Home Blog Page 67

ਪਿੰਡ ਰਸੂਲੜਾ ਵਿਚ ਕੁੱਤਿਆਂ ਨੇ ਮਜ਼ਦੂਰ ਨੂੰ ਨੋੋਚ-ਨੋਚ ਕੇ ਦਿੱਤਾ ਮਾਰ

0
Street Dogs

ਲੁਧਿਆਣਾ, 15 ਮਈ 2026 : ਪੰਜਾਬ ਦੇ ਸ਼ਹਿਰ ਖੰਨਾ ਦੇ ਪਿੰਡ ਰਸੂਲੜਾ (Village Rasulra) ਵਿਖੇ ਇਕ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਜਾਨੋਂ ਹੀ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਪਿੰਡ ਰਸੂਲੜਾ ਵਿਖੇ ਜੋ ਅਵਾਰਾ ਕੁੱਤਿਆਂ (Stray dogs) ਵਲੋਂ ਇਕ ਮਜ਼ਦੂਰ ਨੂੰ ਹੀ ਨੋਚ-ਨੋਚ ਦੇ ਮੌਤ ਦੇ ਘਾਟ ਉਤਾਰਨ ਦਾ ਸਾਮਚਾਰ ਸਾਹਮਣੇ ਆਇਆ ਹੈ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਹੋਇਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ । ਕੁੱਤੇ ਉਸਨੂੰ ਸਾਰੀ ਰਾਤ ਨੋਚਦੇ ਰਹੇ ਅਤੇ ਉਹ ਦਰਦ ਨਾਲ ਤੜਫਦਾ ਰਿਹਾ, ਪਰ ਕੋਈ ਮਦਦ ਲਈ ਨਹੀਂ ਪਹੁੰਚ ਸਕਿਆ ।

ਕੀ ਆਖਿਆ ਸਿਵਲ ਹਸਪਤਾਲ ਦੇ ਡਾਕਟਰ ਨੇ

ਖੰਨਾ ਸਿਵਲ ਹਸਪਤਾਲ ਦੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਹੈ ਕਿ ਉਹਨਾਂ ਕੋਲ ਜਦੋਂ ਵਿਅਕਤੀ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਮੌਤ ਕੁੱਤੇ ਦੇ ਵੱਢਣ ਨਾਲ ਹੋਈ ਹੈ, ਮੌਤ ਦੇ ਅਸਲੀ ਕਾਰਨ ਪੋਸਟਮਾਰਟਮ (Postmortem) ਦੀ ਰਿਪੋਰਟ ਆਉਣ ਤੇ ਪਤਾ ਲੱਗ ਸਕਦਾ ਹੈ ।

ਆਦਮਖੋਰ ਕੁੱਤਿਆਂ ਦਾ ਵਧਦਾ ਜਾ ਰਿਹਾ ਹੈ ਲਗਤਾਰ ਆਤੰਕ

ਖੰਨਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਰਾ ਅਤੇ ਆਦਮਖੋਰ ਬਣ ਚੁੱਕੇ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਧਿਆਨੀ ਅਤੇ ਨਗਰ ਕੌਂਸਲ ਦੀ ਨਾਕਾਮੀ ਕਾਰਨ ਹੁਣ ਹਾਲਾਤ ਇੰਨੇ ਖ਼ਤਰਨਾਕ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇਹ ਘਟਨਾ ਨਾ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਬਿਆਨ ਕਰਦੀ ਹੈ, ਸਗੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ ।

ਐਨ. ਟੀ. ਏ. ਨੇ ਕੀਤਾ ਨੀਟ (ਯੂ. ਜੀ.) ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ

0
NEET

ਨਵੀਂ ਦਿੱਲੀ, 15 ਮਈ 2026 : ਹਾਲ ਹੀ ਵਿਚ ਨੀਟ (ਯੂ. ਜੀ.) ਪ੍ਰੀਖਿਆ (NEET (UG) Exam) ਜੋ ਕਿ ਲੈਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਰੱਦ ਕਰ ਦਿੱਤੀ ਗਈ ਸੀ ਦੀ ਨਵੀਂ ਤਰੀਕਾ ਦਾ ਐਲਾਨ ਕੀਤਾ ਗਿਆ ਹੈ ।

ਕਿਹੜੀ ਨਵੀਂ ਤਰੀਕ ਗਈ ਹੈ ਐਲਾਨੀ

ਮਿਲੀ ਜਾਣਕਾਰੀ ਨੀਟ (ਯੂ. ਜੀ.) ਪ੍ਰੀਖਿਆ ਜੋ ਕਿ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਵਲੋਂ ਰੱਦ ਕਰ ਦਿੱਤੀ ਗਈ ਸੀ ਨੂੰ ਏਜੰਸੀ ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਮੁੜ ਲੈਣ ਦਾ ਐਲਾਨ ਕਰਦਿਆਂ ਨਵੀਂ ਤਰੀਕ 21 ਜੂਨ ਤੈਅ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਪਹਿਲਾਂ ਲਈ ਗਈ ਇਹ ਪ੍ਰੀਖਿਆ 3 ਮਈ ਨੂੰ ਹੋਈ ਸੀ, ਜਿਸ ਵਿੱਚ 22.79 ਲੱਖ ਵਿਦਿਆਰਥੀ ਬੈਠੇ ਸਨ । ਨੈਸ਼ਨਲ ਟੈਸਟਿੰਗ ਏਜੰਸੀ ਨੇ ਪੇਪਰ ਲੀਕ (Paper leak) ਦੇ ਦੋਸ਼ਾਂ ਕਾਰਨ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ ।

ਕੀ ਰਾਹਤ ਪ੍ਰਦਾਨ ਕੀਤੀ ਗਈ ਹੈ ਵਿਦਿਆਰਥੀਆਂ ਨੂੰ

ਸੂਚਨਾ ਮੁਤਾਬਕ ਨਵੀਆਂ ਪ੍ਰੀਖਿਆ ਤਰੀਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ਲਈ ਦੁਬਾਰਾ ਅਰਜ਼ੀ ਨਹੀਂ ਦੇਣੀ ਪਵੇਗੀ । ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਦੇਣੀ ਪਵੇਗੀ। ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਫੀਸਾਂ ਵਾਪਸ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਨਹੀਂ ਬਦਲੇ ਜਾਣਗੇ ।

ਐਡਮਿਟ ਕਾਰਡ ਜਾਰੀ ਕਰਨ ਦਾ ਸਮਾਂ ਜਲਦੀ ਕੀਤਾ ਜਾਵੇਗਾ ਜਾਰੀ

ਐਨ. ਟੀ. ਏ. ਐਕਸ ਪੋਸਟ ਦੇ ਅਨੁਸਾਰ ਨਵੇਂ ਐਡਮਿਟ ਕਾਰਡ ਜਾਰੀ ਕਰਨ ਦਾ ਸਮਾਂ-ਸਾਰਣੀ ਜਲਦੀ ਹੀ ਜਾਰੀ ਕੀਤੀ ਜਾਵੇਗੀ । ਪੇਪਰ ਲੀਕ ਦੇ ਸਬੰਧ ਵਿੱਚ ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਘਰ ਇੱਕ ਉੱਚ ਪੱਧਰੀ ਮੀਟਿੰਗ ਹੋਈ । 2026 ਪ੍ਰੀਖਿਆ ਰੱਦ ਹੋਣ ਤੋਂ ਦੋ ਦਿਨ ਬਾਅਦ ਹੋਈ ਇਸ ਮੀਟਿੰਗ ਵਿੱਚ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਸੰਭਾਵਨਾ ‘ਤੇ ਚਰਚਾ ਕੀਤੀ ਗਈ । ਪ੍ਰਧਾਨ ਅੱਜ ਪੂਰੇ ਮਾਮਲੇ ‘ਤੇ ਪ੍ਰੈਸ ਕਾਨਫਰੰਸ ਕਰਨਗੇ ।

ਵਿਜੀਲੈਂਸ ਦੇ ਡੀ. ਜੀ. ਪੀ. ਦਾ ਰੀਡਰ ਓ. ਪੀ. ਰਾਣਾ ਮੁਅੱਤਲ

0
suspended

ਚੰਡੀਗੜ੍ਹ, 15 ਮਈ 2026 : ਪੰਜਾਬ ਵਿਜੀਲੈਂਸ (Punjab Vigilance) ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ ਨੂੰ ਬੀਤੇ ਦਿਨੀਂ ਇਕ ਰਿਸ਼ਵਤ ਮਾਮਲੇ ਵਿਚ ਭੂਮਿਕਾ ਨਿਭਾਉਣ ਦੇ ਚਲਦਿਆਂ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਸਟੇਟ ਟੈਕਸ ਅਧਿਕਾਰੀ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਸਿ਼ਕਾਇਤ ਨੂੰ ਬੰਦ ਕਰਨ ਦੇ ਨਾਂ ‘ਤੇ 13 ਲੱਖ ਰੁਪਏ ਦੀ ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਦੇ ਡੀ. ਜੀ. ਪੀ. (Vigilance D. G. P.) ਦਾ ਰੀਡਰ ਓ. ਪੀ. ਰਾਣਾ ਜੋ ਫਰਾਰ ਚੱਲ ਰਿਹਾ ਸੀ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਪਿਛਲੇ ਚਾਰ ਦਿਨਾਂ ਤੋਂ ਉਹ ਡਿਊਟੀ ਤੋਂ ਗ਼ੈਰ-ਹਾਜ਼ਰ ਸੀ । ਪੰਜਾਬ ਪੁਲਸ ਨੇ ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ਦੀ ਕਾਪੀ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ । ਇਸੇ ਦੌਰਾਨ ਸੀ. ਬੀ. ਆਈ. ਦੀਆਂ ਟੀਮਾਂ ਉਸ ਦੀ ਭਾਲ ਵਿਚ ਪੰਜਾਬ ‘ਚ ਛਾਪੇਮਾਰੀ ਕਰ ਰਹੀਆਂ ਹਨ ।

ਸੀ. ਬੀ. ਆਈ. ਨੇ ਪਿਓ-ਪੁੱਤ ਨੂੰ ਮਿਲੇ ਗੰਨਮੈਨਾਂ ਨੂੰ ਪੁੱਛਗਿੱਛ ਲਈ ਬੁਲਾਇਆ

ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ‘ਚ ਓ. ਪੀ. ਰਾਣਾ (O. P. Rana) ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ । ਇਸ ਤੋਂ ਬਾਅਦ ਸੀ. ਬੀ. ਆਈ. ਨੇ ਮਲੋਟ ਨਿਵਾਸੀ ਵਿੱਕੀ ਗੋਇਲ, ਰਾਘਵ ਗੋਇਲ ਤੇ ਹੋਰ ਨਿੱਜੀ ਵਿਅਕਤੀਆਂ ਨੂੰ ਵੀ ਦੋਸ਼ੀ ਬਣਾਇਆ ਹੈ । ਸੀ.ਬੀ.ਆਈ. ਨੇ ਰਾਘਵ ਗੋਇਲ ਤੇ ਉਸ ਦੇ ਪਿਤਾ ਵਿਕਾਸ ਗੋਇਲ ਨੂੰ ਮਿਲੇ ਗੰਨਮੈਨਾਂ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਹਨ । ਉਸ ਨੂੰ 15 ਮਈ ਨੂੰ ਸੀ. ਬੀ. ਆਈ. ਦਫ਼ਤਰ `ਚ ਬੁਲਾਇਆ ਗਿਆ ਹੈ । ਰਿਸ਼ਵਤ ਮਾਮਲੇ ‘ਚ ਉਨ੍ਹਾਂ ਦੇ ਗੰਨਮੈਨ ਫ਼ਰਾਰ ਹੋ ਗਏ ਸਨ ।

ਸੀ. ਬੀ. ਆਈ. ਕਰ ਰਹੀ ਹੇ ਰਿਕਾਰਡ ਇਕੱਠੇ

ਇਸ ਤੋਂ ਇਲਾਵਾ ਸੀ. ਬੀ. ਆਈ. (C. B. I.) ਨੇ ਪੰਜਾਬ ਪੁਲਸ ਤੋਂ ਪੁੱਛਿਆ ਹੈ ਕਿ ਰਾਘਵ ਗੋਇਲ ਤੇ ਵਿਕਾਸ ਗੋਇਲ ਨੂੰ ਸੁਰੱਖਿਆ ਕਿਉਂ ਦਿੱਤੀ ਗਈ ਸੀ ਤੇ ਇਸ ਲਈ ਕਿਸ ਅਧਿਕਾਰੀ ਨੇ ਸਿਫ਼ਾਰਸ਼ ਕੀਤੀ ਸੀ । ਸਟੇਟ ਟੈਕਸ ਅਧਿਕਾਰੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਸਿ਼ਕਾਇਤ ਦੀ ਜਾਂਚ ਲਈ ਸੀ. ਬੀ. ਆਈ. ਦੀ ਟੀਮ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਦਫ਼ਤਰ ਚ ਗਈ ਸੀ । ਸੀ. ਬੀ. ਆਈ. ਦੀ ਟੀਮ ਲਗਾਤਾਰ ਚਾਰ ਦਿਨਾਂ ਤੋਂ ਉੱਥੇ ਜਾਂਚ ਕਰ ਕੇ ਰਿਕਾਰਡ ਇਕੱਠੇ ਕਰ ਰਹੀ ਹੈ । ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਅਮਿਤ ਕੁਮਾਰ ਦੇ ਮਾਮਲੇ ਨਾਲ ਸੰਬੰਧਤ ਸਾਰਾ ਰਿਕਾਰਡ ਪੰਜਾਬ ਵਿਜੀਲੈਂਸ ਤੋਂ ਆਪਣੇ ਕਬਜ਼ੇ ‘ਚ ਲੈ ਲਿਆ ਹੈ ।

 

ਭਾਰਤੀ ਫੌਜ ਨੂੰ ਪੂਰਾ ਸਹਿਯੋਗ ਦੇਵੇਗੀ ਪੰਜਾਬ ਸਰਕਾਰ : ਮਾਨ

0
Mann

ਚੰਡੀਗੜ੍ਹ, 15 ਮਈ 2026 : ਪੰਜਾਬ ਵਿਚ ਆਮ ਆਦਮੀ (Aaam aadmi) ਸਰਕਾਰ ਦੀ ਮੁੱਖ ਮੰਤਰੀ ਦੇ ਤੌਰ ‘ਤੇ ਅਗਵਾਈ ਕਰ ਰਹੇ ਭਗਵੰਤ ਸਿੰਘ ਮਾਨ (Bhagwant Singh Mann) ਨੇ ਭਾਰਤੀ ਫੌਜ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਹੈ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਦੀ ਲੱਗਭਗ 550 ਕਿਲੋਮੀਟਰ -ਅੰਤਰਰਾਸ਼ਟਰੀ ਸਰਹੱਦ ਹੈ ਅਤੇ ਇਸ ਲਈ ਇਸ ਖੇਤਰ ਵਿਚ ਸਿਵਲ-ਮਿਲਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਬੇਹੱਦ ਮਹੱਤਵਪੂਰਨ ਹੈ । ਉਨ੍ਹਾਂ ਨੈ ਤਾਲਮੇਲ ਆਧਾਰਿਤ ਨੀਤੀ ਨਿਰਮਾਣ ਅਤੇ ਮਜ਼ਬੂਤ ਅੰਦਰੁਨੀ ਸੁਰੱਖਿਆ ਤੰਤਰ ਰਾਹੀਂ ਵਿਸ਼ਵਾਸ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ।

ਮੁੱਖ ਮੰਤਰੀ ਨੇ ਪੰਜਾਬ ਵਿਚ ਮਜ਼ਬੂਤ ਸਿਵਲ ਮਿਲਟਰੀ ਤਾਲਮੇਲ ਦੀ ਲੋੜ ਤੇ ਦਿੱਤਾ ਜ਼ੋਰ

ਵੀਰਵਾਰ ਨੂੰ ਚੰਡੀਗੜ੍ਹ ਵਿਚ ਪੱਛਮੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿਚ ਮਜ਼ਬੂਤ ਸਿਵਲ-ਮਿਲਟਰੀ ਤਾਲਮੇਲ ਦੀ ਲੋੜ `ਤੇ ਜ਼ੋਰ ਦਿੱਤਾ, ਜਿਸ ਵਿਚ ਦੋਵੇਂ ਧਿਰਾਂ ਨੇ ਰਣਨੀਤਕ ਤੌਰ `ਤੇ ਮਹੱਤਵਪੂਰਨ ਸਰਹੱਦੀ ਸੂਬੇ ਵਿਚ ਸਰਹੱਦ ਪ੍ਰਬੰਧਨ, ਅੰਦਰੂਨੀ ਸੁਰੱਖਿਆ, ਰਾਹਤ ਕਾਰਜਾਂ ਅਤੇ ਆਪ੍ਰੇਸ਼ਨਲ ਤਿਆਰੀਆਂ ਬਾਰੇ ਤਾਲਮੇਲ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ ।

ਟਰੱਕ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬਸ ਪਲਟੀ

0
Road Accident

ਜੀਰਕਪੁਰ, 15 ਮਈ 2026 : ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਬੀਤੀ ਰਾਤ ਸਵਾਰੀਆਂ ਨਾਲ ਭਰੀ ਇਕ ਬਸ ਦੇ ਟਰੱਕ ਦੀ ਟੱਕਰ ਵੱਜਣ ਕਾਰਨ ਪਲਟਣ ਦਾ ਸਮਾਚਾਰ ਹੈ ।

ਕਿਥੋਂ ਕਿਥੇ ਜਾ ਰਹੀ ਸੀ ਬਸ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜ਼ੀਰਕਪੁਰ ਵਿੱਚ ਛੱਤ ਲਾਈਟ ਚੌਕ ਨੇੜੇ ਬੀਤੀ ਰਾਤ ਜੋ ਇੱਕ ਸੜਕ ਹਾਦਸਾ (Road accident) ਪਰਿਆ ਹੈ ਦੌਰਾਨ ਮਨਾਲੀ ਤੋਂ ਦਿੱਲੀ ਜਾ ਰਹੀ ਇੱਕ ਨਿੱਜੀ ਬੱਸ ਇੱਕ ਟਰੱਕ ਨਾਲ ਟਕਰਾ ਗਈ ਅਤੇ ਪਲਟ ਗਈ । ਇੱਕ ਨੌਜਵਾਨ ਬੱਸ ਦੇ ਹੇਠਾਂ ਕੁਚਲਿਆ ਗਿਆ । ਹਾਦਸੇ ਵਿੱਚ 20 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਅਤੇ ਨਿਵਾਸੀਆਂ ਨੇ ਮਿਲ ਕੇ ਵਾਹਨਾਂ ਨੂੰ ਸੜਕ ਤੋਂ ਹਟਾਇਆ ।

ਕਿੰਨੇ ਯਾਤਰੀ ਸਵਾਰ ਸਨ ਬਸ ਵਿਚ

ਸੜਕ ਹਾਦਸੇ ਸਮੇਂ ਬੱਸ ਵਿੱਚ ਲਗਭਗ 45 ਯਾਤਰੀ ਸਵਾਰ ਸਨ । ਜ਼ਖ਼ਮੀਆਂ (injured) ਨੂੰ ਡੇਰਾਬੱਸੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਕਈ ਗੰਭੀਰ ਜ਼ਖ਼ਮੀਆਂ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਵਾਲੀ ਥਾਂ `ਤੇ ਹਫੜਾ-ਦਫੜੀ ਮਚ ਗਈ, ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ । ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਬਸ ਦੇ ਜੀਰਕਪੁਰ ਦੇ ਛਤ ਚੌਂਕ ਨੇੜੇ ਪਹੁੰਚਣ ਤੇ ਹੋਇਆ ਹਾਦਸਾ

ਪੁਲਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਜ਼ੀਰਕਪੁਰ ਦੇ ਛੱਤ ਲਾਈਟ ਚੌਕ ਦੇ ਨੇੜੇ ਪਹੁੰਚੀ । ਇਸੇ ਦੌਰਾਨ ਜ਼ੀਰਕਪੁਰ ਤੋਂ ਪਟਿਆਲਾ ਜਾ ਰਹੇ ਇੱਕ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ । ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ । ਕਈ ਯਾਤਰੀ ਆਪਣੀਆਂ ਸੀਟਾਂ ਤੋਂ ਡਿੱਗ ਗਏ, ਜਦੋਂ ਕਿ ਬਾਕੀ ਅੰਦਰ ਫਸ ਗਏ ।

ਸੜਕ ਸੁਰੱਖਿਆ ਪੁਲਸ ਦੇ ਕਰਮਚਾਰੀਆਂ ਨੇ ਲੋਕਾਂ ਤੇ ਪੁਲਸ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ

ਯਾਤਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ । ਇਸ ਹਾਦਸੇ ਵਿੱਚ, ਇੱਕ ਨੌਜਵਾਨ ਬੱਸ ਦੇ ਹੇਠਾਂ ਕੁਚਲਿਆ ਗਿਆ, ਜਿਸ ਨਾਲ ਉਸ ਦੀ ਬਾਂਹ ਗੰਭੀਰ ਜ਼ਖ਼ਮੀ ਹੋ ਗਈ । ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ, ਸੜਕ ਸੁਰੱਖਿਆ ਪੁਲਸ ਦੇ ਛੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ, ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ।

ਇੰਡੀਅਨ ਆਇਲ ਨੇ ਜਾਰੀ ਕੀਤੀਆਂ ਨਵੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

0
Petroliun

ਨਵੀਂ ਦਿੱਲੀ, 15 ਮਈ 2026 : ਭਾਰਤ ਦੇਸ਼ ਭਰ ਵਿਚ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਕੁੱਝ-ਕੁੱਝ ਰੁਪਇਆਂ ਦਾ ਵਾਧਾ ਇੰਡੀਅਨ ਆਇਲ ਵਲੋਂ ਕਰ ਦਿੱਤਾ ਗਿਆ ਹੈ ।

ਕਿੰਨਾਂ ਕਿੰਨਾਂ ਵਾਧਾ ਕੀਤਾ ਗਿਆ ਹੈ ਕੀਮਤਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਭਾਰਤ ਭਰ ਵਿਚ ਜੋ ਇੰਡੀਅਨ ਆਇਲ (Indian Oil) ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ ਉਸ ਮੁਤਾਬਕ ਪੈਟਰੋਲ ਤੇ ਡੀਜਲ (Petrol and diesel) ਦੋਹਾਂ ਦੀਆਂ ਕੀਮਤਾਂ ਵਿਚ 3-3 ਰੁਪਏ ਦਾ ਵਾਧਾ ਸ਼ਾਮਲ ਹੈ । ਜਿਸਦੇ ਚਲਦਿਆਂ ਹੁਣ ਦਿੱਲੀ ਵਿੱਚ ਪੈਟਰੋਲ 3 ਰੁਪਏ ਅਤੇ ਡੀਜ਼ਲ 3 ਰੁਪਏ ਮਹਿੰਗਾ ਹੋ ਗਿਆ ਹੈ । ਇੰਡੀਅਨ ਆਇਲ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ, ਅੱਜ ਤੋਂ ਦਿੱਲੀ ਵਿੱਚ ਪੈਟਰੋਲ 97.77 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ 90.67 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ । ਪਹਿਲਾਂ, ਇੱਥੇ ਡੀਜ਼ਲ 87.67 ਰੁਪਏ ਅਤੇ ਪੈਟਰੋਲ 94.77 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ ।

ਪੈਟਰੋਲ ਕੋਲਕਾਤਾ ਵਿਚ ਤੇ ਡੀਜਲ ਦੇਖੋ ਕੀ ਰੇਟ ਹੋ ਗਿਆ

ਕੋਲਕਾਤਾ ਵਿੱਚ ਅੱਜ ਤੋਂ ਪੈਟਰੋਲ 108.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ 95.13 ਪ੍ਰਤੀ ਲੀਟਰ ਹੋ ਗਿਆ ਹੈ । ਇੰਡੀਅਨ ਆਇਲ ਦੁਆਰਾ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ, ਚੇਨਈ ਵਿੱਚ ਪੈਟਰੋਲ ਅੱਜ ਸ਼ੁੱਕਰਵਾਰ, 15 ਮਈ ਤੋਂ 103.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 95.25 ਪ੍ਰਤੀ ਲੀਟਰ ਹੋ ਗਿਆ ਹੈ ।

ਕੀ ਕਾਰਨ ਰਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਅਤੇ ਘੱਟ ਰਿਕਵਰੀ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਰੋਜ਼ਾਨਾ ਲਗਭਗ 1,000 ਕਰੋੜ ਦਾ ਨੁਕਸਾਨ ਹੋ ਰਿਹਾ ਹੈ । ਇਹ ਘੱਟ ਰਿਕਵਰੀ ਲਗਭਗ 1.98 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ ਲਗਭਗ 1 ਲੱਖ ਕਰੋੜ ਦਾ ਤਿਮਾਹੀ ਨੁਕਸਾਨ ਹੈ । ਇਸ ਦੌਰਾਨ, ਕੱਚੇ ਤੇਲ ਦੀਆਂ ਕੀਮਤਾਂ $64-65 ਪ੍ਰਤੀ ਬੈਰਲ ਤੋਂ ਵਧ ਕੇ ਲਗਭਗ $115 ਹੋ ਗਈਆਂ ਹਨ। ਪੁਰੀ ਨੇ ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸਨੇ 2022 ਤੋਂ ਬਾਅਦ ਬਾਲਣ ਦੀਆਂ ਕੀਮਤਾਂ ਨਹੀਂ ਵਧਾਈਆਂ ਹਨ ।

 

ਹਾਪੁੜ ’ਚ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ

0
Shoot

ਹਾਪੁੜ, 14 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਾਪੁੜ ਵਿਖੇ ਲੰਘੇ ਦਿਨੀਂ ਇਕ ਪ੍ਰਾਪਰਟੀ ਡੀਲਰ (Property Dealer) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਨੂੰ ਲਿਆ ਹੈ ਪੁਲਸ ਨੇ ਹਿਰਾਸਤ ਵਿਚ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਹਾਪੁੜ ਜਿ਼ਲੇ ਵਿਚ ਰਾਤ ਵੇਲੇ ਜੋ ਇਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ਗਈ ਦੇ ਮਾਮਲੇ ਵਿਚ ਪੁਲਸ ਨੇ ਭਾਜਪਾ ਦੇ ਜਿ਼ਲਾ ਮੰਤਰੀ ਸਮੇਤ 8 ਲੋਕਾਂ ਖਿਲਾਫ ਕੇਸ ਦਰਜ (Case registered) ਕੀਤਾ ਹੈ, ਜਦਕਿ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਪੁਲਸ ਅਨੁਸਾਰ 32 ਸਾਲਾ ਅਤੁਲ ਤੋਮਰ ਇਕ ਵਿਆਹ ਸਮਾਗਮ ਤੋਂ ਕਾਰ ਰਾਹੀਂ ਘਰ ਪਰਤ ਰਹੇ ਸਨ, ਉਦੋਂ ਹੀ ਪਿਲਖੁਆ ਖੇਤਰ ਵਿਚ 4 ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਹਮਲਾ ਕਰ ਦਿੱਤਾ ।

ਕੀ ਦੋਸ਼ ਲਗਾਇਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ 3 ਸਾਲਾਂ ਤੋਂ ਇਕ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਰੰਜਸ਼ ਕਾਰਨ ਇਹ ਕਤਲ ਕੀਤਾ ਗਿਆ ਹੈ । ਪਰਿਵਾਰ ਨੇ ਮੁਲਜ਼ਮਾਂ ਦੇ ਐਨਕਾਊਂਟਰ ਦੀ ਮੰਗ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ।

ਮ੍ਰਿਤਕ ਦੀ ਮਾਂ ਮਧੂ ਤੋਮਰ ਨੇ ਦੋਸ਼ ਲਗਾਇਆ ਕਿ ਭਾਜਪਾ ਜਿਲਾ ਮੰਤਰੀ ਨਵੀਨ ਤੋਮਰ ਸਮੇਤ ਕੁਝ ਲੋਕ ਲਗਾਤਾਰ ਧਮਕੀਆਂ ਦੇ ਰਹੇ ਸਨ । ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੁਲਜ਼ਮ ਮਨਜੀਤ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਪਹਿਲਾਂ ਵੀ ਗੰਭੀਰ ਮਾਮਲਿਆਂ ਵਿਚ ਜੇਲ ਜਾ ਚੁੱਕਾ ਹੈ ।

ਮੁੰਬਈ `ਚ ਨਸ਼ੀਲੇ ਪਦਾਰਥ ਗਿਰੋਹ ਦਾ ਪਰਦਾਫਾਸ਼

0
Drug

ਠਾਣੇ, 14 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਇਕ ਨਸ਼ੀਲੇ ਪਦਾਰਥਾਂ (Drugs) ਦੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

100 ਕਰੋੜ ਰੁਪਏ ਦੀ ਡਰੱਗਜ਼ ਬਣਾਉਣ ਦਾ ਕੱਚਾ ਮਾਲ ਜ਼ਬਤ

ਮੁੰਬਈ `ਚ ਨਸ਼ੀਲੇ ਪਦਾਰਥਾਂ ਦੇ ਇਕ ਨਿਰਮਾਣ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ 4 ਲੱਖ ਰੁਪਏ ਮੁੱਲ ਦਾ ਕੱਚਾ ਮਾਲ ਅਤੇ ਰਸਾਇਣ ਜ਼ਬਤ ਕੀਤਾ ਹੈ, ਜਿਸ ਨਾਲ 100 ਕਰੋੜ ਰੁਪਏ ਮੁੱਲ ਦੀ ਮੇਫੇਡ੍ਰੋਨ (ਇਕ ਤਰ੍ਹਾਂ ਦੀ ਡਰੱਗਜ਼ ਤਿਆਰ ਕੀਤੀ ਜਾ ਸਕਦੀ ਸੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਪੁਲਸ ਨੇ ਦਾਅਵਾ ਕੀਤਾ ਕਿ ਇਸ ਕਾਰਵਾਈ ਜ਼ਰੀਏ ਸਮੱਗਲਰਾਂ ਦੇ ਉਸ ਮਨਸੂਬੇ ‘ਤੇ ਪਾਣੀ ਫੇਰ ਦਿੱਤਾ ਗਿਆ ਹੈ, ਜਿਸ ਤਹਿਤ ਬਾਜ਼ਾਰ ‘ਚ ਭਾਰੀ ਮਾਤਰਾ ‘ਚ ‘ਬਨਾਉਟੀ ਨਸ਼ੀਲੇ ਪਦਾਰਥ`(Synthetic drugs)  ਖਪਾਉਣ ਦੀ ਤਿਆਰੀ ਸੀ ।

ਕੀ ਦੱਸਿਆ ਪੁਲਸ ਇੰਸਪੈਕਟਰ ਨੇ

ਅਧਿਕਾਰੀਆਂ ਅਨੁਸਾਰ ਪਿਛਲੇ ਮਹੀਨੇ ਦੇ ਸ਼ੁਰੂ ‘ਚ ਮੇਰੇਡ੍ਰੋਨ ਸਮੱਗਲਿੰਗ ਨੈੱਟਵਰਕ ਦੀ ਜਾਂਚ ਆਰੰਭ ਹੋਈ ਸੀ । ਇਸੇ ਕੜੀ ‘ਚ ਹਾਲ ਹੀ ‘ਚ ਮੁੰਬਈ ਦੇ ਮਾਲਵਣੀ (ਸਾਮਾਨ ਨਗਰੀ ਅਤੇ ਆਜਮੀ ਨਗਰ) ਅਤੇ ‘ਗੋਰਾਈ (ਮੌਜ ਮਨੋਰੀ) ਤੋਂ ਰਸਾਇਣ ਅਤੇ ਨਿਰਮਾਣ ਯੰਤਰ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 4 ਲੱਖ ਰੁਪਏ ਹੈ । ਮੀਰਾ ਭਾਇੰਦਰ-ਵਸਈ ਵਿਰਾਰ ਅਪਰਾਧ ਇਕਾਈ ਦੇ ਸੀਨੀਅਰ ਪੁਲਸ ਇੰਸਪੈਕਟਰ ਪ੍ਰਮੋਦ ਬਡਾਖ ਨੇ ਦਾਅਵਾ ਕੀਤਾ ਕਿ ਤਿਆਰ ਉਤਪਾਦ ਦੇ ਰੂਪ ‘ਚ ਇਨ੍ਹਾਂ ਦਾ ਸੰਭਾਵੀ ਬਾਜ਼ਾਰ ਮੁੱਲ 100 ਕਰੋੜ ਰੁਪਏ ਤੱਕ ਪਹੁੰਚ ਜਾਣਾ ਸੀ ।

ਚੋਣ ਕਮਿਸ਼ਨ ਨੇ ਕੀਤਾ ਐਸ. ਆਈ. ਆਰ. ਦੇ ਤੀਸਰੇ ਪੜ੍ਹਾਅ ਦਾ ਐਲਾਨ

0
SIR

ਨਵੀਂ ਦਿੱਲੀ, 14 ਮਈ 2026 : ਭਾਰਤ ਦੇਸ ਦੇ ਚੋਣ ਕਮਿਸ਼ਨ (Election Commission) ਵਲੋਂ ਦੇਸ਼ ਭਰ ਵਿਚ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ) ਦੇ ਤੀਸਰੇ ਪੜ੍ਹਾਅ ਦਾ ਐਲਾਨ ਕਰ ਦਿੱਤਾ ਗਿਆ ਹੈ ।

ਕੀ ਨਿਰਦੇਸ਼ ਦਿੱਤੇ ਹਨ ਚੋਣ ਕਮਿਸ਼ਨ ਨੇ

ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ ਅਤੇ ਸਟੀਕ ਬਣਾਉਣ ਲਈ ਵਿਸ਼ੇਸ਼ ਤੀਬਰ ਸੋਧ (Special intensive editing) (ਐਸ. ਆਈ. ਆਰ.) ਦੇ ਤੀਜੇ ਪੜਾਅ ਦਾ ਐਲਾਨ ਕਰਦਿਆਂ ਇਸ ਮੁਹਿੰਮ ਨੂੰ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੜਾਅਵਾਰ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ ਹਨ ।

ਇਸ ਪ੍ਰਕਿਰਿਆ ਦੇ ਤਹਿਤ, ਲਗਭਗ 36.7 ਕਰੋੜ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਕੀਤੀ ਜਾਵੇਗੀ । ਚੋਣ ਕਮਿਸ਼ਨ ਦੇ ਅਨੁਸਾਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤੇਲੰਗਾਨਾ ਅਤੇ ਪੰਜਾਬ ਵਰਗੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਪੜਾਅ ਵਿੱਚ ਸ਼ਾਮਲ ਹਨ ।

ਕਿਹੜੇ ਕਿਹੜੇ ਸੂਬਿਆਂ ਨੂੰ ਨਹੀਂ ਕੀਤਾ ਗਿਆ ਹੈ ਸ਼ਾਮਲ

ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਅਜੇ ਇਸ ਪੜਾਅ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ । ਕਮਿਸ਼ਨ ਦਾ ਕਹਿਣਾ ਹੈ ਕਿ ਇਹਨਾਂ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਘਰ-ਘਰ ਜਾ ਕੇ ਤਸਦੀਕ (ਵੈਰੀਫਿਕੇਸ਼ਨ) ਕਰਨਾ ਫਿਲਹਾਲ ਮੁਸ਼ਕਲ ਹੈ। ਮੌਸਮ ਆਮ ਹੋਣ ਤੋਂ ਬਾਅਦ ਇਹਨਾਂ ਇਲਾਕਿਆਂ ਵਿੱਚ ਵੀ ਇਹ ਮੁਹਿੰਮ ਚਲਾਈ ਜਾਵੇਗੀ ।

ਦੇਸ਼ ਭਰ ਵਿਚ ਕਿੰਨੇ ਬੀ. ਐਲ. ਓ. ਤੇ ਬੀ. ਐਲ. ਏ. ਲਗਾਏ ਜਾਣਗੇ

ਚੋਣ ਕਮਿਸ਼ਨ ਨੇ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 3.94 ਲੱਖ ਬੂਥ ਲੈਵਲ ਅਫ਼ਸਰ (Booth Level Officer) (ਬੀ. ਐਲ. ਓ.) ਅਤੇ 3.42 ਲੱਖ ਬੂਥ ਲੈਵਲ ਏਜੰਟ (Booth Level Agent) ਇਸ ਕੰਮ ਵਿੱਚ ਲਗਾਏ ਜਾਣਗੇ । ਇਹ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕਰਨਗੇ ।

ਤੀਜੇ ਪੜਾਅ ਵਿੱਚ ਲਗਭਗ 36.73 ਕਰੋੜ ਵੋਟਰਾਂ ਦੇ ਡੇਟਾ ਦੀ ਤਸਦੀਕ (ਵੈਰੀਫਿਕੇਸ਼ਨ) ਕੀਤੀ ਜਾਵੇਗੀ । ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਬੂਥ `ਤੇ ਆਪਣੇ ਏਜੰਟ ਨਿਯੁਕਤ ਕਰਨ, ਤਾਂ ਜੋ ਪੂਰੀ ਪ੍ਰਕਿਰਿਆ ਪਾਰਦਰਸ਼ੀ ਬਣੀ ਰਹੇ ਅਤੇ ਕਿਸੇ ਕਿਸਮ ਦੇ ਵਿਵਾਦ ਦੀ ਸਥਿਤੀ ਪੈਦਾ ਨਾ ਹੋਵੇ ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗਮਾਡਾ ਅਧਿਕਾਰੀ ਨੂੰ ਕੀਤਾ ਗ੍ਰਿਫ਼ਤਾਰ

0
Enforcement Directorate

ਚੰਡੀਗੜ੍ਹ, 14 ਮਈ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੋਹਾਲੀ ਵਿਖੇ ਬਣੇ ਗਮਾਡਾ (Gmada) ਦਫ਼ਤਰ ਵਿਚ ਤਾਇਨਾਤ ਅਧਿਕਾਰੀਆਂ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ. ) ਜਿਸ ਨੇ ਮੋਹਾਲੀ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀ. ਐਮ. ਏ. ਡੀ. ਏ.) ਦੇ ਇੱਕ ਅਧਿਕਾਰੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਉਹ ਅਧਿਕਾਰੀ ਗਮਾਡਾ ਦਾ ਟਾਊਨ ਪਲੈਨਰ ਦੱਸਿਆ ਜਾ ਰਿਹਾ ਹੈ ।

ਕੀ ਹੈ ਪੂਰਾ ਮਾਮਲਾ

ਸੂਚਨਾ ਅਨੁਸਾਰ ਉਕਤ ਟਾਊਨ ਪਲਾਨਰ ਨੂੰ ਈ. ਡੀ. ਨੇ ਪੁੱਛਗਿੱਛ ਲਈ ਜਲੰਧਰ ਬੁਲਾਇਆ ਸੀ । ਦੱਸਿਆ ਜਾ ਰਿਹਾ ਹੈ ਕਿ ਈ. ਡੀ. ਨੇ ਜਾਂਚ ਦੌਰਾਨ ਜਲੰਧਰ ਵਿੱਚ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ । ਰਿਪੋਰਟਾਂ ਅਨੁਸਾਰ ਮੋਹਾਲੀ ਵਿੱਚ ਰਹਿਣ ਵਾਲੇ ਗਮਾਡਾ ਟਾਊਨ ਪਲੈਨਰ ਨੂੰ ਅੱਜ ਈ. ਡੀ. ਨੇ ਜ਼ਮੀਨੀ ਵਿਵਾਦ ਸਬੰਧੀ ਪੁੱਛਗਿੱਛ ਲਈ ਜਲੰਧਰ ਬੁਲਾਇਆ ਸੀ । ਉਸਨੂੰ ਜਲੰਧਰ ਵਿੱਚ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਹਾਲਾਂਕਿ ਇਸ ਗ੍ਰਿਫ਼ਤਾਰੀ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ।