12 ਰੋਜ਼ਾ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸਿ਼ਪ ਅੱਜ ਤੋਂ

0
31
Hockey

ਨਵੀਂ ਦਿੱਲੀ, 11 ਅਗਸਤ 2026 : 12 ਰੋਜ਼ਾ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸਿ਼ਪ-2026 (Hockey India Junior Women’s National Championship) ਜੋ ਪੂਣੇ ਵਿਚ ਹੋ ਰਹੀ ਹੈ ਦੀ ਸ਼ੁਰੂਆਤ ਅੱਜ 12 ਅਗਸਤ ਬੁਧਵਾਰ ਤੋਂ ਹੋਣ ਜਾ ਰਹੀ ਹੈ ।

ਕਿੰਨੀਆਂ ਟੀਮਾਂ ਲੈਣਗੀਆਂ ਚੈਂਪੀਅਨਸਿ਼ਪ ਵਿਚ ਹਿੱਸਾ

ਮਿਲੀ ਜਾਣਕਾਰੀ ਅਨੁਸਾਰ ਪੂਣੇ ਵਿਖੇ ਹੋਣ ਜਾ ਰਹੀ 12 ਰੋਜ਼ਾ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸਿ਼ਪ-2026 ਵਿਚ 30 ਟੀਮਾਂ ਹਿੱਸਾ ਲੈਣਗੀਆਂ । ਜਾਣਕਾਰੀ ਮੁਤਾਬਕ ਉਕਤ ਟੀਮਾਂ ਤਿੰਨ ਸ਼ੇ੍ਣੀਆਂ ਵਿਚ ਹਿੱਸਾ ਲੈਣਗੀਆਂ । ਦੱਸਣਯੋਗ ਹੈ ਕਿ ਉਕਤ ਟੂਰਨਾਮੈਂਟ (Tournament) 23 ਅਗਸਤ ਤੱਕ ਚੱਲੇਗਾ, ਜਿਸ ਵਿੱਚ ਟੀਮਾਂ ਨੂੰ ਡਵੀਜ਼ਨ-ਏ, ਡਵੀਜ਼ਨ-ਬੀ ਅਤੇ ਡਵੀਜ਼ਨ-ਸੀ ਵਿੱਚ ਵੰਡਿਆ ਗਿਆ ਹੈ ।

ਹਾਕੀ ਦੀਆਂ ਟੀਮਾਂ ਨੂੰ ਡਵੀਜਨ-ਏ ਵਿਚ ਕਿੰਨੇ ਪੂਲ ਵਿਚ ਵੰਡਿਆ ਗਿਆ ਹੈ

ਉਪਰੋਕਤ ਹਾਕੀ ਟੀਮਾਂ (Hockey teams) ਵਿਚੋਂ 12 ਟੀਮਾਂ ਨੂੰ ਡਵੀਜਨ-ਏ ਵਿਚ ਚਾਰ ਪੂਲ ਵਿਚ ਵੰਡਿਆ ਗਿਆ ਹੈ ਦੇ ਚਲਦਿਆਂ ਪੂਲ-ਏ ਵਿੱਚ ਝਾਰਖੰਡ, ਪੰਜਾਬ ਅਤੇ ਚੰਡੀਗੜ੍ਹ ਸ਼ਾਮਲ ਹਨ, ਪੂਲ-ਬੀ ਵਿੱਚ ਹਰਿਆਣਾ, ਓਡੀਸ਼ਾ ਅਤੇ ਬੰਗਾਲ ਸ਼ਾਮਲ ਹਨ, ਪੂਲ-ਸੀ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਮਨੀਪੁਰ ਸ਼ਾਮਲ ਹਨ ਅਤੇ ਪੂਲ-ਡੀ ਵਿੱਚ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ ।

ਡਵੀਜਨ-ਬੀ ਵਿਚ ਕਿੰਨੀਆਂ ਟੀਮਾਂ ਨੂੰ ਵੰਡਿਆ ਗਿਆ ਹੈ

ਇਸੇ ਤਰ੍ਹਾਂ ਡਵੀਜ਼ਨ-ਬੀ ਜਿਸ ਵਿੱਚ 10 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ ਦੇ ਚਲਦਿਆਂ ਪੂਲ-ਏ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਦਿੱਲੀ, ਕੇਰਲ ਅਤੇ ਮਿਜ਼ੋਰਮ ਸ਼ਾਮਲ ਹਨ, ਜਦੋਂ ਕਿ ਪੂਲ-ਬੀ ਵਿੱਚ ਕਰਨਾਟਕ, ਉਤਰਾਖੰਡ, ਤਾਮਿਲਨਾਡੂ, ਬਿਹਾਰ ਅਤੇ ਗੋਆ ਸ਼ਾਮਲ ਹਨ ।

ਹਾਕੀ ਦੀਆਂ ਕਿੰਨੀਆਂ ਟੀਮਾਂ ਨੂੰ ਵੰਡਿਆ ਗਿਆ ਹੈ ਡਵੀਜਨ-ਸੀ ਵਿਚ

ਡਵੀਜ਼ਨ-ਸੀ ਦੀਆਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ ਦੇ ਚਲਦਿਆਂ ਪੂਲ-ਏ ਵਿੱਚ ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਉ (ਰਾਜਸਥਾਨ) ਅਤੇ ਤ੍ਰਿਪੁਰਾ ਸ਼ਾਮਲ ਹਨ, ਜਦੋਂ ਕਿ ਪੂਲ-ਬੀ ਵਿੱਚ ਪੁਡੂਚੇਰੀ, ਗੁਜਰਾਤ, ਜੰਮੂ ਅਤੇ ਕਸ਼ਮੀਰ ਅਤੇ ਤੇਲੰਗਾਨਾ ਸ਼ਾਮਲ ਹਨ ।

LEAVE A REPLY

Please enter your comment!
Please enter your name here