ਅੰਮ੍ਰਿ੍ਤਸਰ, 22 ਜਨ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬਣੇ ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀ. ਐਸ. ਐਫ. (B. S. F.) ਵਲੋਂ ਡੋ੍ਨ ਰਾਹੀਂ ਸੁੱਟੀ ਗਈ ਹੈਰੋਇਨ (Heroin) ਦੀ ਖੇਪ ਬਰਾਮਦ ਕੀਤੀ ਗਈ ਹੈ ।
ਕਿੰਨੀ ਖੇਪ ਬਰਾਮਦ ਕੀਤੀ ਗਈ ਹੈ ਹੈਰੋਇਨ ਦੀ
ਮਿਲੀ ਜਾਣਕਾਰੀ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਜਿਸਨੇ ਭਾਰਤ-ਪਾਕਿਸਤਾਨ ਸਰਹੱਦ (India-Pakistan border) ’ਤੇ ਨਸ਼ਾ ਤਸਕਰੀ ਖਿ਼ਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਜਨਾਲਾ ਖੇਤਰ ਦੇ ਪਿੰਡ ਸ਼ਹੂਰਾ ਨੇੜਿਓਂ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਹੈਰੋਇਨ ਬਰਾਮਦ ਕੀਤੀ ਹੈ । ਇਹ ਖੇਪ ਐਤਵਾਰ ਸਵੇਰੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ ।
ਹੈਰੋਇਨ ਦੀ ਖੇਪ ਆਉਣ ਦੀ ਮਿਲੀ ਸੀ ਸੂਚਨਾ
ਬੀ. ਐਸ. ਐਫ. ਨੂੰ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਖੇਤਾਂ ਵਿੱਚ ਕੀਤੀ ਗਈ ਗਹਿਨ ਜਾਂਚ ਦੌਰਾਨ ਕੁੱਲ 27 ਕਿਲੋ ਹੈਰੋਇਨ ਬਰਾਮਦ ਹੋਈ । ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਖੇਪ ਲੈਣ ਲਈ ਆਉਣ ਵਾਲੇ ਸਥਾਨਕ ਤਸਕਰਾਂ ਦੀ ਉਡੀਕ ਵੀ ਕੀਤੀ ਗਈ ਪਰ ਕੋਈ ਵੀ ਵਿਅਕਤੀ ਮੌਕੇ ’ਤੇ ਨਹੀਂ ਪਹੁੰਚਿਆ ।
ਕੀ ਸ਼ੱਕ ਪ੍ਰਗਟਾ ਰਹੀਆਂ ਹਨ ਸੁਰੱਖਿਆ ਏਜੰਸੀਆਂ
ਘਟਨਾ ਤੋਂ ਬਾਅਦ ਬੀ. ਐਸ. ਐਫ. ਅਤੇ ਪੰਜਾਬ ਪੁਲਸ ਨੇ ਦੁਪਹਿਰ ਤੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ । ਸੁਰੱਖਿਆ ਏਜੰਸੀਆਂ (Security agencies) ਨੂੰ ਸ਼ੱਕ ਸੀ ਕਿ ਡਰੋਨ ਰਾਹੀਂ ਹੈਰੋਇਨ ਦੇ ਨਾਲ ਹਥਿਆਰ ਜਾਂ ਗੋਲਾ-ਬਾਰੂਦ ਵੀ ਸੁੱਟਿਆ ਗਿਆ ਹੋ ਸਕਦਾ ਹੈ । ਇਸ ਕਾਰਨ ਖੇਤਾਂ ਅਤੇ ਆਸ-ਪਾਸ ਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਸਥਾਨਕ ਤਸਕਰ ਲਈ ਭੇਜੀ ਗਈ ਸੀ। ਜਾਂਚ ਟੀਮਾਂ ਇਲਾਕੇ ਦੇ ਸ਼ੱਕੀ ਤੱਤਾਂ ਅਤੇ ਪੁਰਾਣੇ ਤਸਕਰੀ ਨੈੱਟਵਰਕਾਂ ਦੀ ਵੀ ਪੜਤਾਲ ਕਰ ਰਹੀਆਂ ਹਨ ।









