ਸੰਤ ਕਬੀਰ ਨਗਰ, 11 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਦੇ ਫਰੇਂਦੀਆ ਪਿੰਡ ‘ਚ 5000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਬਜ਼ੁਰਗ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ।
ਕੌਣ ਹੈ ਇਹ ਬਜੁਰਗ
ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਮਹੁਲੀ ਥਾਣਾ ਖੇਤਰ ਦੇ ਜਿਸ ਫਰੇਂਦੀਆ ਪਿੰਡ (Friendia Village) ਵਿਚ ਰੁਪਇਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਬਜ਼ੁਰਗ ਵਿਅਕਤੀ ਦੀ ਰਾਡ ਨਾਲ ਕੁੱਟ-ਕੁੱਟ (Beating) ਕਰ ਹੱਤਿਆ ਹੀ ਕਰ ਦਿੱਤੀ ਗਈ ਹੈ ਵਿਚ ਮ੍ਰਿਤਕ ਵਿਅਕਤੀ ਦੀ ਪਛਾਣ ਰਾਮ ਬਚਨ ਦੇ ਤੌਰ ‘ਤੇ ਹੋਈ ਹੈ ।
ਕੀ ਹੈ ਪੂਰਾ ਮਾਮਲਾ
ਪੁਲਸ ਅਨੁਸਾਰ ਐਤਵਾਰ ਨੂੰ ਰਾਮ ਬਚਨ ਪ੍ਰਜਾਪਤੀ ਪਿੰਡ ਦੀ ਇਕ ਦੁਕਾਨ ‘ਚ ਬੈਠਾ ਸੀ । ਇਸੇ ਦੌਰਾਨ ਪਿੰਡ ਦਾ ਕੁੰਵਰ ਵਿਜੇ ਆਜ਼ਾਦ ਉੱਥੇ ਆਇਆ ਅਤੇ ਰਾਮ ਬਚਨ ਤੋਂ 5000 ਰੁਪਏ ਮੰਗਣ ਲੱਗਾ । ਰੁਪਏ ਦੇਣ ਤੋਂ ਇਨਕਾਰ ਕਰਨ ‘ਤੇ ਮੁਲਜ਼ਮ ਨੇ ਸਾਈਕਲ ‘ਚ ਹਵਾ ਭਰਨ ਵਾਲੇ ਪੰਪ ਦੀ ਰਾਡ ਨਾਲ ਰਾਮ ਬਚਨ ਦੇ ਸਿਰ ਅਤੇ ਚਿਹਰੇ ‘ਤੇ ਕਈ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਪੁਲਸ ਨੇ ਮੁਲਜਮ ਨੂੰ ਕਰ ਲਿਆ ਗ੍ਰਿਫ਼ਤਾਰ
ਕੁੱਟਮਾਰ ਕਰਨ ਵੇਲੇ ਵਿਚ-ਬਚਾਅ ਕਰਨ ਪਹੁੰਚੇ 2 ਹੋਰ ਲੋਕ ਵੀ ਹਮਲੇ ‘ਚ ਜ਼ਖਮੀ ਹੋ ਗਏ । ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ । ਪੁਲਸ ਨੇ ਛਾਪੇਮਾਰੀ ਕਰ ਕੇ ਕੁੰਵਰ ਵਿਜੇ ਆਜ਼ਾਦ (34) ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਮਾਮਲੇ ‘ਚ ਬੀ. ਐੱਨ. ਐੱਸ. ਦੀ ਧਾਰਾ 103 (1) ਅਤੇ 115 (2) ਤਹਿਤ ਮੁਕੱਦਮਾ ਦਰਜ (Case registered) ਕੀਤਾ ਗਿਆ ਹੈ ।









