Home Blog Page 239

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੋਈ ਸਿਟ ਗਠਿਤ

0
Sri Guru Granth Sahib

ਚੰਡੀਗੜ੍ਹ, 22 ਦਸੰਬਰ 2025 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ 328 ਪਾਵਨ ਸਰੂਪਾਂ (Holy forms) ਦੇ ਮਾਮਲੇ ਵਿਚ ਅਹਿਮ ਕਦਮ ਚੁੱਕਦਿਆਂ ਇਸ ਮਾਮਲੇ ਦੀ ਜਾਂਚ ਲਈ 6 ਮੈਂਬਰਾਂ ਤੇ ਆਧਾਰਤ ਸਿਟ ਦਾ ਗਠਨ (Formation of the SIT) ਕਰ ਦਿੱਤਾ ਹੈ, ਜਿਸ ਦੀ ਅਗਵਾਈ ਏ. ਆਈ. ਜੀ. ਵਿਜੀਲੈਂਸ ਮੁਹਾਲੀ ਜਗਤਪ੍ਰੀਤ ਸਿੰਘ ਅਤੇ ਨਿਗਰਾਨੀ ਅੰਮ੍ਰਿਤਸਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਰਨਗੇ ।

Read More : 328 ਸਰੂਪਾਂ ਦੇ ਮਾਮਲੇ `ਚ 16 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

ਦਿਲ ਦਾ ਦੌਰਾ ਪੈਣ ਨਾਲ ਹੋਈ ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ

0
Punjabi youth dies

ਖਨੌਰੀ, 22 ਦਸੰਬਰ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਪਿੰਡ ਮੌਲਵੀਵਾਲਾ (Village Maulviwala) ਦੇ ਵਸਨੀਕ ਪੰਜਾਬੀ ਨੌਜਵਾਨ (Punjabi youth) ਦੀ ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈੈਣ ਨਾਲ ਮੌਤ ਹੋ ਗਈ ਹੈ ।

ਕਦੋਂ ਗਿਆ ਸੀ ਨੌਜਵਾਨ ਕੈਨੇਡਾ

ਕਰੀਬ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਏ ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ ਵਸਨੀਕ ਨੌਜਵਾਨ ਕਰਨਵੀਰ ਸਿੰਘ ਸੰਧੂ (Young Karanvir Singh Sandhu)  ਜੋ ਕਿ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਸੀ ਰੋਜੀ ਰੋਟੀ ਲਈ ਟਰਾਲਾ ਚਲਾਉਂਦਾ ਸੀ ਜਿੱਥੇ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ ।

ਹਾਦਸੇ ਮਗਰੋਂ ਕਰਨਵੀਰ ਸਿੰਘ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ, ਜਿਸ ਦੇ ਚਲਦਿਆਂ 20 ਦਸੰਬਰ ਨੂੰ ਜਦੋਂ ਉਹ ਘਰ ਵਿਚ ਸੁੱਤਾ ਹੋਇਆ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ । ਪ੍ਰਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਦੀ ਦੇਹ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ।

Read More : ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ `ਬਹੁੱਤ ਵੱਡੀ ਗਲਤੀ` : ਭਾਗਵਤ

0
Mohan Bhagwat

ਕੋਲਕਾਤਾ, 22 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya swam sewak sangh) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਭਾਜਪਾ ਦੀ ਐਨਕ ਨਾਲ ਸੰਘ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ।

ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ : ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ । ਇਸ ਨੂੰ ਸਮਝਣ ਲਈ ਖੁਦ ਸੰਘ ਨੂੰ ਵੇਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਦੇ ਹਨ । ਇਹ ਇਕ ਵੱਡੀ ਗਲਤੀ ਹੋਵੇਗੀ । ਸੰਘ ਨੂੰ ਵੇਖ ਕੇ ਕੋਈ ਨਹੀਂ ਸਮਝ ਸਕਦਾ । ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ । ਭਾਗਵਤ ਦਾ ਇਹ ਬਿਆਨ ਜਰਮਨੀ `ਚ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਬਾਰੇ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ ਸੰਘ ਮੁਖੀ ਖੁੱਲ੍ਹ ਕੇ ਕਹਿ ਰਹੇ ਹਨ ਕਿ ਸੱਚਾਈ ਨਹੀਂ ਤਾਕਤ ਅਹਿਮ ਹੈ ।

ਸੰਘ ਦਾ ਕੋਈ ਦੁਸ਼ਮਣ ਨਹੀਂ ਪਰ ਕੁਝ ਲੋਕ ਹਨ ਜਿਨ੍ਹਾਂ ਦੇ ਸੌੜੇਪਣ ਦੀਆਂ ਦੁਕਾਨਾਂ ਸੰਗਠਨ ਦੇ ਵਾਧੇ ਨਾਲ ਬੰਦ ਹੋ ਜਾਣਗੀਆਂ

ਸਾਇੰਸ ਸਿਟੀ ਆਡੀਟੋਰੀਅਮ ਵਿਖੇ ਆਰ. ਐੱਸ. ਐੱਸ. (R. S. S.) ਦੇ ਸ਼ਤਾਬਦੀ ਸਮਾਰੋਹਾਂ ਨੂੰ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ `ਚ ਬੋਲਦਿਆਂ ਮੋਹਨ ਭਾਗਵਤ (Mohan Bhagwat)  ਨੇ ਕਿਹਾ ਕਿ ‘ਗੁੰਮਰਾਹਕੁੰਨ ਮੁਹਿੰਮਾਂ` (‘Misleading campaigns’) ਕਾਰਨ ਸਮਾਜ ਦੇ ਇਕ ਵਰਗ `ਚ ਸੰਗਠਨ ਬਾਰੇ ਕੁਝ ਗਲਤ ਧਾਰਨਾਵਾਂ ਹਨ । ਸੰਘ ਦਾ ਕੋਈ ਦੁਸ਼ਮਣ ਨਹੀਂ ਪਰ ਕੁਝ ਲੋਕ ਹਨ ਜਿਨ੍ਹਾਂ ਦੇ ਸੌੜੇਪਣ ਦੀਆਂ ਦੁਕਾਨਾਂ ਸੰਗਠਨ ਦੇ ਵਾਧੇ ਨਾਲ ਬੰਦ ਹੋ ਜਾਣਗੀਆਂ ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੰਘ ਬਾਰੇ ਕੋਈ ਵੀ ਰਾਏ ਬਣਾਉਣ ਦਾ ਅਧਿਕਾਰ ਹੈ ਪਰ ਉਹ ਰਾਏ ਸੱਚਾਈ `ਤੇ ਆਧਾਰਤ ਹੋਣੀ ਚਾਹੀਦੀ ਹੈ ਨਾ ਕਿ ਚਰਚਾ ਤੇ ਵੱਖ-ਵੱਖ ਸੋਮਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਭਾਗਵਤ ਨੇ ਕਿਹਾ ਕਿ ਲੋਕਾਂ ਤੱਕ ਅਸਲੀਅਤ ਪਹੁੰਚਾਉਣ ਲਈ ਦੇਸ਼ ਦੇ 4 ਸ਼ਹਿਰਾਂ `ਚ ਭਾਸ਼ਣ ਤੇ ਵਿਚਾਰ-ਵਟਾਂਦਰੇ ਦੇ ਸੈਸ਼ਨ ਆਯੋਜਿਤ ਕੀਤੇ ਗਏ ਹਨ । ਆਰ. ਐੱਸ. ਐੱਸ. ਦਾ ਕੋਈ ਸਿਆਸੀ ਏਜੰਡਾ (Political agenda) ਨਹੀਂ ਹੈ । ਇਹ ਹਿੰਦੂ ਸਮਾਜ ਦੀ ਭਲਾਈ ਤੇ ਸੁਰੱਖਿਆ ਲਈ ਕੰਮ ਕਰਦਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਇਕ ਵਾਰ ਫਿਰ `ਵਿਸ਼ਵਗੁਰੂ ਬਣ ਜਾਵੇਗਾ ।

Read More : ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ

ਪਤੀ ਨੇ ਕੀਤਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ

0
killed

ਲੁਧਿਆਣਾ, 22 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਹੈਬੋਵਾਲ (Haibowal of Ludhiana) ਦੇ ਨਿਊ ਸੰਤ ਨਗਰ ਇਲਾਕੇ ਵਿੱਚ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ (Wife murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਘਰੇਲੂ ਝਗੜੇ ਨੇ ਧਾਰ ਲਿਆ ਖੂਨੀ ਰੂਪ

ਮ੍ਰਿਤਕ ਮਹਿਲਾ (Dead woman) ਦੀ 34 ਸਾਲਾ ਧੀ ਰਿੰਕੀ ਨੇ ਦੱਸਿਆ ਕਿ ਉਸਦੇ ਮਾਪਿਆਂ ਵਿਚਕਾਰ ਵਿਆਹ ਤੋਂ ਹੀ ਅਣਬਣ ਰਹਿੰਦੀ ਸੀ ਤੇ ਦੋਹਾਂ ਵਿਚਾਲੇ ਚੱਲ ਰਹੇ ਝਗੜੇ ਨੇ ਇਕ ਦਮ ਇੰਨਾਂ ਖੂਨੀ ਰੂਪ ਧਾਰ ਲਿਆ ਕਿ ਉਸਦੇ ਪਿਤਾ ਨੇ ਮੇਰੀ ਮਾਤਾ ਨੂੰ ਕੁਹਾੜੀ ਨਾਲ ਕਤਲ (Murder with an axe) ਕਰ ਦਿੱਤਾ । ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਰਿੰਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੀ ਦੱਸਿਆ

ਪੁਲਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਗੁੱਡੀ (Dead doll) ਦੀ 34 ਸਾਲਾ ਧੀ ਰਿੰਕੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਤਿੰਨ ਵਾਰ ਵਿਆਹ ਕਰਵਾਇਆ ਸੀ ਤੇ ਲਗਭਗ ਚਾਰ ਸਾਲ ਪਹਿਲਾਂ ਉਸ ਨੇ ਮਨੋਜ ਕੁਮਾਰ ਨਾਮ ਦੇ ਇੱਕ ਵਿਅਕਤੀ ਨਾਲ ਕੋਰਟ ਮੈਰਿਜ ਕਰਵਾਈ ਸੀ । ਦੋਵਾਂ ਵਿੱਚ ਵਿਆਹ ਤੋਂ ਹੀ ਅਣਬਣ ਸੀ ।

ਰਿੰਕੀ ਮੁਤਾਬਕ ਮਨੋਜ ਅਤੇ ਗੁੱਡੀ ਅਕਸਰ ਇਸ ਗੱਲ `ਤੇ ਝਗੜਾ ਕਰਦੇ ਸਨ ਕਿ ਉਨ੍ਹਾਂ ਦੇ ਆਪਣੇ ਕੋਈ ਬੱਚੇ ਨਹੀਂ ਹਨ । ਉਹ ਗੁੱਡੀ ਦੇ ਚਰਿੱਤਰ `ਤੇ ਵੀ ਸ਼ੱਕ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। ਉਸਨੇ ਦੱਸਿਆ ਕਿ 20 ਦਸੰਬਰ ਦੀ ਸਵੇਰ ਨੂੰ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਮਨੋਜ ਨੇ ਘਰ ਵਿੱਚ ਰੱਖੀ ਇੱਕ ਤੇਜ਼ਧਾਰ ਕੁਹਾੜੀ ਨਾਲ ਉਸ ਦੀ ਮਾਂ `ਤੇ ਹਮਲਾ ਕਰ ਦਿੱਤਾ । ਹਮਲੇ ਦੌਰਾਨ ਗੁੱਡੀ ਦੇ ਪੇਟ ਵਿੱਚ ਡੂੰਘੇ ਜ਼ਖ਼ਮ ਹੋਏ ਜਿਸ ਨਾਲ ਉਸ ਦੀਆਂ ਅੰਤੜੀਆਂ ਵੀ ਖੁੱਲ੍ਹ ਗਈਆਂ ।

ਸੂਚਨਾ ਮਿਲਣ ਤੇ ਰਿੰਕੀ ਹਸਪਤਾਲ ਪਹੁੰਚੀ ਤਾਂ ਉਸਦੀ ਮਾਂ ਦੀ ਹੋ ਚੁੱਕੀ ਸੀ ਮੌਤ

ਗੁੱਡੀ ਦੀ ਧੀ ਰਿੰਕੀ (Daughter Rinki) ਨੂੰ ਜਦੋਂ ਸੂਚਨਾ ਮਿਲੀ ਕਿ ਉਸ ਦੇ ਮਾਤਾ-ਪਿਤਾ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਹਾਲਤ ਵਿਚ ਭਰਤੀ ਹਨ ਤੇ ਜਦੋਂ ਉਹ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ । ਹਮਲੇ ਦੌਰਾਨ ਮਨੋਜ ਵੀ ਜ਼ਖ਼ਮੀ ਹੋ ਗਿਆ ਸੀ । ਮ੍ਰਿਤਕ ਦੀ ਧੀ ਰਿੰਕੀ ਦੇ ਬਿਆਨ ਦੇ ਆਧਾਰ `ਤੇ, ਹੈਬੋਵਾਲ ਥਾਣੇ ਦੀ ਪੁਲਿਸ ਨੇ ਦੋਸ਼ੀ ਮਨੋਜ ਕੁਮਾਰ ਵਿਰੁੱਧ ਧਾਰਾ 103 ਬੀ. ਐਨ. ਐਸ. (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਹੈ ।

ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਅਤੇ ਸ਼ੱਕ ਨਾਲ ਸਬੰਧਤ ਹੈ। ਦੋਸ਼ੀ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ । ਮੈਡੀਕਲ ਰਿਪੋਰਟਾਂ ਅਤੇ ਬਿਆਨਾਂ ਦੇ ਆਧਾਰ `ਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੇ ਠੀਕ ਹੁੰਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ

ਦੱਖਣੀ ਅਫਰੀਕਾ ਦੇ ਇਕ ਪੱਬ `ਚ ਫਾਇਰਿੰਗ ; 9 ਦੀ ਮੌਤ, 10 ਜ਼ਖਮੀ

0
South Africa Shooting

ਜੋਹਾਨਸਬਰਗ, 22 ਦਸੰਬਰ 2025 : ਦੱਖਣੀ ਅਫਰੀਕਾ (South Africa) `ਚ ਸ਼ਨੀਵਾਰ ਦੇਰ ਰਾਤ ਕੁਝ ਬੰਦੂਕਧਾਰੀਆਂ (Gunmen) ਨੇ ਇਕ ਪੱਬ `ਚ ਫਾਇਰਿੰਗ (Firing in a pub) ਕੀਤੀ ਜਿਸ ਕਾਰਨ 9 ਵਿਅਕਤੀ ਮਾਰੇ ਗਏ ਤੇ 10 ਹੋਰ ਜ਼ਖਮੀ ਹੋ ਗਏ ।

ਘਟਨਾ ਜੋਹਾਨਸਬਰਗ ਤੋਂ 46 ਕਿਲੋਮੀਟਰ ਦੂਰ ਪੱਛਮ `ਚ ਸਥਿਤ ਬੇਕਰਸਡੇਲ ਸ਼ਹਿਰ `ਚ ਵਾਪਰੀ

ਇਹ ਘਟਨਾ ਜੋਹਾਨਸਬਰਗ ਤੋਂ 46 ਕਿਲੋਮੀਟਰ ਦੂਰ ਪੱਛਮ `ਚ ਸਥਿਤ ਬੇਕਰਸਡੇਲ ਸ਼ਹਿਰ (Bakersdale City) `ਚ ਵਾਪਰੀ । ਦੱਖਣੀ ਅਫਰੀਕਾ `ਚ ਤਿੰਨ ਹਫ਼ਤਿਆਂ ਦੌਰਾਨ ਫਾਇਰਿੰਗ ਦੀ ਇਹ ਤੀਜੀ ਘਟਨਾ ਹੈ । ਪੁਲਸ ਅਨੁਸਾਰ ਇਕ ਚਿੱਟੇ ਰੰਗ ਦੀ ਮਿੰਨੀ ਬੱਸ ਤੇ ਸਿਲਵਰ ਰੰਗ ਦੀ ਕਾਰ `ਚ ਸਵਾਰ ਲਗਭਗ 12 ਅਣਪਛਾਤੇ ਸ਼ੱਕੀਆਂ (Unknown suspects) ਨੇ ਬੇਕਰਸਡੇਲ ਦੇ ਟੈਂਬੋ ਖੇਤਰ `ਚ ਕਵਾਨੋਕਸੋਲੋ ਪੱਬ `ਚ ਗਾਹਕਾਂ `ਤੇ ਫਾਇਰਿੰਗ (Firing) ਕਰ ਦਿੱਤੀ ।

ਮੌਕੇ ਤੋਂ ਭੱਜਦੇ ਹੋਏ ਵੀ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਈਆਂ । ਸੂਬਾਈ ਪੁਲਸ ਦੇ ਕਮਿਸ਼ਨਰ ਮੇਜਰ ਜਨਰਲ ਫਰੈਂਡ ਕੇਕਾਨਾ ਨੇ ਕਿਹਾ ਕਿ ਮ੍ਰਿਤਕਾਂ `ਚੋਂ ਇਕ ਆਨਲਾਈਨ ਕਾਰ-ਹੇਲਿੰਗ ਸੇਵਾ ਦਾ ਡਰਾਈਵਰ ਸੀ ਜੋ ਪੱਬ ਦੇ ਬਾਹਰ ਖੜ੍ਹਾ ਸੀ । ਅਪਰਾਧਿਕ ਜਾਂਚ ਵਿਭਾਗ ਨੇ ਘਟਨਾ ਦੇ ਸ਼ੱਕੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read More : ਮੋਹਾਲੀ ਪੁਲਿਸ ਵੱਲੋਂ ਫਾਇਰਿੰਗ ਕਰਕੇ ਫ਼ਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼

ਸਰਕਾਰ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ : ਚੀਮਾ

0
Harpal Cheema

ਚੰਡੀਗੜ੍ਹ, 22 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਸਾਲ 2025 ਨੂੰ ਮਜ਼ਬੂਤ ਵਿੱਤੀ ਪ੍ਰਬੰਧਨ, ਬੁਨਿਆਦੀ ਢਾਂਚਾ ਨਿਵੇਸ਼ ਤੇ ਕ੍ਰਾਂਤੀਕਾਰੀ ਡਿਜੀਟਲ ਸੁਧਾਰਾਂ ਵਾਲਾ ਸਾਲ ਦੱਸਿਆ ਹੈ ।

ਵਿੱਤ ਵਿਭਾਗ ਹੁਣ ਸਿਰਫ਼ ਫੰਡ ਵੰਡਣ ਵਾਲਾ ਵਿਭਾਗ ਨਹੀਂ ਰਿਹਾ ਸਗੋਂ ਬਣ ਗਿਆ ਹੈ ਨਵੀਨਤਾ ਦਾ ਸੰਚਾਲਕ

ਉਨ੍ਹਾਂ ਕਿਹਾ ਕਿ ਵਿੱਤ ਵਿਭਾਗ (Finance Department) ਹੁਣ ਸਿਰਫ਼ ਫੰਡ ਵੰਡਣ ਵਾਲਾ ਵਿਭਾਗ ਨਹੀਂ ਰਿਹਾ, ਸਗੋਂ ਨਵੀਨਤਾ ਦਾ ਸੰਚਾਲਕ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਚਾਹੇ ਹੜ੍ਹਾਂ ਕਾਰਨ ਫ਼ਸਲਾਂ ਦੇ ਖ਼ਰਾਬੇ ਲਈ ਕਿਸਾਨਾਂ ਨੂੰ ਦਿੱਤੇ ਗਏ 968 ਕਰੋੜ ਰੁਪਏ ਦੇਣ ਦਾ ਸਵਾਲ ਹੋਵੇ ਜਾਂ ਫਿਰ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ (ਪੀ. ਐੱਸ. ਸੀ. ਐੱਫ. ਸੀ) ਦੇ ,ਕਰਜ਼ਾ ਮੁਆਫ਼ੀ ਪ੍ਰੋਗਰਾਮ ਅਧੀਨ 4,650 ਲਾਭਪਾਤਰੀਆਂ ਦੀ ਕਰਜ਼ਾ ਮੁਆਫ਼ੀ ਦਾ, ਸਰਕਾਰ ਹਰ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ।

ਸਰਕਾਰ ਨੇ `ਰੰਗਲਾ ਪੰਜਾਬ ਵਿਕਾਸ ਯੋਜਨਾ` ਤਹਿਤ 292 ਕਰੋੜ ਰੁਪਏ ਜਾਰੀ ਕੀਤੇ ਹਨ : ਵਿੱਤ ਮੰਤਰੀ

ਉਨਾਂ ਕਿਹਾ ਕਿ ਸਰਕਾਰ ਨੇ `ਰੰਗਲਾ ਪੰਜਾਬ ਵਿਕਾਸ ਯੋਜਨਾ`(Rangla Punjab Development Scheme) ਤਹਿਤ 292 ਕਰੋੜ ਰੁਪਏ ਜਾਰੀ ਕੀਤੇ ਹਨ । ਇਸ ਸਾਲ 5,338 ਕਰੋੜ ਰੁਪਏ ਦੀ ਲਾਗਤ ਨਾਲ 2,832 ਕਿਲੋਮੀਟਰ ਪਲਾਨ ਸੜਕਾਂ ਅਤੇ 7,767 ਕਿਲੋਮੀਟਰ ਲਿੰਕ ਸੜਕਾਂ ਬਣਾਈਆਂ ਗਈਆਂ । ਇਸ ਦੇ ਨਾਲ ਹੀ ਮੰਡੀ ਬੋਰਡ ਵੱਲੋਂ 4,275 ਕਰੋੜ ਰੁਪਏ ਦੇ ਨਿਵੇਸ਼ ਨਾਲ 12,361 ਕਿਲੋਮੀਟਰ ਨਵੀਆਂ ਪੇਂਡੂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਤੰਦਰੁਸਤ ਸਿਹਤ ਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਭਰ `ਚ ਵਿਸ਼ਵ ਪੱਧਰੀ ਖੇਡ ਮੈਦਾਨਾਂ ਦੀ ਉਸਾਰੀ ਵਾਸਤੇ 500 ਕਰੋੜ ਰੁਪਏ ਰੱਖੇ ਗਏ ਹਨ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ : ਹਰਪਾਲ ਸਿੰਘ ਚੀਮਾ

ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ

0
Naib Saini

ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਦੀ ਸਿੱਖ ਸਮਾਜ ਦੀ ਪੱਗ ਨਾਲ ਵੱਖਰੀ ਪਛਾਣ ਬਣੀ ਹੈ । ਪਿਛਲੇ ਕੁਝ ਸਮੇਂ ਤੋਂ ਉਹ ਕਈ ਪ੍ਰੋਗਰਾਮਾਂ ਵਿਚ ਪੱਗ `ਚ ਨਜ਼ਰ ਆ ਰਹੇ ਹਨ । ਉਹ ਨਾ ਸਿਰਫ਼ ਧਾਰਮਿਕ ਸਗੋਂ ਸਮਾਜਿਕ ਪ੍ਰੋਗਰਾਮਾਂ `ਚ ਵੀ ਅਕਸਰ ਚੰਡੀਗੜ੍ਹ `ਚ ਆਪਣੀ ਰਿਹਾਇਸ਼ ਤੋਂ ਪੰਗ ਬੰਨ੍ਹ ਕੇ ਆਉਂਦੇ ਹਨ । ਹੁਣੇ-ਹੁਣੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਉਹ ਪਹਿਲੇ ਦਿਨ 18 ਦਸੰਬਰ ਨੂੰ ਵਿਧਾਨ ਸਭਾ `ਚ ਪੱਗ `ਚ ਨਜ਼ਰ ਆਏ ਤੇ ਉਦੋਂ ਇਕ ਵਿਧਾਇਕ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਹ ਪੱਗ `ਚ ਖੂਬ ਜਚ ਰਹੇ ਹਨ ।

ਹਰਿਆਣਾ ਦੀ ਸਿਆਸਤ `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ

ਜਿ਼ਕਰਯੋਗ ਹੈ ਕਿ ਹਰਿਆਣਾ ਦੀ ਸਿਆਸਤ (Haryana politics) `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ । ਇਸ ਸਮੇਂ ਕੇਂਦਰ ਸਰਕਾਰ `ਚ ਮੰਤਰੀ ਤੇ ਕਰੀਬ 9 ਸਾਲਾਂ ਤੱਕ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟੜ ਦਾ ਵੀ ਆਪਣਾ ਇਕ ਵਿਸ਼ੇਸ਼ ਪਹਿਰਾਵਾ ਹੈ । ਉਹ ਚੂੜੀਦਾਰ ਪਜਾਮਾ `ਤੇ ਗੂੜ੍ਹੇ ਰੰਗਾਂ ਵਾਲੇ ਕੁੜਤੇ ਪਾਉਂਦੇ ਹਨ । ਸਰਦੀਆਂ `ਚ ਮਫਲਰ ਪਾਉਂਦੇ ਹਨ ਤੇ ਕੁੜਤੇ ਉੱਪਰ ਬਾਸਕਿਟ ਵੀ ਜ਼ਰੂਰ ਪਾਉਂਦੇ ਹਨ ।

ਇਸੇ ਤਰ੍ਹਾਂ ਪਿਛਲੇ ਸਾਲ 17 ਅਕਤੂਬਰ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਨਾਇਬ ਸੈਣੀ ਦਾ ਵੀ ਆਪਣਾ ਇਕ ਖ਼ਾਸ ਪਹਿਰਾਵਾ ਹੈ । ਉਹ ਸਧਾਰਨ ਪਜਾਮਾ ਪਾਉਂਦੇ ਹਨ ਤੇ ਮਨੋਹਰ ਲਾਲ ਦੀ ਤਰ੍ਹਾਂ ਹੀ ਗੂੜ੍ਹੇ ਰੰਗਾਂ ਵਾਲੇ ਕੁੜਤੇ ਤੇ ਉਸ ਉੱਪਰ ਜੈਕੇਟ ਪਾਉਂਦੇ ਹਨ । ਉਹ ਗਰਮੀ-ਸਰਦੀ ਦੇ ਮੌਸਮ `ਚ ਸਪੋਰਟਸ ਸੂਜ਼ ਹੀ ਪਾਉਂਦੇ ਹਨ । ਉਨ੍ਹਾਂ ਦੀ ਵਿਸ਼ੇਸ਼ ਪਹਿਰਾਵਾ ਸ਼ੈਲੀ `ਚ ਸਿੱਖ ਸਮਾਜ ਦੀ ਪੱਗ ਵੀ ਹੈ, ਜਿਸ ਨੂੰ ਉਹ ਅਕਸਰ ਸਨਮਾਨ ਨਾਲ ਬੰਨ੍ਹੀ ਨਜ਼ਰ ਆਉਂਦੇ ਹਨ । ਚੰਗੇ ਕੱਦ-ਕਾਠ ਵਾਲੇ ਮੁੱਖ ਮੰਤਰੀ `ਤੇ ਇਹ ਪੱਗ ਖ਼ਾਸੀ ਫੱਬਦੀ ਹੈ ਤੇ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਦਾੜ੍ਹੀ ਰੱਖਦੇ ਹਨ ।

Read More : ਮੁੱਖ ਮੰਤਰੀ ਸੈਣੀ ਕਰਨਗੇ ਪੰਜਾਬ ਵਿਚ ਭਾਜਪਾਈ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ

ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

0
Ranya Rao

ਬੈਂਗਲੁਰੂ, 21 ਦਸੰਬਰ 2025 : ਕਰਨਾਟਕ ਹਾਈ ਕੋਰਟ (Karnataka High Court) ਨੇ ਇਸ ਸਾਲ ਦੇ ਸ਼ੁਰੂ `ਚ ਸੋਨੇ ਦੀ ਸਮੱਗਲਿੰਗ (Gold smuggling) ਦੇ ਇਕ ਮਾਮਲੇ `ਚ `ਕੋਫੇਪੋਸਾ` ਅਧੀਨ ਕੰਨੜ ਅਦਾਕਾਰਾ ਰਾਣਿਆ ਰਾਓ (Actress Rania Rao) ਦੀ ਅਹਿਤਿਆਤੀ ਹਿਰਾਸਤ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ।

3 ਮਾਰਚ ਨੂੰ ਕੀਤਾ ਗਿਆ ਸੀ ਸੋਨੇ ਸਮੇਤ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਜਸਟਿਸ ਅਨੁ ਸਿ਼ਵਰਾਮਨ (Justice Anu Sivaraman) ਤੇ ਵਿਜੇ ਕੁਮਾਰ ਏ. ਪਾਟਿਲ ਦੀ ਡਿਵੀਜ਼ਨ ਬੈਂਚ ਨੇ ਰਾਓ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਪਟੀਸ਼ਨ ਨੂੰ ਰੱਦ ਕਰ ਦਿੱਤਾ। ਰਾਣਿਆ ਰਾਓ ਨੂੰ ਇਸ ਸਾਲ 3 ਮਾਰਚ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਉਸ ਤੋਂ 14.2 ਕਿਲੋਗ੍ਰਾਮ ਸੋਨਾ, ਜਿਸ ਦੀ ਕੀਮਤ 12.56 ਕਰੋੜ ਰੁਪਏ ਹੈ, ਬਰਾਮਦ ਕੀਤਾ ਗਿਆ ਸੀ ।

Read More : ਕਰਨਾਟਕ ਹਾਈਕੋਰਟ ਨੇ Rahul Gandhi ਨੂੰ ਦਿੱਤੀ ਰਾਹਤ

ਅਮਰੀਕਾ ਨੇ ਸੀਰੀਆ `ਚ 70 ਤੋਂ ਵੱਧ ਟਿਕਾਣਿਆਂ `ਤੇ ਕੀਤੇ ਹਮਲੇ

0
US strikes

ਦਮਿਸ਼ਕ, 21 ਦਸੰਬਰ 2025 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਲੋਂ ਸੀਰੀਆ `ਚ ਹਵਾਈ ਹਮਲੇ (Airstrikes in Syria) ਕੀਤੇ ਜਾਣ ਕਾਰਨ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜੇ 70 ਟਿਕਾਣੇ ਤਬਾਹ ਹੋ ਗਏ।

ਇਹ ਕਾਰਵਾਈ ਕੁੱਝ ਦਿਨ ਪਹਿਲਾਂ ਹੋਏ ਹਮਲੇ ਦੇ ਜਵਾਬ ਵਿਚ ਸੀ : ਅਮਰੀਕੀ ਅਧਿਕਾਰੀ

ਅਮਰੀਕੀ ਅਧਿਕਾਰੀਆਂ (American officers) ਨੇ ਦੱਸਿਆ ਕਿ ਇਹ ਕਾਰਵਾਈ ਕੁਝ ਦਿਨ ਪਹਿਲਾਂ ਹੋਏ ਹਮਲੇ ਦੇ ਜਵਾਬ `ਚ ਸੀ ਜਿਸ ਦੌਰਾਨ ਸੀਰੀਆ `ਚ ਤਾਇਨਾਤ 2 ਅਮਰੀਕੀ ਜਵਾਨਾਂ ਤੇ ਇਕ ਅਨੁਵਾਦਕ ਦੀ ਮੌਤ ਹੋ ਗਈ ਸੀ । ਇਸ ਫੌਜੀ ਕਾਰਵਾਈ ਨੂੰ `ਆਪ੍ਰੇਸ਼ਨ ਹਾਕਆਈ` ਦਾ ਨਾਂ ਦਿੱਤਾ ਗਿਆ । ਇਹ ਨਾਂ ਇਸ ਲਈ ਰੱਖਿਆ ਗਿਆ ਕਿਉਂਕਿ ਮਾਰੇ ਗਏ ਫੌਜੀ ਅਮਰੀਕੀ ਰਾਜ ਆਇਓਵਾ ਦੇ ਸਨ, ਜਿਸ ਨੂੰ `ਹਾਕਆਈ ਸਟੇਟ` ਵਜੋਂ ਜਾਣਿਆ ਜਾਂਦਾ ਹੈ । ਅਧਿਕਾਰੀਆਂ ਅਨੁਸਾਰ ਨਿਸ਼ਾਨਿਆਂ `ਚ ਅੱਤਵਾਦੀ ਟਿਕਾਣੇ, ਹਥਿਆਰਾਂ ਦੇ ਡਿਪੂ ਤੇ ਹੋਰ ਥਾਵਾਂ ਸ਼ਾਮਲ ਸਨ। ਟਰੰਪ ਨੇ ਹਮਲੇ `ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ।

ਅਮਰੀਕੀ ਰੱਖਿਆ ਮੰਤਰੀ ਨੇ ਕਿਹਾ-ਇਹ ਬਦਲਾ ਲੈਣ ਦੀ ਕਾਰਵਾਈ

ਰੱਖਿਆ ਮੰਤਰੀ ਪੀਟ ਹੇਗਸੇਥ (US Defense Secretary Pete Hegseth) ਨੇ ਹਮਲਿਆਂ ਬਦਲੇ ਦੀ ਕਾਰਵਾਈ ਦੱਸਿਆ । ਉਨ੍ਹਾਂ ਸੋਸ਼ਲ ਮੀਡੀਆ `ਤੇ ਕਿਹਾ ਕਿ ਇਹ ਇਕ ਨਵੀਂ ਜੰਗ ਦੀ ਸ਼ੁਰੂਆਤ ਨਹੀਂ ਹੈ ਸਗੋਂ ਅਮਰੀਕੀ ਜਵਾਨਾਂ ਨੂੰ ਮਾਰਨ ਵਾਲਿਆਂ ਦਾ ਜਵਾਬ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ ।

ਇਹ ਪੂਰਾ ਮਾਮਲਾ 13 ਦਸੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਸੀਰੀਆ `ਚ ਇਕ ਹਮਲੇ ਦੌਰਾਨ 2 ਅਮਰੀਕੀ ਜਵਾਨਾਂ ਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਇਕ ਸਥਾਨਕ ਅਨੁਵਾਦਕ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਕਈ ਛੋਟੇ `ਆਪ੍ਰੇਸ਼ਨ` ਕੀਤੇ, ਜਿਸ `ਚ ਲਗਭਗ 23 ਵਿਅਕਤੀ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ ।

Read More : ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚੇਤਾਵਨੀ, ਵੱਜੇ ਸਾਇਰਨ

ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ

0
Rekha Gupta

ਨਵੀਂ ਦਿੱਲੀ, 21 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸਾਕਰੀਆ ਰਾਜੇਸ ਭਾਈ ਖੀਮਜੀਭਾਈ (Sakaria Rajesh Bhai Khimjibhai) ਤੇ ਤਹਿਸੀਨ ਰਜ਼ਾ (Tehseen Raza) ਵਿਰੁੱਧ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਦੀ ਹੱਤਿਆ ਤੇ ਹਮਲੇ ਦੀ ਸਾਜਿ਼ਸ਼ ਰਚਣ ਦੇ ਦੋਸ਼ ਤੈਅ (Charges framed) ਕੀਤੇ ।

ਸਾਕਰੀਆ ਤੇ ਜਾਣ ਬੁੱਝ ਕੇ ਸੱਟ ਮਾਰਨ ਦਾ ਦੋਸ਼ ਵੀ ਗਿਆ ਹੈ ਲਗਾਇਆ

ਅਦਾਲਤ ਨੇ ਦੋਵਾਂ ਮੁਲਜ਼ਮਾਂ `ਤੇ ਕਤਲ ਦੀ ਕੋਸਿ਼ਸ਼, ਇਕ ਸਰਕਾਰੀ ਸੇਵਕ ਨੂੰ ਉਸ ਦੀ ਡਿਊਟੀ ਤੋਂ ਰੋਕਣ ਲਈ ਹਮਲਾ ਕਰਨ ਤੇ ਅਪਰਾਧਿਕ ਸਾਜਿ਼ਸ਼ ਰਚਣ ਦੇ ਦੋਸ਼ ਲਾਏ। ਇਸ ਤੋਂ ਇਲਾਵਾ ਸਾਕਰੀਆ `ਤੇ ਜਾਣ ਬੁੱਝ ਕੇ ਸੱਟ ਮਾਰਨ ਦਾ ਦੋਸ਼ ਵੀ ਲਾਇਆ ਗਿਆ ਹੈ।ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਇਸ ਮਾਮਲੇ `ਚ ਕਤਲ ਦੀ ਕੋਸਿ਼ਸ਼ ਤੇ ਅਪਰਾਧਿਕ ਸਾਜਿ਼ਸ਼ ਦੇ ਦੋਸ਼ ਲਾਗੂ ਨਹੀਂ ਹੁੰਦੇ ਹਨ । ਇਸ ਦੇ ਉਲਟ ਵਿਸ਼ੇਸ਼ ਸਰਕਾਰੀ ਵਕੀਲ ਨੇ ਸਬੂਤ ਪੇਸ਼ ਕੀਤੇ ਜੋ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਮੁੱਖ ਮੰਤਰੀ ਦੀ ਹੱਤਿਆ ਦਾ ਇਰਾਦਾ ਰੱਖਦਾ ਸੀ । ਉਹ ਚਾਕੂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਸੀ ।

Read More : ਭਾਜਪਾ ਉਮੀਦਵਾਰ ਦੇ ਸਮਾਰਥਨ ਚ ਲੁਧਿਆਣਾ ਪਹੁੰਚਣਗੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ