ਅੰਮ੍ਰਿਤਸਰ ਵਿਚ ਯਾਰਾਂ ਨੇ ਹੀ ਯਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0
33
Amritsar Murder

ਅੰਮ੍ਰਿਤਸਰ, 24 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਇਕ ਨੌਜਵਾਨ ਦਾ ਗੋਲੀਬਾਰੀ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਆਨੰਦ ਐਵੇਨਿਊ ਖੇਤਰ ਵਿਖੇ ਜੋ ਇਕ ਨੌਜਵਾਨ ਦਾ ਗੋਲੀਬਾਰੀ (Firing) ਕਰਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈੇ ਵਿਚ ਨੌਜਵਾਨ ਦੀ ਪਛਾਣ 27 ਸਾਲਾ ਅਮਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅਮਿਤ ਇੱਕ ਨਿੱਜੀ ਕੰਪਨੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਸੀ ਤੇ ਉਸਦੇ ਪਿਤਾ ਅਨੁਸਾਰ ਇਹ ਗੋਲੀਬਾਰੀ ਦੀ ਵਾਰਦਾਤ ਇੱਕ `ਐਕਟਿਵਾ` ਨੂੰ ਪਾਸੇ ਕਰਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ ।

ਕੀ ਜਾਣਕਾਰੀ ਦਿੱਤੀ ਨੌਜਵਾਨ ਦੇ ਪਿਤਾ ਨੇ

ਪ੍ਰਾਪਤ ਸੂਚਨਾ ਮੁਤਾਬਕ ਗੋਲੀਬਾਰੀ ਦੀ ਘਟਨਾ ਦੌਰਾਨ ਮੌਤ ਦੇ ਘਾਟ ਉੁਤਰੇੇ ਨੌਜਵਾਨ ਦੇ ਪਿਤਾ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਉਸ ਦੇ ਪੁੱਤਰ `ਤੇ ਕੁੱਲ ਛੇ ਗੋਲੀਆਂ ਚਲਾਈਆਂ । ਜਿਨ੍ਹਾਂ ਵਿੱਚੋਂ ਦੋ ਗੋਲੀਆਂ ਉਸ ਦੇ ਸਿਰ ‘ਤੇ, ਇੱਕ ਕਮਰ ‘ਤੇ ਅਤੇ ਇੱਕ ਲੱਤ ‘ਤੇ ਲੱਗੀਆਂ । ਉਨ੍ਹ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ।

ਪੁਲਸ ਕਰ ਰਹੀ ਹੈ ਮੁਲਜਮਾਂ ਦੀ ਭਾਲ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਆਪਸ ਵਿਚ ਭਰਾ ਹਨ। ਪੁਲਸ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਕੇਸ ਨਾਲ ਸਬੰਧਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here