ਅਬੋਹਰ, 12 ਜੂਨ 2026 : ਪੰਜਾਬ ਦੇ ਜਿਲਾ ਫਾਜਿਲਕਾ (District Fazilka) ਦੇ ਸ਼ਹਿਰ ਅਬੋਹਰ ਦੇ ਪੁਰਾਣੇ ਸਟੇਡੀਅਮ ਵਿਖੇ ਇਕ ਨੌਜਵਾਨ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਮ੍ਰਿਤਕ
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਅਬੋਹਰ (Abohar) ਦੇ ਬੱਸ ਸਟੈਂਡ ਨੇੜੇ ਪੁਰਾਣੇ ਸਟੇਡੀਅਮ ਵਿੱਚ ਜੋ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ ਦੀ ਪਛਾਣ 30 ਸਾਲਾ ਸਮੀਰ (Sameer) ਵਜੋਂ ਹੋਈ ਹੈ । ਉਕਤ ਵਿਅਕਤੀ ਦੇ ਸਿਰ ਅਤੇ ਗੁਪਤ ਅੰਗਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਨਾਲ ਕਤਲ ਦਾ ਸ਼ੱਕ ਪੈਦਾ ਹੋ ਗਿਆ ਹੈ ।
ਸਟੇਸ਼ਨ ਨੰਬਰ 1 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਮ੍ਰਿਤਕ ਸਮੀਰ ਸਥਾਨਕ ਅਨਾਜ ਮੰਡੀ ਵਿੱਚ ਤੋਲਣ ਦਾ ਕੰਮ ਕਰਦਾ ਸੀ । ਸ਼ੁੱਕਰਵਾਰ ਸਵੇਰੇ ਕੁਝ ਲੋਕਾਂ ਨੇ ਸਮੀਰ ਨੂੰ ਪੁਰਾਣੇ ਸਟੇਡੀਅਮ ਵਿੱਚ ਝਾੜੀਆਂ ਦੇ ਨੇੜੇ ਮ੍ਰਿਤਕ ਪਾਇਆ । ਪੁਲਸ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਨੂੰ ਤੁਰੰਤ ਸੂਚਿਤ ਕੀਤਾ ਗਿਆ ।
ਪੁਲਸ ਨੇ ਲਾਸ਼ ਪੋਸਟਮਾਰਟਮਲਈ ਮੁਰਦਾਘਰ ਵਿਖੇ ਰਖਵਾ ਦਿੱਤੀ ਹੈ
ਸੂਚਨਾ ਮਿਲਣ ‘ਤੇ ਸਟੇਸ਼ਨ ਨੰਬਰ 1 ਦੇ ਏ. ਐਸ. ਆਈ. ਭੂਪੇਂਦਰ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ । ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਬਿੱਟੂ ਨਰੂਲਾ ਵੀ ਮੌਕੇ ‘ਤੇ ਪਹੁੰਚੇ ਅਤੇ ਲੋੜੀਂਦੀ ਜਾਂਚ ਵਿੱਚ ਸਹਾਇਤਾ ਕੀਤੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਮੌਕੇ ਤੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ।









