ਅੰਮ੍ਰਿਤਸਰ, 1 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵਲੋਂ ਨਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦੇ ਫਾਸ਼ ਕੀਤੇ ਪਰਦੇ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਚਾਰੋਂ ਗ੍ਰਿ਼ਫ਼ਤਾਰ ਵਿਅਕਤੀਆਂ ਕੋਲੋਂ ਕੀਤੇ ਗਏ ਹਨ ਚਾਰ ਹਥਿਆਰ ਵੀ ਬਰਾਮਦ
ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਸੰਗਠਿਤ ਅਪਰਾਧ ਅਤੇ ਨਾਜਾਇਜ਼ ਹਥਿਆਰਾਂ (Illegal weapons) ਦੀ ਸਮੱਗਲਿੰਗ ਖਿ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵੱਡੇ ਨਾਜਾਇਜ਼ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚਾਰ ਨਾਜਾਇਜ਼ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ।
ਕੌਣ ਕੌਣ ਹੈ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਰਵੈਲ ਸਿੰਘ ਵਾਸੀ ਪਿੰਡ ਬਾਗੜੀਆਂ ਹਾਲ ਵਾਸੀ ਹਰਗੋਬਿੰਦਪੁਰਾ, ਅੰਮ੍ਰਿਤਸਰ, ਗੁਰਸੇਵਕ ਸਿੰਘ ਵਾਸੀ ਕਾਲੇ ਰੋਡ ਛੇਹਰਟਾ, ਅੰਮ੍ਰਿਤਸਰ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਵਾਸੀ ਪਿੰਡ ਰੰਗੜ ਜ਼ਿਲਾ ਅੰਮ੍ਰਿਤਸਰ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਗੁਰੂਵਾਲੀ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ । ਇਸ ਸਬੰਧੀ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਅਸਲਾ ਐਕਟ (ਆਰਮਜ਼ ਐਕਟ) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ।
ਕੀ ਜਾਣਕਾਰੀ ਦਿੱਤੀ ਗਈ ਪੁਲਸ ਅਧਿਕਾਰੀ ਵਲੋਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਸ ਨੇ ਸੂਚਨਾ ਦੇ ਆਧਾਰ `ਤੇ ਕਾਰਵਾਈ ਕਰਦਿਆਂ ਮੁਲਜ਼ਮ ਨਿਰਵੈਲ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ । ਤਲਾਸ਼ੀ ਦੌਰਾਨ ਨਿਰਵੈਲ ਸਿੰਘ ਕੋਲੋਂ ਇਕ .32 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ, ਜਦਕਿ ਗੁਰਸੇਵਕ ਸਿੰਘ ਕੋਲੋਂ ਦੋ .32 ਬੋਰ ਪਿਸਤੌਲ ਅਤੇ ਇਕ .30 ਬੋਰ ਦਾ ਜ਼ਿੰਦਾ ਕਾਰਤੂਸ ਬਰਾਮਦ ਹੋਇਆ ।
ਪੁੱਛਗਿੱਛ ਤੋਂ ਬਾਅਦ ਦੋ ਹੋਰ ਨੂੰ ਕਰ ਲਿਆ ਸੀ ਗ੍ਰਿਫ਼ਤਾਰ
ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਬਾਅਦ ਵਿਚ ਜਸ਼ਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ । ਜਸ਼ਨਪ੍ਰੀਤ ਸਿੰਘਦੇ ਕਬਜ਼ੇ ਵਿਚੋਂ ਇਕ 30 ਬੋਰ ਪਿਸਤੌਲ ਬਰਾਮਦ ਕੀਤਾ ਗਿਆ । ਇਸ ਤੋਂ ਬਾਅਦ ਨਿਰਵੈਲ ਸਿੰਘ ਦੀ ਨਿਸ਼ਾਨਦੇਹੀ `ਤੇ ਦੋ ਹੋਰ .30 ਬੋਰ ਪਿਸਤੌਲ ਮੈਗਜ਼ੀਨ ਸਮੇਤ ਬਰਾਮਦ ਕੀਤੇ ਗਏ। ਇਸ ਤਰ੍ਹਾਂ ਇਸ ਮਾਮਲੇ ਵਿਚ ਹੁਣ ਤੱਕ ਕੁੱਲ ਚਾਰ ਨਾਜਾਇਜ਼ ਪਿਸਤੌਲ ਬਰਾਮਦ ਹੋਏ ਹਨ ।
ਜਾਂਚ ਦੌਰਾਨ ਨਜਾਇਜ਼ ਹਥਿਆਰਾਂ ਦੀ ਸਪਲਾਈ ਕੀਤੇ ਜਾਣਾ ਆਇਆ ਹੈ ਸਾਹਮਣੇ
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਇਸ ਮਾਡਿਊਲ ਰਾਹੀਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਸੀ । ਪੁੱਛਗਿੱਛ ਦੇ ਆਧਾਰ ‘ਤੇ ਅਹਿਸਾਸ ਕੁਮਾਰ ਅਤੇ ਰਣਜੀਤ ਸਿੰਘ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜੋ ਇਸ ਨਾਜਾਇਜ਼ ਹਥਿਆਰ ਸਪਲਾਈ ਨੈੱਟਵਰਕ ਵਿਚ ਸ਼ਾਮਲ ਦੱਸੇ ਜਾ ਰਹੇ ਹਨ । ਫ਼ਿਲਹਾਲ ਪੁਲਸ ਦੋਵਾਂ ਦੀ ਭਾਲ ਲਈ ਛਾਪੇਮਾਰੀ (Raid) ਕਰ ਰਹੀ ਹੈ ।
ਕਿਸ ਕਿਸ ਵਿਰੁੱਧ ਪਹਿਲਾਂ ਵੀ ਹਨ ਵੱਖ-ਵੱਖ ਕੇਸ ਦਰਜ
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਨਿਰਵੈਲ ਸਿੰਘ ਪਹਿਲਾਂ ਵੀ ਥਾਣਾ ਛੇਹਰਟਾ ਵਿਚ ਦਰਜ ਐੱਨ. ਡੀ. ਪੀ. ਐੱਸ. ਐਕਟ ਦੇ ਇਕ ਮਾਮਲੇ ਵਿਚ 8.21 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਕੇਸ ਵਿਚ ਮੁਲਜ਼ਮ ਰਹਿ ਚੁੱਕਾ ਹੈ । ਇਸ ਤੋਂ ਇਲਾਵਾ ਉਹ ਗੁਰਸੇਵਕ ਸਿੰਘ ਨਾਲ ਥਾਣਾ ਛੇਹਰਟਾ ਵਿਚ ਹੀ ਦਰਜ ਇਕ ਹੋਰ ਮਾਮਲੇ ਵਿਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਅਤੇ ਫ਼ਾਇਰਿੰਗ ਨਾਲ ਜੁੜੇ ਕੇਸ ਵਿਚ ਵੀ ਲੋੜੀਂਦਾ ਸੀ, ਉਥੇ ਹੀ ਮੁਲਜ਼ਮ ਜਸ਼ਨਪ੍ਰੀਤ ਸਿੰਘ ਵੀ ਥਾਣਾ ਛੇਹਰਟਾ ਵਿਚ ਦਰਜ
ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਦੋ ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੇ ਕੇਸ ਵਿਚ ਪਹਿਲਾਂ ਜੇਲ ਜਾ ਚੁੱਕਾ ਹੈ ।









