ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

0
31
Cricket Match

ਚਟਗਾਂਵ, 22 ਜੂਨ 2026 : ਆਸਟ੍ਰੇਲੀਆ ਨੇ ਬੰਗਲਾਦੇਸ਼ (Australia beat Bangladesh) ਨੂੰ ਤੀਜੇ ਟੀ-20 `ਚ ਐਤਵਾਰ ਨੂੰ 54 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਲਿਆ ।

ਕਿਸ ਨੇ ਕਿੰਨੀਆਂ ਦੌੜਾਂ ਬਣਾਈਆਂ

ਮੁਹੰਮਦ ਤੌਹੀਦ ਹਿਦੋਏ (ਅਜੇਤੂ 61) ਦੀ ਅਰਧ-ਸੈਂਕੜੇ ਵਾਲੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ 8 ਵਿਕਟਾਂ ‘ਤੇ 109 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ । ਆਸਟ੍ਰੇਲੀਆ ਨੇ 11 ਓਵਰਾਂ ‘ਚ 3 ਵਿਕਟਾਂ ‘ਤੇ 112 ਦੌੜਾਂ (Runs) ਬਣਾ ਕੇ ਇਕਪਾਸੜ ਜਿੱਤ ਹਾਸਲ ਕੀਤੀ । 60 ਦੌੜਾਂ ਬਣਾਉਣ ਵਾਲੇ ਮਿਸ਼ੇਲ ਮਾਰਸ਼ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ, ਜਦੋਂਕਿ ਮੈਟ ਰੇਨਸ਼ਾਅ ਨੂੰ ਪਲੇਅਰ ਆਫ ਦਿ ਸੀਰੀਜ਼ (Player of the Series) ਦਾ ਪੁਰਸਕਾਰ ਮਿਲਿਆ ।

ਪਿੱਚ ਮੁਸ਼ਕਿਲ ਹੋਣ ਤੇ ਵੀ 109 ਦੌੜਾਂ ਦਾ ਸਕੋਰ ਨਹੀਂ ਸੀ ਕਾਫੀ

ਮੁਸ਼ਕਲ ਪਿੱਚ ‘ਤੇ ਵੀ 109 ਦੌੜਾਂ ਦਾ ਸਕੋਰ ਕਾਫੀ ਨਹੀਂ ਸੀ ਅਤੇ ਮਿਚ ਮਾਰਸ਼ ਨੇ ਪਾਵਰਪਲੇਅ ‘ਚ ਹੀ ਮੈਚ ਖਤਮ ਕਰ ਕੇ ਇਸ ਟੀਚੇ ਦਾ ਮਜ਼ਾਕ ਬਣਾ ਦਿੱਤਾ । ਬੰਗਲਾਦੇਸ਼ ਨੇ ਦੂਜੇ ਮੈਚ ‘ਚ ਸਖਤ ਟੱਕਰ ਦਿੱਤੀ ਸੀ ਅਤੇ ਪਹਿਲੇ ਮੈਚ ‘ਚ ਵੀ ਠੀਕ-ਠਾਕ ਖੇਡੇ ਸਨ ਪਰ ਇਸ ਮੈਚ ‘ਚ ਕੋਈ ਮੁਕਾਬਲਾ ਹੀ ਨਹੀਂ ਹੋਇਆ ।

LEAVE A REPLY

Please enter your comment!
Please enter your name here