ਪੰਜਾਬ ਵਿਚ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਹੋਣ ਦੀ ਸੰਭਾਵਨਾ ਹੋਈ ਤੇਜ

0
29
UPSC

ਚੰਡੀਗੜ੍ਹ, 1 ਜੁਲਾਈ 2026 : ਪੰਜਾਬ ਵਿਚ ਸਥਾਈ ਡੀ. ਜੀ. ਪੀ. (Permanent D. G. P.) ਪੰਜਾਬ ਦੀ ਨਿਯੁਕਤੀ ਦੇ ਲਈ ਯੂ. ਪੀ. ਐਸ. ਸੀ. ਵਲੋਂ ਛੇਤੀ ਹੀ ਤਿੰਨ ਨਾਵਾਂ ਦੀ ਚੋਣ ਕਰਕੇ ਭੇਜੀ ਜਾਵੇਗੀ ।

3 ਨਾਵਾਂ ਦੀ ਚੋਣ ਕਰ ਕੇ ਪੰਜਾਬ ਸਰਕਾਰ ਨੂੰ ਭੇਜੇਗਾ ਯੂ. ਪੀ. ਐੱਸ. ਸੀ.

ਪੰਜਾਬ ਨੂੰ ਜਲਦੀ ਹੀ ਆਪਣਾ ਸਥਾਈ ਡੀ. ਜੀ. ਪੀ. ਮਿਲੇਗਾ ।  ਯੂ. ਪੀ. ਐੱਸ. ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੀ ਮੀਟਿੰਗ ਦੌਰਾਨ ਸਥਾਈ ਡੀ. ਜੀ. ਪੀ. 1 ਦੀ ਨਿਯੁਕਤੀ ਲਈ ਚੱਲ ਰਹੀ ਪ੍ਰਕਿਰਿਆ ਅੱਗੇ ਵਧ ਸਕਦੀ ਹੈ । ਮੰਗਲਵਾਰ ਵੀ ਦਿੱਲੀ `ਚ ਇਸ ਸਬੰਧੀ ਮੀਟਿੰਗ ਹੋਈ ਸੀ । ਯੂ. ਪੀ. ਐੱਸ. ਸੀ. (U. P. S. C.) ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਸੂਚੀ `ਚੋਂ ਤਿੰਨ ਨਾਵਾਂ ਦੀ ਚੋਣ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਸਕਦਾ ਹੈ । ਪੰਜਾਬ ਸਰਕਾਰ ਡੀ. ਜੀ. ਪੀ. ਦੇ ਅਹੁਦੇ ਲਈ ਇਨ੍ਹਾਂ ਤਿੰਨ ਨਾਵਾਂ `ਚੋਂ ਇਕ ਦੀ ਚੋਣ ਕਰ ਸਕੇਗੀ ।

ਪੰਜਾਬ ਸਰਕਾਰ ਨੇ ਡੀ. ਜੀ. ਪੀ. ਦੇ ਅਹੁਦੇ ਲਈ ਸੌਂਪ ਦਿੱਤੇ ਹਨ ਨਾਮ

ਜਿ਼ਕਰਯੋਗ ਹੈ ਕਿ ਗੌਰਵ ਯਾਦਵ ਨੂੰ ਜੁਲਾਈ 2022 `ਚ ਪੰਜਾਬ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਨਿਯੁਕਤੀ `ਤੇ ਵਾਰ-ਵਾਰ ਸਵਾਲ ਉਠਾਏ ਜਾਂਦੇ ਰਹੇ ਹਨ । ਇਸ ਤੋਂ ਬਾਅਦ ਸੁਪਰੀਮ ਕੋਰਟ (Supreme Court) ਦੇ ਫੈਸਲੇ ਦੇ ਆਧਾਰ `ਤੇ ਪੰਜਾਬ `ਚ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ । ਪੰਜਾਬ ਸਰਕਾਰ ਨੇ ਡੀ. ਜੀ. ਪੀ. ਦੇ ਅਹੁਦੇ ਲਈ ਅਧਿਕਾਰੀਆਂ ਦੇ ਨਾਂ ਯੂ. ਪੀ. ਐੱਸ. ਸੀ. ਨੂੰ ਸੌਂਪ ਦਿੱਤੇ ਹਨ। ਇਨ੍ਹਾਂ `ਚ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਗੌਰਵ ਯਾਦਵ ਦਾ ਨਾਂ ਵੀ ਹੈ ।

ਸਰਕਾਰ ਨੇ ਯੂ. ਪੀ. ਐਸ. ਸੀ. ਨੂੰ ਸੌਂਪੀ ਸੀ 14 ਆਈ. ਪੀ. ਐਸ. ਅਧਿਕਾਰੀਆਂ ਦੀ ਸੂਚੀ

ਅਧਿਕਾਰਤ ਜਾਣਕਾਰੀ ਅਨੁਸਾਰ ਯੂ. ਪੀ. ਐਸ. ਸੀ. ਨੇ ਇਸ ਸਾਲ ਪੰਜਾਬ ਸਰਕਾਰ (Punjab Government) ਨੂੰ ਸਥਾਈ ਡੀ. ਜੀ. ਪੀ. ਦੇ ਅਹੁਦੇ ਲਈ ਯੋਗ ਅਧਿਕਾਰੀਆਂ ਦੇ ਨਾਮ ਜਮ੍ਹਾਂ ਕਰਾਉਣ ਦੀ ਬੇਨਤੀ ਕੀਤੀ ਸੀ । ਇਸ ਦੇ ਜਵਾਬ `ਚ ਅਪ੍ਰੈਲ ਦੌਰਾਨ ਪੰਜਾਬ ਸਰਕਾਰ ਨੇ ਯੂ. ਪੀ. ਐਸ. ਸੀ. ਨੂੰ ਵਿਚਾਰ ਲਈ 14 ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਦੀ ਸੂਚੀ ਸੌਂਪੀ । ਇਸ ਸੂਚੀ `ਚ 1992, 1993 ਤੇ 1994 ਬੈਚਾਂ ਦੇ ਅਧਿਕਾਰੀ ਸ਼ਾਮਲ ਹਨ । ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਸੂਚੀ `ਚ 1992 ਬੈਚ ਦੇ ਡਾ. ਸ਼ਰਦ ਸੱਤਿਆ ਚੌਹਾਨ ਸਿਖਰ `ਤੇ ਹਨ । ਉਨ੍ਹਾਂ ਤੋਂ ਬਾਅਦ ਹਰਪ੍ਰੀਤ ਸਿੰਘ ਸਿੱਧੂ, ਫਿਰ ਗੌਰਵ ਯਾਦਵ ਤੇ ਕੁਲਦੀਪ ਸਿੰਘ ਹਨ ।

LEAVE A REPLY

Please enter your comment!
Please enter your name here