ਯੂ. ਪੀ. ਵਿਚ ਛੋਟੇ ਭਰਾ ਨੇ ਕੀਤਾ ਵੱਡੇ ਭਰਾ-ਭਾਬੀ ਤੇ ਭਤੀਜੇ ਦਾ ਕਤਲ

0
39
Murder

ਉਤਰ ਪ੍ਰਦੇਸ਼, 22 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਛੋਟੇ ਭਰਾ ਵਲੋਂ ਆਪਣੇ ਵੱਡੇ ਭਰਾ, ਭਾਬੀ ਤੇ ਭਤੀਜੇ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਦੋਂ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਜੋ ਇੱਕ ਨਾਬਾਲਗ ਲੜਕੇ (Underage boys) ਵਲੋਂ ਅੱਜ ਸਵੇਰੇ ਸਵੇਰੇ ਆਪਣੇ ਵੱਡੇ ਭਰਾ, ਭਾਬੀ ਅਤੇ ਤਿੰਨ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤੇ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ । ਐਸ. ਐਸ. ਪੀ. ਅਤੇ ਐਸ. ਪੀ. (ਦੱਖਣੀ) ਸਮੇਤ ਇੱਕ ਪੁਲਸ ਟੀਮ ਮੌਕੇ ‘ਤੇ ਪਹੁੰਚੀ । ਪੁਲਸ ਨੇ ਕਤਲ ਕਰਨ ਵਾਲੇ ਨਬਾਲਗ 16 ਸਾਲਾ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕਤਲ ਲਈ ਵਰਤਿਆ ਗਿਆ ਹਥਿਆਰ ਬਰਾਮਦ ਵੀ ਕਰ ਲਿਆ ਹੈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਤਲ ਪਰਿਵਾਰਕ ਝਗੜੇ ਕਾਰਨ ਹੋਏ ਹਨ । ਇਹ ਘਟਨਾ ਸੋਮਵਾਰ ਸਵੇਰੇ 3 ਵਜੇ ਦੇ ਕਰੀਬ ਬਾਂਸਗਾਓਂ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ । ਮ੍ਰਿਤਕਾਂ ਦੀ ਪਛਾਣ ਅਮਿਤ ਗੁਪਤਾ, ਉਸ ਦੀ ਪਤਨੀ ਰੰਜਨਾ ਗੁਪਤਾ ਅਤੇ ਉਨ੍ਹਾਂ ਦੇ ਪੁੱਤਰ ਰੇਯਾਂਸ਼ ਗੁਪਤਾ ਵਜੋਂ ਹੋਈ ਹੈ । ਬਾਂਸਗਾਓਂ ਪੁਲਿਸ ਨੇ ਅਮਿਤ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਐਫ. ਆਈ. ਆਰ. ਦਰਜ (FIR registered) ਕਰ ਲਈ ਹੈ ।

ਕੀ ਜਾਣਕਾਰੀ ਦਿੱਤੀ ਐਸ. ਪੀ. ਨੇ

ਐਸ. ਪੀ. (ਦੱਖਣੀ) ਦਿਨੇਸ਼ ਪੁਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਬਲੂਆ ਪਿੰਡ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਬਾਰੇ ਸੂਚਨਾ ਮਿਲੀ ਸੀ । ਮੌਕੇ ‘ਤੇ ਪਹੁੰਚ ਕੇ ਜਾਂਚ ਕਰਨ ‘ਤੇ ਪੁਲਸ ਨੂੰ ਪਤਾ ਲੱਗਿਆ ਕਿ ਅਮਿਤ, ਰੰਜਨਾ ਅਤੇ ਰੇਯਾਂਸ਼ ਇੱਕੋ ਕਮਰੇ ਵਿੱਚ ਸੁੱਤੇ ਹੋਏ ਸਨ । ਅਮਿਤ ਦੇ 16 ਸਾਲਾ ਛੋਟੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ ।

ਘਟਨਾ ਸਬੰਧੀ ਅਮਿਤ ਦੇ ਪਿਤਾ ਨੇ ਕੀਤਾ ਸੀ ਪੁਲਸ ਨੂੰ ਸੂਚਿਤ

ਅਮਿਤ ਦੇ ਪਿਤਾ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ । ਤਿੰਨਾਂ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਨਾਬਾਲਗ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ । ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਬਹੁਤ ਦੁਖੀ ਅਤੇ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ ।

 

LEAVE A REPLY

Please enter your comment!
Please enter your name here