Home Blog Page 86

ਛੱਤੀਸਗੜ੍ਹ ਵਿਧਾਨ ਸਭਾ `ਚ ਹੋਇਆ ਇਕ ਅਹਿਮ ਬਿੱਲ ਪਾਸ

0
Chhattisgarh Assembly

ਰਾਏਪੁਰ, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੀ ਵਿਧਾਨ ਸਭਾ ਵਿਚ ਔਰਤਾਂ ਤੇ ਬੱਚਿਆਂ ਦੀ ਧਰਮ ਤਬਦੀਲੀ (Religion change) ਨੂੰ ਲੈ ਕੇ ਇਕ ਅਹਿਮ ਬਿੱਲ ਪਾਸ (Bill passed) ਕੀਤੇ ਜਾਣ ਦਾ ਸਮਾਚਾਰ ਹੈ ।

ਔਰਤਾਂ ਤੇ ਨਾਬਾਲਗਾਂ ਦਾ ਧਰਮ ਤਬਦੀਲ ਕਰਨ `ਤੇ ਹੋਵੇਗੀ 20 ਸਾਲ ਦੀ ਕੈਦ

ਛੱਤੀਸਗੜ੍ਹ ਵਿਧਾਨ ਸਭਾ (Legislative Assembly) ਨੇ ਵੀਰਵਾਰ ‘ਛੱਤੀਸਗੜ੍ਹ ਆਜ਼ਾਦੀ ਬਿੱਲ, 2026 ਪਾਸ ਕਰ ਦਿੱਤਾ । ਇਸ ਬਿੱਲ ‘ਚ ਜ਼ਬਰਦਸਤੀ, ਲਾਲਚ, ਧੋਖਾਦੇਹੀ ਜਾਂ ਗਲਤ ਜਾਣਕਾਰੀ ਦੇ ਤਬਦੀਲ ਕੇ ਧਰਮ ਕਰਵਾਉਣ ਤੇ ਸਮੂਹਿਕ ਧਰਮ ਤਬਦੀਲੀ ਦੇ ਮਾਮਲਿਆਂ ‘ਚ ਸਖ਼ਤ ਸਜ਼ਾ (Severe punishment) ਦੀ ਵਿਵਸਥਾ ਹੈ । ਉਪ-ਮੁੱਖ ਮੰਤਰੀ ਵਿਜੇ ਸ਼ਰਮਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਹਾਊਸ ‘ਚ ਬਿੱਲ ਪੇਸ਼ ਕੀਤਾ ।

ਬਿੱਲ ਵਿਚ ਹੈ ਉਮਰ ਕੈਦ ਤੱਕ ਦੀ ਸਜ਼ਾ

ਬਿੱਲ ‘ਚ ਸਮੂਹਿਕ ਧਰਮ ਤਬਦੀਲੀ ਦੇ ਮਾਮਲਿਆਂ ‘ਚ ਉਮਰ ਕੈਦ (Life imprisonment) ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਜਦੋਂ ਕਿ ਨਾਬਾਲਗਾਂ, ਔਰਤਾਂ, ਮਾਨਸਿਕ ਤੌਰ ‘ਤੇ ਅਪਾਹਜ ਵਿਅਕਤੀਆਂ ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਮਾਮਲਿਆਂ ‘ਚ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ।

ਬਿਲ ਸਿਲੈਕਟ ਕਮੇਟੀ ਕੋਲ ਭੇਜਣ ਦੀ ਕੀਤੀ ਗਈ ਮੰਗ

ਕਾਂਗਰਸ ਮੈਂਬਰਾਂ ਦੀ ਗੈਰ-ਹਾਜ਼ਰੀ ‘ਚ ਹਾਊਸ ‘ਚ ਬਿੱਲ ‘ਤੇ ਚਰਚਾ ਜਾਰੀ ਰਹੀ । ਜਦੋਂ ਉਪ-ਮੁੱਖ ਮੰਤਰੀ ਨੇ ਬਿੱਲ ਪੇਸ਼ ਕਰਨ ਦੀ ਆਗਿਆ ਮੰਗੀ ਤਾਂ ਕਾਂਗਰਸ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ । ਜਦੋਂ ਸਪੀਕਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਤਾਂ ਕਾਂਗਰਸ ਦੇ ਮੈਂਬਰਾਂ ਨੇ ਕਾਰਵਾਈ ਦਾ ਬਾਈਕਾਟ ਕੀਤਾ ।

Read More : ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਰਾਜਪਾਲ ਦੇ ਭਾਸ਼ਣ ਨਾਲ ਹੋਈ ਸ਼ੁਰੂ

ਅੰਬਾਲਾ ਪੁਲਸ ਨੇ ਟਰੱਕ ਵਿਚੋਂ ਕੀਤੇ ਸ਼ਰਾਬ ਦੇ ਡੱਬੇ ਹੀ ਡੱਬੇ ਬਰਾਮਦ

0
Truck

ਅੰਬਾਲਾ, 20 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਦੀ ਪੁਲਸ ਟੀਮ ਵਲੋਂ ਇਕ ਟਰੱਕ ਵਿਚੋਂ ਸ਼ਰਾਬ ਦੇ ਡੱਬੇ ਹੀ ਡੱਬੇ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਡੱਬੇ ਹੋਏ ਹਨ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਅੰਬਾਲਾ (Ambala) ਦੀ ਮਹੇਸ਼ ਨਗਰ ਪੁਲਸ ਨੇ ਸ਼ਰਾਬ ਨਾਲ ਭਰਿਆ ਇੱਕ ਟਰੱਕ ਫੜਿਆ (Truck caught) ਹੈ, ਜਿਸ ਵਿਚੋਂ ਰਾਇਲ ਚੈਲੇਂਜ ਬ੍ਰਾਂਡ ਪੰਜਾਬ ਸਿਵਲ ਸਲਿੱਪਾਂ ਵਾਲੇ ਡੱਬੇ ਮਿਲੇ ਹਨ । ਜਿਸ ਟਰੱਕ ਵਿਚੋਂ ਸ਼ਰਾਬ ਦੇ ਡੱਬੇ ਮਿਲੇ ਹਨ ਨੂੰ ਹਾਲ ਦੀ ਘੜੀ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਸ਼ਰਾਬ ਦੇ ਡੱਬਿਆਂ ਦੀ ਗਿਣਤੀ ਕੀਤੀ, ਜਿਸ ਵਿੱਚ ਲਗਭਗ 1150 ਡੱਬੇ ਸ਼ਰਾਬ (1150 cans of liquor) ਮਿਲੀ ।

ਕੀ ਦੱਸਿਆ ਐਸ. ਐਚ. ਓ. ਨੇ

ਇਸ ਬਾਰੇ ਜਾਣਕਾਰੀ ਦਿੰਦਿਆਂ ਮਹੇਸ਼ ਨਗਰ ਪੁਲਸ ਸਟੇਸ਼ਨ ਦੇ ਐਸ. ਐਚ. ਓ. ਜਤਿੰਦਰ ਢਿੱਲੋਂ (S. H. O. Jatinder Dhillon) ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਐਮ. ਪੀ. ਨੰਬਰ ਵਾਲਾ ਇੱਕ ਟਰੱਕ ਹੈ, ਜੋ ਗੈਰ-ਕਾਨੂੰਨੀ ਸ਼ਰਾਬ ਲੈ ਕੇ ਜਾ ਰਿਹਾ ਹੈ । ਇਸ ਤੋਂ ਬਾਅਦ ਖੱਡਾ ਖੁਰਦ ਦੇ ਨੇੜੇ ਇੱਕ ਚੈੱਕ ਪੋਸਟ ਸਥਾਪਤ ਕੀਤੀ ਗਈ ਅਤੇ ਟਰੱਕ ਨੂੰ ਰੋਕਿਆ ਗਿਆ ।

ਜਾਂਚ ਕਰਨ ਤੇ ਟਰੱਕ ਵਿਚੋਂ ਮਿਲੀ ਗੈਰ-ਕਾਨੂੰਨੀ ਸ਼ਰਾਬ

ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਪਰ ਡਰਾਈਵਰ ਇਸ ਬਾਰੇ ਦੱਸਣ ਵਿੱਚ ਅਸਮਰੱਥ ਰਿਹਾ । ਇਸ ਤੋਂ ਬਾਅਦ ਟਰੱਕ ਦੀ ਜਾਂਚ ਕੀਤੀ ਗਈ, ਤਾਂ ਇਹ ਲਗਭਗ 1150 ਡੱਬੇ ਗੈਰ-ਕਾਨੂੰਨੀ ਸ਼ਰਾਬ (Illegal alcohol) ਨਾਲ ਭਰਿਆ ਹੋਇਆ ਪਾਇਆ ਗਿਆ । ਸ਼ੁਰੂਆਤੀ ਜਾਂਚ ਵਿੱਚ ਡਰਾਈਵਰ ਨੇ ਦੱਸਿਆ ਕਿ ਟਰੱਕ ਪੰਜਾਬ ਤੋਂ ਉੜੀਸਾ ਜਾ ਰਿਹਾ ਸੀ, ਦੋ ਬ੍ਰਾਂਡਾਂ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਇੱਕ ਰਾਇਲ ਚੈਲੇਂਜ ਹੈ ਅਤੇ ਦੂਜਾ ਰਾਇਲ ਸਟੈਗ ਹੈ ।

Read More : ਦੋ ਔਰਤਾਂ ਨਸ਼ੀਲੇ ਪਦਾਰਥਾਂ ਸਮੇਤ ਅੰਬਾਲਾ ਵਿਚ ਹੋਈਆਂ ਗ੍ਰਿਫ਼ਤਾਰ

ਆਇਰਲੈਂਡ `ਚ ਫਸੇ ਯਾਤਰੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਲਿਆਂਦਾ ਗਿਆ

0
Air India

ਨਵੀਂ ਦਿੱਲੀ, 20 ਮਾਰਚ 2026 : ਆਇਰਲੈਂਡ ਦੇ ਸ਼ੈਨਨ ਸ਼ਹਿਰ (Shannon city, Ireland) ‘ਚ ਫਸੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਏਅਰ ਇੰਡੀਆ (Air India) ਦੀ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚੀ ।

ਕਿੰਨੇ ਯਾਤਰੀ ਸਵਾਰ ਸਨ ਉਡਾਣ ਵਿਚ

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਉਡਾਣ ‘ਚ 220 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਹਰੇਕ ਨੂੰ ਸਦਭਾਵਨਾ ਵਜੋਂ 20-20 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ ਗਈ । ਨਿਊਯਾਰਕ ਤੋਂ ਦਿੱਲੀ ਆ ਰਹੇ ਹਵਾਬਾਜ਼ੀ ਕੰਪਨੀ ਦੇ ਏ-350 ਜਹਾਜ਼ (airline’s A-350 aircraft) ਨੂੰ ਸੋਮਵਾਰ ਨੂੰ ਕਿਸੇ ਤਕਨੀਕੀ ਖਰਾਬੀ ਕਾਰਨ ਸ਼ੈਨਨ ਵੱਲ ਮੋੜ ਦਿੱਤਾ ਗਿਆ ਸੀ ।

ਜਹਾਜ਼ ਨੂੰ ਉੱਥੇ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ ਅਤੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਆਇਰਲੈਂਡ ਦੇ ਇਸ ਸ਼ਹਿਰ ‘ਚ ਫਸ ਗਏ ਸਨ । ਬੋਇੰਗ 787 ਜਹਾਜ਼ ਰਾਹੀਂ ਸੰਚਾਲਿਤ ਵਿਸ਼ੇਸ਼ ਉਡਾਣ ਜ਼ਿਊਰਿਖ ਤੋਂ ਸ਼ੈਨਨ ਪਹੁੰਚੀ ਅਤੇ ਬਾਅਦ ‘ਚ ਦਿੱਲੀ ਲਈ ਰਵਾਨਾ (Leaving for Delhi) ਹੋਈ ।

Read More : ਹਵਾਈ ਖੇਤਰ ਅਸੁਰੱਖਿਅਤ ਹੋਣ ਕਾਰਨ ਦਿੱਲੀ ਹਵਾਈ ਅੱਡੇ ਤੇ ਸੈਂਕੜੇ ਉਡਾਣਾਂ ਰੱਦ

ਮੋਹਾਲੀ ਸੈਸ਼ਨ ਅਦਾਲਤ ਨੇ ਲਗਾਈ ਸ਼ਹਿਬਾਜ ਸਿੰਘ ਦੀ ਸਜ਼ਾ ਤੇ ਰੋਕ

0
Court

ਮੋਹਾਲੀ, 20 ਮਾਰਚ 2026 : ਚੈਕ ਬਾਊਂਸ (Check bounce) ਮਾਮਲੇ ਵਿਚ ਡੇਰਾਬਸੀ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਦੇ ਫ਼ੈਸਲੇ ਨੂੰ ਮੋਹਾਲੀ ਸੈਸ਼ਨ ਅਦਾਲਤ (Mohali Sessions Court) ਵਲੋਂ ਰੋਕ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਪੰਜਾਬ ਦੇ ਡੇਰਾਬਸੀ ਦੀ ਇਕ ਅਦਾਲਤ ਵਲੋਂ ਇਕ ਚੈਕ ਬਾਊਂਸ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਵਾਲੇ ਫ਼ੈਸਲੇ ਤੇ ਅੱਜ ਮੋਹਾਲੀ ਸੈਸ਼ਨ ਅਦਾਲਤ ਵਲੋਂ ਰੋਕ ਲਗਾ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਡੇਰਾਬਸੀ ਦੀ ਅਦਾਲਤ (Dera Bassi Court) ਵਿਚ ਜਿਨ੍ਹਾਂ ਜਿਨ੍ਹਾਂ ਨੂੰ ਸਜ਼ਾ ਤੇ ਜੁਰਮਾਨਾ ਦੋਵੇੇਂ ਸੁਣਾਏ ਗਏ ਸਨ ਵਿਚੋਂ ਸ਼ਹਿਬਾਜ ਸਿੰਘ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਸੀ ਤੇ ਮਾਨਯੋਗ ਅਦਾਲਤ ਨੇ ਅਪੀਲ ਮਨਜ਼ੂਰ ਕਰਦਿਆਂ ਸਜ਼ਾ ‘ਤੇ ਰੋਕ (Punishment and suspension) ਲਗਾ ਦਿੱਤੀ ਹੈ । ਇਥੇ ਇਹ ਗੱਲ ਖਾਸ ਦੱਸਣਯੋਗ ਹੈ ਕਿ ਸੋਹੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਹਨ ।

ਕਿਸ ਚੈਕ ਬਾਊਂਸ ਮਾਮਲੇ ਵਿਚ ਸੁਣਾਈ ਗਈ ਸੀ ਸਜ਼ਾ

ਜਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਇੱਕ ਚੈੱਕ ਬਾਊਂਸ ਮਾਮਲੇ ਵਿੱਚ ਸ਼ਹਿਬਾਜ਼ ਸਿੰਘ ਸੋਹੀ (Shahbaz Singh Sohi) ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ । ਡੇਰਾਬੱਸੀ ਅਦਾਲਤ ਦੇ ਇਸ ਫੈਸਲੇ ਨੂੰ ਸ਼ਹਿਬਾਜ਼ ਸੋਹੀ ਨੇ ਮੋਹਾਲੀ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ । ਅਦਾਲਤ ਨੇ ਅਪੀਲ ‘ਤੇ ਸੁਣਵਾਈ ਕਰਦਿਆਂ ਹੇਠਲੀ ਅਦਾਲਤ ਦੇ ਫੈਸਲੇ ‘ਤੇ ਸਟੇਅ ਲਗਾ ਦਿੱਤਾ ਹੈ, ਜਿਸ ਨਾਲ ਫਿਲਹਾਲ ਸੋਹੀ ਨੂੰ ਜੇਲ੍ਹ ਜਾਣ ਤੋਂ ਰਾਹਤ ਮਿਲ ਗਈ ਹੈ ।

Read More : ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

ਅਸ਼ਲੀਲ ਗੀਤਾਂ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਹੋਇਆ ਸਖ਼ਤ

0
National Women Commission

ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੇ ਰਾਸ਼ਟਰੀ ਮਹਿਲਾ ਕਮਿਸ਼ਨ (National Women Commission) ਵਲੋਂ ਅਸ਼ਲੀਲਤਾ ਨਾਲ ਜੁੜੇ ਗੀਤਾਂ ਦੇ ਮਾਮਲਿਆਂ ਵਿਚ ਸਖ਼ਤ ਰੁਖ ਅਖਤਿਆਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਗਾਇਕ ਬਾਦਸ਼ਾਹ, ਨੋਰਾ ਫਤੇਹੀ, ਸੰਜੇ ਦੱਤ ਸਮੇਤ ਕਈ ਕਲਾਕਾਰ ਤਲਬ

ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਨੇ ਕਥਿਤ ਅਸ਼ਲੀਲਤਾ (Obscenity) ਨਾਲ ਜੁੜੇ 2 ਵੱਖ-ਵੱਖ ਗੀਤਾਂ ਦੇ ਮਾਮਲਿਆਂ ‘ਚ ਸਖ਼ਤ ਰੁਖ਼ ਅਪਣਾਉਂਦੇ ਹੋਏ ਕਈ ਕਲਾਕਾਰਾਂ ਅਤੇ ਨਿਰਮਾਤਾਵਾਂ ਨੂੰ ਤਲਬ ਕੀਤਾ ਹੈ । ਕਮਿਸ਼ਨ ਨੇ ਹਰਿਆਣਵੀ ਗੀਤ `ਟਟੀਰੀ`ਦੇ ਮਾਮਲੇ ਚ ਗਾਇਕ ਬਾਦਸ਼ਾਹ (Singer King) ਸਮੇਤ ਹੋਰ ਸਬੰਧਤ ਲੋਕਾਂ ਨੂੰ 25 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ । ਕਮਿਸ਼ਨ ਅਨੁਸਾਰ ਗੀਤ ਦੀ ਸਮੱਗਰੀ ਪਹਿਲੀ ਨਜ਼ਰੇ ਇਤਰਾਜ਼ਯੋਗ ਪ੍ਰਤੀਤ ਹੁੰਦੀ ਹੈ । ਇਸ ਮਾਮਲੇ ‘ਚ ਨਿਰਦੇਸ਼ਕ ਮਾਹੀ ਸੰਧੂ, ਜੋਬਨ ਸੰਧੂ ਅਤੇ ਨਿਰਮਾਤਾ ਹਿਤੇਨ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ ।

ਗੈਰ-ਹਾਜ਼ਰ ਰਹਿਣ ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਦਿੱਤੀ ਚਿਤਾਵਨੀ

ਕਮਿਸ਼ਨ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ ਅਤੇ ਸਬੰਧਤ ਧਿਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ । ਗੈਰ-ਹਾਜ਼ਰ ਰਹਿਣ ‘ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਉੱਥੇ ਹੀ, `ਸਰਕੇ ਚੁਨਰ` ਗੀਤ ਨਾਲ ਜੁੜੇ ਵਿਵਾਦ ‘ਚ ਅਦਾਕਾਰਾ ਨੋਰਾ ਫਤੇਹੀ (Actress Nora Fatehi) ਅਤੇ ਅਦਾਕਾਰ ਸੰਜੇ ਦੱਤ (Actor Sanjay Dutt) ਨੂੰ ਵੀ ਤਲਬ ਕੀਤਾ ਗਿਆ ਹੈ ।

ਗੀਤਕਾਰ-ਨਿਰਮਾਤ ਤੇ ਹੋਰ ਹੋਣਗੇ 24 ਨੂੰ ਪੇਸ਼

ਕਮਿਸ਼ਨ ਨੇ ਇਸ ਗੀਤ ਨੂੰ ਵੀ ਪਹਿਲੀ ਨਜ਼ਰੇ ਇਤਰਾਜ਼ਯੋਗ ਦੱਸਦੇ ਹੋਏ ਇਸ ਦੇ ਵਿਰੁੱਧ ਕਾਰਵਾਈ ਆਰੰਭੀ ਹੈ। ਇਸ ਮਾਮਲੇ ‘ਚ ਗੀਤਕਾਰ ਰਕੀਬ ਆਲਮ ਅਤੇ ਨਿਰਮਾਤਾ ਵੈਂਕਟ ਕੇ. ਨਾਰਾਇਣ ਸਮੇਤ ਹੋਰਾਂ ਨੂੰ 24 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ । ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਔਰਤਾਂ ਦੀ ਮਰਿਆਦਾ (Women’s etiquette) ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ‘ਚ ਸਖ਼ਤ ਕਾਰਵਾਈ ਜਾਰੀ ਰਹੇਗੀ ।

Read More : ਰੈਪਰ ਬਾਦਸ਼ਾਹ ਦੇ ਹਰਿਆਣਾ ਵਿਚ ਹੋਏ ਗ੍ਰਿਫ਼ਤਾਰੀ ਦੇ ਹੁਕਮ ਜਾਰੀ

ਮਾਮਲਾ 2929 ਕਰੋੜ ਰੁਪਏ ਦੀ ਧੋਖਾਦੇਹੀ ਦਾ

0
Anil Ambani

ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ 2929 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਪੁੱਛਗਿੱਛ (Inquiry) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਘੰਟੇ ਅਨਿਲ ਅੰਬਾਨੀ ਤੋਂ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ

ਕੇਂਦਰੀ ਜਾਂਚ ਬਿਊਰੋ (Central Bureau of Investigation) ਨੇ ਉਦਯੋਗਪਤੀ ਅਨਿਲ ਅੰਬਾਨੀ ਤੋਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਉਨ੍ਹਾਂ ਦੇ ਖਿ਼ਲਾਫ ਸਟੇਟ ਬੈਂਕ ਆਫ਼ ਇੰਡੀਆ ਦੀ ਸਿਕਾਇਤ ‘ਤੇ ਦਰਜ ਕਥਿਤ 2929 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ (Fraud cases) ‘ਚ 8 ਘੰਟੇ ਪੁੱਛਗਿੱਛ ਕੀਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਬੈਂਕ ਵੱਲੋਂ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਦੇ ਦੋਸ਼ ਲਗਾਏ ਹਨ । ਸੀ. ਬੀ. ਆਈ. ਨੇ ਐੱਸ. ਬੀ. ਆਈ. ਨਾਲ ਕਥਿਤ ਤੌਰ ‘ਤੇ ਧੋਖਾਦੇਹੀ ਦੇ ਦੋਸ਼ ‘ਚ ਅਨਿਲ ਅੰਬਾਨੀ (Anil Ambani) ਦੇ ਖਿਲਾਫ ਪਿਛਲੇ ਸਾਲ ਅਗਸਤ ‘ਚ ਮਾਮਲਾ ਦਰਜ ਕੀਤਾ ਸੀ । ਐੱਸ. ਬੀ. ਆਈ. ਦੀ ਸਿਕਾਇਤ ਹੁਣ ਐੱਫ. ਆਈ. ਆਰ. ਦਾ ਹਿੱਸਾ ਹੈ ।

ਸੀ. ਬੀ. ਆਈ. ਨੇ ਕੀਤਾ ਹੈ ਅੰਬਾਨੀ ਤੇ ਆਰਕਾਮ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ

ਸਿਕਾਇਤ ਅਨੁਸਾਰ ਕੰਪਨੀ ਸਿਰ ਵੱਖ-ਵੱਖ ਕਰਜ਼ਦਾਤਿਆਂ ਦਾ 40,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ, ਜਿਸ ਨਾਲ ਸਰਕਾਰੀ ਖੇਤਰ ਦੇ ਬੈਂਕ ਨੂੰ 2929 ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਹ ਅੰਕੜਾ 2018 ਦਾ ਹੈ । ਸੀ. ਬੀ. ਆਈ. ਨੇ ਅੰਬਾਨੀ ਅਤੇ ਆਰਕਾਮ (RCom) ਦੇ ਖਿਲਾਫ ਅਪਰਾਧਿਕ ਸਾਜਿਸ਼, ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ `ਚ ਮਾਮਲਾ ਦਰਜ (Case registered) ਕੀਤਾ ਹੈ ।

Read More : ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ

ਦੱਖਣੀ ਕੋਰੀਆ ਵਿਖੇ ਪਾਰਟਸ ਫੈਕਟਰੀ ਵਿਚ ਅੱਗ ਲੱਗਣ ਕਾਰਨ ਸੈਂਕੜੇ ਜ਼ਖ਼ਮੀ

0
South Korea

ਸਿਓਲ, 20 ਮਾਰਚ 2026 : ਦੱਖਣੀ ਕੋਰੀਆ (South Korea) ਦੇ ਮੱਧ ਸ਼ਹਿਰ ਡੇਜੇਓਨ ਵਿੱਚ ਪਾਰਟਸ ਫੈਕਟਰੀ (Parts factory) ਵਿੱਚ ਅੱਗ ਲੱਗਣ (Fire) ਕਾਰਨ ਕਈਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।

ਐਨ. ਐਫ. ਏ. ਨੇ ਕੀ ਆਖਿਆ

ਨੈਸ਼ਨਲ ਫਾਇਰ ਏਜੰਸੀ (ਐਨ. ਐਫ. ਏ.) ਨੇ ਆਖਿਆ ਹੈ ਕਿ 35 ਲੋਕ ਗੰਭੀਰ ਜ਼ਖਮੀ (Seriously injured) ਹੋਏ ਹਨ, ਪਰ ਤੁਰੰਤ ਇਹ ਪੁਸ਼ਟੀ ਨਹੀਂ ਕਰ ਸਕੇ ਕਿ ਕੀ ਕੋਈ ਜਾਨਲੇਵਾ ਹਾਲਤ ਵਿੱਚ ਹੈ । ਘਟਨਾ ਸਥਾਨ ਤੋਂ ਵੀਡੀਓ ਵਿੱਚ ਇਮਾਰਤ ਤੋਂ ਸੰਘਣਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ । ਅਧਿਕਾਰੀਆਂ ਨੇ ਆਖਿਆ ਹੈ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਪਲਾਂਟ ਦੇ ਅੰਦਰ ਕਿੰਨੇ ਕਾਮੇ ਫਸੇ ਹੋਏ ਹਨ । ਏਜੰਸੀ ਨੇ ਚੇਤਾਵਨੀ ਦਿੱਤੀ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ । ਅੱਗ ਲੱਗਣ ਦੀ ਸੂਚਨਾ ਦੁਪਹਿਰ 1:17 ਵਜੇ ਦੇ ਕਰੀਬ ਮਿਲੀ । ਅਧਿਕਾਰੀਆਂ ਨੇ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ।

ਅੱਗ ਬੁਝਾਉਣ ਲਈ ਕਿੰਨੇ ਵਾਹਨ ਤੇ ਕਿੰਨੇ ਫਾਇਰ ਫਾਈਟਰ ਕੀਤੇ ਹਨ ਤਾਇਨਾਤ

ਏਜੰਸੀ ਨੇ ਕਿਹਾ ਕਿ ਅੱਗ ਬੁਝਾਉਣ (Fire extinguisher) ਲਈ 200 ਤੋਂ ਵੱਧ ਫਾਇਰਫਾਈਟਰ (Firefighter) ਅਤੇ 70 ਵਾਹਨ ਤਾਇਨਾਤ ਕੀਤੇ ਗਏ ਹਨ । ਰਾਸ਼ਟਰਪਤੀ ਲੀ ਜੇ-ਮਯੁੰਗ ਤੋਂ ਬਾਅਦ ਦੂਜੇ ਸਭ ਤੋਂ ਉੱਚੇ ਸਰਕਾਰੀ ਅਧਿਕਾਰੀ, ਪ੍ਰਧਾਨ ਮੰਤਰੀ ਕਿਮ ਮਿਨ-ਸਿਓਕ ਨੇ ਅੱਗ ‘ਤੇ ਕਾਬੂ ਪਾਉਣ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਲਈ ਕਰਮਚਾਰੀਆਂ ਅਤੇ ਉਪਕਰਣਾਂ ਦੀ ਪੂਰੀ ਤਾਇਨਾਤੀ ਦਾ ਸੱਦਾ ਦਿੱਤਾ ।

Read More : ਰਿਹਾਇਸ਼ੀ ਬਿਲਡਿੰਗ ਵਿਚ ਅੱਗ ਲੱਗਣ ਕਾਰਨ 9 ਪਰਿਵਾਰਕ ਮੈਂਬਰ ਸੜੇ

ਚਾਈਨਾ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ ਤੇ ਪਤਨੀ ਦਾ ਪੈਰ ਟੁੱਟਿਆ

0
Biker

ਲਖਨਊ, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਮੋਟਰਸਾਈਕਲ ਸਵਾਰ ਪਤੀ ਤੇ ਪਤਨੀ ਦੇ ਚਾਈਨਾ ਡੋਰ (China Door) ਕਾਰਨ ਗਲਾ ਵੱਢਣ ਤੇ ਪੈਰ ਟੁੱਟਣ ਦਾ ਸਮਾਚਾਰ ਮਿਲਿਆ ਹੈ ।

ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਇਕ ਮੋਟਰਸਾਈਕਲ ਸਵਾਰ (Motorcyclist) ਦੇ ਚਾਈਨਾ ਡੋਰ ਵਿਚ ਉਲਝਣ ਕਾਰਨ ਗਲਾ ਵੱਢੇ (Cut throat) ਜਾਣ ਅਤੇ ਉਸਦੀ ਪਤਨੀ ਦੇ ਪੈਰ ਟੁੱਟਣ (Broken leg) ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਇਹ ਘਟਨਾ ਵੀਰਵਾਰ ਸ਼ਾਮ ਪੂਰਨੀਆ ਫਲਾਈਓਵਰ ‘ਤੇ ਵਾਪਰੀ । ਜਦੋੋਂ ਇਹ ਘਟਨਾ ਵਾਪਰੀ ਤਾਂ ਉਹਹ ਆਪਣੀ ਤੇ ਬੇਟੀ ਨਾਲ ਬਾਈਕ ਤੇ ਘਰ ਵਾਪਸ ਆ ਰਿਹਾ ਸੀ ।

ਕੌਣ ਹੈ ਇਹ ਮੋੋਟਰਸਾਈਕਲ ਸਵਾਰ

ਸੂਚਨਾ ਮੁਤਾਬਕ ਜਿਸ ਮੋਟਰਸਾਈਕਲ ਚਾਲਕ ਦੇ ਚਾਈਨਾ ਡੋਰ ਵਿਚ ਲਪੇਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਨਾਮ ਨਵਮੀ ਲਾਲ ਹੈ ਤੇ ਉਹ ਮਦਿਆਨਵ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਹੈ । ਜਦੋਂ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਅਚਾਨਕ ਫਲਾਈ ਓਵਰ ‘ਤੇ ਉੱਡਦੀ ਪਤੰਗ ਦੀ ਖਤਰਨਾਕ ਚਾਈਨਾ ਡੋਰ ਉਸ ਦੀ ਗਰਦਨ ਦੁਆਲੇ ਫਸ ਗਈ ਤੇ ਖਿੱਚ ਕਾਰਨ ਉਸ ਦੀ ਗਰਦਨ ਤੇ ਚਿਹਰੇ ‘ਤੇ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਖੂਨ ਵਗਣ ਲੱਗ ਪਿਆ ।

ਡੋਰ ਦੇ ਗਲੇੇ ਵਿਚ ਫਸਣ ਤੋਂ ਬਾਅਦ ਮੋਟਰਸਾਈਕਲ ਬੇਕਾਬੂ ਹੋ ਗਿਆ

ਘਟਨਾ ਤੋਂ ਬਾਅਦ ਬਾਈਕ ਬੇਕਾਬੂ ਹੋ ਗਿਆ ਤੇ ਇਕ ਖੰਭੇ ਨਾਲ ਟਕਰਾਅ ਗਿਆ । ਇਸ ਕਾਰਨ ਉਸ ਦੀ ਪਤਨੀ ਦਾ ਪੈਰ ਟੁੱਟ ਗਿਆ, ਜਦੋਂ ਕਿ ਬੇਟੀ ਵੀ ਜ਼ਖਮੀ ਹੋ ਗਈ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ । ਜਦੋਂ ਕੁਝ ਲੋਕ ਜ਼ਖਮੀਆਂ ਦੀ ਮਦਦ ਕਰ ਰਹੇ ਸਨ ਤਾਂ ਉੱਥੇ ਖੜ੍ਹੇ ਕੁਝ ਹੋਰ ਵਿਅਕਤੀ ਘਟਨਾ ਦੀ ਵੀਡੀਓ ਬਣਾ ਰਹੇ ਸਨ । ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ।

Read More : ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ

ਈਰਾਨ `ਚ ਈਰਾਨੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੇ ਦਿੱਤੀ ਗਈ ਤਿੰਨ ਲੋਕਾਂ ਨੂੰ ਫਾਂਸੀ

0
executed

ਦੁਬਈ, 20 ਮਾਰਚ 2026 : ਈਰਾਨ ਦੀ ਅਦਾਲਤ (Iranian court) ਨੇ ਜਨਵਰੀ ‘ਚ ਦੇਸ਼ ਭਰ ‘ਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿਰਾਸਤ ‘ਚ ਲਏ ਗਏ 3 ਲੋਕਾਂ ਨੂੰ ਫਾਂਸੀ (Execution) ਦਿੱਤੇ ਜਾਣ ਦਾ ਵੀਰਵਾਰ ਨੂੰ ਐਲਾਨ ਕੀਤਾ ।

ਕੌਣ ਹਨ ਤਿੰਨੋ ਜਣੇ

ਇਹ ਇਸ ਮਾਮਲੇ ‘ਚ ਫਾਂਸੀ ਦਿੱਤੇ ਜਾਣ ਦਾ ਪਹਿਲਾ ਮਾਮਲਾ ਹੈ । ਈਰਾਨ ‘ਚ ਆਮ ਤੌਰ ‘ਤੇ ਮੌਤ ਦੀ ਸਜ਼ਾ ਪਾਉਣ ਵਾਲੇ ਨੂੰ ਫਾਂਸੀ ਦਿੱਤੀ ਜਾਂਦੀ ਹੈ । ਮਿਜ਼ਾਨ ਨੇ ਦੱਸਿਆ ਕਿ ਮੇਹਦੀ ਗਾਸੇਮੀ, ਸਾਲੇਹ ਮੁਹੰਮਦੀ ਅਤੇ ਸਈਦ ਦੱਵੋਦੀ ਨੂੰ ਫਾਂਸੀ ਦਿੱਤੀ ਗਈ । ਇਨ੍ਹਾਂ 3 ਲੋਕਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਤਹਿਰਾਨ ਤੋਂ ਕਰੀਬ 130 ਕਿਲੋਮੀਟਰ ਦੱਖਣ ‘ਚ ਸਥਿਤ ਕੋਮ ‘ਚ 2 ਪੁਲਸ ਅਧਿਕਾਰੀਆਂ (Police officers) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਈਰਾਨ ਦੀ ਅਦਾਲਤ ਵਿਰੋਧ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਫਾਂਸੀ ਦੇਣ ਦੀ ਧਮਕੀ ਦਿੰਦੀ ਰਹੀ ਹੈ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

0
Teaser

ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ (Punjabi comedian) ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 (Carry On Jatta-4) ਵਿਚ ਨਜ਼ਰ ਆਉਣ ਦਾ ਪਤਾ ਲੱਗਿਆ ਹੈ ।

ਕਦੋਂ ਰਿਲੀਜ਼ ਹੋਵੇਗੀ ਕੈਰੀ ਆਨ ਜੱਟਾ-4

ਮਿਲੀ ਜਾਣਕਾਰੀ ਮੁਤਾਬਕ ਸਵਰਗੀ ਪੰਜਾਬੀ ਕਾਮੇੇਡੀਅਨ ਜਸਵਿੰਦਰ ਭੱਲਾ (Jaswinder Bhalla) ਪੰਜਾਬੀ ਸਿਨੇਮਾ ਦੀ ਸੁਪਰਹਿਟ ਕਾਮੇਡੀ ਫ੍ਰੈਂਚਾਇਜੀ ਕੈਰੀ ਆਨ ਜੱਟਾ-4 ਵਿਚ ਇਕ ਵਾਰ ਫਿਰ ਏ. ਆਈ. ਅਵਤਾਰ ਦੇ ਚਲਦਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਇਕ ਵਾਰ ਫਿਰ ਸਿਨੇਮਾਘਰਾਂ ਵਿਚ ਸਾਰਿਆਂ ਨੂੰ ਹਸਾਉਂਦੇ ਨਜ਼ਰ ਆਉਣਗੇ । ਉਕਤ ਫਿ਼ਲਮ ਜੂਨ ਮਹੀਨੇ ਵਿਚ ਰਿਲੀਜ਼ ਹੋਣ ਦੇ ਅੰਦਾਜ਼ੇ ਹਨ ।

ਫਿ਼ਲਮ ਦਾ ਟੀਜ਼ਰ ਹੋਇਆ ਰਿਲੀਜ਼

ਪੰਜਾਬੀ ਫਿ਼ਲਮ (Punjabi film) ਕੈਰੀ ਆਨ ਜੱਟਾ-4 ਦੇ ਟੀਜ਼ਰ ਦੇ ਰਿਲੀਜ਼ ਹੋਣ ਦੇ ਚਲਦਿਆਂ ਜਸਵਿੰਦਰ ਭੱਲਾ ਦੇ ਚਾਹੁਣ ਵਾਲਿਆਂ ਵਿਚ ਇਕ ਵਾਰ ਫਿਰ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਗਈਆਂ ਹਨ । ਸੂਚਨਾ ਮੁਤਾਬਕ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ (Binnu Dhillon and Gippy Grewal) ਦੇ ਨਾਲ ਜਸਵਿੰਦਰ ਭੱਲਾ ਦਾ ਕਿਰਦਾਰ ਏ. ਆਈ. ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ।

ਫਿਲਮ ਵਿਚ ਸੁਣੇ ਜਾਣਗੇ ਭੱਲਾ ਦੀ ਆਵਾਜ਼ ਵਿਚ ਡਾਇਲਾਗਸ

ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਜਸਵਿੰਦਰ ਭੱਲਾ ਦੀ ਆਵਾਜ਼ ਵਿੱਚ ਸੰਵਾਦ ਵੀ ਸੁਣੇ ਜਾਣਗੇ । ਫਿਲਮ ਦੇ ਟੀਜ਼ਰ ਵਿੱਚ ਜਸਵਿੰਦਰ ਭੱਲਾ ਦਾ ਏ. ਆਈ. ਅਵਤਾਰ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਸਿਰਫ਼ ਇੱਕ ਟੀਜ਼ਰ ਹੈ ਮੈਂ ਤੁਹਾਡੇ ਨਾਲੋਂ ਫਿਲਮ ਵਿੱਚ ਜਿਆਦਾ ਦਿਖਾਈ ਦੇਵਾਂਗਾ ।

Read More : ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ