ਨਵੀਂ ਦਿੱਲੀ, 1 ਜੁਲਾਈ 2026 : ਭਾਰਤ ਦੇਸ਼ ਦੀ ਅੱਜ ਤੋਂ ਐਲ. ਪੀ. ਜੀ. ਕਮਰਸ਼ੀਅਲ ਗੈਸ ਸਿਲੰਡਰ (LPG Commercial Gas Cylinder) ਦੀਆਂ ਕੀਮਤਾਂ ਵਿਚ ਕਟੌਤੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਕਟੌਤੀ ਕੀਤੀ ਗਈ ਹੈ ਗੈਸ ਸਿਲੰਡਰ ਦੀ ਕੀਮਤ ਵਿਚ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਜੋ ਅੱਜ ਤੋਂ ਐਲ. ਪੀ. ਜੀ. ਕਮਰਸ਼ੀਅਲ ਗੈੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਟੌਤੀ (Price reduction) ਕੀਤੀ ਗਈ ਹੈ ਦੇ ਚਲਦਿਆਂ 183. 50 ਰੁਪਏ ਘਟਾਈ ਗਈ ਹੈ । ਜਿਸ ਨਾਲ ਹੁਣ ਇਹ ਸਿਲੰਡਰ 2930 ਰੁਪਏ ਦਾ ਹੋ ਗਿਆ ਹੈ, ਜਦੋਂ ਕਿ ਪਹਿਲਾਂ ਇਸਦੀ ਕੀਮਤ 3 ਹਜ਼ਾਰ 113 ਰੁਪਏ 50 ਪੈਸੇ ਹੋ ਗਈ ਸੀ । ਦੱਸਣਯੋਗ ਹੈ ਕਿ ਇਸ ਵਾਰ ਆਮ ਲੋਕਾਂ ਲਈ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਦਿੱਲੀ ਵਿੱਚ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ 942 ਰਹੇਗੀ ।
ਕਿਥੇ ਕਿਹੜੇ ਸਿਲੰਡਰ ਦੀ ਕੀਮਤ ਹੋਵੇਗੀ ਕਿੰਨੀ
ਨਵੀਆਂ ਦਰਾਂ ਦੀ ਗੱਲ ਕਰੀਏ ਤਾਂ ਲਖਨਊ ਵਿੱਚ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ (Domestic gas cylinder) ਦੀ ਕੀਮਤ 979.50 ਹੋਵੇਗੀ, ਜਦੋਂ ਕਿ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ 3,236 ਤੋਂ ਘਟ ਕੇ 3,052.50 ਹੋ ਗਈ ਹੈ । ਕੋਲਕਾਤਾ ਵਿੱਚ, ਘਰੇਲੂ ਸਿਲੰਡਰ ਦੀ ਕੀਮਤ 968 `ਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਵਪਾਰਕ ਸਿਲੰਡਰ ਦੀ ਕੀਮਤ 3,255.50 ਤੋਂ ਘਟ ਕੇ 3,081.50 ਹੋ ਗਈ ਹੈ। ਇਸ ਦੌਰਾਨ, ਪਟਨਾ ਵਿੱਚ, ਘਰੇਲੂ ਸਿਲੰਡਰ ਦੀ ਕੀਮਤ 1,031.50 ਅਤੇ ਵਪਾਰਕ ਸਿਲੰਡਰ ਦੀ ਕੀਮਤ 3,227 ਹੈ ।









