ਪੰਜਾਬ ਦੇ ਰਹਿਣ ਵਾਲੇ ਨੌਜਵਾਨ ਨੇ ਵਿਦੇਸ਼ ‘ਚ ਜਾ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਜਿੱਥੇ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਵਿਦਿਆਰਥੀਆਂ  ਦੀ ਸੋਚ ਹੈ ਕੀ ਉਹ ਕਿਸੇ ਨਾਂ ਕਿਸੇ ਤਰੀਕੇ ਨਾਲ ਵਿਦੇਸ਼ ਚਲੇ ਜਾਣ, ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਨੇ ਜੋ ਆਪਣਾ ਟੀਚਾ ਨਿਰਧਾਰਿਤ ਕਰ ਕੇ ਵਿਦੇਸ਼ ਜਾਂਦੇ ਹਨ। ਦੱਸ ਦਈਏ ਕਿ ਪਰ ਟੀਚਾ ਮਿੱਥ ਕੇ ਵਿਦੇਸ਼ ਜਾਣ ਵਾਲਾ ਇੱਕ ਅਜਿਹਾ ਨੌਜਵਾਨ ਜੋ ਦਸੂਹਾ ਦਾ ਰਹਿਣ ਵਾਲਾ ਹੈ। ਜਿਸਦਾ ਨਾਂ ਹਰਪ੍ਰੀਤ ਸਿੰਘ ਹੈ। ਉਸ ਨੇ ਆਸਟ੍ਰੇਲੀਅਨ ਪੁਲਿਸ ਦੇ ਵਿੱਚ ਅਫ਼ਸਰ ਬਣ ਕੇ ਆਪਣਾ , ਆਪਣੇ ਮਾਤਾ ਪਿਤਾ , ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋ ਰਾਜ ਸਰਕਾਰ ਨੂੰ ਭੇਜੀ ਕਣਕ ਦੇ ਗਾਇਬ ਹੋਣ ਦਾ ਮਾਮਲਾ ਪਹੁੰਚਿਆ…

ਦੱਸ ਦੇਈਏ ਕੀ ਹਰਪ੍ਰੀਤ ਸਿੰਘ ਮਿਆਣੀ ਰੋਡ ਦਸੂਹਾ ਸਥਿਤ ਚਰਨਜੀਤ ਪਲਾਈਵੁੱਡ ਦਸੂਹਾ ਦੇ ਮਾਲਿਕ ਪਰਮਜੀਤ ਸਿੰਘ ਦਾ ਬੇਟਾ ਹੈ, ਜਿਨ੍ਹਾਂ ਦਾ ਜੱਦੀ ਪਿੰਡ ਨਰਾਇਣਗੜ੍ਹ ਹੈ ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਆਪ ਵੀ ਲੰਬਾ ਸਮਾਂ ਪੰਜਾਬ ਪੁਲਿਸ ਵਿੱਚ ਰਹੇ ਹਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੈ ਹਰਪ੍ਰੀਤ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ।

ਜ਼ਿਕਰ ਕਰ ਦਈਏ ਕਿ ਹਰਪ੍ਰੀਤ ਸਿੰਘ 2007 ਵਿੱਚ ਕਾਨਵੈਂਟ ਸਕੂਲ ਤੋਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਆਈਲੈਟਸ ਕਰਕੇ ਮੈਲਬੌਰਨ (ਆਸਟ੍ਰੇਲੀਆ) ਗਿਆ ਸੀ ਤੇ ਜਿੱਥੇ ਉਸ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਆਪਣੀ ਪੜਾਈ ਪੂਰੀ ਕਰਕੇ ਅਸਟ੍ਰੇਲੀਆ ਪੁਲਿਸ ਵਿੱਚ ਨੌਕਰੀ ਸ਼ੁਰੂ ਕੀਤੀ ਤੇ ਅੱਜ ਉਹ ਆਸਟ੍ਰੇਲੀਆ ਪੁਲਿਸ ਵਿੱਚ ਬਤੌਰ ਡਿਟੈਕਟਿਵ ਅਫ਼ਸਰ ਆਪਣੀਆ ਸੇਵਾਵਾਂ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ:ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆ ਕੇ ਸਜ਼ਾ ਦਿੱਤੀ ਜਾਵੇ: ਬਲਕੌਰ ਸਿੰਘ

2011 ਵਿਚ ਪੀ. ਆਰ. ਤੋਂ ਬਾਅਦ ਉਹ ਆਸਟ੍ਰੇਲੀਆ ਪੁਲਿਸ ਵਿੱਚ ਭਰਤੀ ਹੋਣ ਲਈ ਯਤਨ ਕਰਦਾ ਰਿਹਾ। ਜਿਸ ਲਈ ੳਸ ਨੂੰ ਕਈ ਸਰੀਰਕ ਅਤੇ ਲਿਖਤੀ ਟੈਸਟ ਦੇਣੇ ਪਏ। ਜਿਸ ਤੋਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ ਅਤੇ ਵੈਕਟੋਰੀਆ ਮੈਲਬਾਰਨ ਵਿਚ ਸਖ਼ਤ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਦੀ ਨਿਯੁਕਤੀ ਪੁਲਿਸ ਅਧਿਕਾਰੀ ਵੱਜੋਂ ਹੋਈ ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਆਪਣੇ ਬੇਟੇ ਦੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।