Home Blog Page 87

ਸੜਕ ਹਾਦਸੇ ਵਿਚ ਉਤਰ ਪ੍ਰਦੇਸ਼ ਦੇ ਪੰਜ ਪੁਲਸ ਮੁਲਾਜਮਾਂ ਦੀ ਹੋਈ ਮੌਤ

0
road accident

ਹਰਿਆਣਾ, 5 ਮਈ 2026 : ਹਰਿਆਣਾ (Haryana) ਦੇ ਜਿਲਾ ਨੂਹ ਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ ਤੇ ਇਕ ਸੜਕ ਹਾਦਸੇ (Road accidents) ਵਿਚ ਪੰਜ ਪੁਲਸ ਮੁਲਾਜਮਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਜੋ ਸੜਕ ਹਾਦਸੇ ਵਿਚ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਨੂਹ ਵਿਖੇ ਬਣੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਤੇ ਜੋ ਇਕ ਸੜਕ ਹਾਦਸੇ ਵਿਚ ਪੰਜ ਮੁਲਾਜਮਾਂ ਦੀ ਮੌਤ ਹੋ ਗਈ ਹੈ ਵਿਚ ਦੋ ਦਰੋਗਾ, ਦੋ ਸਿਪਾਹੀ ਅਤੇ ਮੁਕੱਦਮਾ ਵਾਦੀ ਸਮੇਤ 5 ਪੁਲਸ ਕਰਮਚਾਰੀ ਸ਼ਾਮਲ ਹਨ । ਉਕਤ ਪੁਲਸ ਟੀਮ ਅਗਵਾ ਦੇ ਇੱਕ ਕੇਸ ਵਿੱਚ ਛਾਪੇਮਾਰੀ ਕਰਨ ਗਈ ਸੀ । ਸੜਕ ਹਾਦਸੇ ਵਿੱਚ ਦਰੋਗਾ ਮੋਹਿਤ ਯਾਦਵ, ਦਰੋਗਾ ਸੱਤਿਆਭਾਨ ਅਤੇ ਸਰਵਿਲਾਂਸ ਦੇ 2 ਸਿਪਾਹੀਆਂ ਦੀ ਮੌਤ (Death) ਹੋ ਗਈ ਹੈ । ਇਹ ਸਾਰੇ ਪੁਲਸ ਮੁਲਾਜ਼ਮ ਜਾਲੌਨ ਦੇ ਉਰਈ ਕੋਤਵਾਲੀ ਖੇਤਰ ਵਿੱਚ ਤਾਇਨਾਤ ਸਨ । ਹਾਦਸਾ ਧੁਲਾਵਟ ਟੋਲ ਪਲਾਜ਼ਾ ਦੇ ਨੇੜੇ ਸਵੇਰੇ ਕਰੀਬ ਸਾਢੇ 10 ਵਜੇ ਵਾਪਰਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਇੱਕ ਸਕੋਰਪੀਓ ਕਾਰ ਜੋ ਕਿ ਪਲਵਲ ਵਾਲੇ ਪਾਸੇ ਤੋਂ ਆ ਰਹੀ ਸੀ ਨੇ ਜਦੋਂ ਧੁਲਾਵਟ ਟੋਲ ਪਲਾਜ਼ਾ ਤੋਂ 500 ਮੀਟਰ ਪਹਿਲਾਂ ਹੀ ਓਵਰਟੇਕ ਕਰਨ ਦੀ ਕੋਸਿਸ਼ ਕੀਤੀ ਤਾਂ ਸਕੋਰਪੀਓ ਗੱਡੀ (Scorpio car) ਟਕਰਾ ਗਈ ਅਤੇ ਸਕੋਰਪੀਓ ਵਿੱਚ ਸਵਾਰ ਉੱਤਰ ਪ੍ਰਦੇਸ਼ ਪੁਲਸ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ । ਘਟਨਾ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਸਕੋਰਪੀਓ ਚਾਲਕ ਨੇ ਓਵਰਟੇਕ ਕਰਨ ਦੀ ਕੋਸਿ਼ਸ਼ ਕੀਤੀ ਪਰ ਇਸੇ ਦੌਰਾਨ ਵਾਹਨ ਦਾ ਸੰਤੁਲਨ (Vehicle balance) ਵਿਗੜ ਗਿਆ ਅਤੇ ਅੱਗੇ ਜਾ ਰਹੀ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ । ਟੱਕਰ ਇੰਨੀ ਭਿਆਨਕ ਸੀ ਕਿ ਸਕੋਰਪੀਓ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਪੰਜੇ ਲੋਕਾਂ ਨੇ ਮੌਕੇ `ਤੇ ਹੀ ਦਮ ਤੋੜ ਦਿੱਤਾ ।

ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕੀਤੀ ਆਈ. ਸੀ. ਸੀ. ਸੀ. ਦੀ ਸ਼ੁਰੂਆਤ

0
DGP

ਲੁਧਿਆਣਾ, 5 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਪੁਲਸ ਲਾਈਨਜ ਵਿਖੇ ਅੱਜ ਡੀ. ਜੀ. ਪੀ. ਪੰਜਾਬ (D. G. P. Punjab) ਗੌਰਵ ਯਾਦਵ ਵਲੋਂ ਆਈ. ਸੀ. ਸੀ. ਸੀ. ਦੀ ਸ਼ੁਰੂਆਤ ਕੀਤੀ ਗਈ ਹੈ ।

ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ

ਲੁਧਿਆਣਾ ਵਿਖੇ ਪੁਲਸ ਕਮਿਸ਼ਨਰੇਟ ਦੇ ਨਵੇਂ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (Integrated Command and Control Center) ਨੂੰ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਲੁਧਿਆਣਾ ਹੁਣ ਮੋਹਾਲੀ ਅਤੇ ਜਲੰਧਰ ਤੋਂ ਬਾਅਦ ਪੰਜਾਬ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐਮ. ਐਸ.) ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ ।

ਕੀ ਕੰਮ ਕਰਨਗੇ ਏ. ਆਈ. ਆਧਾਰਤ ਕੈਮਰੇ

ਸ਼ਹਿਰ ਦੀਆਂ ਜਿਨ੍ਹਾਂ 46 ਮੁੱਖ ਥਾਵਾਂ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਅਧਾਰਤ ਕੈਮਰੇ ਲਗਾਏ ਗਏ ਹਨ ਵਲੋਂ ਆਪਣੇ ਆਪ ਟ੍ਰੈਫਿਕ ਉਲੰਘਣਾਵਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਆਪਣੇ ਆਪ ਚਲਾਨ ਤਿਆਰ ਕੀਤੇ ਜਾਣਗੇ । ਇਸ ਤੋਂ ਇਲਾਵਾ ਜੋ ਪਹਿਲਾਂ ਟ੍ਰੈਫਿਕ ਐਮਰਜੈਂਸੀ ਜਵਾਬ (112) ਅਤੇ ਵਾਇਰਲੈੱਸ ਯੂਨਿਟ ਵੱਖਰੇ ਤੌਰ ‘ਤੇ ਕੰਮ ਕਰਦੇ ਸਨ ਪਰ ਹੁਣ ਇਹ ਸਾਰੇ ਇੱਕ ਛੱਤ ਹੇਠ ਹੋਣਗੇ । ਇਸ ਨਾਲ ਪੁਲਸ ਜਵਾਬ ਸਮਾਂ 7 ਤੋਂ 8 ਮਿੰਟ ਰਹਿ ਗਿਆ ਹੈ । ਸ਼ਹਿਰ ਭਰ ਵਿੱਚ 259 ਸਥਾਨਾਂ ‘ਤੇ ਲਗਭਗ 1,700 ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੁਰੱਖਿਆ ਹੋਰ ਮਜ਼ਬੂਤ ਹੋਈ ਹੈ ।

ਪੰਜਾਬ ਪੁਲਸ ਨੇ 2019 ਵਿਚ ਕੀਤੀ ਸੀ ਏ. ਆਈ. ਦੀ ਵਰਤੋਂ ਸ਼ੁਰੂ

ਸੁਰੱਖਿਆ ਖੇਤਰ ਵਿੱਚ ਪੰਜਾਬ ਪੁਲਸ ਦੀਆਂ ਪ੍ਰਾਪਤੀਆਂ ਦੀ ਸੂਚੀ ਦਿੰਦੇ ਹੋਏ ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਕਿਹਾ ਕਿ ਪੰਜਾਬ ਪੁਲਸ ਦੇਸ਼ ਦੀ ਪਹਿਲੀ ਫੋਰਸ ਸੀ ਜਿਸਨੇ 2019 ਵਿੱਚ ਏ. ਆਈ. ਦੀ ਵਰਤੋਂ ਸ਼ੁਰੂ ਕੀਤੀ ਸੀ । ਇਸ ਵੇਲੇ ਪੁਲਸ ਕੋਲ 4 ਲੱਖ ਅਪਰਾਧੀਆਂ ਦਾ ਡੇਟਾਬੇਸ ਹੈ ਅਤੇ ਲਗਭਗ 84 ਹਜ਼ਾਰ ਅਪਰਾਧੀਆਂ ਦੀ ਆਵਾਜ਼ ਦੇ ਨਮੂਨੇ ਅਪਲੋਡ ਕੀਤੇ ਗਏ ਹਨ ।

ਸੁਪਰੀਮ ਕੋਰਟ ਕਾਲੇਜ਼਼ੀਅਮ ਨੇ ਨਵੇਂ ਜੱਜ ਲਗਾਉਣ ਲਈ ਕੇਂਦਰ ਸਰਕਾਰ ਨੂੰ ਭੇਜੇ ਨਾਮ

0
High Court

ਚੰਡੀਗੜ੍ਹ, 5 ਮਈ 2026 : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਦੀ ਕਾਲੇਜ਼ੀਅਮ (Supreme Court Collegium) ਵਲੋਂ ਕੇੇਂਦਰ ਸਰਕਾਰ ਨੂੰ ਨਵੇਂ ਜੱਜ ਲਗਾਉਣ ਲਈ ਨਵੇਂ ਨਾਵਾਂ ਦੀ ਸੂਚੀ ਭੇਜੀ ਗਈ ਹੈ ।

ਨਿਯੁਕਤ ਕੀਤੇ ਜਾਣ ਵਾਲੇ ਜੱਜ ਕਿਥੇ ਲਗਾਏ ਜਾਣੇ ਹਨ

ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਕਾਲੇਜ਼ੀਅਮ ਨੇ ਜੋ ਕੇਂਦਰ ਸਰਕਾਰ (Central Government) ਨੂੰ ਨਾਵਾਂ ਦੀ ਸੂਚੀ ਭੇਜੀ ਹੈ ਤਹਿਤ 10 ਨਵੇਂ ਜੱਜ ਨਿਯੁਕਤ ਕੀਤੇ ਜਾਣੇ ਹਨ ਤੇ ਇਨ੍ਹਾਂ ਨਿਯੁਕਤ ਕੀਤੇ ਜਾਣ ਵਾਲੇ ਸਮੁੱਚੇ ਜੱਜਾਂ ਦੀ ਨਿਯੁਕਤੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਕੀਤੀ ਜਾਵੇਗੀ ।

ਕਿਹੜੇ ਕਿਹੜੇ ਨਾਮ ਗਏ ਹਨ ਭੇਜੇ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ 10 ਨਵੇਂ ਜੱਜ (Judges) ਮੁਹੱਈਆ ਕਰਵਾਉਣ ਲਈ ਜਿਨ੍ਹਾਂ ਨਾਵਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ ਤਾਂਜੋ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਸਕੇ ਵਿਚ ਹਰਿਆਣਾ ਤੋਂ ਐਡਵੋਕੇਟ ਜਨਰਲ ਪ੍ਰਵੇਂਦਰ ਸਿੰਘ ਚੌਹਾਨ ਦੇ ਨਾਲ-ਨਾਲ ਰਾਜੇਸ਼ ਗੌੜ ਅਤੇ ਮਿੰਦਰ ਜੀਤ ਯਾਦਵ ਨੂੰ ਹਾਈ ਕੋਰਟ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ।

ਇਨ੍ਹਾਂ ਤਿੰਨਾਂ ਤੋਂ ਇਲਾਵਾ ਸੁਪਰੀਮ ਕੋਰਟ ਕੋਲੇਜੀਅਮ ਨੇ ਵਕੀਲ ਮੋਨਿਕਾ ਛਿੱਬਰ ਸ਼ਰਮਾ, ਹਰਮੀਤ ਸਿੰਘ ਦਿਓਲ, ਪੂਜਾ ਚੋਪੜਾ, ਸੁਨੀਸ਼ ਬਿੰਦਲਿਸ਼, ਨਵਦੀਪ ਸਿੰਘ, ਦਿਵਿਆ ਸ਼ਰਮਾ ਅਤੇ ਰਵਿੰਦਰ ਮਲਿਕ ਨੂੰ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਵੀ ਕੀਤੀ ਹੈ । ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਵੇਲੇ 58 ਜੱਜ ਹਨ, ਜਿਸ ਵਿੱਚ ਕੁੱਲ 85 ਜੱਜਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ ਹਨ ਪ੍ਰੰਤੂ 27 ਦੀ ਥਾਂ ਖਾਲੀ ਹੈ ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਬਣੇ ਪੱਛਮੀ ਬੰਗਾਲ ਦੇ ਮੁੱਖ ਆਬਜਰਵਰ

0
Amit Shah

ਨਵੀਂ ਦਿੱਲੀ, 5 ਮਈ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਜਿਸਨੇ ਹਾਲ ਹੀ ਵਿਚ ਪੱਛਮੀ ਬੰਗਾਲ ਵਿਖੇ ਇਕ ਵੱਡੀ ਰਾਜਨੀਤਕ ਜਿੱਤ ਪ੍ਰਾਪਤ ਕੀਤੀ ਹੈ ਨੇ ਅਗਲੀ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।

ਭਾਜਪਾ ਹਾਈਕਮਾਂਡ ਨੇ ਕੀਤੀ ਆਬਜਵਰਾਂ ਤੇ ਸਹਿ-ਆਬਰਵਰਾਂ ਦੀ ਨਿਯੁਕਤੀ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਨੇ ਅਗਲੀ ਰਣਨੀਤੀ ਉੱਤੇ ਕੰਮ ਸ਼ੁਰੂ ਕਰਦਿਆਂ ਪਾਰਟੀ ਹਾਈਕਮਾਂਡ ਵੱਲੋਂ ਪੱਛਮੀ ਬੰਗਾਲ ਅਤੇ ਅਸਾਮ ਵਰਗੇ ਅਹਿਮ ਰਾਜਾਂ ਲਈ ਕੇਂਦਰੀ ਆਬਜ਼ਰਵਰਾਂ (Central Observers) ਅਤੇ ਸਹਿ-ਆਬਜ਼ਰਵਰਾਂ (Co-observers) ਦੀ ਨਿਯੁਕਤੀ ਕੀਤੀ ਗਈ ਹੈ । ਜਿਸਦੇ ਚਲਦਿਆਂ ਭਾਜਪਾ ਨੇ ਪੱਛਮੀ ਬੰਗਾਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਮੁੱਖ ਆਬਜ਼ਰਵਰ ਉੜੀਸਾ ਦੇ ਮੁੱਖ ਮੰਤਰੀ ਮੋਹਨ ਮਾਝੀ ਨੂੰ ਬੰਗਾਲ ਲਈ ਸਹਿ-ਆਬਜ਼ਰਵਰ ਦੀ ਜਿ਼ੰਮੇਵਾਰੀ ਸੌਂਪੀ ਗਈ ਹੈ ।

ਹੋਰ ਕਿਸ ਕਿਸ ਨੂੰ ਦਿੱਤੀ ਗਈ ਹੈ ਜਿੰਮੇਵਾਰੀ

ਭਾਜਪਾ ਵਲੋਂ ਜਿਸ ਤਰ੍ਹਾਂ ਪੱਛਮੀ ਬੰਗਾਲ ਲਈ ਆਬਜਰ ਤੇ ਸਹਿ-ਆਬਜਵਰ ਦੀ ਨਿਯੁਕਤੀ ਕੀਤੀ ਗਈ ਹੈ ਉਸੇ ਤਰ੍ਹਾਂ ਅਸਾਮ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੂੰ ਮੁੱਖ ਆਬਜ਼ਰਵਰ ਲਗਾਇਆ ਗਿਆ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ (Chief Minister) ਨਾਇਬ ਸਿੰਘ ਸੈਣੀ ਨੂੰ ਅਸਾਮ ਲਈ ਸਹਿ-ਆਬਜ਼ਰਵਰ ਨਿਯੁਕਤ ਕਰਕੇ ਇੱਕ ਵੱਡੀ ਸਿਆਸੀ ਜਿ਼ੰਮੇਵਾਰੀ ਦਿੱਤੀ ਗਈ ਹੈ ।

ਚਾਰ ਦਿਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਢੀ ਜਾਵੇਗੀ ਸ਼ੁਕਰਾਨਾ ਯਾਤਰਾ

0
Bhagwant

ਚੰਡੀਗੜ, 5 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ 6 ਤੋਂ ਲੈ ਕੇ 9 ਮਈ ਤੱਕ ਇਕ ਸ਼ੁਕਰਾਨਾ ਯਾਤਰਾ (Shukrana Yatra) ਦਾ ਆਯੋਜਨ ਕੀਤੇ ਜਾਣ ਦਾ ਸਮਾਚਾਰ ਹੈ ।

ਕਿਊਂ ਕੱਢੀ ਰਹੀ ਹੈ ਇਹ ਸ਼ੁਕਰਾਨਾ ਯਾਤਰਾ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਚਾਰ ਰੋਜ਼ਾ ਸ਼ੁਕਰਾਨਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਦਾ ਉਦੇਸ਼ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਦੇ ਲਾਗੂ ਹੋਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੁਕਰਾਨੇ ਵਜੋਂ ਹੈ । ਦੱਸਣਯੋਗ ਹੈ ਕਿ ਇਹ ਯਾਤਰਾ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇਗੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਸ੍ਰੀ ਦੁਖ ਨਿਵਾਰਨ ਸਾਹਿਬ ਸਮੇਤ ਵੱਖ-ਵੱਖ ਪ੍ਰਮੁੱਖ ਧਾਰਮਿਕ ਸਥਾਨਾਂ ਵਿੱਚੋਂ ਲੰਘੇਗੀ ਅਤੇ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ ।

ਕੀ ਦੱਸਿਆ ਵਿਧਾਇਕ ਨੇ

ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਹੁੰਚਣ ‘ਤੇ ਸੰਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਇਸ ਇਤਿਹਾਸਕ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਹਿੱਸਾ ਲੈਣਗੇ । ਇਹ ਯਾਤਰਾ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ । ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

ਬਿਜਲੀ ਖਪਤਕਾਰਾਂ ਨੂੰ ਉਤਰ ਪ੍ਰਦੇਸ਼ ਸਰਕਾਰ ਨੇ ਕੀਤੀ ਨਵੀਂ ਰਾਹਤ ਪ੍ਰਦਾਨ

0
electricity

ਉਤਰ ਪ੍ਰਦੇਸ਼, 5 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਨੇ ਉਤਰ ਪ੍ਰਦੇਸ਼ ਵਿਚ ਬਿਜਲੀ ਖਪਤਕਾਰਾਂ ਨੂੰ ਇਕ ਨਵੀਂ ਰਾਹਤ ਪ੍ਰਦਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਨਵੀਂ ਰਾਹਤ ਪ੍ਰਦਾਨ ਕੀਤੀ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਪ੍ਰੀਪੇਡ ਸਮਾਰਟ ਮੀਟਰਾਂ (Prepaid smart meters) ਨੂੰ ਲੈ ਕੇ ਆ ਰਹੀਆਂ ਲਗਾਤਾਰ ਸਿ਼ਕਾਇਤਾਂ ਤੋਂ ਬਾਅਦ ਸਰਕਾਰ (Government) ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਮੁੱਚੇ ਪ੍ਰੀਪੇਡ ਸਮਾਰਟ ਮੀਟਰ ਦੀ ਵਰਕਿੰਗ ਪੋਸਟਪੇਡ ਮੀਟਰਾਂ (Postpaid meters) ਵਾਂਗ ਕਰ ਦਿੱਤੀ ਹੈ, ਇਸ ਦਾ ਮਤਲਬ ਹੈ ਕਿ ਹੁਣ ਖਪਤਕਾਰਾਂ ਨੂੰ ਬਿਜਲੀ ਵਰਤਣ ਤੋਂ ਪਹਿਲਾਂ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਮਹੀਨੇ ਦੇ ਅਖੀਰ ਵਿੱਚ ਬਿੱਲ ਆਵੇਗਾ ।

ਖਪਤਕਾਰ ਬਕਾਇਆ ਬਿੱਲ ਵੀ ਕਰਵਾ ਸਕਣਗੇ ਕਿਸ਼ਤਾਂ ਵਿਚ ਜਮ੍ਹਾ

ਸਰਕਾਰ ਨੇ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਇਹ ਵੀ ਐਲਾਨ ਕੀਤਾ ਹੈ ਕਿ 30 ਅਪ੍ਰੈਲ ਤੱਕ ਦਾ ਜੋ ਵੀ ਬਕਾਇਆ ਬਿੱਲ ਹੈ, ਖਪਤਕਾਰ ਉਸ ਨੂੰ 10 ਆਸਾਨ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ । ਇਥੇ ਹੀ ਬਸ ਨਹੀਂ ਸਮਾਰਟ ਮੀਟਰਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਮਈ ਅਤੇ ਜੂਨ ਮਹੀਨੇ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ । ਜਿਹੜੇ ਖਪਤਕਾਰਾਂ ਦੇ ਪੋਸਟਪੇਡ ਮੀਟਰਾਂ ਨੂੰ ਪ੍ਰੀਪੇਡ ਵਿੱਚ ਬਦਲਿਆ ਗਿਆ ਸੀ ਅਤੇ ਉਹਨਾਂ ਦੀ ਸਕਿਓਰਿਟੀ ਵਾਪਸ ਕਰ ਦਿੱਤੀ ਗਈ ਸੀ ਹੁਣ ਉਹਨਾਂ ਤੋਂ ਇਹ ਸਿਕਿਓਰਿਟੀ ਇੱਕਮੁਸ਼ਤ ਨਾ ਲੈ ਕੇ ਚਾਰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ ਤਾਂ ਜੋ ਆਮ ਜਨਤਾ `ਤੇ ਆਰਥਿਕ ਬੋਝ ਨਾ ਪਵੇ ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ

0
Chief Minister

ਨਵੀਂ ਦਿੱਲੀ, 5 ਮਈ 2026 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨਾਲ ਅੱਜ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ ।

ਕੀ ਗੱਲਬਾਤ ਕੀਤੀ ਮੁੱਖ ਮੰਤਰੀ ਨੇ ਮੁਲਾਕਾਤ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕੋਲੋਂ 7 ਰਾਜ ਸਭਾ ਮੈਂਬਰਾਂ ਦੀ ਮੈਂਬਰਸਿ਼ਪ ਦੀ ਮੰਗ ਕੀਤੀ । ਜਿਸ ‘ਤੇ ਰਾਸ਼ਟਰਪਤੀ ਵਲੋਂ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਸੰਵਿਧਾਨ ਦੇ ਮਾਹਿਰਾਂ ਦੇ ਨਾਲ ਗੱਲਬਾਤ ਕਰਕੇ ਦੱਸਣਗੇ । ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ ।

ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਪਤੀ ਕੋਲੋਂ ਇਹ ਵੀ ਮੰਗ ਕੀਤੀ ਕਿ ਸੰਵਿਧਾਨ ਵਿਚ ਅਨੇਕਾਂ ਸੋਧਾਂ ਹੋ ਚੁੱਕੀ ਅਤੇ ਇਸ ਇਕ ਵਾਰ ਫਿਰ ਤੋਂ ਸੋਧ ਕਰਕੇ ਰੀਕਾਲ ਦਾ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ । ਪੱਛਮੀ ਬੰਗਾਲ ’ਚ ਮਿਲੀ ਜਿੱਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਭਾਜਪਾ ਦੇ ਪੰਜਾਬ ’ਚ ਦੋ ਵਿਧਾਇਕ ਹਨ ਅਤੇ ਅਗਲੀ ਵਾਰੀ ਇਹ ਗਿਣਤੀ ਜ਼ੀਰੋ ਹੋ ਜਾਵੇਗੀ । ਪੰਜਾਬ ਭਾਜਪਾ ਤੋਂ ਡਰਨ ਵਾਲਾ ਨਹੀਂ ਹੈ ।

ਲੋਕਤੰਤਰ ਵਿਚ ਮਨਮਰਜ਼ੀ ਨਹੀਂ ਚਲਦੀ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ (Aam Aadmi Party) ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਲੋਕਤੰਤਰ ਵਿੱਚ ਮਨਮਰਜੀ ਨਹੀਂ ਚੱਲਦੀ ਅਤੇ ਇਹ ਲੋਕਤੰਤਰ ਦਾ ਮਜ਼ਾਕ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਜਿਹੀ ਗੱਦਾਰੀ ਨਹੀਂ ਚੱਲੇਗੀ ਅਤੇ ਰਾਘਵ ਚੱਢਾ 21 ਪਰਚਿਆਂ ਦੀ ਧਮਕੀ ਦੇ ਰਹੇ ਹਨ ।

ਪੰਜਾਬ ਵਿਚ ਗਲਤ ਕੰਮ ਕਰਨ ਵਾਲਿਆਂ ਵਿਰੁੱਧ ਦਰਜ ਹੁੰਦਾ ਹੈ ਪਰਚਾ

ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਸੰਵਿਧਾਨ ਦੀ ਹੱਤਿਆ ਹੋਈ ਹੈ ਅਤੇ ਪੰਜਾਬੀ ਆਕੜ ਨਹੀਂ ਸਹਿੰਦੇ। ਉਨ੍ਹਾਂ ਕਿਹਾ ਕਿ ਜੇਕਰ ਆਕੜ ਕੀਤੀ ਤਾਂ 5 ਗੁਣ ਵੱਧ ਤਾਕਤ ਨਾਲ ਜਵਾਬ ਦਵਾਂਗੇ । ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ਵਿੱਚ ਚਲੇ ਗਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ, ਪੰਜਾਬ ’ਚ ਗ਼ਲਤ ਕੰਮ ਕਰਨ ਵਾਲਿਆਂ ਖਿਲਾਫ਼ ਪਰਚਾ ਦਰਜ ਹੁੰਦਾ ਹੈ । ਜਦੋਂ ਇਨ੍ਹਾਂ ਖਿ਼ਲਾਫ਼ ਕੋਈ ਵੀ ਸਿਕਾਇਤ ਆਵੇਗੀ ਅਸੀਂ ਇਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕਰਾਂਗੇ ।

ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਹੋਣ ‘ਤੇ ਨੌਜਵਾਨ ਨੂੰ ਦਿੱਤਾ ਦੇਸ਼ ਨਿਕਾਲਾ

0
Canada

ਕੈਨੈਡਾ, 5 ਮਈ 2026 : ਕੈਨੇਡਾ (Canada) ਦੇਸ਼ ਦੇ ਸਰੀ ਵਿਖੇ ਰਹਿੰਦੇ ਇਕ ਨੌਜਵਾਨ ਨੂੰ ਕੈਨੇਡਾ ਵਲੋਂ ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਪਾਏ ਜਾਣ ‘ਤੇ ਦੇਸ਼ ਨਿਕਾਲਾ (Deportation) ਹੀ ਦੇ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜੋ ਪੁਲਸ ਨੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਦਾ ਨਾਮ ਪ੍ਰਭਜੋਤ ਸਿੰਘ (Prabhjot Singh) ਹੈ ਤੇ ਕੈਨੇਡਾ ਪੁਲਸ ਵਲੋਂ ਉਕਤ ਨੌਜਵਾਨ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਵਲੋਂ ਇਸ ਨੌਜਵਾਨ ਨੂੰ ਕੈਨੇਡਾ ਦੇ ਸਰੀ ਵਿੱਚ ਚੱਲ ਰਹੇ ਇੱਕ ਫਿਰੌਤੀ ਗਿਰੋਹ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ । ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਰੈਨਸਮਵੇਅਰ ਓਪਰੇਸ਼ਨਾਂ (Ransomware operations) ਵਿੱਚ ਸ਼ਾਮਲ ਰਿਹਾ ਹੈ ।

ਕੀ ਕਾਰਨ ਦੱਸਿਆ ਕੈਨੇਡਾ ਪੁਲਸ ਨੇ ਤਸਵੀਰ ਜਾਰੀ ਕਰਨ ਦਾ

ਸੂਚਨਾ ਮੁਤਾਬਕ ਉਕਤ ਓਪਰੇਸ਼ਨਾਂ ਵਿਚ ਸ਼ਾਮਲ ਪਾਏ ਜਾਣ ‘ਤੇ ਪਹਿਲਾਂ ਸਰੀ ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ । ਪੁਲਸ ਨੇ ਕਿਹਾ ਕਿ ਫੋਟੋ ਜਾਰੀ ਕਰਨ ਦਾ ਉਦੇਸ਼ ਉਸਦੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਸੀ ।

ਉਨ੍ਹਾਂ ਵਲੋਂ ਕੈਨੇਡਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਸਦੇ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਪੁਲਸ ਨੂੰ ਕਰਨ । ਪੁਲਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ, ਖਾਸ ਕਰਕੇ ਸਰੀ ਵਿੱਚ, ਜਬਰਦਸਤੀ ਵਸੂਲੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ । ਇਨ੍ਹਾਂ ਵਿੱਚ ਧਮਕੀਆਂ, ਗੋਲੀਬਾਰੀ, ਘਰਾਂ ਵਿੱਚ ਹਮਲਾ ਅਤੇ ਹਿੰਸਕ ਕਾਰਵਾਈਆਂ ਸ਼ਾਮਲ ਹਨ ।

ਅਮਰੀਕੀ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕਰਨ ਵਾਲੇ ਨੂੰ ਕੀਤਾ ਜਖਮੀ

0
White House

ਅਮਰੀਕਾ, 5 ਮਈ 2026 : ਅਮਰੀਕਾ (America) ਦੀ ਰਾਜਧਾਨੀ ਵਾਸਿ਼ੰਗਟਨ ਵਿਖੇ ਇਕ ਹਥਿਆਰਬੰਦ ਵਿਅਕਤੀ ਵਲੋਂ ਅਮਰੀਕੀ ਪੁਲਸ ਅਧਿਕਾਰੀਆਂ ‘ਤੇ ਗੋਲੀਬਾਰੀ (Shooting) ਕਰਨ ਤੇ ਉਸਨੂੰ ਜਖਮੀ ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ (Washington) ਵਿੱਚ ਨੈਸ਼ਨਲ ਮਾਲ ਨੇੜੇ ਇੱਕ ਹਥਿਆਰਬੰਦ ਸ਼ੱਕੀ ਅਤੇ ਸੀਕ੍ਰੇਟ ਸਰਵਿਸ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਵ੍ਹਾਈਟ ਹਾਊਸ ਨੂੰ ਕੁਝ ਸਮੇਂ ਲਈ ‘ਲਾਕਡਾਊਨ`ਕਰ ਦਿੱਤਾ ਗਿਆ । ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਹਥਿਆਰਬੰਦ ਸ਼ੱਕੀ ਨੂੰ ਜਵਾਬੀ ਕਾਰਵਾਈ ਵਿੱਚ ਗੋਲੀ ਮਾਰ ਦਿੱਤੀ ਗਈ, ਜਦੋਂ ਕਿ ਇੱਕ ਕਿਸ਼ੋਰ ਰਾਹਗੀਰ ਵੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ । ਦੱਸਣਯੋਗ ਹੈ ਕਿ ਉਕਤ ਘਟਨਾ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ ਜਦੋਂ ਸਾਦੇ ਕੱਪੜਿਆਂ ਵਿੱਚ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਵ੍ਹਾਈਟ ਹਾਊਸ ਕੰਪਲੈਕਸ (White House Complex) ਦੀ ਬਾਹਰੀ ਸੀਮਾ ‘ਤੇ ਗਸ਼ਤ ਕਰ ਰਹੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ, ਜਿਸ ‘ਤੇ ਹਥਿਆਰਬੰਦ ਹੋਣ ਦਾ ਸ਼ੱਕ ਸੀ ।

ਕੀ ਆਖਿਆ ਡਿਪਟੀ ਡਾਇਰੈਕਟਰ ਨੇ

ਅਮਰੀਕੀ ਡਿਪਟੀ ਡਾਇਰੈਕਟਰ (American Deputy Director) ਮੈਟ ਕੁਇਨ ਨੇ ਕਿਹਾ ਕਿ ਇੱਕ ਹਥਿਆਰਬੰਦ ਸ਼ੱਕੀ ਨਾਲ ਨਜਿੱਠਣ ਲਈ ਵਰਦੀਧਾਰੀ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ । ਸ਼ੱਕੀ ਫਿਰ ਪੈਦਲ ਥੋੜ੍ਹੀ ਦੂਰੀ ‘ਤੇ ਭੱਜਿਆ ਤੇ ਇੱਕ ਹਥਿਆਰ ਕੱਢਿਆ ਅਤੇ ਅਮਰੀਕੀ ਏਜੰਟਾਂ ਅਤੇ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ । ਜਿਸ ‘ਤੇ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਉਸ ਆਦਮੀ ਦਾ ਸਾਹਮਣਾ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ । ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਉਸਦੀ ਹਾਲਤ ਬਾਰੇ ਕੋਈ ਟਿੱਪਣੀ ਨਹੀਂ ਹੈ । ਗੋਲੀਬਾਰੀ ਦੌਰਾਨ ਇੱਕ ਰਾਹਗੀਰ ਨੂੰ ਵੀ ਗੋਲੀ ਲੱਗੀ । ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਨੇ ਰਾਹਗੀਰ ਨੂੰ ਗੋਲੀ ਮਾਰ ਦਿੱਤੀ ।

ਰਾਘਵ ਚੱਢਾ ਸਮੇਤ ਕਈ ਸੰਸਦ ਮੈਂਬਰਾਂ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ

0
Raghav Chadha

ਨਵੀਂ ਦਿੱਲੀ, 5 ਮਈ 2026 : ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਨੇ ਰਾਘਵ ਚੱਢਾ (Raghav Chadha) ਦੀ ਅਗਵਾਈ ਹੇਠ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਹੈ ।

ਕੀ ਆਖਿਆ ਰਾਘਵ ਚੱਢਾ ਨੇ

ਭਾਰਤ ਦੇਸ਼ ਦੇ ਰਾਸ਼ਟਰਪਤੀ (President) ਨੂੰ ਮਿਲ ਕੇ ਆਏ ਰਾਘਵ ਚੱਢਾ ਨੇ ਆਖਿਆ ਕਿ ਪੰਜਾਬ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ । ਇਸ ਮੌਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਮੌਕੇ ਸੰਦੀਪ ਪਾਠਕ, ਅਸ਼ੋਕ ਮਿੱਤਲ ਆਦਿ ਵੀ ਮੌਜੂਦ ਸਨ । ਰਾਘਵ ਚੱਢਾ ਨੇ ਸਪੱਸ਼ਟ ਕਿਹਾ ਕਿ ਜਿੰਨਾ ਚਿਰ ਉਹ ਆਗਿਆਕਾਰੀ ਸਨ, ਉਨ੍ਹਾਂ ਨੂੰ ਚੰਗਾ ਸਮਝਿਆ ਜਾਂਦਾ ਸੀ ਪਰ ਪਾਰਟੀ ਛੱਡਦੇ ਹੀ ਉਨ੍ਹਾਂ ਨੂੰ ਭ੍ਰਿਸ਼ਟ ਕਰਾਰ ਦਿੱਤਾ ਜਾ ਰਿਹਾ ਹੈ ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ (Aam Aadmi Party) ਜੋ ਇੱਕ ਖ਼ਤਰਨਾਕ ਖੇਡ ਖੇਡ ਰਹੀ ਹੈ ਦਾ ਅੰਤ ਵੀ ਖ਼ਤਰਨਾਕ ਹੋਵੇਗਾ । ਇਸ ਮੌਕੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਵੀ ਸਖ਼ਤ ਰੁੱਖ ਦਿਖਾਉਂਦਿਆਂ ਕਿਹਾ ਕਿ ਉਹ ਦਰਜ ਹੋ ਰਹੀਆਂ ਐਫ. ਆਈ. ਆਰਜ਼. ਤੋਂ ਡਰਨ ਵਾਲੇ ਨਹੀਂ ਹਨ ।