Home Blog Page 68

ਬੰਦ ਕਮਰੇ `ਚ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਲਾਸ਼ਾਂ

0
Dead bodies

ਮੁਜ਼ੱਫਰਨਗਰ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੁਜਫਰਨਗਰ ਵਿਖੇ ਇਕ ਘਰ ਦੇ ਅੰਦਰ ਬੰਦ ਕਮਰੇ ਵਿਚੋਂ ਲਾਸ਼ਾਂ (Corpses) ਹੀ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਜਿਨ੍ਹਾਂ ਦੀਆਂ ਮਿਲੀਆਂ ਹਨ ਲਾਸ਼ਾਂ

ਥਾਣਾ ਸਿਵਲ ਲਾਈਨਜ਼ ਖੇਤਰ ਵਿਚ ਇਕੋ ਘਰ ਦੇ ਅੰਦਰ ਬੰਦ ਕਮਰੇ (Closed rooms) ਵਿਚ 35 ਸਾਲਾ ਇਰਸ਼ਾਦ, ਉਸ ਦੀ 30 ਸਾਲਾ ਪਤਨੀ ਨੂਰੀਨ, 2 ਸਾਲਾ ਪੁੱਤਰ ਆਹਿਲ ਅਤੇ ਸਿਰਫ 4 ਮਹੀਨਿਆਂ ਦੀ ਮਾਸੂਮ ਬੱਚੀ ਅਕਸ਼ਾ ਮ੍ਰਿਤਕ (Dead) ਹਾਲਤ ਵਿਚ ਮਿਲੇ । ਘਰ ਦੇ ਅੰਦਰ ਇਕੱਠੀਆਂ 4 ਲਾਸ਼ਾਂ ਮਿਲਣ ਦੀ ਖ਼ਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ ।

ਦੇਰ ਰਾਤ ਤੱਕ ਆਉਂਦੀਆਂ ਰਹੀਆਂ ਸਨ ਪਤੀ-ਪਤਨੀ ਵਿਚਕਾਰ ਝਗੜੇ ਦੀਆਂ ਆਵਾਜਾਂ

ਜਾਣਕਾਰੀ ਅਨੁਸਾਰ ਪੇਸ਼ੇ ਤੋਂ ਪੇਂਟ ਦਾ ਕੰਮ ਕਰਨ ਵਾਲੇ ਇਰਸ਼ਾਦ ਦੀ ਲਾਸ਼ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਿਸਤਰੇ `ਤੇ ਪਈਆਂ ਸਨ । ਚਰਚਾ ਹੈ ਕਿ ਦੇਰ ਰਾਤ ਤੱਕ ਘਰ ਦੇ ਅੰਦਰ ਪਤੀ-ਪਤਨੀ ਵਿਚਾਲੇ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਸਨ । ਸਵੇਰੇ ਲੱਗਭਗ 10 ਵਜੇ ਤੱਕ ਜਦੋਂ ਕੋਈ ਹਲਚਲ ਨਾ ਹੋਈ ਤਾਂ ਗੁਆਂਢ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਮਿਲਿਆ । ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਜਦੋਂ ਉਹ ਅੰਦਰ ਪਹੁੰਚੇ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ ।

ਫਰਜੀ ਡੋਪ ਟੈਸਟ ਕਰਵਾਉਣ ਵਾਲੇ ਰਿਗੋਹ ਦਾ ਖੰਨਾ ਪੁਲਸ ਨੇ ਕੀਤਾ ਪਰਦਾਫਾਸ਼

0
SSP

ਖੰਨਾ, 1 ਅਪ੍ਰੈਲ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna) ਵਿਖੇ ਜਾਅਲੀ ਡੋਪ ਟੈਸਟ ਪਾਸ ਕਰਵਾਉਣ ਵਾਲੇ ਗਿਰੋਹ ਦਾ ਖੰਨਾ ਪੁਲਸ ਵਲੋਂ ਪਰਦਾਫਾਸ਼ (Exposed) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਗਿਰੋਹ ਵਿਚ

ਮਿਲੀ ਜਾਣਕਾਰੀ ਮੁਤਾਬਕ ਖੰਨਾ ਪੁਲਸ ਵਲੋਂ ਜੋ ਜਾਅਲੀ ਡੋਪ ਟੈਸਟ (Fake dope test) ਅਤੇ ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਜਿਸ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਤਿੰਨ ਵਿਚੋਂ ਦੋ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਜਿਨ੍ਹਾਂ ਤਿੰਨ ਦੀ ਅਜਿਹਾ ਕੰਮ ਕਰਨ ਵਿਚ ਸ਼ਮੂਲੀਅਤ ਹੈ ਵਿਚ ਮੰਚਿਤ, ਹਿਮਾਂਸ਼ੂ ਤੇ ਰਮੇਸ਼ ਸ਼ਾਮਲ ਹਨ । ਇਨ੍ਹਾਂ ਤਿੰਨਾਂ ਵਿਚੋਂ ਖੰਨਾ ਪੁਲਸ ਵਲੋਂ ਮੰਚਿਤ ਤੇ ਰਮੇਸ਼ ਪੁਲਸ ਵਲੋਂ ਪਕੜ ਲਏ ਗਏ ਹਨ ਤੇ ਹਿਮਾਂਸ਼ੂ ਹਾਲ ਦੀ ਘੜੀ ਪੁਲਸ ਦੀ ਪਕੜ ਤੋਂ ਬਾਹਰ ਹੈ ।

ਕੀ ਦੱਸਿਆ ਐਸ. ਐਸ. ਪੀ. ਖੰਨਾ ਨੇ

ਪੰਜਾਬ ਪੁਲਸ ਦੇ ਖੰਨਾ ਤੋਂ ਐਸ. ਐਸ. ਪੀ. (S. S. P.) ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਉਕਤ ਗਿਰੋਹ ਦਾ ਮੁਖੀਆ ਮੰਚਿਤ ਹੈ ਜੋ ਕਿ ਖੰਨਾ ਦਾ ਹੀ ਰਹਿਣ ਵਾਲਾ ਵੀ ਹੈ । ਉਨ੍ਹਾਂ ਦੱਸਿਆ ਕਿ ਮੰਚਿਤ ਨੇ ਬੀ. ਬੀ. ਏ. ਕਰਨ ਤੋਂ ਬਾਅਦ ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਗਿਰੋਹ ਬਣਾ ਲਿਆ ਅਤੇ ਇਸ ਵਿਚ ਲੁਧਿਆਣਾ ਦੇ ਹਿਮਾਂਸ਼ੂ ਅਤੇ ਰਮੇੇਸ਼ ਨੂੰ ਵੀ ਆਪਣੇ ਨਾਲ ਮਿਲਾ ਲਿਆ । ਐਸ. ਐਸ. ਪੀ. ਦਰਪਣ ਨੇ ਦੱਸਿਆ ਕਿ ਐਸ. ਐਮ. ਓ. ਖੰਨਾ ਦੀ ਸਿ਼ਕਾਇਤ ਮਿਲਣ ਤੋ ਬਾਅਦ ਪੁਲਸ ਵਲੋਂ ਗਿਰੋਹ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਵਲੋਂ ਜਿਨ੍ਹਾਂ ਜਿਨ੍ਹਾਂ ਦੇ ਸਰਟੀਫਿਕੇਟ ਜਾਂ ਰਿਪੋਰਟਾਂ ਬਣਾਈਆਂ ਗਈਆਂ ਹਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ।

ਕੀ ਕੀ ਕਰਦਾ ਸੀ ਗਿਰੋਹ

ਜਾਣਕਾਰੀ ਮੁਤਾਬਕ ਉਕਤ ਤਿੰਨ ਵਿਅਕਤੀਆਂ ਤੇ ਆਧਾਰਤ ਗਿਰੋਹ ਖੰਨਾ, ਜਗਰਾਓਂ ਅਤੇ ਲੁਧਿਆਣਾ ਖੇਤਰਾਂ ਦੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਫਰਜੀ ਡੋਪ ਟੈਸਟ ਕਰਵਾ ਕੇ ਸਰਟੀਫਿਕੇਟ ਬਣਾ ਕੇ ਦਿੰਦੇ ਸਨ । ਜਿਸ ਲਈ ਇਨ੍ਹਾਂ ਵਲੋਂ ਐਸ. ਐਮ. ਓ. ਖੰਨਾ ਅਤੇ ਪੰਜ ਤੋਂ ਜਿ਼ਆਦਾ ਡਾਕਟਰਾਂ ਅਤੇ ਸਟਾਫ ਤੇ ਵਿਭਾਗ ਦੀਆਂ ਮੋਹਰਾਂ ਵੀ ਬਣਾਈਆਂ ਹੋਈਆਂ ਸਨ। ਇਥੇ ਹੀ ਬਸ ਨਹੀਂ ਸਰਾਰੀ ਨੌਕਰੀ ਲਈ ਜ਼ਰੂਰੀ ਮੈਡੀਕਲ ਰਿਪੋਰਟ ਵੀ ਫਰਜੀ ਤਿਆਰ ਕਰਕੇ ਦਿੱਤੀ ਜਾਂਦੀ ਸੀ । ਉਕਤ ਦੋਹਾਂ ਕੋਲੋਂ ਜਾਅਲੀ ਮੋਹਰਾਂ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਵੀ ਬਰਾਮਦ ਕੀਤੇ ਗਏ ਹਨ ।

ਬਲਵੰਤ ਸਿੰਘ ਰਾਜੋਆਣਾ ਨੇ ਲਿਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ

0
Rajoana

ਪਟਿਆਲਾ, 1 ਅਪ੍ਰੈਲ 2026 : ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ (Letter) ਲਿਖੇ ਜਾਣ ਦਾ ਪਤਾ ਚੱਲਿਆ ਹੈ ।

ਕੀ ਮੰਗ ਕੀਤੀ ਗਈ ਹੈ ਪੱਤਰ ਵਿਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਭਾਵੁਕ ਅਤੇ ਸਖ਼ਤ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਰਹਿਮ ਦੀ ਅਪੀਲ ਪਾਈ ਗਈ ਹੈ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਜਾਣਕਾਰੀ ਮੁਤਾਬਕ ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਕੇਂਦਰ ਸਰਕਾਰ ਅਤੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਉਹ ਪਿਛਲੇ 14 ਸਾਲਾਂ ਤੋਂ ਆਪਣੀ ਰਹਿਮ ਦੀ ਅਪੀਲ ‘ਤੇ ਫੈਸਲੇ ਦੀ ਉਡੀਕ ਕਰ ਰਹੇ ਹਨ । ਉਨ੍ਹਾਂ ਲਿਖਿਆ ਹੈ ਕਿ 14 ਸਾਲਾਂ ਤੋਂ ਪੈਂਡਿੰਗ ਪਈ ਅਪੀਲ ‘ਤੇ ਹੁਣ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ । ਮੈਨੂੰ ਫਾਂਸੀ ਦੀ ਚੱਕੀ ਵਿੱਚ ਰੱਖਣਾ ਫਾਂਸੀ ਦੀ ਸਜ਼ਾ ਤੋਂ ਵੀ ਜਿਆਦਾ ਖ਼ਤਰਨਾਕ ਅਤੇ ਮਾਨਸਿਕ ਤਸੀਹੇ ਦੇਣ ਦੇ ਬਰਾਬਰ ਹੈ । ਉਨ੍ਹਾਂ ਮੰਗ ਕੀਤੀ ਕਿ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਆਪਣੀ ਅਪੀਲ ਵਾਪਸ (Appeal withdrawn) ਲਈ ਜਾਵੇ ।

ਸਜ਼ਾ ਨੂੰ ਲੈ ਕੇ ਰਹਿਮ ਦੀ ਭੀਖ ਨਹੀਂ ਮੰਗਣਾ ਚਾਹੁੰਦਾ : ਰਾਜੋਆਣਾ

ਭਾਈ ਰਾਜੋਆਣਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਸਜ਼ਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਰਹਿਮ ਦੀ ਭੀਖ ਨਹੀਂ ਮੰਗਣਾ ਚਾਹੁੰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਫੈਸਲਾ ਨਹੀਂ ਲੈ ਰਹੀ ਤਾਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਅਪੀਲ ਨੂੰ ਵਾਪਸ ਲੈ ਕੇ ਪ੍ਰਕਿਰਿਆ ਨੂੰ ਖ਼ਤਮ ਕਰਨ ।

ਸਾਬਕਾ ਵਿਧਾਇਕ ਐਚ. ਐਸ. ਫੂਲਕਾ ਨੇ ਕੀਤੀ ਭਾਜਪਾ ਜੁਆਇਨ

0
Phoolka

ਨਵੀਂ ਦਿੱਲੀ, 1 ਅਪ੍ਰੈਲ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਰਹੇ ਐਚ. ਐਸ. ਫੂਲਕਾ (H. S. Phoolka) ਵਲੋਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ (Join) ਕਰ ਲਿਆ ਗਿਆ ਹੈ ।

ਕਿਸ ਨੇ ਕਰਵਾਇਆ ਫੂਲਕਾ ਨੂੰ ਪਾਰਟੀ ਵਿਚ ਸ਼ਾਮਲ

ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਆਮ ਆਦਮੀ ਪਾਰਟੀ ਵਿਚ ਵਿਧਾਇਕ ਰਹੇ ਐਚ. ਐਸ. ਫੂਲਕਾ ਵਲੋਂ ਜੋ ਅੱਜ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਸ਼ਾਮਲ ਹੋਇਆ ਗਿਆ ਹੈ ਉਹ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ ।

ਦੱਸਣਯੋਗ ਹੈ ਕਿ ਐਡਵੋਕੇਟ ਫੂਲਕਾ ਨੇ ਆਪਣਾ ਰਾਜਨੀਤਿਕ ਕਰੀਅਰ 2014 ਵਿੱਚ ਆਮ ਆਦਮੀ ਪਾਰਟੀ ਨਾਲ ਸ਼ੁਰੂ ਕੀਤਾ ਸੀ । ਉਨ੍ਹਾਂ 2019 ਵਿੱਚ ਪਾਰਟੀ ਛੱਡ ਦਿੱਤੀ ਸੀ ਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ (Included) ਹੋ ਗਏ ਹਨ ।

ਬਿਹਾਰ `ਚ ਹੋਈ ਵਿਆਹੁਤਾ ਨਾਲ ਸੜਕ `ਤੇ ਹੀ ਜਬਰ-ਜ਼ਨਾਹ ਦੀ ਕੋਸਿ਼ਸ਼

0
Rape

ਨਾਲੰਦਾ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਨਾਲੰਦਾ ਜਿਲਾ ਦੇ ਨੂਰਸਰਾਏ ਖੇਤਰ ਵਿਖੇ ਇਕ ਮਹਿਲਾ ਨੂੰ ਸਰੇਆਮ ਜਬਰ ਜਨਾਹ (Rape) ਕਰਨ ਦੀ ਕੋਸਿ਼ਸ਼ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੀ ਹੈ ਸਮੁੱਚਾ ਮਾਮਲਾ

ਬਿਹਾਰ ਦੇ ਨਾਲੰਦਾ (Nalanda) ਵਿਚ ਇਕ ਵਿਆਹੁਤਾ ਨਾਲ ਸੜਕ ‘ਤੇ ਸ਼ਰੇਆਮ ਜਬਰ-ਜ਼ਨਾਹ ਦੀ ਕੋਸਿ਼ਸ਼ ਕੀਤੀ ਗਈ । ਕੁਝ ਬਦਮਾਸ਼ਾਂ ਨੇ ਔਰਤ ਨੂੰ ਗਲਤ ਢੰਗ ਨਾਲ ਫੜ ਲਿਆ । ਜਬਰ-ਜ਼ਨਾਹ ਦੀ ਕੋਸਿ਼ਸ਼ ਦੀ ਬਦਮਾਸ਼ਾਂ ਨੇ ਵੀਡੀਓ ਵੀ ਬਣਾਈ । ਔਰਤ ਨੇ ਜਦੋਂ ਥਾਣੇ ‘ਚ ਇਸ ਦੀ ਸਿ਼ਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰ ਦਿੱਤੀ ।

ਪੁਲਸ ਨੇ ਕਰ ਲਿਆ ਹੈ ਦੋ ਨੂੰ ਗ੍ਰਿਫ਼ਤਾਰ

ਇਹ ਮਾਮਲਾ ਮੁੱਖ ਮੰਤਰੀ ਨਿਤੀਸ਼ ਦੇ ਜੱਦੀ ਜਿਲਾ ਨਾਲੰਦਾ ਦੇ ਨੂਰਸਰਾਏ ਥਾਣਾ ਇਲਾਕੇ ਦਾ ਹੈ । ਪੀੜਤਾ ਨੇ ਥਾਣੇ `ਚ ਸਿ਼ਕਾਇਤ ਕੀਤੀ ਹੈ । ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕਰ ਲਿਆ ਹੈ । ਔਰਤ ਵਿਆਹੀ ਹੋਈ ਹੈ, ਉਸ ਦੇ 2 ਬੱਚੇ ਹਨ । ਉਸ ਦਾ ਪਤੀ ਰੋਜ਼ਗਾਰ ਦੇ ਸਿਲਸਿਲੇ ‘ਚ ਮਹਾਰਾਸ਼ਟਰ ਦੇ ਨਾਸਿਕ ‘ਚ ਰਹਿੰਦਾ ਹੈ । ਉਹ ਆਪਣੇ ਸੱਸ-ਸਹੁਰੇ ਨਾਲ ਨੂਰਸਰਾਏ ਥਾਣਾ ਇਲਾਕੇ ਦੇ ਇਕ ਪਿੰਡ ‘ਚ ਰਹਿੰਦੀ ਹੈ ।

ਕੀ ਦੱਸਿਆ ਪੀੜ੍ਹਤ ਔਰਤ ਨੇ

ਔਰਤ ਦੇ ਮੁਤਾਬਕ 26 ਮਾਰਚ ਦੀ ਸ਼ਾਮ ਉਹ ਘਰ ਤੋਂ ਰਾਸ਼ਨ ਲਿਆਉਣ ਲਈ ਨਿਕਲੀ ਸੀ । ਰਾਸ਼ਨ ਲੈ ਕੇ ਉਹ ਘਰ ਪਰਤ ਰਹੀ ਸੀ, ਉਦੋਂ ਪਿੰਡ ਦੇ ਹੀ 3 ਮੁੰਡਿਆਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਉਸ ਨੂੰ ਫੜ ਲਿਆ । ਤਿੰਨਾਂ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾ ਲਿਆ । ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਮੁੰਡੇ ਇਕ ਔਰਤ ਨੂੰ ਗੰਦੇ ਢੰਗ ਨਾਲ ਫੜ ਕੇ ਲੈ ਜਾ ਰਹੇ ਹਨ । ਔਰਤ ਵਾਰ-ਵਾਰ ਛੱਡਣ ਦੀ ਗੁਹਾਰ ਲਗਾ ਰਹੀ ਹੈ । ਵੀਡੀਓ `ਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਦੇ ਪਿੱਛੇ ਵੱਡੀ ਗਿਣਤੀ `ਚ ਲੋਕ ਚੱਲ ਰਹੇ ਹਨ ।

ਜੀਜੇ ਨੇ ਕੀਤੀ ਸਾਲੇ ਦੀ ਗਲਾ ਘੁਟ ਕੇ ਹੱਤਿਆ

0
Murder

ਜਲੰਧਰ, 1 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇੇ ਪਿੰਡ ਪੰਡੋਰੀ ਵਿਖੇ ਜੀਜੇ ਵਲੋਂ ਆਪਣੇ ਹੀ ਸਾਲੇ ਦਾ ਗਲਾ ਘੁਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਗਲਾ ਘੁਟ ਦਿੱਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਜਲੰਧਰ ਦੇ ਪਿੰਡ ਪੰਡੋਰੀ (Village Pandori) ਵਿਖੇ ਜੋ ਇਕ ਰਿਸ਼ਤੇ ਵਿਚ ਜੀਜਾ ਲੱਗਦੇ ਵਿਅਕਤੀ ਵਲੋਂ ਆਪਣੇ ਸਾਲੇ ਦਾ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਗਲਾ ਘੁਟ (Choking) ਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਰਾਜਾ ਰਾਮ ਦੇ ਤੌਰ ‘ਤੇ ਹੋਈ ਹੈ ਤੇ ਉਹ ਜਿਲਾ ਪੂਨੀਆ ਬਿਹਾਰ ਦਾ ਰਹਿਣ ਵਾਲਾ ਹੈ ।

ਕਿਸ ਕਾਰਨ ਕੀਤਾ ਗਿਆ ਸਾਲੇ ਦਾ ਜੀਜੋ ਵਲੋਂ ਕਤਲ

ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਗਲਾ ਘੁਟ ਕੇ ਹੱਤਿਆ ਕੀਤੀ ਗਈ ਹੈ ਦਾ ਨਾਮ ਰਾਜ ਕੁਮਾਰ ਉਰਫ ਰਾਜੂ ਹੈ ਤੇ ਉਸਦਾ ਪੰਜ ਮਹੀਨੇ ਪਹਿਲਾਂ ਹੀ ਵਿਆਹ ਨਿਸ਼ਾ ਨਾਲ ਹੋਇਆ ਸੀ ਤੇ ਰਾਜਾ ਰਾਮ ਜੋ ਕਿ ਨਿਸ਼ਾ ਦੀ ਮਾਸੀ ਦਾ ਲੜਕਾ ਹੈ ਵੀ ਪਰਿਵਾਰ ਸਮੇਤ ਪਿੰਡ ਪੰਡੋਰੀ ਵਿਚ ਹੀ ਰਹਿੰਦਾ ਸੀ । ਜਾਣਕਾਰੀ ਮੁਤਾਬਕ ਘਰ ਵਿਚ ਹੀ ਕਿਸੇ ਗੱਲ ਨੂੰ ਲੈ ਕੇ ਰਾਜਾ ਰਾਮ ਦੇ ਮਨ ਵਿਚ ਕੋਈ ਗੱਲ ਸੀ, ਜਿਸ ਦੇ ਚਲਦਿਆਂ ਉਸਨੇ ਰਾਤ ਨੂੰ ਸੌਂਦੇ ਵੇਲੇ ਰਾਜ ਕੁਮਾਰ ਉਰਫ ਰਾਜੂ (Raj Kumar alias Raju) ਦਾ ਗਲਾ ਘੁਟ ਦਿੱਤਾ, ਜਿਸ ਤੇ ਉਸਦੀ ਮੌਤ ਹੋ ਗਈ ।

ਘਟਨਾਕ੍ਰਮ ਹੁੰਦਾ ਦੇਖ ਦੇਖ ਲਿਆ ਸੀ ਬੱਚੇ ਨੇ

ਸੂਚਨਾ ਮੁਤਾਬਕ ਜਿਸ ਵੇਲੇ ਰਾਜਾ ਰਾਮ (Raja Ram) ਵਲੋਂ ਰਾਜ ਕੁਮਾਰ ਉਰਫ਼ ਰਾਜੂ ਦਾ ਗਲਾ ਘੁਟਿਆ ਜਾ ਰਿਹਾ ਸੀ ਤਾਂ ਸਮੁੱਚੀ ਘਟਨਾ ਨੂੰ ਉਸ ਵੇਲੇ ਉਥੇ ਮੌਜੂਦ ਇਕ ਬੱਚੇ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ ਅਤੇ ਸਮੁੱਚੀ ਘਟਨਾ ਸਵੇਰ ਵੇਲੇ ਪਰਿਵਾਰ ਨੂੰ ਦੱਸ ਦਿੱਤੀ ਗਈ । ਜਿਸ ਤੇ ਪੁਲਸ ਨੂੰ ਦੱਸਿਆ ਗਿਆ ਅਤੇ ਪੁਲਸ ਵਲੋਂ ਪੀੜ੍ਹਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਤਲ ਕਰਨ ਵਾਲੇ ਨੂੰ ਗ੍ਰਿ਼ਫ਼ਤਾਰ ਕਰਕੇ ਕੇਸ ਦਰਜ (Case registered) ਕੀਤਾ ਗਿਆ ।

ਕੀ ਦੱਸਿਆ ਥਾਣਾ ਦੇ ਐਸ. ਐਚ. ਓ. ਨੇ

ਥਾਣਾ ਸਦਰ ਦੇ ਐਸ. ਐਚ. ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਵਾ ਦਿੱਤੀ ਗਈ ਹੈ ਅਤੇ ਪੀੜ੍ਹਤ ਪਰਿਵਾਰ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਪੁਲਸ ਕਸਟਡੀ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ ਭਖਿਆ

0
Death

ਅੰਮ੍ਰਿਤਸਰ, 1 ਅਪ੍ਰੈਲ 2026 : ਮ੍ਰਿਤਕ ਡੀ. ਐਮ. ਗਗਨਦੀਪ ਰੰਧਾਵਾ ਦੇ ਘਰ ਵਿਚ ਬਿਜਲੀ ਦੀਆਂ ਤਾਰਾਂ ਕੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਨੌਜਵਾਨ ਦੀ ਪੁਲਸ ਕਸਟਡੀ (Police custody) ਵਿਚ ਮੌਤ ਹੋਣ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਇਲਾਕੇ ਵਿਚ ਜਿਸ ਡੀ. ਐਮ. ਵਲੋਂ ਖੁਦਕੁਸ਼ੀ ਕਰ ਲਈ ਗਈ ਸੀ ਦੇ ਘਰ ਵਿਚ ਬਿਜਲੀ ਦੀਆਂ ਤਾਰਾਂ ਕੱਟਣ ਦੇ ਮਾਮਲੇ ਵਿਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਵਿਚੋਂ ਇਕ ਨੌਜਵਾਨ ਦੀ ਪੁਲਸ ਕਸਟਡੀ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਜਿਸ ਨੌਜਵਾਨ ਦੀ ਮੌਤ ਹੋ ਗਈ ਹੈ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਤੇ ਹੀ ਮੌਤ ਹੋਣ ਤੇ ਗੰਭੀਰ ਦੋਸ਼ ਲਗਾਏ ਹਨ ।

ਕੌਣ ਹੈ ਇਹ ਨੌਜਵਾਨ

ਜਿਨ੍ਹਾਂ ਨੌਜਵਾਨਾਂ ਦੀ ਪੁਲਸ ਵਲੋਂ ਪੰਜ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਣੀ ਸੀ ਵਿਚੋਂ ਇਕ ਗੁਰਬਖਸ਼ ਸਿੰਘ (Gurbaksh Singh) ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਮੌਤ ਹੋ ਗਈ ਹੈ । ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਸ ਨੇ ਉਹਨਾਂ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋਈ ਹੈ । ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਰ-ਬਾਰ ਪੁਲਸ ਨੂੰ ਨੌਜਵਾਨ ਦਾ ਢੰਗ ਨਾਲ ਇਲਾਜ ਕਰਵਾਉਣ ਲਈ ਕਿਹਾ ਤੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਵੀ ਗੱਲ ਕੀਤੀ, ਪਰ ਪੁਲਿਸ ਨੇ ਉਹਨਾਂ ਦੀ ਇੱਕ ਨਾ ਸੁਣੀ ।

ਕੀ ਆਖਿਆ ਥਾਣੇ ਦੇ ਐਸ. ਐਚ. ਓ. ਨੇ

ਇਸ ਸਬੰਧੀ ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ (Police Chief Robin Hans) ਨੇ ਦੱਸਿਆ ਕਿ ਨੌਜਵਾਨ ਦੀ ਤਬੀਅਤ ਖਰਾਬ ਹੋਣ ‘ਤੇ ਉਸਦਾ ਮੈਡੀਕਲ ਕਰਵਾਇਆ ਗਿਆ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਚਾਈ ਇਨਕੁਆਇਰੀ ਤੋਂ ਬਾਅਦ ਸਾਹਮਣੇ ਆਵੇਗੀ ।

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿਚ ਕੀਤਾ ਵਾਧਾ

0
IOCL

ਨਵੀਂ ਦਿੱਲੀ, 1 ਅਪ੍ਰੈਲ 2026 : ਪੈਟਰੋਲੀਅਮ ਪਦਾਰਥਾਂ (Petroleum products) ਦੀ ਮਲਕੀਤੀ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਪ੍ਰੀਮੀਅਮ ਈਂਧਨ (Premium fuel) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਦੀ ਕਿੰਨੀ ਵਧਾਈ ਗਈ ਹੈ ਕੀਮਤ

ਮਿਲੀ ਜਾਣਕਾਰੀ ਅਨੁਸਾਰ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) (ਆਈ. ਓ ਸੀ. ਐਲ.) ਨੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ (Price increase) ਕੀਤਾ ਹੈ । ਕੰਪਨੀ ਨੇ 100 ਓਕਟੇਨ ਪੈਟਰੋਲ, ਜਿਸ ਨੂੰ ਐਕਸ. ਪੀ. 100 ਪੈਟਰੋਲ ਵੀ ਕਿਹਾ ਜਾਂਦਾ ਹੈ, ਦੀ ਕੀਮਤ 11 ਰੁਪਏ ਵਧਾ ਦਿੱਤੀ ਹੈ । ਜਿਸ ਨਾਲ ਦਿੱਲੀ ਵਿੱਚ ਇਸ ਦੀ ਕੀਮਤ 149 ਤੋਂ ਵਧਾ ਕੇ 160 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਪ੍ਰੀਮੀਅਮ ਡੀਜ਼ਲ ਐਕਸਟ੍ਰਾ ਗ੍ਰੀਨ ਵੀ ਮਹਿੰਗਾ ਹੋ ਗਿਆ ਹੈ । ਇਸ ਦੀ ਕੀਮਤ ਵਿਚ 1.50 ਰੁਪਏ ਦਾ ਵਾਧਾ ਕੀਤਾ ਗਿਆ ਹੈ । ਕੀਮਤ ਹੁਣ 91.49 ਤੋਂ ਵਧ ਕੇ 92.99 ਪ੍ਰਤੀ ਲੀਟਰ ਹੋ ਗਈ ਹੈ। ਇਹ ਨਵੀਆਂ ਦਰਾਂ ਸਾਰੇ ਆਉਟਲੈਟਾਂ ‘ਤੇ ਲਾਗੂ ਕੀਤੀਆਂ ਗਈਆਂ ਹਨ ।

ਆਈ. ਓ. ਸੀ. ਐਲ. ਨੇ ਨਹੀਂ ਦੱਸਿਆ ਹਾਲੇ ਤੱਕ ਵਾਧੇ ਦਾ ਕਾਰਨ

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅਜੇ ਤੱਕ ਪ੍ਰੀਮੀਅਮ ਪੈਟਰੋਲ (Premium petrol) ਅਤੇ ਡੀਜ਼ਲ (Diesel) ਦੀਆਂ ਕੀਮਤਾਂ ਵਿੱਚ ਵਾਧੇ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਅਤੇ ਅਮਰੀਕਾ-ਇਰਾਨ ਯੁੱਧ ਕਾਰਨ ਲੌਜਿਸਟਿਕਸ ਲਾਗਤਾਂ ਵਿੱਚ ਵਾਧਾ ਇਸ ਵਾਧੇ ਦੇ ਪਿੱਛੇ ਕਾਰਨ ਹੋ ਸਕਦਾ ਹੈ । ਪ੍ਰੀਮੀਅਮ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਵੱਧ ਅਸਰ ਟਰਾਂਸਪੋਰਟ ਵਾਹਨਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ `ਤੇ ਪਵੇਗਾ ।

ਅਟਾਰੀ ਬਾਰਡਰ ‘ਤੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਕੀਤੀ ਤਬਦੀਲੀ

0
Attari border

ਅੰਮ੍ਰਿਤਸਰ, 1 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਭਾਰਤ-ਪਾਕਿਸਤਾਨ ਅਟਾਰੀ ਬਾਰਡਰ (Attari Border) ‘ਤੇ ਹੋਣ ਵਾਲੇ ਰਿਟਰੀਟ ਸਮਾਗਮ ਦਾ ਸਮਾਂ ਬਦਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਸਮਾਂ ਸੀ ਤੇ ਕੀ ਸਮਾਂ ਬਦਲਿਆ ਗਿਆ ਹੈ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਜੋ ਭਾਰਤ-ਪਾਕਿਸਤਾਨ ਅਟਾਰੀ ਬਾਰਡਰ ‘ਤੇ ਹੋਣ ਵਾਲੇ ਰਿਟਰੀਟ ਸਮਾਗਮ (Retreat event) ਦੇ ਸਮੇਂ ਵਿਚ ਤਬਦੀਲੀ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਾਣਕਾਰੀ ਮੁਤਾਬਕ ਪਹਿਲਾਂ ਇਹ ਸਮਾਂ ਸ਼ਾਮ ਪੰਜ ਵਜੇ ਤੋਂ ਲੈ ਕੇ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਦਾ ਸੀ ਪਰ ਹੁਣ ਇਸਨੂੰ ਬਦਲ ਕੇ ਸ਼ਾਮ ਦੇ ਪੰਜ ਵਜੇ ਤੋਂ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੇ ਇਸ ਦੇਸ਼ ਭਗਤੀ ਸਮਾਰੋਹ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ ।

ਕਿਊਂ ਲਿਆ ਗਿਆ ਹੈ ਇਹ ਫ਼ੈਸਲਾ

ਉਕਤ ਰਿਟਰੀਟ ਸਮਾਗਮ ਨੂੰ ਦੇਖਣ ਲਈ ਜੋ ਸਮਾਂ ਤਬਦੀਲੀ (Time change) ਕੀਤੀ ਗਈ ਹੈ ਉਹ ਪ੍ਰਸ਼ਾਸਨ ਵਲੋਂ ਇਸ ਲਈ ਕੀਤੀ ਗਈ ਹੈ ਉਹ ਮੌਸਮ ਅਤੇ ਦਿਨ ਦੇ ਵੱਖ-ਵੱਖ ਘੰਟਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਵਿੱਚ ਇਹ ਤਬਦੀਲੀ ਦਰਸ਼ਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਅਤੇ ਸੁਚਾਰੂ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਸੀ । ਦੱਸਣਯੋਗ ਹੈ ਕਿ ਉਕਤ ਫ਼ੈਸਲਾ ਅੱਜ ਯਾਨੀ ਕਿ ਇਕ ਅਪੈ੍ਰਲ ਤੋੋਂ ਹੀ ਲਾਗੂ ਹੋ ਗਿਆ ਹੈ ।

ਮੋਹਾਲੀ ਵਿਖੇ ਖੇਡੇ ਗਏ ਮੈਚ ਦੌੌਰਾਨ ਸ਼ੇ੍ਅਸ ਅਈਅਰ ਨੂੰ ਲੱਗਿਆ ਜੁੁਰਮਾਨਾ

0
Shreyas Iyer

ਮੁੱਲਾਂਪੁਰ, 1 ਅਪ੍ਰੈਲ 2026 : ਪੰਜਾਬ ਦੇ ਮੁੱਲਾਂਪੁਰ ਸਟੇਡੀਅਮ (Mullanpur Stadium) ਵਿਖੇ ਹੋਏ ਇਕ ਕ੍ਰਿਕਟ ਮੈਚ ਦੌਰਾਨ ਪੰਜਾਬ ਕਿੰਗਜ ਦੇ ਕਪਤਾਨ (Punjab Kings Captain) ਸ਼ੇ੍ਅਸ ਅਈਅਰ ਨੂੰ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਹੈ ।

ਕਿਊਂ ਲਗਾਇਆ ਗਿਆ ਹੈ ਜੁਰਮਾਨਾ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪੰਜਾਬ ਕਿੰਗਜ ਦੇ ਕਪਤਾਨ ਸ਼ੇ੍ਅਸ ਅਈਅਰ (Shreyas Iyer) ਨੂੰ ਜੋ ਜੁਰਮਾਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਕਾਰਨ ਸ਼ੇ੍ਰਅਸ ਅਈਅਰ ਵਲੋਂ ਗੁਜਰਾਤ ਟਾਈਟਨਸ ਵਿਰੁੱਧ ਖੇਡੇ ਗਏ ਆਈ. ਪੀ. ਐਲ. ਮੈਚ ਦੌਰਾਨ ਹੌਲੀ ਓਵਰ ਰੇੇਟ (Slow over rate) ਬਣਾਈ ਰੱਖਣਾ ਹੈ ਤੇ ਇਹ ਜੁਰਮਾਨਾ (Fine) 12 ਲੱਖ ਰੁਪਏ ਲਗਾਇਆ ਗਿਆ ਹੈ । ਪੰਜਾਬ ਕਿੰਗਜ਼ ਨੇ ਆਪਣੀ ਆਈ.ਪੀ.ਐਲ. 2026 ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਇਸ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ ।

ਆਈ. ਪੀ. ਐਲ. ਅਨੁਸਾਰ ਟੀਮ ਦਾ ਪਹਿਲਾ ਅਪਰਾਧ ਸੀ

ਆਈ. ਪੀ. ਐਲ ਅਨੁਸਾਰ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਸਬੰਧਤ ਆਈ. ਪੀ. ਐਲ. ਦੇ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਸੀਜ਼ਨ ਦਾ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਅਈਅਰ ਨੂੰ 12 ਲੱਖ ਦਾ ਜੁਰਮਾਨਾ ਲਗਾਇਆ ਗਿਆ । ਤੇਜ਼ ਗੇਂਦਬਾਜ਼ ਵੈਸ਼ਕ ਵਿਜੇ ਕੁਮਾਰ ਅਤੇ ਲੈੱਗ-ਸਪਿਨਰ ਯੁਜਵੇਂਦਰ ਚਾਹਲ ਨੇ ਸਾਂਝੇ ਤੌਰ ‘ਤੇ ਪੰਜ ਵਿਕਟਾਂ ਲਈਆਂ, ਜਿਸ ਨਾਲ ਪੰਜਾਬ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਤੱਕ ਰੋਕ ਦਿੱਤਾ । ਪੰਜਾਬ ਨੇ 19.1 ਓਵਰਾਂ ਵਿੱਚ ਟੀਚੇ ਦਾ ਪਿੱਛਾ ਕੀਤਾ । ਆਸਟ੍ਰੇਲੀਆਈ ਬੱਲੇਬਾਜ਼ ਕੂਪਰ ਕੌਨਲੀ ਨੇ 44 ਗੇਂਦਾਂ ‘ਤੇ 72 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ।