ਦੇਸ਼ ਦੇ ਨੌਜਵਾਨਾਂ ਦੇ ਹੁਨਰ ਨੂੰ ਦੇਖ ਕੇ ਸਲੇਬ੍ਰਿਟੀਜ਼ ਦੇ ਰਿਐਕਸ਼ਨ ਅਕਸਰ ਹੀ ਵੇਖਣ ਨੂੰ ਮਿਲਦੇ ਹਨ ਤੇ ਹਾਲ ਹੀ ਵਿਚ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇੱਕ ਨੌਜਵਾਨ ਵੱਲੋਂ ਤਿਆਰ ਕੀਤੀ ਗਈ ਇਲੈਕਟ੍ਰਿਕ ਸਾਈਕਲ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਇੱਕ ਨੌਜਵਾਨ ਇਲੈਕਟ੍ਰਿਕ ਸਾਈਕਲ ਚਲਾ ਰਿਹਾ ਹੈ ਤੇ ਇਕ ਜਾਂ 2 ਸੀਟਾਂ ਵਾਲੀ ਨਹੀਂ ਬਲਕਿ 6 ਸੀਟਾਂ ਵਾਲੀ ਸਾਈਕਲ ਹੈ। ਇਹ ਸਾਈਕਲ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਤੇ ਉਸਦੇ ਦੋਸਤਾਂ ਵੱਲੋਂ ਬਣਾਈ ਗਈ ਹੈ। ਜਿਸਨੂੰ ਦੇਖ ਕੇ ਖੁਦ ਆਨੰਦ ਮਹਿੰਦਰਾ ਨੇ ਵੀ ਤਾਰੀਫ ਕੀਤੀ ਤੇ ਸਾਈਕਲ ਨੂੰ ਟੂਰ ਬੱਸ ਦੇ ਤੋਰ ‘ਤੇ ਵਰਤਣ ਦੀ ਗੱਲ ਵੀ ਆਖੀ ਹੈ।

ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ- ਕੁੱਝ ਛੋਟੇ-ਮੋਟੇ ਬਦਲਾਵ ਕਰਕੇ ਇਸ ਸਾਈਕਲ ਨੂੰ ਗਲੋਬਲ ਲੇਵਲ ਤੇ ਕੰਮ ਵਿਚ ਲੈ ਕੇ ਆਇਆ ਜਾ ਸਕਦਾ ਹੈ। ਯੂਰੋਪ ਦੇ ਭੀੜ ਭੜਾਕੇ ਵਾਲੇ ਟੂਰਿਸਟ ਸਪਾਟ ਤੇ ਗੱਡੀ ਨੂੰ ਟੂਰ ਬੱਸ ਦੀ ਤਰਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਮੈਂ ਹਮੇਸ਼ਾ ਪੇਂਡੂ ਇਲਾਕਿਆਂ ਵਿੱਚ ਟਰਾਂਸਪੋਰਟ ਦੀ ਖੋਜਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ।

ਆਨੰਦ ਦਾ ਇਹ ਟਵੀਟ ਕਾਫੀ ਵਾਇਰਲ ਵੀ ਹੋ ਰਿਹਾ ਹੈ। ਸਾਈਕਲ ਦੇ ਫੀਚਰਸ ਬਾਰੇ ਨੌਜਵਾਨ ਖੁਦ ਹੀ ਵੀਡੀਓ ਵਿੱਚ ਦੱਸ ਰਿਹਾ ਹੈ। ਸਾਈਕਲ ‘ਤੇ 6 ਲੋਕ ਬੈਠ ਸਕਦੇ ਹਨ। ਇਸਦੇ ਅੱਗੇ ਐਲਈਡੀ ਲਾਈਟ ਲੱਗੀ ਹੋਈ ਹੈ। ਇਸ ‘ਤੇ 10 ਤੋਂ 12 ਹਜ਼ਾਰ ਰੁਪਏ ਦਾ ਖਰਚ ਆਇਆ ਹੈ।

ਇਸਦੇ ਨਾਲ ਹੀ ਇਸਨੂੰ ਚਾਰਜ ਕਰਨ ‘ਚ 8 ਤੋਂ 10 ਰੁਪਏ ਦਾ ਹੀ ਖਰਚਾ ਆਉਂਦਾ ਹੈ। ਸਿੰਗਲ ਚਾਰਜ ਤੇ ਸਾਈਕਲ 150 ਕਿਲੋਮੀਟਰ ਤੱਕ ਚੱਲਦੀ ਹੈ।

 

LEAVE A REPLY

Please enter your comment!
Please enter your name here