ਉਤਰ ਪ੍ਰਦੇਸ਼ ਵਿਚ ਪਿਤਾ ਨੇ ਹੀ ਕਰ ਦਿੱਤਾ ਪੁੱਤਰ ਦਾ ਕੁਹਾੜੀ ਨਾਲ ਕਤਲ

0
68
Uttar Pradesh Murder

ਬਦਾਯੂੰ, 24 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪਿੰਡ ਬਚੀ ਛਜਰਊ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਦਾ ਕੁਹਾੜੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਪਿਤਾ ਵਲੋਂ ਪੁੱਤਰ ਦੇ ਕਤਲ ਦਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਉਸਹੈਤ ਇਲਾਕੇ ਦੇ ਪਿੰਡ ਬਚੀ ਛਜਰਊ ਵਿੱਚ ਜੋ ਸ਼ਨੀਵਾਰ ਨੂੰ ਇੱਕ ਪਿਤਾ ਵਲੋਂ ਕੁਹਾੜੀ ਨਾਲ ਗਲਾ ਵੱਢ (Throat-slitting) ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਦਾ ਮੁੱਖ ਕਾਰਨ ਦੋਵਾਂ ਵਿਚਾਲੇ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈੈ । ਵਾਰਦਾਤ ਤੋਂ ਬਾਅਦ ਮੁਲਜ਼ਮ ਪਿਤਾ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਮੁਲਜਮ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਬਚੀ ਛਜਰਊ ਵਿਖੇ ਜੋ ਇਕ ਝਗੜੇ ਦੌਰਾਨ ਇਕ ਪਿਤਾ ਨੇ ਆਪਣੇ ਹੀ ਪੁੱਤਰ ਦਾ ਕੁਹਾੜੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ ਵਿਚ ਪਿਤਾ ਦੀ ਪਛਾਣ ਨਰੇਸ਼ ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਪਿਛਲੇ 10-15 ਸਾਲਾਂ ਤੋਂ ਬਦਾਯੂੰ ਵਿੱਚ ਰਹਿ ਕੇ ਸਬਜ਼ੀਆਂ ਵੇਚਣ ਦਾ ਕਾਰੋਬਾਰ ਕਰਦਾ ਸੀ ।

ਕੌਣ ਹੈ ਜਿਸ ਨੌਜਵਾਨ ਦਾ ਕਰ ਦਿੱਤਾ ਗਿਆ ਕਤਲ

ਪ੍ਰਾਪਤ ਸੂਚਨਾ ਮੁਤਾਬਕ ਉਤਰ ਪ੍ਰਦੇਸ਼ ਵਿਖੇ ਜੋ ਪਿਤਾ ਵਲੋਂ ਪੁੱਤਰ ਦਾ ਸ਼ਰਾਬ ਪੀਣ ਦੌਰਾਨ ਕੁਹਾੜੀ ਮਾਰ ਕੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੇ ਪੁੱਤਰ ਦੀ ਪਛਾਣ ਰਾਮ ਅਵਤਾਰ ਦੇ ਤੌਰ ਤੇ ਹੋਈ ਹੈ । ਕਤਲ ਦੀ ਘਟਨਾ ਤੋਂ ਬਾਅਦ ਰਾਮ ਅਵਤਾਰ ਦੀ ਲਾਸ਼ ਘਰ ਵਿੱਚ ਮੰਜੇ ’ਤੇ ਚਾਦਰ ਨਾਲ ਢੱਕੀ ਹੋਈ ਮਿਲੀ । ਕਤਲ ਤੋਂ ਬਾਅਦ ਮੁਲਜ਼ਮ ਪਿਤਾ ਨਰੇਸ਼ ਫਰਾਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਦਾ ਘਰ ਕਾਫ਼ੀ ਸਮੇਂ ਤੋਂ ਬੰਦ ਪਿਆ ਸੀ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ।

ਕੀ ਦੱਸਿਆ ਐਸ. ਪੀ. ਨੇ

ਪੁਲਸ ਮੁਲਜ਼ਮ ਦੀ ਭਾਲ ਕਰਨ ਦੇ ਨਾਲ-ਨਾਲ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ । ਐੱਸ. ਪੀ. (ਸਿਟੀ) ਅਭਿਸ਼ੇਕ ਕੁਮਾਰ ਸਿੰਘ ਨੇ ਦੱਸਿਆ ਕਿ ਪੁੱਤ ਦੇ ਕਤਲ ਦੇ ਮੁਲਜ਼ਮ ਪਿਤਾ ਦੀ ਭਾਲ ਜਾਰੀ ਹੈ ਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

LEAVE A REPLY

Please enter your comment!
Please enter your name here