ਐਨ. ਡੀ. ਪੀ. ਐਸ. ਐਕਟ ਕੇਸ ਵਿਚ ਅਦਾਲਤ ਨੇ ਕੀਤੀ ਜਮਾਨਤ ਰੱਦ

0
37
Court

ਚੰਡੀਗੜ੍ਹ, 12 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਵਿਸ਼ੇਸ਼ ਅਦਾਲਤ ਨੇ ਐਨ. ਡੀ. ਪੀ. ਐਸ. ਐਕਟ (N. D. P. S. Act) ਮਾਮਲੇ ਵਿਚ ਇਕ ਨਾਈਜੀਰੀਅਨ ਦੀ ਜਮਾਨਤ ਰੱਦ (Bail cancelled) ਕਰ ਦਿੱਤੀ ਹੈ ।

ਕੌਣ ਹੈ ਇਹ ਨਾਈਜੀਰੀਅਨ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ (Special Court) ਨੇ ਅੱਜ 272 ਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿੱਚ ਨਾਈਜੀਰੀਅਨ ਨਾਗਰਿਕ (Nigerian citizen) ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਦਾ ਨਾਮ ਚੁਕਸ ਹੈ । ਅਦਾਲਤ ਨੇ ਕਿਹਾ ਕਿ ਦੋਸ਼ੀ ਪਹਿਲਾਂ ਜ਼ਮਾਨਤ ਮਿਲਣ ਤੋਂ ਬਾਅਦ ਮੁਕੱਦਮੇ ਦੌਰਾਨ ਫਰਾਰ ਹੋ ਗਿਆ ਸੀ ਅਤੇ ਨਿਆਂਇਕ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਸੀ । ਉਸਨੂੰ ਹੋਰ ਰਾਹਤ ਨਹੀਂ ਦਿੱਤੀ ਜਾ ਸਕਦੀ । ਅਦਾਲਤ ਨੇ ਨੋਟ ਕੀਤਾ ਕਿ ਮਾਮਲਾ ਹੁਣ ਆਪਣੇ ਆਖਰੀ ਪੜਾਅ ‘ਤੇ ਹੈ ਤੇ ਜਿ਼ਆਦਾਤਰ ਗਵਾਹ ਪਹਿਲਾਂ ਹੀ ਗਵਾਹੀ ਦੇ ਚੁੱਕੇ ਹਨ ਅਤੇ ਸਿਰਫ਼ ਇੱਕ ਮੁੱਖ ਗਵਾਹ ਗਵਾਹੀ ਦੇਣਾ ਬਾਕੀ ਹੈ । ਇਸ ਸਮੇਂ ਦੋਸ਼ੀ ਨੂੰ ਜ਼ਮਾਨਤ ਦੇਣ ਨਾਲ ਮੁਕੱਦਮੇ ‘ਤੇ ਅਸਰ ਪੈ ਸਕਦਾ ਹੈ ।

ਕੀ ਹੈ ਪੂਰਾ ਮਾਮਲਾ

ਉਕਤ ਨਾਈਜੀਰੀਅਨ ਵਿਅਕਤੀ ਤੋਂ 27 ਅਕਤੂਬਰ-2021 ਨੂੰ ਇੰਡਸਟਰੀਅਲ ਏਰੀਆ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਨ. ਡੀ. ਪੀ. ਐਸ. ਐਕਟ ਐਫ. ਆਈ. ਆਰ. ਨਾਲ ਸਬੰਧਤ ਹੈ । ਪੁਲਸ ਅਨੁਸਾਰ ਦੋਸ਼ੀ ਚੁਕਸ ਨੂੰ ਟ੍ਰਿਬਿਊਨ ਚੌਕ ਤੋਂ ਇੰਡਸਟਰੀਅਲ ਏਰੀਆ ਫੇਜ਼-1 ਵੱਲ ਜਾਣ ਵਾਲੀ ਸਲਿੱਪ ਰੋਡ ਦੇ ਨੇੜੇ ਸ਼ੱਕੀ ਹਾਲਾਤਾਂ ਵਿੱਚ ਫੜਿਆ ਗਿਆ ਸੀ ਤੇ ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 272 ਗ੍ਰਾਮ ਹੈਰੋਇਨ ਜੋ ਕਿ ਵਪਾਰਕ ਮਾਤਰਾ ਸ਼੍ਰੇਣੀ ਵਿੱਚ ਆਉਂਦੀ ਹੈ ਬਰਾਮਦ ਕੀਤੀ ਗਈ ਸੀ ।

LEAVE A REPLY

Please enter your comment!
Please enter your name here