ਲੁਧਿਆਣਾ, 12 ਜੂਨ 2026 : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ (Local Government Minister) ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ ਕਲੀਨ ਪੰਜਾਬ (Mission Clean Punjab) ਤਹਿਤ ਲੁਧਿਆਣਾ ਵਿਖੇ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ।
ਲੁਧਿਆਣਾ ਨੂੰ ਸਾਫ ਸੁਥਰਾ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਬੈਂਸ
ਮਿਲੀ ਜਾਣਕਾਰੀ ਅਨੁਸਾਰ ਮਿਸ਼ਨ ਕਲੀਨ ਪੰਜਾਬ ਦਾ ਜਾਇਜ਼ਾ ਲੈਣ ਲਈ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਲੁਧਿਆਣਾ ਪਹੁੰਚ ਕੇ ਅਲੱਗ ਅਲੱਗ ਇਲਾਕੇ ਵਿੱਚ ਸਫਾਈ ਵਿਵਸਥਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲੁਧਿਆਣਾ ਨੂੰ ਪੂਰੇ ਤਰੀਕੇ ਨਾਲ ਸਾਫ ਸੁਥਰਾ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ।
ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਸਮੁੱਚੇ ਅਫ਼ਸਰ ਉਤਰਨਗੇ ਜ਼ਮੀਨ ‘ਤੇ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਮਿਸ਼ਨ ਕਲੀਨ ਪੰਜਾਬ ਤਹਿਤ ਰੋਜ਼ਾਨਾ ਸਵੇਰੇ ਸੱਤ ਤੋਂ 8 ਵਜੇ ਤੱਕ ਸਾਰੇ ਅਫਸਰ ਜ਼ਮੀਨ ’ਤੇ ਉਤਰਨਗੇ । ਉਨ੍ਹਾਂ ਅੱਜ ਲੁਧਿਆਣਾ ਦੇ ਹਰ ਇੱਕ ਇਲਾਕੇ ਦਾ ਦੌਰਾ ਕਰਦਿਆਂ ਥਾਂ-ਥਾਂ ’ਤੇ ਜਿੱਥੇ ਵੀ ਸਫਾਈ ਕਰਮਚਾਰੀ ਖੜ੍ਹੇ ਸੀ ਨਾਲ ਗੱਲਬਾਤ ਵੀ ਕੀਤੀ ਹੈ ਤੇ ਜਿੱਥੇ-ਜਿੱਥੇ ਵੀ ਜੋ ਕਮੀਆਂ ਲੱਗੀਆਂ ਸਨ ਨੂੰ ਦੂਰ ਕੀਤਾ ਜਾ ਰਿਹਾ ਹੈ । ਲੋਕਲ ਬਾਡੀ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੌਨਸੂਨ ਦੇ ਮੱਦੇਨਜ਼ਰ ਜਦੋਂ ਸੀਵਰੇਜ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਨੂੰ ਲੈ ਕੇ ਵੀ ਜੋ ਪੂਰੇ ਲੁਧਿਆਣੇ ਦੀ ਜਿੱਥੇ ਜਿੱਥੇ ਵੀ ਸਮੱਸਿਆ ਆ ਰਹੀ ਹੈ ਉਸ ਨੂੰ ਹੱਲ ਕੀਤਾ ਜਾਵੇਗਾ ।
ਪੂਰੇ ਸ਼ਹਿਰ ਨੂੰ ਕੀਤਾ ਜਾਵੇਗਾ ਜੀਰੋ ਮੈਨਹੋਲ
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੂਰੇ ਸ਼ਹਿਰ ਨੂੰ ਅਸੀਂ ਜ਼ੀਰੋ ਮੈਨ ਹੋਲ ਕਰਨਾ ਹੈ । ਹਰ ਕੌਂਸਲਰ ਹਰ ਜੇਈ ਸਰਟੀਫਿਕੇਟ ਕਰੇਗਾ ਅਤੇ ਸਾਨੂੰ ਸਾਈਨ ਕਰਕੇ ਦੇਵੇਗਾ ਅਤੇ ਮੇਰੀ ਮੇਰੇ ਏਰੀਏ ਵਿੱਚ ਕਿਤੇ ਵੀ ਗਟਰ ਦਾ ਢੱਕਣ ਨਹੀਂ ਖੁੱਲਾ ਹੈ ਅਗਰ ਇਸ ਤੋਂ ਬਾਅਦ ਵੀ ਕਿਤੇ ਵੀ ਪਾਇਆ ਗਿਆ ਤਾਂ ਉਸ ਜੇਈ ਨੂੰ ਸਸਪੈਂਡ ਕੀਤਾ ਜਾਏਗਾ ।









