ਮੁੰਬਈ, 24 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਅੱਤਵਾਦ ਵਿਰੋਧੀ ਦਸਤੇ ਵਲੋਂ ਅੱਤਵਾਦੀ ਸੰਗਠਨ ਨਾਲ ਜੁੜਨ ਦੇ ਸ਼ੱਕ ਹੇਠ ਨੌਜਵਾਨ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਮੁੰਬਈ ਵਿਖੇ ਜੋ ਅੱਤਵਾਦੀ ਵਿਰੋਧੀ ਦਸਤੇ (Anti-terrorist squads) (ਏ. ਟੀ. ਐਸ.) ਵਲੋਂ ਜਿਸ ਰੈਪਿਡੋ ਡਰਾਈਵਰ ਨੂੰ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮਾਹਿਮ ਵਾਸੀ ਮੁਹੰਮਦ ਹਸਨ ਅਬੂ ਸਰਮਦ ਅਖ਼ਤਰ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਏ. ਟੀ. ਐਸ. ਵਲੋਂ ਉਕਤ ਨੌਜਵਾਨ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇੇ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕਿਸ ਅੱਤਵਾਦੀ ਸੰਗਠਨ ਨਾਲ ਜੁੜਿਆ ਹੈ ਨੌਜਵਾਨ
ਪ੍ਰਾਪਤ ਸੂਚਨਾ ਮੁਤਾਬਕ ਮੁੰਬਈ (Mumbai) ਵਿੱਚ ਜੋ ਇੱਕ ਰੈਪਿਡੋ ਡਰਾਈਵਰ ਨੂੰ ਮਾਹਿਮ ਮੈਟਰੋ ਸਟੇਸ਼ਨ ਨੇੜਿਓਂ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਦੇ ਸ਼ੱਕ ਹੇਠ ਏ. ਟੀ. ਐਸ. ਵਲੋਂ ਫੜਿਆ ਗਿਆ ਹੈ ਵਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ (Jaish-e-Mohammed) ਨਾਲ ਸਬੰਧ ਹੋਣ ਦਾ ਸ਼ੱਕ ਹੈ ।
ਕੀ ਸਾਹਮਣੇ ਆਇਆ ਹੈ ਏ. ਟੀ. ਐਸ. ਦੀ ਜਾਂਚ ਵਿਚ
ਜਾਂਚ ਏਜੰਸੀ ਮੁਤਾਬਕ ਏ. ਟੀ. ਐਸ. ਵਲੋਂ ਕੀਤੀ ਗਈ ਜਾਂਚ ਮੁਤਾਬਕ ਅਖ਼ਤਰ ਰੈਪਿਡੋ ਡਰਾਈਵਰ ਅਤੇ ਇਤਰ ਵੇਚਣ ਦੇ ਕੰਮ ਦੀ ਆੜ ਵਿੱਚ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਸੀ । ਉਹ ਪਾਕਿਸਤਾਨੀ ਖੂੁਫ਼ੀਆ ਤੰਤਰ ਦੇ ਸੰਪਰਕ ਵਿੱਚ ਸੀ । ਮੁਲਜ਼ਮ ਨੇ ਧਾਰਮਿਕ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਅਤੇ ‘ਇੰਡੀਅਨ ਮੁਸਲਿਮ’ ਨਾਮ ਦੇ ਟੈਲੀਗ੍ਰਾਮ ਗਰੁੱਪ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੀਆਂ ਅਜਿਹੀਆਂ ਆਡੀਓ ਕਲਿੱਪਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਬਾਬਰੀ ਮਸਜਿਦ ਦਾ ਜ਼ਿਕਰ ਸੀ ।









