ਜੀਰਕਪੁਰ ਵਿਖੇ ਨਾਬਾਲਗ ਵਿਦਿਆਰਥਣ ਨਾਲ ਹੋਇਆ ਦੋ ਵਾਰ ਜਬਰ ਜਨਾਹ

0
24
Zirakpur Rape

ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਬਲਟਾਣਾ ਵਿਖੇ ਨਾਬਾਲਗ ਵਿਦਿਆਰਣ ਨਾਲ ਦੋ ਵਾਰ ਜਬਰ ਜਨਾਹ (Rape) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਇਕ ਨਾਬਾਲਗ ਸਕੂਲੀ ਵਿਦਿਆਰਥਣ (Minor school girl) ਜੋ ਕਿ 6 ਅਗਸਤ ਨੂੰ ਜਦੋਂ ਸਕੂਲ ਜਾ ਰਹੀ ਸੀ ਤਾਂ ਉਸਨੂੰ ਕਾਰ ਵਿਚ ਅਗਵਾ ਕੇ ਕਿਸੇ ਸੁੰਨਸਾਨ ਥਾਂ ‘ਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸਨੂੰ ਬਿਗ ਬਾਜ਼ਾਰ ਨੇੜੇ ਛੱਡ ਦਿੱਤਾ ਗਿਆ ਅਤੇ ਫਿਰ ਇਸੇ ਤਰ੍ਹਾਂ ਅਗਲੇ ਦਿਨ ਉਸਨੂੰ ਪਹਿਲਾਂ ਵਾਂਗ ਅਗਵਾ ਕਰਕੇ ਫਿਰ ਉਸ ਨਾਲ ਜਬਰ ਜਨਾਹ ਕੀਤਾ ਗਿਆ ।

ਪੁਲਸ ਨੂੰ ਕੀ ਦੱਸਿਆ ਪੀੜ੍ਹਤਾ ਦੀ ਮਾਂ ਨੇ

ਉਪਰੋਕਤ ਵਾਪਰੇ ਜਬਰ ਜਨਾਹ ਘਟਨਾਕ੍ਰਮ ਸਬੰਧੀ ਜਦੋਂ ਪੀੜ੍ਹਤਾ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਨ੍ਹਾਂ ਇਸ ਸਬੰਧੀ ਤੁਰੰਤ ਪੁਲਸ ਨੂੰ ਦੱਸਿਆ, ਜਿਸ ‘ਤੇ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਪੀੜ੍ਹਤਾ ਨੇ

ਜਬਰ ਜਨਾਹ ਦੀ ਪੀੜਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਕ ਵਿਅਕਤੀ ਉਸ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਦੋਸਤੀ ਲਈ ਦਬਾਅ ਪਾਉਂਦਾ ਸੀ, ਜਿਸ ਨੇ ਉਸ ਦੀ ਜੇਬ ਵਿਚ ਇਕ ਪਰਚੀ ਪਾਈ ਸੀ । ਜਿਸ ‘ਤੇ ਇਕ ਨਾਮ ਅਤੇ ਮੋਬਾਇਲ ਨੰਬਰ ਲਿਖਿਆ ਹੋਇਆ ਹੈ । ਪੁਲਸ ਨੇ ਪਰਚੀ ਨੂੰ ਕਬਜ਼ੇ ਵਿਚ ਲੈ ਕੇ ਮੋਬਾਇਲ ਨੰਬਰ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ (Raid) ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here