ਨਾਬਾਲਗ ਨੌਜਵਾਨ ਦੇ ਕਤਲ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ ਕੀਤਾ ਐਨਕਾਊਂਟਰ

0
70
Chandigarh Police

ਚੰਡੀਗੜ੍ਹ, 24 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਨਾਬਾਲਗ ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਇਕ ਨੌਜਵਾਨ ਦਾ ਐਨਕਾਊਂਟਰ (Encounter) ਕੀਤਾ ਗਿਆ ਹੈ ।

ਮੁਲਜਮ ਹੋ ਗਿਆ ਐਨਕਾਊਂਟਰ ਦੌਰਾਨ ਜਖਮੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਇਕ ਨੌਜਵਾਨ ਵਲੋਂ ਇਕ ਹੋਰ ਨਾਬਾਲਗ ਨੌਜਵਾਨ (Minor youth) ਨੈਤਿਕ ਦਾ ਪੁਰਾਣੀ ਰੰਜਸ਼ ਦੇ ਚਲਦਿਆਂ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਸਾਹਮਣੇ ਆਏ ਸੁਪਾਰੀ ਦੇ ਕੇ ਕਤਲ ਕਰਨ ਦੇ ਮਾਮਲੇ ਦੇ ਚਲਦਿਆਂ ਚੰਡੀਗੜ੍ਹ ਪੁਲਸ ਅਪ੍ਰੇਸ਼ਨ ਸੈਲ (Chandigarh Police Operation Cell) ਵਲੋਂ ਸੈਕਟਰ-50 ਵਿਖੇ ਜੋ ਜੰਗਲੀ ਇਲਾਕੇ ਵਿਚ ਇਕ ਮੁਲਜਮ ਦਾ ਐਨਕਾਊੂਂਟਰ ਕੀਤਾ ਗਿਆ ਹੈ ਦੌਰਾਨ ਉਹ ਗੰਭੀਰ ਜਖਮੀ ਹੋ ਗਿਆ ਹੈ । ਦੱਸਣਯੋਗ ਹੈ ਕਿ ਉਕਤ ਐਨਕਾਊਂਟਰ ਦੀ ਕਾਰਵਾਈ ਪੁਲਸ ਟੀਮ ਨਾਲ ਇੰਸਪੈਕਟਰ ਸੇੋਖੋਂ ਵਲੋਂ ਕੀਤੀ ਗਈ ।

ਕੀ ਸਾਹਮਣੇ ਆਇਆ ਹੈ ਪੁਲਸ ਦੀ ਜਾਂਚ ਵਿਚ

ਕਤਲ ਮਾਮਲੇ ਵਿਚ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਨੈਤਿਕ ਦਾ ਕਤਲ `ਸੁਪਾਰੀ ਦੇ ਕੇ` ਕਰਵਾਇਆ ਗਿਆ ਸੀ । ਪੁਲਸ ਸੂਤਰਾਂ ਅਨੁਸਾਰ ਇਸ ਸਾਜਿ਼ਸ਼ ਦੇ ਸਬੰਧ ਵਿੱਚ ਲੱਕੀ ਪਟਿਆਲ ਜੋ ਬੰਬੀਹਾ ਗੈਂਗ ਨਾਲ ਜੁੜਿਆ ਇੱਕ ਗੈਂਗਸਟਰ ਹੈ ਦਾ ਨਾਮ ਵੀ ਸਾਹਮਣੇ ਆਇਆ ਹੈ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਕਤਲ ਦਾ

ਪੁਲਸ ਅਨੁਸਾਰ ਇੱਕ ਵਿਦਿਆਰਥੀ ਜਿਸ ਦੇ ਮਨ ਵਿੱਚ ਰੰਜਸ਼ ਸੀ, ਨੈਤਿਕ ਦੀ ਪਛਾਣ ਕਰਵਾਉਣ ਲਈ ਇੱਕ ਹਮਲਾਵਰ (ਸ਼ੂਟਰ) ਨਾਲ ਆਇਆ । ਇਸ ਤੋਂ ਬਾਅਦ ਨੈਤਿਕ ‘ਤੇ ਗੋਲੀਆਂ ਚਲਾਈਆਂ ਗਈਆਂ । ਇੱਕ ਗੋਲੀ ਆਟੋ-ਰਿਕਸ਼ਾ ਚਾਲਕ ਦੇ ਮੋਢੇ ‘ਤੇ ਲੱਗੀ, ਜਦਕਿ ਦੂਜੀ ਗੋਲੀ ਨੈਤਿਕ ਦੀ ਛਾਤੀ ਵਿੱਚ ਲੱਗੀ । ਹਸਪਤਾਲ ਵਿੱਚ ਇਲਾਜ ਦੌਰਾਨ ਨੈਤਿਕ ਦੀ ਮੌਤ ਹੋ ਗਈ ।

LEAVE A REPLY

Please enter your comment!
Please enter your name here