Home Blog Page 240

ਪੀ. ਐਸ. ਈ. ਬੀ. ਨੇ ਕੀਤਾ ਪ੍ਰੀਖਿਆਵਾਂ ਦੇ ਚਲਦਿਆਂ ਡਿਜ਼ੀਟਲ ਟੈ੍ਕਿੰਗ ਸਿਸਟਮ ਲਾਗੂ

0
PSEB

ਮੋਹਾਲੀ, 12 ਫਰਵਰੀ 2026 : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਬੋਰਡ ਪ੍ਰੀਖਿਆਵਾਂ ਦੇ ਚਲਦਿਆਂ ਡਿਜ਼ੀਟਲ ਟੈ੍ਕਿੰਗ ਸਿਸਟਮ (Digital tracking system) ਲਾਗੂ ਕੀਤਾ ਗਿਆ ਹੈ ।

ਕੀ ਹੈ ਇਹ ਸਿਸਟਮ

ਮਿਲੀ ਜਾਣਕਾਰੀ ਅਨੁਸਾਰ ਪੀ. ਐਸ. ਈ. ਬੀ. ਨੇ ਪੰਜਾਬ ਭਰ ਵਿੱਚ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੇ ਸੁਚਾਰੂ, ਪਾਰਦਰਸ਼ੀ ਅਤੇ ਗਲਤੀ-ਰਹਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਆਪਕ ਤਕਨੀਕੀ ਅਤੇ ਪ੍ਰਸ਼ਾਸਕੀ ਉਪਾਅ ਕਰਨ ਦੇ ਤਹਿ ਨਵੇਂ ਲਾਂਚ ਕੀਤੇ ਗਏ ਐਮ. ਕਿਊ ਐਪ ਰਾਹੀਂ ਇੱਕ ਉੱਨਤ ਡਿਜੀਟਲ ਟਰੈਕਿੰਗ ਸਿਸਟਮ ਲਾਗੂ ਕੀਤਾ ਹੈ ਦਾ ਕੰਮ ਪ੍ਰਸ਼ਨ ਪੱਤਰਾਂ (Question papers) ਦੀ ਸੁਰੱਖਿਅਤ ਆਵਾਜਾਈ ਦੀ ਨਿਗਰਾਨੀ ਕਰਨਾ ਹੈ ।

ਹੋਰ ਕੀ ਕੀ ਕੰਮ ਕਰਦਾ ਹੈ ਇਹ ਐਪ

ਬੋੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਐਪ ਗੁਪਤ ਪ੍ਰਸ਼ਨ ਪੱਤਰਾਂ ਦੀ ਪੀ. ਐਸ. ਈ. ਬੀ. ਹੈੱਡਕੁਆਰਟਰ ਤੋਂ ਸੁਰੱਖਿਅਤ ਹਿਰਾਸਤ ਲਈ ਮਨੋਨੀਤ ਬੈਂਕਾਂ ਅਤੇ ਫਿਰ ਸਬੰਧਤ ਪ੍ਰੀਖਿਆ ਕੇਂਦਰਾਂ ਵਿੱਚ ਆਵਾਜਾਈ ਨੂੰ ਟਰੈਕ ਕਰਦਾ ਹੈ । ਸੀਲਬੰਦ ਪੈਕੇਟ ਸੌਂਪਣ ਅਤੇ ਪ੍ਰਾਪਤ ਕਰਨ ਵੇਲੇ ਫੋਟੋਗ੍ਰਾਫਿਕ ਸਬੂਤ ਅਪਲੋਡ ਕਰਨਾ ਲਾਜ਼ਮੀ ਹੈ ।

ਐਪ ਜੀ. ਪੀ. ਐਸ. ਕੋਆਰਡੀਨੇਟਸ ਨੂੰ ਕੈਪਚਰ ਕਰਦਾ ਹੈ ਅਤੇ ਉਹਨਾਂ ਨੂੰ ਪਹਿਲਾਂ ਤੋਂ ਸੁਰੱਖਿਅਤ ਕੀਤੇ ਅਧਿਕਾਰਤ ਸਥਾਨਾਂ ਨਾਲ ਆਪਣੇ ਆਪ ਮੇਲ ਖਾਂਦਾ ਹੈ, ਪੂਰੀ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਕਿਸੇ ਵੀ ਗਲਤੀ ਦੀ ਸੰਭਾਵਨਾ ਨੂੰ ਖਤਮ ਕਰਦਾ ਹੈ । ਚੇਅਰਮੈਨ ਨੇ ਇਹ ਵੀ ਦੱਸਿਆ ਕਿ ਪ੍ਰੀਖਿਆਵਾਂ (Exams) ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸ਼ਿਕਾਇਤਾਂ ਦੇ ਹੱਲ ਲਈ ਮੁੱਖ ਦਫਤਰ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ ।

Read More : ਪੀ. ਐਸ. ਈ. ਬੀ. ਸਕੱਤਰ ਨੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੀਤੇ ਨੋਟਿਸ ਜਾਰੀ

 

ਕਾਰ-ਕੰਟੇਨਰ ਟਰੱਕ ਟੱਕਰ ਵਿਚ ਦੋ ਔਰਤਾਂ ਦੀ ਮੌਤ ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ

0
Road Accident

ਨਵੀਂ ਦਿੱਲੀ, 12 ਫਰਵਰੀ 2026 : ਦਿੱਲੀ ਦੇ ਪੂਰਬ ਵਾਲੇ ਪਾਸੇ ਬਣੇ ਗਾਜੀਪੁਰ (Ghazipur) ਖੇਤਰ ਵਿਚ ਕਾਰ-ਕੰਟੇਨਰ ਦੀ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਦੇ ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ ਹੋ ਗਏ ਹਨ ।

ਕਦੋਂ ਤੇ ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕਾਰ-ਕੰਟੇਨਰ ਟਰੱਕ (Car-container truck) ਟੱਕਰ ਸੜਕ ਹਾਦਸੇ ਵਿਚ ਜੋ ਦੋ ਔਰਤਾਂ ਦੀ ਮੌਤ ਤੇ ਦੋ ਬੱਚਿਆਂ ਸਮੇਤ ਤਿੰਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ ਵਾਲਾ ਸੜਕ ਹਾਦਸਾ (Road Accident) ਅੱਜ ਸਵੇਰੇ ਪੂਰਬੀ ਦਿੱਲੀ ਦੇ ਗਾਜ਼ੀਪੁਰ ਇਲਾਕੇ ਵਿੱਚ ਰਾਸ਼ਟਰੀ ਰਾਜਮਾਰਗ-9 ‘ਤੇ ਦਿੱਲੀ ਨਗਰ ਨਿਗਮ ਟੋਲ ਪਲਾਜ਼ਾ ਨੇੜੇ ਵਾਪਰਿਆ । ਪੁਲਸ ਅਨੁਸਾਰ ਇਹ ਹਾਦਸਾ ਵਿਨੋਦ ਨਗਰ ਡਿਪੋ ਦੇ ਸਾਹਮਣੇ ਟੋਲ ਬੂਥ ਦੇ ਨੇੜੇ ਸਵੇਰੇ 6:43 ਵਜੇ ਵਾਪਰਿਆ ।

ਕੌਣ ਕੌਣ ਹੈ ਹਾਦਸੇ ਵਿਚ ਜ਼ਖ਼ਮੀ

ਦਿੱਲੀ ਦੇ ਗਾਜੀਪੁਰ ਵਿਖੇ ਹੋਏ ਸੜਕ ਹਾਦਸੇ ਵਿਚ ਦੋ ਔਰਤਾਂ ਦੀ ਮੌਤ (Death of two women) ਤੇ ਦੋ ਬੱਚਿਆਂ ਸਮੇਤ ਜੋ ਤਿੰਨ ਜਣੇ ਜ਼ਖ਼ਮੀ (Three people injured) ਦੱਸੇ ਜਾ ਰਹੇ ਹਨ ਵਿਚ ਕਾਰ ਚਾਲਕ ਦੀਪਾਂਸ਼ੂ ਗਰਗ ਅਤੇ ਦੋ ਬੱਚੇ ਵਿਵਾਨ (5) ਅਤੇ ਵਾਸ਼ੂ (3) ਜ਼ਖ਼ਮੀ ਹਾਲਤ ਵਿੱਚ ਮਿਲੇ ਹਨ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਦਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ (Postmortem) ਲਈ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਲਿਜਾਇਆ ਗਿਆ । ਪੁਲਸ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।

ਹਾਦਸੇ ਵਿਚ ਮੌਤ ਦੇ ਘਾਟ ਉਤਰ ਗਈਆਂ ਔਰਤਾਂ ਵਿਚ ਕੌਣ ਕੌਣ ਹੈ ਸ਼ਾਮਲ

ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਵੱਲੋਂ ਆ ਰਹੀ ਇੱਕ ਕਾਰ ਟੋਲ ਪਲਾਜ਼ਾ ਦੇ ਨੇੜੇ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ । ਮੌਕੇ `ਤੇ ਪਹੁੰਚੀ ਟੀਮ ਨੇ ਕਾਰ ਵਿੱਚ ਸਵਾਰ ਦੋ ਔਰਤਾਂ ਨੂੰ ਬੇਹੋਸ਼ ਪਾਇਆ । ਉਨ੍ਹਾਂ ਦੀ ਪਛਾਣ ਦੀਪਾਂਜਲੀ (38) ਅਤੇ ਨੀਲਮ ਗਰਗ (55) ਵਜੋਂ ਹੋਈ । ਇੱਕ ਔਰਤ ਕਾਰ ਦੇ ਬਾਹਰ ਪਈ ਮਿਲੀ, ਜਦਕਿ ਦੂਜੀ ਔਰਤ ਕਾਰ ਦੀ ਅੱਗੇ ਵਾਲੀ ਖੱਬੇ ਪਾਸੇ ਦੀ ਯਾਤਰੀ ਸੀਟ `ਤੇ ਫਸੀ ਹੋਈ ਸੀ, ਜਿਨ੍ਹਾਂ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ।

Read More : ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਦੂਸਰਾ ਜ਼ਖ਼ਮੀ

ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ

0
Court

ਬਠਿੰਡਾ, 12 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੀ ਮਾਨਯੋਗ ਅਦਾਲਤ ਵਲੋਂ ਸੀ. ਆਈ. ਏ. ਦੇ ਥਾਣੇਦਦਾਰ ਨੂੰ ਬਲਾਤਕਾਰ ਦੇ ਇਕ ਮਾਮਲੇ ਵਿਚ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਹੋਈ ਹੈ ਉਮਰ ਕੈਦ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਮਾਨਯੋਗ ਅਦਾਲਤ (Court) ਨੇ ਜੋ ਬੀਤੇ ਦਿਨੀਂ ਸੀ. ਆਈ. ਏ. ਦੇ ਥਾਣੇਦਾਰ ਨੂੰ ਬਲਾਤਕਾਰ (Rape) ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦਾ ਨਾਮ ਗੁਰਵਿੰਦਰ ਸਿੰਘ ਹੈ ।

ਅਦਾਲਤ ਵਿਚ ਗਵਾਹ ਨੇ ਕੀ ਦੱਸਿਆ

ਗਵਾਹ ਅਨੁਸਾਰ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਵਿੱਚ ਔਰਤ ਨਾਲ ਬਲਾਤਕਾਰ ਕੀਤਾ ਅਤੇ ਫਿਰ ਅਗਲੇ ਦਿਨ ਰਾਤ ਨੂੰ ਉਹ ਔਰਤ ਦੇ ਘਰ ਪਹੁੰਚਿਆ ਅਤੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸਿ਼ਸ਼ ਕੀਤੀ । ਔਰਤ ਦੇ ਰੌਲਾ ਪਾਉਣ ‘ਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਮੌਕੇ `ਤੇ ਹੀ ਫੜ ਲਿਆ ਅਤੇ ਥਾਣਾ ਨਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ । ਜਿਸ ਤੋਂ ਬਾਅਦ ਥਾਣਾ ਨਥਾਣਾ ਪੁਲਸ ਨੇ ਗੁਰਵਿੰਦਰ ਸਿੰਘ ਵਿਰੁੱਧ ਬਲਾਤਕਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ।

ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਸੀ । ਅਦਾਲਤ ਨੂੰ ਗਵਾਹ ਨੇ ਇਹ ਵੀ ਦੱਸਿਆ ਕਿ ਕੇਸ ਦੇ ਟਰਾਇਲ ਦੌਰਾਨ ਉਸ ਨੂੰ ਅਤੇ ਪੀੜਤਾ ਨੂੰ ਗੈਂਗਸਟਰਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤਾਂ ਜੋ ਉਹ ਕੇਸ ਤੋਂ ਹਟ ਜਾਣ, ਜਦਕਿ ਉਨ੍ਹਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਅਤੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਦਿਵਾਈ ।

ਕਦੋਂ ਦਾ ਹੈ ਮਾਮਲਾ

ਉਪਰੋਕਤ ਬਲਾਤਕਾਰ ਮਾਮਲਾ ਮਈ-2021 ਦਾ ਹੈ, ਜਿਸ ਦੀ ਸੁਣਵਾਈ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਸੀ । ਮੁੱਖ ਗਵਾਹ (Key witness) ਨੇ ਦੱਸਿਆ ਕਿ ਮਈ-2021 ਵਿੱਚ ਥਾਣੇਦਾਰ ਗੁਰਵਿੰਦਰ ਸਿੰਘ ਨੇ ਪੀੜਤ ਔਰਤ ਦੇ ਬੇਟੇ ਵਿਰੁੱਧ ਥਾਣਾ ਕੈਂਟ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ । ਜਿਸ ਤੋਂ ਬਾਅਦ ਉਸ ਨੇ ਔਰਤ ‘ਤੇ ਸਰੀਰਕ ਸਬੰਧ (Sexual intercourse) ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ।

Read more : ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਮੋਬਾਈਲ ਚੋਰੀ ਦੇ ਦੋਸ਼ ਹੇਠ 2 ਸਿਪਾਹੀ ਮੁਅੱਤਲ

0
FIR

ਜੌਨਪੁਰ, 12 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਜੌਨਪੁਰ ਜਿ਼ਲੇ ਵਿਚ ਲਾਈਨ ਬਾਜ਼ਾਰ ਥਾਣੇ ਵਿਚ ਤਾਇਨਾਤ 2 ਸਿਪਾਹੀਆਂ (Soldiers) ਨੂੰ ਮੋਬਾਈਲ ਚੋਰੀ (Mobile theft) ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ ।

ਮੋਬਾਇਲ ਦੇਖਣ ਪਹੁੰਚੇ ਪੁਲਸ ਵਾਲਿਆਂ ਨੇ ਕੀ ਕਰ ਦਿੱਤਾ

ਸਰਕਾਰੀ ਪਾਹੀਆਂ ਨੂੰ ਸੂਤਰਾਂ ਅਨੁਸਾਰ ਲਾਈਨ ਬਾਜ਼ਾਰ ਥਾਣੇ ਵਿਚ ਤਾਇਨਾਤ ਸਿਪਾਹੀ ਧਨੰਜੇ ਬਿੰਦ ਅਤੇ ਮਿਥਿਲੇਸ਼ ਯਾਦਵ ਦੁਪਹਿਰ ਜੇ. ਸੀ. ਜ਼ੈੱਡ. ਚੌਕ `ਤੇ ਸਥਿਤ ਇਕ ਮੋਬਾਈਲ ਸ਼ੋਅਰੂਮ ਵਿਚ ਮੋਬਾਈਲ ਖਰੀਦਣ ਪਹੁੰਚੇ ਸਨ । ਦੋਸ਼ ਹੈ ਕਿ ਮੋਬਾਈਲ ਦੇਖਣ ਦੌਰਾਨ ਇਕ ਸਿਪਾਹੀ ਨੇ ਆਪਣਾ ਪੁਰਾਣਾ ਫ਼ੋਨ ਕਾਊਂਟਰ `ਤੇ ਰੱਖ ਦਿੱਤਾ ਅਤੇ ਆਈਫ਼ੋਨ 15 ਪ੍ਰੋ ਮੈਕਸ ਜੇਬ ਵਿਚ ਪਾ ਕੇ ਬਾਹਰ ਨਿਕਲ ਗਿਆ ।

ਦੁਕਾਨਦਾਰ ਨੇ ਦਿੱਤੀ ਥਾਣੇ ਸਿ਼ਕਾਇਤ

ਦੁਕਾਨਦਾਰ ਨੂੰ ਸ਼ੱਕ ਹੋਣ ’ਤੇ ਉਸ ਨੇ ਸੀ. ਸੀ. ਟੀ. ਵੀ. ਫੁਟੇਜ ਫਰੋਲੀ, ਜਿਸ ਵਿਚ ਪੂਰੀ ਘਟਨਾ ਕੈਦ ਮਿਲੀ । ਇਸ ਤੋਂ ਬਾਅਦ ਦੁਕਾਨਦਾਰ ਨੇ ਦੋਵਾਂ ਸਿਪਾਹੀਆਂ ਦੇ ਵਿਰੁੱਧ ਲਾਈਨ ਬਾਜ਼ਾਰ ਥਾਣੇ ਵਿਚ ਚੋਰੀ ਦਾ ਮੁਕੱਦਮਾ ਦਰਜ (Case registered) ਕਰਵਾਇਆ । ਮੁੱਢਲੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ‘ਤੇ ਵਧੀਕ ਪੁਲਸ ਕਪਤਾਨ (ਸ਼ਹਿਰ) ਆਯੂਸ਼ ਸ਼੍ਰੀਵਾਸਤਵ ਨੇ ਮੰਗਲਵਾਰ ਸ਼ਾਮ ਦੋਵਾਂ ਸਿਪਾਹੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕਰ ਦਿੱਤਾ ਗਿਆ ਤੇ ਨਾਲ ਹੀ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ ।

Read more : ਕਣਕ ਚੋਰੀ ਦੇ 45 ਸਾਲ ਪੁਰਾਣੇ ਮਾਮਲੇ `ਚ ਮੁਲਜ਼ਮ ਗ੍ਰਿਫ਼ਤਾਰ

ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਦੂਸਰਾ ਜ਼ਖ਼ਮੀ

0
Accident

ਲੁਧਿਆਣਾ, 12 ਫਰਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ (District Ludhiana) ਵਿਖੇ ਲੰਘੇ ਦਿਨੀਂ ਵਾਪਰੇ ਕਾਰ-ਮੋਟਰਸਾਈਕਲ ਸੜਕ ਹਾਦਸੇ (Road accidents) ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ (Death) ਤੇ ਦੂਸਰਾ ਜ਼ਖ਼ਮੀ ਹੋ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜੋ ਮਾਰਿਆ ਗਿਆ ਸੜਕ ਹਾਦਸੇ ਵਿਚ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਰਾਭਾ ਨਗਰ ਵਿਚ ਮੰਗਲਵਾਰ ਨੂੰ ਜੋ ਕਾਰ-ਮੋਟਰਸਾਈਕਲ (Car-Motorcycle) ਸੜਕ ਹਾਦਸਾ ਵਾਪਰਿਆ ਸੀ ਤੇ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਥੇ ਉਹ ਬੀ. ਬੀ. ਏ. ਦਾ ਵਿਦਿਆਰਥੀ ਹੈ ਉਥੇ ਉਸਦਾ ਨਾਮ ਲਕਸ਼ੈ ਹੈ । ਉਕਤ ਨੌਜਵਾਨ ਚੰਡੀਗੜ੍ਹ ਦੀ ਪੰਜਾਬ ਯੂਨੀਵਰ ਵਿਚ ਬੀ. ਬੀ. ਏ. ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ ।

ਪੁਲਸ ਨੇ ਕਾਰ ਚਾਲਕ ਵਿਰੁੱਧ ਕਰ ਦਿੱਤਾ ਹੈ ਕੇਸ ਦਰਜ

ਉਕਤ ਕਾਰ- ਮੋਟਰਸਾਈਕਲ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਦੀ ਜੋ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ ਵਿੱਚ ਕਾਰ ਰੂਬੀਕਨ ਸੜਕ ਦੇ ਸੱਜੇ ਪਾਸੇ ਮੁੜਦੀ ਦਿਖਾਈ ਦੇ ਰਹੀ ਹੈ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਾਈਕ ਰੂਬੀਕਨ ਨਾਲ ਟਕਰਾ ਗਈ । ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਰੂਬੀਕਨ ਨੂੰ ਜਿਮ ਟ੍ਰੇਨਰ ਸ਼ਿਵਾ ਸਚਦੇਵਾ ਚਲਾ ਰਿਹਾ ਸੀ । ਪੁਲਸ ਨੇ ਸ਼ਿਵਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਵਿਰੁੱਧ ਧਾਰਾ 106, 281, 125 (ਏ. ਬੀ.) ਅਤੇ 324 (4) ਬੀ. ਦੇ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ।

Read more : ਕਾਰ ਸਵਾਰ ਪੁਲਸ ਮੁਲਾਜਮ ਨੇ ਕੁੜੀ ਨੂੰ ਦਰੜ ਕੇ ਉਤਾਰਿਆ ਮੌਤ ਦੇ ਘਾਟ

ਕਾਰ ਸਵਾਰ ਪੁਲਸ ਮੁਲਾਜਮ ਨੇ ਕੁੜੀ ਨੂੰ ਦਰੜ ਕੇ ਉਤਾਰਿਆ ਮੌਤ ਦੇ ਘਾਟ

0
Nikita

ਅੰਬਾਲਾ, 12 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਖੇ ਇਕ ਪੁਲਸ ਮੁਲਾਜਮ ਕਾਰ ਚਾਲਕ (Car driver) ਵਲੋਂ ਇਕ ਲੜਕੀ ਨੂੰ ਦਰੜ (The girl is beaten) ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਕੁੜੀ

ਮਿਲੀ ਜਾਣਕਾਰੀ ਮੁਤਾਬਕ ਜੋ ਕਾਰ ਚਾਲਕ ਪੁਲਸ ਮੁਲਾਜਮ ਨੇ 22 ਸਾਲਾ ਲੜਕੀ ਨੂੰ ਅੰਬਾਲਾ (Ambala) ਵਿਚ ਕਾਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਵਾਲੀ ਲੜਕੀ ਦਾ ਨਾਮ ਨਿਕਿਤਾ (Nikita) ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਲੋਕਾਂ ਵਲੋਂ ਕਾਰ ਨਾਲ ਕੁਚਲਣ ਵਾਲੇ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਸਵਾਰ ਪੁਲਸ ਮੁਲਾਜਮ ਦੱਸੇ ਜਾ ਰਹੇ ਵਿਅਕਤੀ ਨੇ ਪਹਿਲਾਂ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਵਿਚ ਬੈਠੀ ਨਿਕਿਤਾ ਜਦੋਂ ਹੇਠਾਂ ਡਿੱਗ ਪਈ ਤਾਂ ਕਾਰ ਸਵਾਰ ਚਾਲਕ ਨੇ ਕਾਰ ਰੋਕਣ ਦੀ ਥਾਂ ਲੜਕੀ ਤੇ ਹੀ ਗੱਡੀ ਚੜ੍ਹਾ ਦਿੱਤੀ । ਜਿਸ ਕਾਰਨ ਬਹੁਤ ਹੀ ਜਿ਼ਆਦਾ ਜ਼ਖ਼ਮੀ (Injured) ਹੋ ਗਈ, ਜਿਸਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ ਗਿਆ । ਨਿਕਿਤਾ ਅੰਬਾਲਾ ਵਿੱਚ ਰਹਿੰਦੀ ਸੀ ।

Read more : ਸ਼ਿਮਲਾ ‘ਚ ਦਰਦਨਾਕ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਕਾਰ

ਰਣਵੀਰ ਤੋਂ ਬਾਅਦ ਹੁਣ ਸਲਮਾਨ ਖਾਨ ਦੇ ਜੀਜੇ ਨੂੰ ਮਿਲੀ ਧਮਕੀ

0
Aayush sharma

ਮੁੰਬਈ, 12 ਫਰਵਰੀ 2026 : ਪ੍ਰਸਿੱਧ ਅਦਾਕਾਰ ਸਲਮਾਨ ਖਾਨ (Actor Salman Khan) ਦੇ ਜੀਜੇ ਆਯੂਸ਼ ਸ਼ਰਮਾ ਨੂੰ ਇਕ ਧਮਕੀ ਭਰੀ ਈ-ਮੇਲ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੀ ਭੇਜੀ ਗਈ ਹੈ ।

ਮੁੰਬਈ ਕਰਾਈਮ ਬ੍ਰਾਂਚ ਨੇ ਕੀਤੀ ਪੁ਼ਸ਼ਟੀ

ਰਿਪੋਰਟ ਦੇ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਨੇ ਬੁੱਧਵਾਰ ਨੂੰ ਦੱਸਿਆ ਕਿ ਆਯੂਸ਼ ਸ਼ਰਮਾ (Aayush sharma) ਨੂੰ ਧਮਕੀ ਮਿਲੀ ਹੈ । ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਸਲਮਾਨ ਖਾਨ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਵੱਲੋਂ ਕਈ ਵਾਰ ਧਮਕੀਆਂ (Threats) ਮਿਲ ਚੁੱਕੀਆਂ ਹਨ । ਇਕ ਦਿਨ ਪਹਿਲਾਂ ਅਦਾਕਾਰ ਰਣਵੀਰ ਸਿੰਘ ਵੀ ਧਮਕੀ ਮਿਲੀ ਸੀ । ਰਣਵੀਰ ਨੂੰ ਵਟਸਐਪ ‘ਤੇ ਧਮਕੀ ਭਰਿਆ ਵਾਇਸ ਮੈਸੇਜ ਭੇਜਿਆ ਗਿਆ ਸੀ, ਜਿਸ ‘ਚ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਸੀ ।

Read More : ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਗ੍ਰਾਮ ਨਿਆਲਿਆ ਅਵਿਵਹਾਰਕ ਤੇ ਕਾਨੂੰਨੀ ਭਾਈਚਾਰੇ ਦੇ ਹਿਤਾਂ ਦੇ ਉਲਟ : ਮਾਨ

0
Bhagwant Mann

ਚੰਡੀਗੜ੍ਹ, 12 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਗ੍ਰਾਮ ਨਿਆਲਿਆ ਨੂੰ ਅਵਿਵਹਾਰਕ ਤੇ ਕਾਨੂੰਨੀ ਭਾਈਚਾਰੇ ਦੇ ਹਿਤਾਂ ਦੇ ਉਲਟ ਦੱਸਿਆ ਹੈ ।

ਕੇਂਦਰ ਸਰਕਾਰ ਦੇ ਗ੍ਰਾਮ ਨਿਆਲਿਆ ਦੀ ਮੁੱਖ ਮੰਤਰੀ ਮਾਨ ਨੇ ਸਪੱਸ਼ਟ ਆਲੋਚਨਾ

ਕੇਂਦਰ ਸਰਕਾਰ ਵੱਲੋਂ ਗ੍ਰਾਮ ਨਿਆਲਿਆ (Village Nyalaya) ਲਈ ਕੀਤੇ ਜਾ ਰਹੇ ਯਤਨਾਂ ਦੀ ਸਪੱਸ਼ਟ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਇਸਨੂੰ ਅਵਿਵਹਾਰਕ ਅਤੇ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਦੱਸਿਆ ਅਤੇ ਕਿਹਾ ਕਿ ਸਰਕਾਰ ਸੂਬੇ ਵਿੱਚ ਇਸ ਮੁੱਦੇ ‘ਤੇ ਫੈਸਲਾਕੁੰਨ ਕਾਰਵਾਈ ਕਰਨ ਲਈ ਤਿਆਰ ਹੈ । ਮੁੱਖ ਮੰਤਰੀ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਇਸਨੂੰ ਕੇਂਦਰ ਸਰਕਾਰ ਕੋਲ ਢੁਕਵੇਂ ਪੱਧਰ ‘ਤੇ ਉਠਾਉਣਗੇ ।

ਨਿਆਂਪਾਲਿਕਾ ਵਿਚ ਕਾਨੂੰਨ ਦਾ ਰਾਜ ਅਤੇ ਨੈਤਿਕ ਮਿਆਰ ਪ੍ਰਬਲ ਹੋਣੇ ਚਾਹੀਦੇ ਹਨ : ਭਗਵੰਤ ਸਿੰਘ

ਇਸ ਮੁੱਦੇ ਨੂੰ ਸੰਸਥਾਗਤ ਅਖੰਡਤਾ ਅਤੇ ਜਨਤਕ ਵਿਸ਼ਵਾਸ ਨਾਲ ਸਬੰਧਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਆਂਪਾਲਿਕਾ ਵਿੱਚ ਕਾਨੂੰਨ ਦਾ ਰਾਜ ਅਤੇ ਨੈਤਿਕ ਮਿਆਰ ਪ੍ਰਬਲ ਹੋਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਕੀਲਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਨਹੀਂ ਛੱਡੇਗੀ । ਮਿਊਂਸਪਲ ਬਿਲਡਿੰਗ ਵਿਖੇ 65 ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜ ਭਰ ਦੇ ਲੋਕਾਂ ਨੂੰ 20 ਕਿਲੋਮੀਟਰ ਦੇ ਘੇਰੇ ਵਿੱਚ ਅਦਾਲਤਾਂ ਤੱਕ ਪਹੁੰਚ ਹੈ, ਜਿਸ ਕਾਰਨ ਇਹ ਮਤਾ ਪੰਜਾਬ ਵਿੱਚ ਅਮਲੀ ਤੌਰ ‘ਤੇ ਲਾਗੂ ਨਹੀਂ ਹੋ ਸਕਦਾ। ਵਕੀਲ ਪਹਿਲਾਂ ਹੀ ਕੇਂਦਰ ਸਰਕਾਰ (Central Government) ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰ ਰਹੇ ਹਨ, ਕਿਉਂਕਿ ਇਹ ਰਾਜ ਸਰਕਾਰ ਲਈ ਕਾਨੂੰਨੀ ਚੁਣੌਤੀਆਂ ਖੜ੍ਹੀਆਂ ਕਰਦਾ ਹੈ । ਇਸ ਮਤੇ ਨੂੰ ਪੰਜਾਬ ਵਿੱਚ ਰੋਕਣ ਲਈ ਸਾਰੇ ਤਰੀਕੇ ਲੱਭੇ ਜਾਣਗੇ ।

ਸੂਬਾ ਸਰਕਾਰ ਕਾਨੂੰਨੀ ਭਾਈਚਾਰੇ ਦੇ ਹਿਤਾਂ ਦੀ ਰਾਖੀ ਲਈ ਹੈ ਵਚਨਬੱਧ

ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਨਹੀਂ ਛੱਡੇਗੀ। ਬਾਰ ਐਸੋਸੀਏਸ਼ਨਾਂ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਰ ਐਸੋਸੀਏਸ਼ਨਾਂ ਨੇ ਹਮੇਸ਼ਾ ਦੇਸ਼ ਵਿੱਚ ਕਾਨੂੰਨੀ ਪ੍ਰਣਾਲੀ ਦੇ ਵਿਕਾਸ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਸਮਾਜ ਦੀ ਬਿਹਤਰੀ ਲਈ ਵਿਆਪਕ ਤੌਰ ‘ਤੇ ਕੰਮ ਕੀਤਾ ਹੈ ।

ਮੁੱਖ ਮੰਤਰੀ ਨੇ ਦਿੱਤਾ ਕਾਨੂੰਨੀ ਪ੍ਰਣਾਲੀ ਦੀ ਮਹੱਤਤਾ ਤੇ ਜੋਰ

ਕਾਨੂੰਨੀ ਪ੍ਰਣਾਲੀ (Legal system) ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਦਾ ਰਾਜ ਉਹ ਨੀਂਹ ਹੈ ਜਿਸ ‘ਤੇ ਇੱਕ ਆਧੁਨਿਕ ਲੋਕਤੰਤਰੀ ਸਮਾਜ ਬਣਾਇਆ ਜਾਂਦਾ ਹੈ । ਨਿਆਂਪਾਲਿਕਾ ਵਿੱਚ ਕਦਰਾਂ-ਕੀਮਤਾਂ, ਇਮਾਨਦਾਰੀ ਅਤੇ ਉੱਤਮਤਾ ਪ੍ਰਤੀ ਵਚਨਬੱਧ ਇੱਕ ਕਾਨੂੰਨੀ ਪ੍ਰਣਾਲੀ ਇੱਕ ਜੀਵੰਤ ਅਤੇ ਨਿਆਂਪੂਰਨ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ । ਮੈਂ ਮੌਲਿਕ ਅਧਿਕਾਰਾਂ ਨੂੰ ਸਮਝਦਾ ਹਾਂ ਅਤੇ ਵਕੀਲਾਂ ਨੂੰ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਵੀ ਜਾਣੂ ਹਾਂ ।

Read More : ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ

0
Surrey Police

ਕੈਨੇਡਾ, 12 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਨਿਸ਼ਾਨਾ ਬਣਾਉਣ ਦੇ ਚਲਦਿਆਂ ਸਰੀ ਪੁਲਸ ਨੇ ਇਕ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ ।

ਕੀ ਆਖਿਆ ਗਿਆ ਹੈ ਐਡਵਾਈਜ਼ਰੀ ਵਿਚ

ਮਿਲੀ ਜਾਣਕਾਰੀ ਅਨੁਸਾਰ ਸਰੀ ਵਿਖੇ ਜੋ ਪੰਜਾਬੀਆਂ ਕਾਰੋਬਾਰੀਆਂ ਤੋਂ ਜਬਰਨ ਵਸੂਲੀ ਲਈ ਗੈਂਗਸਸਟਰਾਂ (Gangsters) ਵਲੋਂ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਚਲਦਿਆਂ ਜੋ ਸਰੀ ਪੁਲਸ ਨੇ ਐਡਵਾਈਜਰੀ ਜਾਰੀ ਕੀਤੀ ਹੈ ਵਿਚ ਆਖਿਆ ਗਿਆ ਹੈ ਕਿ ਫਿਰੌਤੀ ਮੰਗਣ ਵਾਲਿਆਂ ਬਾਰੇ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਸ ਨੂੰ ਦੇਣ । ਇਥੇ ਹੀ ਬਸ ਨਹੀਂ ਇਸ ਲਈ ਪੁਲਸ ਵਲੋਂ ਇਨਾਮ ਦੀ ਰਾਸ਼ੀ ਦਾ ਐਲਾਨ ਵੀ ਕੀਤਾ ਗਿਆ ਹੈ ।

ਕੀ ਆਖਿਆ ਕੈਨੇਡੀਅਨ ਪੁਲਸ ਨੇ

ਕੈਨੇਡੀਅਨ ਪੁਲਸ ਦਾ ਆਖਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸਰੀ ਸਮੇਤ ਕੈਨੇਡਾ ਭਰ ਵਿੱਚ ਜ਼ਬਰਨ ਵਸੂਲੀ (Forced recovery) ਦੇ ਮਾਮਲਿਆਂ ਦਾ ਰੁਝਾਨ ਦੇਖਿਆ ਗਿਆ ਹੈ । ਪੀੜਤਾਂ ਨੂੰ ਚਿੱਠੀਆਂ, ਫੋਨ ਕਾਲਾਂ, ਟੈਕਸਟ ਸੁਨੇਹਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੁਨੇਹੇ ਮਿਲ ਰਹੇ ਹਨ ।

ਕੈਨੇਡੀਅਨ ਜਾਂਚ ਏਜੰਸੀਆਂ ਇਸ ਸਮੇਂ ਜ਼ਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ । ਪੁਲਸ ਅਨੁਸਾਰ ਜੂਨ 2025 ਤੋਂ ਸਰੀ ਵਿੱਚ ਜ਼ਬਰਨ ਵਸੂਲੀ ਦੀਆਂ ਧਮਕੀਆਂ ਅਤੇ ਸੰਬੰਧਿਤ ਹਿੰਸਾ ਵਿੱਚ ਵਾਧਾ ਹੋਇਆ ਹੈ । ਸਰੀ ਪੁਲਸ ਸੇਵਾਵਾਂ ਨੇ ਇੱਕ ਵਿਸ਼ੇਸ਼ ਰਣਨੀਤੀ ਅਪਣਾਈ ਹੈ ਅਤੇ ਕਈ ਕਦਮ ਚੁੱਕੇ ਹਨ । ਪੁਲਸ ਨੇ ਹੁਣ ਇੱਕ ਹੈਲਪਲਾਈਨ, ਸਰੀ ਐਕਸਟੋਰਸ਼ਨ ਟਿਪ ਲਾਈਨ (236-485-5149) ਸ਼ੁਰੂ ਕੀਤੀ ਹੈ, ਜਿਸਦੀ ਨਿਗਰਾਨੀ ਹਫ਼ਤੇ ਦੇ ਸੱਤ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਂਦੀ ਹੈ ।

ਵਧਦੇ ਜਾ ਰਹੇ ਜੁਰਮ ਨੂੰ ਰੋਕਣ ਲਈ ਸਰੀ ਪੁਲਸ ਨੇ ਚੁੱਕਿਆ ਵੱਡਾ ਕਦਮ

ਸਰੀ ਸ਼ਹਿਰ ਨੇ ਵਧਦੇ ਜ਼ੁਰਮ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਦਿਆਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਲਈ $250,000 (ਲਗਭਗ 2 ਕਰੋੜ ਤੋਂ ਵੱਧ) ਦਾ ਇਨਾਮ ਫੰਡ ਬਣਾਇਆ ਗਿਆ ਹੈ । ਇਹ ਫੰਡ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਵਾਲੀ ਜਾਣਕਾਰੀ ਲਈ $100,000 ਤੱਕ ਦੀ ਪੇਸ਼ਕਸ਼ ਕਰਦਾ ਹੈ । ਇਹ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੇ ਪੁਲਸ ਇਨਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । ਸਰੀ ਪੁਲਸ (Surrey Police) ਸਰਵਿਸਿਜ਼ ਨੇ ਜਬਰਦਸਤੀ ਦੀ ਜਾਂਚ ਲਈ ਬਣਾਈ ਗਈ ਇੱਕ ਟਾਸਕ ਫੋਰਸ ਵਿੱਚ 15 ਅਧਿਕਾਰੀ ਅਤੇ ਸਿਵਲੀਅਨ ਕਰਮਚਾਰੀ ਤਾਇਨਾਤ ਕੀਤੇ ਹਨ । ਟਾਸਕ ਫੋਰਸ ਵਿੱਚ ਹੋਰ ਏਜੰਸੀਆਂ ਦੇ ਅਧਿਕਾਰੀ ਵੀ ਸ਼ਾਮਲ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਜਾਂਚ ਵਿੱਚ ਸ਼ਾਮਲ ਹੈ ।

Read More : ਸਰੀ ਗੋਲੀਕਾਂਡ ਮਾਮਲੇ ਵਿਚ ਪੁਲਸ ਨੇ ਕੀਤੀਆਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ

ਫਰੀਦਕੋਟ ਵਿਚ ਦੋਸਤਾਂ ਨੇ ਹੀ ਕੀਤਾ ਦੋਸਤ ਦਾ ਕਤਲ

0
Murder

ਫ਼ਰੀਦਕੋਟ, 12 ਫਰਵਰੀ 2026 : ਪੰਜਾਬ ਦੇ ਸ਼ਹਿਰ ਫਰੀਦਕੋਟ (Faridkot) ਵਿਖੇ ਇਕ ਮੈਰਿਜ ਪੈਲੇਸ ਦੇ ਬਾਹਰ ਦੋਸਤਾਂ ਵਲੋਂ ਹੀ ਆਪਣੇ ਦੋਸਤ ਦਾ ਕਤਲ (Murder) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਨੌਜਵਾਨ ਜਿਸਨੂੰ ਦੋਸਤਾਂ ਨੇ ਹੀ ਕਰ ਦਿੱਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਨੂੰ ਜੋ ਮੈਰਿਜ਼ ਪੈਲੇਸ ਦੇ ਬਾਹਰ ਦੋਸਤਾਂ ਵਲੋਂ ਆਪਣੇ ਹੀ ਦੋਸਤ ਦਾ ਕਤਲ ਕੀਤੇ ਜਾਣ ਬਾਰੇ ਘਟਨਾਕ੍ਰਮ ਸਾਹਮਣੇ ਆਇਆ ਹੈ ਵਿਚ ਕਤਲ ਕੀਤੇ ਗਏ ਨੌਜਵਾਨ ਦਾ ਨਾਮ ਦਿਲਪ੍ਰੀਤ ਸਿੰਘ (Dilpreet Singh) ਹੈ ਉਹ 28 ਸਾਲਾਂ ਦਾ ਹੈ ਤੇ ਉਹ ਨਿਊ ਕੈਂ ਰੋਡ ਦਾ ਵਸਨੀਕ ਸੀ ।

ਕੀ ਕਾਰਨ ਰਿਹਾ ਨੌਜਵਾਨ ਦਾ ਕਤਲ ਕੀਤੇ ਜਾਣ ਦਾ

ਫ਼ਰੀਦਕੋਟ ਵਿੱਚ ਜੋ ਦੋ ਦੋਸਤਾਂ ਨੇ ਆਪਣੇ ਇੱਕ ਦੋਸਤ ਦਾ ਤੇਜ਼ਧਾਰ ਹਥਿਆਰ (Edged weapon) ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਵਾਲੀ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਅੱਧੀ ਰਾਤ ਨੂੰ ਚਾਂਦ ਮੈਰਿਜ ਪੈਲੇਸ ਦੇ ਬਾਹਰ ਵਾਪਰੀ, ਜਿੱਥੇ ਉਹ ਸਾਰੇ ਇੱਕ ਵਿਆਹ ਵਿੱਚ ਸ਼ਾਮਲ ਹੋਏ ਸਨ । ਜਿਥੇ ਜਾਗੋ ਦੌਰਾਨ ਦੋਵਾਂ ਧਿਰਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਉਪਰੋਕਤ ਕਤਲ ਮਾਮਲੇ ਵਿਚ ਮ੍ਰਿਤਕ ਨੌਜਵਾਨ (deceased young man) ਦੇ ਪਿਤਾ ਗੁਰਪਿਆਰ ਸਿੰਘ ਦੇ ਬਿਆਨ `ਤੇ ਸਿਟੀ ਥਾਣਾ ਪੁਲਿਸ ਨੇ ਮ੍ਰਿਤਕ ਦੇ ਦੋ ਦੋਸਤਾਂ ਖੁਸ਼ਪ੍ਰੀਤ ਸਿੰਘਵਾਸੀ ਭਾਨ ਸਿੰਘ ਕਲੋਨੀ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਪਿੱਪਲੀ ਵਿਰੁੱਧ ਮਾਮਲਾ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦਿਲਪ੍ਰੀਤ ਸਿੰਘ ਕੁਆਰਾ ਸੀ ਅਤੇ ਏ. ਸੀ. ਰਿਪੇਅਰਮੈਨ ਵਜੋਂ ਕੰਮ ਕਰਦਾ ਸੀ । ਉਹ ਪਿਛਲੇ 5-6 ਸਾਲਾਂ ਤੋਂ ਮੁਲਜ਼ਮ ਖੁਸ਼ਪ੍ਰੀਤ ਸਿੰਘ ਨਾਲ ਕਰੀਬੀ ਦੋਸਤ ਸੀ । ਖੁਸ਼ਪ੍ਰੀਤ ਸਿੰਘ ਵਰਕ ਪਰਮਿਟ `ਤੇ ਕੈਨੇਡਾ ਵਿੱਚ ਸੀ ਅਤੇ ਹਾਲ ਹੀ ਵਿੱਚ ਭਾਰਤ ਆਇਆ ਸੀ ।

Read More : ਨੌਜਵਾਨ ਨੂੰ ਉਤਾਰਿਆ ਕੁੱਟ-ਕੁੱਟ ਕੇ ਮੌਤ ਦੇ ਘਾਟ