਾਂਧੀ ਸਮੇਤ ਪੰਜ ਹੋਰਨਾਂ ਨੂੰ ਵੀ ਇਕ ਵੱਡੀ ਰਾਹਤ ਉਸ ਸਮੇਂ ਮਿਲੀ ਜਦੋਂ ਕੋਰਟ ਨੇ ਈ. ਡੀ. ਦਾ ਦੋਸ਼ ਪੱਤਰ ਖਾਰਜ (Chargesheet dismissed) ਕਰ ਦਿੱਤਾ ।

ਕਿਹੜੀ ਅਦਾਲਤ ਨੇ ਕੀਤਾ ਈ. ਡੀ. ਦਾ ਦੋਸ਼ ਪੱਤਰ ਖਾਰਜ

ਦਿੱਲੀ ਦੀ ਇਕ ਅਦਾਲਤ ਨੇ `ਨੈਸ਼ਨਲ ਹੇਰਾਲਡ ਮਾਮਲੇ `ਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ (Rahul Gandhi) ਸੋਨੀਆ ਗਾਂਧੀ (Sonia gandhi) ਅਤੇ ਪੰਜ ਹੋਰਨਾਂ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ `ਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਦੋਸ਼-ਪੱਤਰ ਨੂੰ ਖਾਰਿਜ ਕਰ ਦਿੱਤਾ ।

ਈ. ਡੀ. ਕਰੇਗੀ ਅਦਾਲਤ ਦੇ ਹੁਕਮ ਵਿਰੁੱਧ ਅਪੀਲ ਦਾਖਲ

ਈ. ਡੀ. ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮ ਖਿਲਾਫ ਅਪੀਲ ਦਾਖਲ ਕਰੇਗੀ । ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਇਸ ਮਾਮਲੇ `ਚ ਦਾਖਲ ਦੋਸ਼-ਪੱਤਰ ਇਕ ਨਿੱਜੀ ਵਿਅਕਤੀ ਦੀ ਸਿ਼ਕਾਇਤ `ਤੇ ਕੀਤੀ ਗਈ ਜਾਂਚ `ਤੇ ਆਧਾਰਿਤ ਹੈ, ਨਾ ਕਿ ਕਿਸੇ ਮੂਲ ਅਪਰਾਧ ਨਾਲ ਸਬੰਧਤ ਐੱਫ. ਆਈ. ਆਰ. ’ਤੇ । ਇਸ ਦੇ ਨਾਲ ਹੀ ਅਦਾਲਤ ਨੇ ਮੈਜਿਸਟ੍ਰੇਟ ਅਦਾਲਤ ਦੇ ਉਸ ਹੁਕਮ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ, ਜਿਸ `ਚ ਦਿੱਲੀ ਪੁਲਸ ਨੂੰ ਨੈਸ਼ਨਲ ਹੇਰਾਲਡ ਮਾਮਲੇ `ਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਖਿਲਾਫ ਦਰਜ ਐੱਫ. ਆਈ. ਆਰ. ਦੀ ਕਾਪੀ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ ।

Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਜਾਰੀ ਕੀਤਾ ਨੋਟਿਸ

0
Supreme Court

ਨਵੀਂ ਦਿੱਲੀ, 17 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ (Judge Justice Yashwant Verma) ਵੱਲੋਂ ਦਾਇਰ ਪਟੀਸ਼ਨ `ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਨੋਟਿਸ (Notice) ਜਾਰੀ ਕੀਤਾ ਹੈ ।

ਪਟੀਸ਼ਨ ਵਿਚ ਦਿੱਤੀ ਗਈ ਹੈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ

ਪਟੀਸ਼ਨ `ਚ ਵਰਮਾ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ (Corruption allegations) ਦੀ ਜਾਂਚ ਲਈ ਲੋਕ ਸਭਾ ਵੱਲੋਂ ਬਣਾਈ ਗਈ 3 ਮੈਂਬਰੀ ਜਾਂਚ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਗਈ ਹੈ । ਇਸ `ਚ ਕਿਹਾ ਗਿਆ ਹੈ ਕਿ ਮਹਾਂਦੋਸ਼ ਦਾ ਮਤਾ ਦੋਵਾਂ ਹਾਊਸਾਂ `ਚ ਪੇਸ਼ ਕੀਤਾ ਗਿਆ ਸੀ, ਪਰ ਰਾਜ ਸਭਾ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ । ਫਿਰ ਵੀ ਲੋਕ ਸਭਾ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਜੋ ਗਲਤ ਹੈ ।

ਜਸਟਿਸ ਦੱਤਾ ਤੇ ਏ. ਜੇ. ਮਸੀਹ ਦੇ ਬੈਂਚ ਨੇ ਮੰਗੇ ਹਨ ਲੋਕ ਸਭਾ ਦੇ ਸਪੀਕਰ ਦੇ ਦਫ਼ਤਰ ਤੇ ਦੋਹਾਂ ਹਾਉਸਾਂ ਦੇ ਸਕੱਤਰ ਜਨਰਲ ਤੋਂ ਜਵਾਬ

ਜਸਟਿਸ ਦੀਪਾਂਕਰ ਦੱਤਾ ਤੇ ਏ. ਜੇ. ਮਸੀਹ ਦੇ ਬੈਂਚ ਨੇ ਲੋਕ ਸਭਾ ਦੇ ਸਪੀਕਰ ਦੇ ਦਫ਼ਤਰ ਤੇ ਦੋਹਾਂ ਹਾਉਸਾਂ ਦੇ ਸਕੱਤਰ ਜਨਰਲ ਤੋਂ ਜਵਾਬ ਮੰਗੇ ਹਨ । ਜਸਟਿਸ ਦੱਤਾ ਨੇ ਪੁੱਛਿਆ ਕਿ ਰਾਜ ਸਭਾ `ਚ ਮਤਾ ਰੱਦ ਕਰ ਦਿੱਤਾ ਗਿਆ ਸੀ । ਇਸ ਦੇ ਬਾਵਜੂਦ ਲੋਕ ਸਭਾ `ਚ ਇਕ ਕਮੇਟੀ ਬਣਾਈ ਗਈ ।

ਸੰਸਦ `ਚ ਕਈ ਮੈਂਬਰ ਤੇ ਕਾਨੂੰਨੀ ਮਾਹਿਰ ਮੌਜੂਦ ਸਨ, ਫਿਰ ਵੀ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ।  ਸੰਸਦ `ਚ ਮੌਜੂਦ ਕਾਨੂੰਨੀ ਮਾਹਰਾਂ ਨੇ ਅਜਿਹਾ ਕਿਵੇਂ ਹੋਣ ਦਿੱਤਾ ? ਇਸ ਸਾਲ 14 ਮਾਰਚ ਨੂੰ ਦਿੱਲੀ `ਚ ਜੱਜ ਦੇ ਸਰਕਾਰੀ ਨਿਵਾਸ ਦੇ ਸਟੋਰਰੂਮ `ਚ ਅੱਗ ਲੱਗਣ ਤੋਂ ਬਾਅਦ ਸੜੇ ਹੋਏ ਨੋਟਾਂ ਦੇ ਬੰਡਲ ਮਿਲੇ ਸਨ । ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ (Allahabad High Court) `ਚ ਤਬਦੀਲ ਕਰ ਦਿੱਤਾ ਗਿਆ ਸੀ । ਮਾਮਲੇ ਦੀ ਅਗਲੀ ਸੁਣਵਾਈ 7 ਜਨਵਰੀ, 2026 ਨੂੰ ਹੋਵੇਗੀ ।

Read More : ਇੰਡੀਗੋ ਮਾਮਲੇ `ਚ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ