ਬਿਲਡਿੰਗ ਵਿਚ ਅੱਗ ਲੱਗਣ ਕਾਰਨ ਤਿੰਨ ਦੀ ਮੌਤ ਦੋ ਗੰਭੀਰ ਜਖਮੀ

0
38
Fire Brigade

ਨਵੀਂ ਦਿੱਲੀ, 12 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੂਰਬ-ਦਿੱਲੀ (East Delhi) ਦੇ ਗੋਵਿੰਦਪੁਰੀ ਖੇਤਰ ਵਿਚ ਅੱਗ ਲੱਗਣ (Fire) ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਤਿੰਨੋ ਜਣੇ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਪੂਰਬ-ਦਿੱਲੀ ਦੇ ਗੋਵਿੰਦਪੁਰੀ ਖੇਤਰ (Govindpuri area) ਵਿਚ ਤੁਗਲਕਾਬਾਦ ਐਕਸਟੈਂਸ਼ਨ ਦੀ ਇੱਕ ਪੰਜ ਮੰਜਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਜੋ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਮ ਘੁੱਟਣ (Choking) ਅਤੇ ਝੁਲਸਣ ਕਾਰਨ ਮੌਤ ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ 28 ਸਾਲਾ ਪੰਕਜ, ਉਸਦੀ ਮਾਂ ਗੁੱਡੀ ਅਤੇ ਭੈਣ ਸੋਨੀ ਵਜੋਂ ਹੋਈ ਹੈ । ਜਦੋਂ ਕਿ ਪੰਕਜ ਦੀ ਨਾਨੀ ਅਤੇ ਇੱਕ ਭੈਣ ਮੋਨੀ ਦੀ ਹਾਲਤ ਗੰਭੀਰ ਹੈ ।

ਪੀ. ਸੀ. ਆਰ. ਕਾਲ ਨੂੰ ਮਿਲੀ ਅੱਗ ਲੱਗਣ ਦੀ ਘਟਨਾ

ਪੁਲਸ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਦੀ ਅੱਧੀ ਰਾਤ ਕਰੀਬ 2:24 ਵਜੇ ਗੋਵਿੰਦਪੁਰੀ ਥਾਣੇ ਨੂੰ ਤੁਗਲਕਾਬਾਦ ਐਕਸਟੈਂਸ਼ਨ (Tughlakabad Extension) ਦੀ ਇੱਕ ਪੰਜ ਮੰਜਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਪੀ. ਸੀ. ਆਰ. ਕਾਲ ਮਿਲੀ । ਕਿਉਂਕਿ ਇਹ ਇਲਾਕਾ ਬਹੁਤ ਤੰਗ ਅਤੇ ਸੰਘਣਾ ਹੈ, ਇਸ ਲਈ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਦੇ ਨਾਲ-ਨਾਲ ਐੱਸ.ਐੱਚ.ਓ., ਏ.ਸੀ.ਪੀ. ਅਤੇ ਦੱਖਣੀ-ਪੂਰਬੀ ਜਿ਼ਲ੍ਹੇ ਦੇ ਡੀ. ਸੀ. ਪੀ. ਤੁਰੰਤ ਮੌਕੇ ‘ਤੇ ਪਹੁੰਚੇ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਗਲੀਆਂ ਤੰਗ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਦਿੱਲੀ ਫਾਇਰ ਸਰਵਿਸ ਦੀਆਂ 4 ਗੱਡੀਆਂ ਅਤੇ ਕੈਟਸ ਐਂਬੂਲੈਂਸ ਨੇ ਮੌਕੇ `ਤੇ ਪਹੁੰਚ ਕੇ ਤੁਰੰਤ ਮੋਰਚਾ ਸੰਭਾਲਿਆ । ਸ਼ੁਰੂਆਤੀ ਜਾਂਚ ਵਿੱਚ ਜੋ ਗੱਲ ਸਾਹਮਣੇ ਆ ਰਹੀ ਹੈ, ਉਹ ਬੇਹੱਦ ਹੈਰਾਨ ਕਰਨ ਵਾਲੀ ਅਤੇ ਅੱਖਾਂ ਖੋਲ੍ਹਣ ਵਾਲੀ ਹੈ । ਗਰਾਊਂਡ ਫਲੋਰ ‘ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ । ਉੱਥੇ ਹੀ ਇੱਕ ਇਲੈਕਟ੍ਰਿਕ ਸਕੂਟਰ ਚਾਰਜਿੰਗ ‘ਤੇ ਲੱਗਿਆ ਹੋਇਆ ਸੀ ।

ਸ਼ਾਰਟ ਸਰਕਟ ਤੋਂ ਬਾਅਦ ਅੱਗ ਨੇ ਤੁਰੰਤ ਰਫ਼ਤਾਰ ਫੜ ਲਈ ਅਤੇ ਉੱਥੇ ਪਾਰਕ ਕੀਤੇ ਈ-ਸਕੂਟਰ ਸਮੇਤ ਕੁੱਲ ਸੱਤ ਦੋਪਹੀਆ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਵਾਹਨਾਂ ਦੀਆਂ ਟੈਂਕੀਆਂ ਫਟਣ ਅਤੇ ਪਲਾਸਟਿਕ ਬਲਣ ਕਾਰਨ ਪੂਰੀ ਇਮਾਰਤ ਵਿੱਚ ਪਲ ਭਰ ਵਿੱਚ ਦਮਘੋਟੂ ਕਾਲਾ ਧੂੰਆਂ ਭਰ ਗਿਆ, ਜਿਸ ਕਾਰਨ ਉੱਪਰਲੀਆਂ ਮੰਜਿ਼ਲਾਂ ‘ਤੇ ਸੁੱਤੇ ਪਏ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ।

ਫਾਇਰ ਬ੍ਰਿਗੇਡ ਤੇ ਪੁਲਸ ਟੀਮ ਨੇ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਸਮਝਦਾਰੀ ਦਿਖਾਉਂਦੇ ਹੋਏ ਭਾਰੀ ਧੂੰਏ ਦੇ ਵਿਚਕਾਰ ਫਸੇ ਅੱਠ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਸਫਦਰਜੰਗ ਹਸਪਤਾਲ ਅਤੇ ਏਮਜ਼ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ । ਹਾਲਾਂਕਿ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਅਤੇ ਈ-ਸਕੂਟਰ ਦੀ ਚਾਰਜਿੰਗ ਲੱਗ ਰਿਹਾ ਹੈ ਪਰ ਅਸਲ ਕਾਰਨਾਂ ਦਾ ਪਤਾ ਵਿਸਥਾਰਤ ਫੋਰੈਂਸਿਕ ਅਤੇ ਕਾਨੂੰਨੀ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ । ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here