ਪੰਜਾਬ, ਹਰਿਆਣਾ ਤੇ ਹਿਮਾਚਲ `ਚ ਮਾਨਸੂਨ ਦੀ ਦਸਤਕ

0
30
Monsoon

ਚੰਡੀਗੜ੍ਹ, 1 ਜੁਲਾਈ 2026 : ਮੌਸਮ ਵਿਭਾਗ (Meteorological Department) ਦੇ ਮੁਤਾਬਕ ਪੰਜਾਬ-ਹਰਿਆਣਾ ਤੇ ਹਿਮਾਚਲ ਵਿਚ ਮੌਨਸੂਨ ਦੀ ਦਸਤਕ ਦੇਣ ਦੇ ਨਾਲ-ਨਾਲ ਭਾਰੀ ਮੀਂਹ ਦਾ ਯੈਲੋ ਐਲਰਟ (Yellow Alert) ਵੀ ਜਾਰੀ ਕੀਤਾ ਹੈ ।

ਕੱਲ ਤੋਂ ਭਾਰੀ ਮੀਂਹ ਦਾ `ਯੈਲੋ ਅਲਰਟ`

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਮਾਨਸੂਨ (Monsoon) ਨੇ ਦਸਤਕ ਦੇ ਦਿੱਤੀ ਹੈ । ਮੌਸਮ ਵਿਭਾਗ ਨੇ 2 ਤੋਂ 4 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਭਾਰੀ ਮੀਂਹ, ਗਰਜ-ਚਮਕ, ਆਸਮਾਨੀ ਬਿਜਲੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (Strong winds) ਚੱਲਣ ਦਾ `ਯੈਲੋ ਅਲਰਟ` ਜਾਰੀ ਕੀਤਾ ਹੈ । ਵਿਭਾਗ ਅਨੁਸਾਰ 3 ਦਿਨਾਂ ਦੌਰਾਨ ਇਨ੍ਹਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ ।

ਦੇਹਰਾਦੂਨ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ `ਚ ਮੀਂਹ

ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ (Punjab and Haryana) ਦੇ ਕਈ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ । ਪੰਜਾਬ ‘ਚ ਪਠਾਨਕੋਟ, ਭਾਖੜਾ ਡੈਮ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ ‘ਚ ਬਾਰਿਸ਼ ਹੋਈ, ਜਦਕਿ ਹਰਿਆਣਾ `ਚ ਚਰਖੀ ਦਾਦਰੀ, ਭਿਵਾਨੀ, ਯਮਨਾਨਗਰ ਅਤੇ ਗਰਗਾਮ ਦੇਹਰਾਦੂਨ : ਮੀਂਹ ਤੋਂ ਬਾਅਦ ਪਾਣੀ ਨਾਲ ਭਰੀ ਹੋਈ ਸੜਕ ਤੋਂ ਲੰਘਦੇ ਹੋਏ ਰਾਹਗੀਰ ‘ਚ ਵੀ ਬਾਰਿਸ਼ ਹੋਈ, ਉੱਥੇ ਹੀ ਹਿਮਾਚਲ ਪ੍ਰਦੇਸ਼ ‘ਚ ਮੰਗਲਵਾਰ ਸ਼ਾਮ ਕਈ ਥਾਵਾਂ ‘ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ ‘ਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਸੂਬੇ ਵਿਚ ਵਧ ਤਾਪਮਾਨ ਫਰੀਦਕੋਟ ਵਿਚ ਕੀਤਾ ਗਿਆ ਦਰਜ

ਮੌਸਮ ਵਿਭਾਗ ਅਨੁਸਾਰ ਪੰਜਾਬ ‘ਚ ਮੰਗਲਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ‘ਚ ਸੋਮਵਾਰ ਦੀ ਤੁਲਨਾ ‘ਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ । ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਰਿਹਾ । ਸੂਬੇ ‘ਚ ਸਭ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਫਰੀਦਕੋਟ ‘ਚ ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਬਠਿੰਡਾ ‘ਚ 43.2 ਡਿਗਰੀ, ਅਬੋਹਰ ‘ਚ 40.5 ਡਿਗਰੀ, ਲੁਧਿਆਣਾ ‘ਚ 38.8 ਡਿਗਰੀ, ਅੰਮ੍ਰਿਤਸਰ ‘ਚ 37.2 ਡਿਗਰੀ ਅਤੇ ਹੁਸ਼ਿਆਰਪੁਰ `ਚ 36.5 ਡਿਗਰੀ ਸੈਲਸੀਅਸ ਤਾਪਮਾਨ (Temperature) ਦਰਜ ਕੀਤਾ ਗਿਆ ।

ਮੌਸਮ ਵਿਭਾਗ ਮੁਤਾਬਕ ਅੱਜ ਤੇ ਕਲ ਹੈ ਭਾਰੀ ਬਾਰਸ਼ ਦਾ ਖਦਸ਼ਾ

ਉਧਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਸਮੇਤ ਆਸ-ਪਾਸ ਦੇ ਇਲਾਕਿਆਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ । ਭਾਰਤ ਮੌਸਮ ਵਿਗਿਆਨ ਵਿਭਾਗ (India Meteorological Department) ਅਤੇ ਰਾਜ ਐਮਰਜੈਂਸੀ ਆਪ੍ਰੇਸ਼ਨ ਕੇਂਦਰ ਵੱਲੋਂ ਜਾਰੀ ਅਗਾਊਂ-ਅਨੁਮਾਨ ਅਨੁਸਾਰ ਦੇਹਰਾਦੂਨ ਜਿਲੇ ‘ਚ 1 ਅਤੇ 2 ਜੁਲਾਈ ਨੂੰ ਬਹੁਤ ਭਾਰੀ ਬਾਰਿਸ਼ ਹੋਣ ਦਾ ਖਦਸ਼ਾ ਹੈ, ਜਿਸ ਦੇ ਮੱਦੇਨਜ਼ਰ ਜ਼ਿਲੇ ‘ਚ `ਓਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here