Home Blog Page 69

40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਨੂੰਗੋ ਵਿਰੁੱਧ ਕੇਸ ਦਰਜ

0
Vigilance

ਚੰਡੀਗੜ੍ਹ, 14 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਪਿੰਡ ਗੋਲੇਵਾਲ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਕਾਨੂੰਗੋ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਵਿਜੀਲੈਂਸ ਬਿਊਰੋ ਨੇ ਜਿਲਾ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਕਾਨੂੰਗੋ ਵਰਿੰਦਰ ਸਿੰਘ ਭੁੱਟਰ (Kanungo Varinder Singh Bhuttar) ਵਿਰੁੱਧ 40,000 ਰੁਪਏ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ । ਇਹ ਮਾਮਲਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਗਥਲਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ । ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਅਦਾਲਤ ਨੇ ਮਾਲ ਵਿਭਾਗ ਫ਼ਰੀਦਕੋਟ ਨੂੰ ਸਿ਼ਕਾਇਤਕਰਤਾ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਹੁਕਮ ਜਾਰੀ ਕੀਤੇ ਸਨ । ਇਸ ਸਬੰਧ ‘ਚ ਕਾਨੂੰਗੋ ਨੇ ਸਿ਼ਕਾਇਤਕਰਤਾ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਬਦਲੇ ਉਸ ਤੋਂ 80 ਹਜ਼ਾਰ ਰੁਪਏ ਰਿਸ਼ਵਤ ਮੰਗੀ । ਸਿ਼ਕਾਇਤਕਰਤਾ ਨੇ ਕਾਨੂੰਗੋ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 40 ਹਜ਼ਾਰ ਰੁਪਏ ਦਿੱਤੇ ਅਤੇ ਰਿਸ਼ਵਤ ਦੇਣ ਸਮੇਂ ਦੀ ਵੀਡੀਓ ਰਿਕਾਰਡ ਕਰ ਲਈ । ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਸ ਥਾਣਾ ਫਿ਼ਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਭਾਲਿਆ ਬਿਜਲੀ ਮੰਤਰੀ ਵਜੋਂ ਅਹੁਦਾ

0
Cabinet Minister

ਪਟਿਆਲਾ, 14 ਮਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਵਿਖੇ ਬਿਜਲੀ ਮੰਤਰੀ (Power Minister) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ।

ਕਦੋਂ ਸੰਭਾਲਿਆ ਬਿਜਲੀ ਮੰਤਰੀ ਦੇ ਤੌਰ ‘ਤੇ ਅਹੁਦਾ

ਪੰਜਾਬ ਦੇ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਲੰਘੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ. ਐਸ. ਪੀ. ਸੀ. ਐਲ.) ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ ਮੰਤਰੀ ਵਜੋਂ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ (Took office) । ਇਸ ਤੋਂ ਪਹਿਲਾਂ ਉਨ੍ਹਾਂ ਦੇ ਪੋਰਟਫੋਲਿਓ ਵਿੱਚ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ਼ਾਮਲ ਹਨ ।

ਬਿਜਲੀ ਮੰਤਰੀ ਨੇ ਬਿਜਲੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅਹੁਦਾ ਸੰਭਾਲਣ ਉਪਰੰਤ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਅਤੇ ਪੀ. ਐਸ. ਪੀ. ਸੀ. ਐਲ. (P. S. P. C. L.) ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਘੱਟੋ-ਘੱਟ 8 ਘੰਟੇ ਨਿਰਵਿਘਨ ਸਪਲਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ. ਸੌਂਦ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸੂਬੇ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਖੇਤੀਬਾੜੀ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਹੋ ਸਕਣ ।

ਪੰਜਾਬ ਸਰਕਾਰ ਬਿਜਲੀ ਸਪਲਾਈ ਲਈ ਵਚਨੱਧਬ : ਕੈਬਨਿਟ ਮੰਤਰੀ

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਕਿਉਂਕਿ ਇਹ ਸੂਬੇ ਦੀ ਖੇਤੀਬਾੜੀ ਆਧਾਰਿਤ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਵੀ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਖਪਤਕਾਰ ਸੇਵਾਵਾਂ ਵਿੱਚ ਹੋਰ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।

ਤਰੁਨਪ੍ਰੀਤ ਸਿੰਘ ਸੌਂਦ ਬਿਜਲੀ ਮੰਤਰੀ ਨੇ ਕੀਤੀ ਮੌਜੂਦਾ ਬੁਨਿਆਦੀ ਢਾਂਚੇ ਦੀ ਸਮੀਖਿਆ

ਮੌਜੂਦਾ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਦਿਆਂ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਖਾਸ ਤੌਰ ‘ਤੇ ਪਿੰਡਾਂ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਢਾਂਚੇ ਦੇ ਅਪਗ੍ਰੇਡ ਅਤੇ ਰੱਖ-ਰਖਾਅ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਬਿਜਲੀ ਕੱਟਾਂ ਨੂੰ ਘਟਾਇਆ ਜਾ ਸਕੇ ਅਤੇ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਵਾਧਾ ਹੋਵੇ ।

ਲੋਕਾਂ ਦੀਆਂ ਸਿ਼ਕਾਇਤਾਂ ਦੇ ਤੁਰੰਤ ਨਿਪਟਾਰੇ ਕੀਤੇ

ਉਨ੍ਹਾਂ ਵਿਭਾਗ ਨੂੰ ਜਿੱਥੇ ਵੀ ਲੋੜ ਹੋਵੇ ਟ੍ਰਾਂਸਫਾਰਮਰਾਂ, ਟ੍ਰਾਂਸਮਿਸ਼ਨ ਲਾਈਨਾਂ ਅਤੇ ਹੋਰ ਉਪਕਰਨਾਂ ਦੀ ਸਮੇਂ ਸਿਰ ਤਬਦੀਲੀ ਅਤੇ ਸਮਰੱਥਾ ਵਾਧਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਮੰਤਰੀ ਨੇ ਬਿਜਲੀ ਸਪਲਾਈ ਨਾਲ ਸੰਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਮੰਗ ਵਾਲੇ ਸੀਜ਼ਨ ਦੌਰਾਨ ਕਿਸੇ ਵੀ ਸਮੱਸਿਆ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਹਰ ਪੱਧਰ ‘ਤੇ ਆਪਸੀ ਤਾਲਮੇਲ ਬਣਾਈ ਰੱਖਿਆ ਜਾਵੇ ।

ਪੰਜਾਬ ਸਰਕਾਰ ਬਿਜਲੀ ਢਾਂਚੇ ਦੇ ਆਧੁਨਿਕੀਕਰਨ ਲਈ ਕਰ ਰਹੀ ਹੈ ਲਗਾਤਾਰ ਕੰਮ

ਤਰੁਨਪ੍ਰੀਤ ਸਿੰਘ ਸੌਂਦ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਦੂਰਅੰਦੇਸ਼ੀ ਭਰੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਹਤਰ ਸੇਵਾਵਾਂ ਯਕੀਨੀ ਬਣਾਉਣ ਅਤੇ ਬਿਜਲੀ ਢਾਂਚੇ ਦੇ ਆਧੁਨਿਕੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ।

ਮੀਟਿੰਗ ਦੌਰਾਨ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡਾ. ਇੰਦਰਪਾਲ ਸਿੰਘ, ਡਾਇਰੈਕਟਰ ਫਾਇਨੈਂਸ ਐੱਸ. ਕੇ. ਬੇਰੀ ਅਤੇ ਡਾਇਰੈਕਟਰ ਕਮਰਸ਼ੀਅਲ ਇੰਜੀ. ਹਰਸ਼ਰਨ ਕੌਰ ਤ੍ਰੇਹਨ ਤੇ ਟ੍ਰਾਂਸਕੋ ਦੇ ਡਾਇਰੈਕਟਰ ਤਕਨੀਕੀ ਸੰਜੀਵ ਸੂਦ ਤੇ ਡਾਇਰੈਕਟਰ ਵਿੱਤ ਵਿਨੋਦ ਕੁਮਾਰ ਸਮੇਤ ਪੰਜਾਬ ਰਾਜ ਬਿਜਲੀ ਨਿਗਮ ਇੰਜੀਨੀਅਰ ਐਸੋਸੀਏਸ਼ਨ ਨੇ ਵੀ ਸਵਾਗਤ ਕੀਤਾ ।

ਮੌਸਮ ਵਿਭਾਗ ਨੇ ਕੀਤਾ ਪੰਜਾਬ ਦੇ 7 ਜਿਲਿਆਂ ਵਿਚ ਯੈਲੋ ਐਲਰਟ ਜਾਰੀ

0
Meteorological

ਚੰਡੀਗੜ੍ਹ, 14 ਮਈ 2026 : ਪੰਜਾਬ ਸੂਬੇ ਦੇ ਵੱਖ-ਵੱਖ 7 ਜਿਲਿਆਂ ਵਿਚ ਤੇਜ ਹਵਾਵਾਂ, ਬਿਜਲੀ ਲਈ ਮੌਸਮ ਵਿਭਾਗ (Meteorological Department) ਪੰਜਾਬ ਵਲੋਂ ਇਕ ਯੈਲੋ ਐਲਰਟ (Yellow Alert) ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਹੋਰ ਕੀ ਕੀ ਜਾਣਕਾਰੀ ਦਿੱਤੀ ਗਈ ਹੈ ਮੌਸਮ ਵਿਭਾਗ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਇਕ ਵਾਰ ਫਿਰ ਗਰਮੀ ਵੱਧ ਰਹੀ ਹੈ । ਲੋਕਾਂ ਨੂੰ ਹੁਣ ਲੂ ਦਾ ਵੀ ਸਾਹਮਣਾ ਕਰਨਾ ਪਵੇਗਾ । ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਅੱਜ 7 ਜ਼ਿਲ੍ਹਿਆਂ ਵਿਚ ਬਿਜਲੀ ਅਤੇ ਤੇਜ਼ ਹਵਾਵਾਂ (Strong winds) ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਫਿਰ 17 ਮਈ ਤੋਂ ਹੀਟਵੇਅ ਦੀ ਲਹਿਰ ਸ਼ੁਰੂ ਹੋ ਜਾਵੇਗੀ । ਮੰਗਲਵਾਰ ਦੇ ਮੁਕਾਬਲੇ ਤਾਪਮਾਨ (Temperature) ਵਿੱਚ 2 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ ਹੈ । ਫਰੀਦਕੋਟ ਵਿਚ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ ।

ਕਿਹੜੇ ਕਿਹੜੇ ਜਿਲਿਆਂ ਵਿਚ ਹੈ ਤੂਫਾਨ ਆਉਣ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ । ਇਨ੍ਹਾਂ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਮੌਸਮ ਬਦਲ ਗਿਆ, ਤੂਫਾਨ ਅਤੇ ਥੋੜੀ ਜਿਹੀ ਬਾਰਿਸ਼ ਹੋਈ । ਤੂਫਾਨ ਨੇ ਵਸਨੀਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥਾਵਾਂ `ਤੇ ਨੁਕਸਾਨ ਹੋਇਆ ।

ਹੋਰ ਕੀ ਕੀ ਦੱਸਿਆ ਮੌਸਮ ਵਿਭਾਗ ਨੇ

ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੌਸਮ ਵਿੱਚ ਬਦਲਾਅ ਦੇ ਸੰਕੇਤ ਹਨ ਕਿਉਂਕਿ ਉੱਤਰੀ ਭਾਰਤ ਉੱਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ । 15 ਮਈ ਤੋਂ ਇੱਕ ਨਵਾਂ ਪੱਛਮੀ ਗੜਬੜ ਵੀ ਸਰਗਰਮ ਹੋ ਸਕਦਾ ਹੈ, ਜਿਸ ਨਾਲ ਉੱਤਰ-ਪੱਛਮੀ ਭਾਰਤ ਵਿੱਚ ਬੱਦਲ, ਮੀਂਹ ਅਤੇ ਤੇਜ਼ ਹਵਾਵਾਂ ਆ ਸਕਦੀਆਂ ਹਨ । 16 ਤਰੀਕ ਦੇ ਆਸ-ਪਾਸ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਵੀ ਬਣ ਰਹੇ ਹਨ ।

ਸੂਬੇ ਦੇ ਕੁੱਝ ਹਿੱਸਿਆਂ ਵਿਚ ਹੋ ਸਕਦੀ ਹੈ ਹਲਕੀ ਬਾਰਸ਼

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਅੱਜ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਉਸ ਤੋਂ ਬਾਅਦ, ਮੌਸਮ ਜ਼ਿਆਦਾਤਰ ਖੁਸ਼ਕ ਰਹੇਗਾ । ਅਗਲੇ ਸੱਤ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 4 ਤੋਂ 6 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ । 17 ਅਤੇ 19 ਮਈ ਦੇ ਵਿਚਕਾਰ ਕੁਝ ਖੇਤਰਾਂ ਵਿੱਚ ਲੂ ਦੀ ਸੰਭਾਵਨਾ ਹੈ ।

 

ਰਿੱਛ ਦੇ ਹਮਲੇ ਨਾਲ ਹੋਈ ਕੈਨੇਡਾ ਵਿਖੇ ਭਾਰਤੀ ਨੌਜਵਾਨ ਦੀ ਮੌਤ

0
bear

ਵੈਨਕੂਵਰ, 14 ਮਈ 2026 : ਕੈਨੇਡਾ (Canada) ਦੇਸ਼ ਦੇ ਸੂਬੇ ਸਸਕੈਚਵਨ ਦੇ ਉਤਰੀ ਖੇਤਰ ਦੇ ਜੰਗਲੀ ਖੇਤਰ ਵਿਖੇ ਕੰਮ ਕਰਦੇ ਵੇਲੇ ਇਕ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ (Bear attacks) ਕਾਰਨ ਮੌਤ ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਕੈਨੇਡਾ ਦੇ ਸਸਕਾਚਵਨ ਸੂਬੇ ਦੇ ਉਤਰੀ ਖੇਤਰ ਦੇ ਜੰਗਲੀ ਇਲਾਕੇ ’ਚ ਇਕ ਕਾਲੇ ਰਿੱਛ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੌਰਾਨ ਜੋ ਇਕ ਭਾਰਤੀ ਨੌਜਵਾਨ ਦੀ ਮੌਤ (Death) ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ ਵਾਲੀ ਇਹ ਘਟਨਾ ਯੂਰੇਨੀਅਮ ਖੋਜ ਸਥਾਨ ’ਤੇ ਵਾਪਰੀ ਦੱਸੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਨੌਜਵਾਨ ਉਕਤ ਖੋਜ ਸਥਾਨ ’ਤੇ ਕੰਮ ਕਰ ਰਿਹਾ ਸੀ, ਜਦੋਂ ਅਚਾਨਕ ਇਕ ਕਾਲੇ ਰਿੱਛ ਨੇ ਉਸ ’ਤੇ ਹਮਲਾ ਕਰ ਦਿਤਾ । ਘਟਨਾ ਮਗਰੋਂ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਪਰ ਨੌਜਵਾਨ ਦੀ ਜਾਨ ਨਹੀਂ ਬਚ ਸਕੀ । ਸਸਕਾਚਵਨ (Saskatchewan) ਦੇ ਦੂਰ- ਦੁਰਾਡੇ ਜੰਗਲੀ ਇਲਾਕੇ ਵਿਚ ਜੰਗਲੀ ਜੀਵਾਂ ਦੀ ਮੌਜੂਦਗੀ ਆਮ ਗੱਲ ਮੰਨੀ ਜਾਂਦੀ ਹੈ ।

ਅਧਿਕਾਰੀ ਕਰ ਰਹੇ ਹਨ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ (Security arrangements) ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ । ਇਸ ਦੁਖਦਾਈ ਘਟਨਾ ਮਗਰੋਂ ਸਥਾਨਕ ਭਾਈਚਾਰੇ ਤੇ ਸਾਥੀ ਕਰਮਚਾਰੀਆਂ ਵਿਚ ਸੋਗ ਦਾ ਮਾਹੌਲ ਹੈ। ਕਈ ਲੋਕਾਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।

Ekskluzywna Analiza Gier na Żywo w Firespin Casino – Dlaczego Ten Stół Blackjacku Wyróżnia Się na Tle Konkurencji?

0

Gry na żywo stały się sercem nowoczesnych kasyn online. Gracze cenią sobie autentyczną atmosferę, interakcję z krupierem i możliwość obserwacji prawdziwych kart w czasie rzeczywistym. Czy jednak wszystkie platformy oferują ten sam poziom jakości? Firespin Casino podnosi poprzeczkę, łącząc nowoczesną technologię z szeroką gamą opcji płatności, w tym kryptowalutami.

W tym artykule przyjrzymy się, jak Firespin Casino wypada w porównaniu z innymi popularnymi serwisami pod kątem gry na żywo, ze szczególnym uwzględnieniem stołu Blackjack. Omówimy kluczowe czynniki, które decydują o doświadczeniu gracza, i podpowiemy, na co zwrócić uwagę przy wyborze platformy.

Podstawy gier na żywo – co naprawdę ma znaczenie?

Technologia transmisji

Jakość strumieniowania wideo to podstawa. Niska rozdzielczość i opóźnienia mogą zrujnować wrażenia. Firespin Casino korzysta z 1080p HD oraz technologii adaptacyjnego bitrate, co zapewnia płynny obraz nawet przy słabszym połączeniu internetowym.

Profesjonalizm krupierów

Krupierzy w Firespin Casino przechodzą rygorystyczne szkolenia i są certyfikowani przez międzynarodowe organizacje hazardowe. Dzięki temu gracze mogą liczyć na przyjazną obsługę i szybkie rozliczenia zakładów.

Bezpieczeństwo i licencja

Platforma działa na licencji Malta Gaming Authority, co gwarantuje transparentność i ochronę danych osobowych. Dodatkowo, wszystkie gry są regularnie audytowane pod kątem uczciwości.

Szybkość wypłat

Jednym z najważniejszych problemów graczy jest czas realizacji wypłat. Firespin Casino oferuje wypłaty w ciągu kilku godzin, a w przypadku kryptowalut – praktycznie natychmiast.

Porównanie kluczowych cech gier na żywo

Cecha Firespin Casino Konkurent A Konkurent B
Rozdzielczość wideo 1080p HD 720p 1080p HD
Średni czas wypłaty < 4 godziny 24‑48h 12‑24h
Liczba stołów Blackjack 12 8 10
Dostępność kryptowalut Tak Nie Tak

Tabela pokazuje, że Firespin Casino wyróżnia się nie tylko jakością obrazu, ale także szybkością wypłat i liczbą dostępnych stołów.

Jak wybrać najlepszy stół Blackjack w Firespin Casino?

1. Sprawdź RTP i wariancję

Wartość RTP (Return to Player) w Blackjacku w Firespin Casino wynosi zazwyczaj 99,5 %. To jeden z najwyższych wskaźników w branży. Wysoka wariancja oznacza większe wygrane, ale także większe ryzyko.

2. Zwróć uwagę na limity zakładów

Platforma oferuje stoły od 5 zł do 10 000 zł. Dzięki temu zarówno początkujący, jak i high rollers znajdą odpowiedni poziom.

3. Skorzystaj z promocji powitalnej

Nowi gracze mogą liczyć na bonus 200 % do 2000 zł oraz 100 darmowych spinów w wybranych slotach, które można wykorzystać także w grach na żywo po spełnieniu wymogów obrotu.

4. Wykorzystaj program lojalnościowy

Firespin Casino prowadzi program VIP, w którym gracze zbierają punkty za każdą rozgrywkę. Punkty wymienia się na cashback, darmowe zakłady i ekskluzywne zaproszenia do turniejów.

Praktyczne wskazówki dla graczy – od nowicjusza do eksperta

  • Zacznij od darmowego trybu demo – pozwala poznać zasady i tempo gry bez ryzyka utraty środków.
  • Ustal budżet i limit strat – zawsze graj odpowiedzialnie.
  • Śledź statystyki stołu – w Firespin Casino możesz zobaczyć historię wygranych i średnie wygrane krupiera.
  • Korzystaj z funkcji czatu – zadawaj pytania krupierowi, aby lepiej zrozumieć sytuację przy stole.
  • Uczestnicz w turniejach – platforma organizuje regularne turnieje Blackjacku z atrakcyjnymi nagrodami, w tym cashback i darmowe zakłady.

Przykład zastosowania strategii

Załóżmy, że masz 500 zł i decydujesz się na stawkę 20 zł. Stosując podstawową strategię „basic strategy” i grając przy stole o RTP 99,5 %, po 50 rozdaniach możesz spodziewać się średniej wygranej w granicach 10‑15 zł. Dzięki cashbackowi 5 % w programie lojalnościowym, dodatkowo odzyskasz część strat, co zwiększy Twoje szanse na dłuższą sesję.

Najczęstsze błędy przy wyborze kasyna na żywo i jak ich uniknąć

  1. Ignorowanie licencji – zawsze sprawdzaj, czy platforma posiada ważną licencję.
  2. Zbyt niska jakość transmisji – wybieraj serwisy oferujące HD i niskie opóźnienia.
  3. Brak wsparcia klienta – Firespin Casino zapewnia 24/7 czat na żywo w języku polskim.
  4. Niewystarczające metody płatności – platforma obsługuje tradycyjne przelewy, karty oraz kryptowaluty, co zwiększa elastyczność.
  5. Nieodpowiedni limit zakładów – dopasuj stół do swojego budżetu, aby uniknąć niepotrzebnego stresu.

Dlaczego Firespin Casino jest rozwiązaniem dla wymagających graczy?

Firespin Casino rozwiązuje najważniejsze problemy graczy: szybkie wypłaty, szeroką gamę gier, wysoką jakość transmisji i solidne zabezpieczenia. Platforma łączy nowoczesny design z intuicyjnym interfejsem, co sprawia, że zarówno nowicjusze, jak i doświadczeni gracze czują się komfortowo.

Dodatkowo, program VIP i regularne turnieje z cashbackiem dają realne korzyści finansowe, a obsługa klienta dostępna 24/7 zapewnia pomoc w każdej sytuacji.

Gotowy, aby przetestować te zalety w praktyce? Nie zwlekaj – dowiedz się więcej i rozpocznij przygodę w Firespin Casino już dziś.

Podsumowanie
– Firespin Casino oferuje najwyższą jakość transmisji w grach na żywo.
– RTP 99,5 % i szeroki zakres stawek przyciągają zarówno początkujących, jak i high rollers.
– Szybkie wypłaty, licencja Malta Gaming Authority i wsparcie w języku polskim budują zaufanie.
– Program lojalnościowy z cashbackiem oraz turnieje zwiększają wartość rozgrywki.

Zastosuj przedstawione wskazówki, wybierz odpowiedni stół Blackjack i ciesz się bezpieczną, emocjonującą rozgrywką w Firespin Casino. Pamiętaj, aby zawsze grać odpowiedzialnie i ustalać własne limity.

Zagraj już teraz i odkryj, jak wiele możesz zyskać! dowiedz się więcej.

ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ‘ਆਪ’ ਵਿਚ ਹੋਏ ਸ਼ਾਮਲ

0
Surjit Rakhra

ਪਟਿਆਲਾ, 13 ਮਈ 2026 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ (Former Cabinet Minister) ਸੁਰਜੀਤ ਸਿੰਘ ਰੱਖੜਾ ਵਲੋਂ ਅੱਜ ਆਮ ਆਦਮੀ ਪਾਰਟੀ (Aam Aadmi Party) ਵਿਚ ਸਾਮਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਸੁਰਜੀਤ ਰੱਖੜਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ (Surjit Singh Rakhra) ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਦਿੱਤੀ ਹੈ ਪਟਿਆਲਾ ਜਿ਼ਲ੍ਹੇ ਦੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਸਰਕਾਰ ‘ਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ ।

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਨੂੰ ਕੇਂਦਰ ਸਰਕਾਰ ਨੇ ਦਿੱਤੀ ਮਨਜੂਰੀ

0
MSP

ਨਵੀਂ ਦਿੱਲੀ, 13 ਮਈ 2026 : ਸਾਲ 2026-27 ਦੇ ਸਾਉਣੀ ਮੰਡੀਕਰਨ ਸੀਜਨ ਲਈ ਕੇਂਦਰ ਸਰਕਾਰ (Central Government) ਵਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।

ਕਿੰਨੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਲਈ ਵੱਡਾ ਫੈਸਲਾ ਲੈਂਦਿਆਂ ਸਾਲ 2026-27 ਦੇ ਸਾਉਣੀ ਮੰਡੀਕਰਨ ਸੀਜ਼ਨ ਲਈ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) (M. S. P.) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਫੈਸਲੇ ਤਹਿਤ ਝੋਨੇ ਦੀ ਐਮ. ਐਸ. ਪੀ. ਵਿੱਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਝੋਨੇ ਦੀ ਕੀਮਤ 2,441 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ।

ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਮੀਟਿੰਗ ਵਿਚ ਲਿਆ ਗਿਆ ਹੈ ਫ਼ੈਸਲਾ

ਉਪਰੋਕਤ ਫ਼ੈਸਲਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਦੀ ਮੀਟਿੰਗ ਵਿੱਚ ਫ਼ਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਤੇਲ ਦੇ ਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ । ਸੂਰਜਮੁਖੀ ਦੇ ਬੀਜਾਂ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 8,343 ਰੁਪਏ ਹੋ ਗਈ ਹੈ ।

ਕੀ ਜਾਣਕਾਰੀ ਦਿੱਤੀ ਕੇਂਦਰੀ ਮੰਤਰੀ ਨੇ

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnava) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ‘ਤੇ ਘੱਟੋ-ਘੱਟ 50 ਫੀਸਦੀ ਮੁਨਾਫਾ ਮਿਲੇ । ਉਨ੍ਹਾਂ ਅੱਗੇ ਦੱਸਿਆ ਕਿ ਮੂੰਗੀ ਦੀ ਫ਼ਸਲ ‘ਤੇ ਸਭ ਤੋਂ ਵੱਧ 61 ਫੀਸਦੀ ਮਾਰਜਿਨ ਦਿੱਤਾ ਜਾ ਰਿਹਾ ਹੈ, ਜਦਕਿ ਬਾਜਰਾ ਅਤੇ ਮੱਕੀ `ਤੇ 56 ਫੀਸਦੀ ਮਾਰਜਿਨ ਤੈਅ ਕੀਤਾ ਗਿਆ ਹੈ ।

ਕਿਹੜੀਆਂ ਕਿਹੜੀਆਂ ਫਸਲਾਂ ਹਨ ਸ਼ਾਮਲ

ਹੋਰ ਮੁੱਖ ਫ਼ਸਲਾਂ ’ਚ ਕਪਾਹ (ਦਰਮਿਆਨਾ ਰੇਸ਼ਾ) ਦੀ ਕੀਮਤ 557 ਰੁਪਏ ਵਧ ਕੇ 8,267 ਰੁਪਏ, ਅਰਹਰ (ਤੂਅਰ) ਦੀ ਕੀਮਤ 450 ਰੁਪਏ ਵਧ ਕੇ 8,450 ਰੁਪਏ ਅਤੇ ਮੱਕੀ ਦੀ ਕੀਮਤ 10 ਰੁਪਏ ਵਧ ਕੇ 2,410 ਰੁਪਏ ਹੋ ਗਈ ਹੈ । ਇਸ ਦੌਰਾਨ ਭਾਰਤੀ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ (ਆਈ. ਵੀ. ਪੀ. ਏ.) ਦੇ ਪ੍ਰਧਾਨ ਸੁਧਾਕਰ ਦੇਸਾਈ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਤੇਲ ਬੀਜਾਂ ਦੀ ਐਮ. ਐਸ. ਪੀ. ਵਿੱਚ ਵਾਧਾ ਸ਼ਲਾਘਾਯੋਗ ਹੈ ਪਰ ਸਰਕਾਰ ਨੂੰ ਇੱਕ ਸਥਿਰ ਆਯਾਤ ਡਿਊਟੀ ਢਾਂਚੇ ਦੀ ਵੀ ਲੋੜ ਹੈ ।

ਵਾਧੇ ਨਾਲ ਪਵੇਗਾ ਖਜਾਨੇ ਦੇ ਕਰੋੜਾਂ ਦਾ ਭਾਰ

ਸਰਕਾਰ ਦਾ ਅਨੁਮਾਨ ਹੈ ਕਿ ਇਸ ਵਾਧੇ ਨਾਲ ਖ਼ਜ਼ਾਨੇ ‘ਤੇ 2.60 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ। ਇਹ ਫੈਸਲਾ ਜੂਨ ਮਹੀਨੇ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਗਮਨ ਦੇ ਨਾਲ ਹੀ ਸ਼ੁਰੂ ਹੋਣ ਵਾਲੀ ਬਿਜਾਈ ਤੋਂ ਪਹਿਲਾਂ ਲਿਆ ਗਿਆ ਹੈ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਚੋਣ ਸਮਝਦਾਰੀ ਨਾਲ ਕਰ ਸਕਣ ।

ਦੁਕਾਨ ਵਿਚ ਵੜ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਅੱਠ ਵਿਅਕਤੀ ਗ੍ਰਿਫ਼ਤਾਰ

0
Arrest

ਫਰੀਦਕੋਟ, 13 ਮਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਥਾਣਾ ਜੈਤੋਂ ਪੁਲਸ ਵਲੋਂ ਦੁਕਾਨ ਅੰਦਰ ਵੜ ਕੇ ਵਾਰਦਾਤ ਕਰਨ ਦੇ ਮਾਮਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਐਸ. ਐਸ. ਪੀ. ਪ੍ਰਗਿਆ ਜੈਨ ਦੀ ਅਗਵਾਈ ਹੇਠ ਕੰਮ ਕਰ ਰਹੀ ਪੁਲਸ ਪਾਰਟੀ ਨੇ ਗੈਰ-ਸਮਾਜਿਕ ਅਨਸਰਾਂ (Anti-social elements) ਵਿਰੁੱਧ ਕਾਰਵਾਈ ਕਰਦਿਆਂ ਜੈਤੋਂ ਵਿਖੇ ਦੁਕਾਨ ਅੰਦਰ ਵੜ ਕੇ ਵਾਰਦਾਤ (Incident) ਕਰਨ ਵਾਲੇ ਜਿਨ੍ਹਾਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਹਰਦੀਪ ਸਿੰਘ ਉਰਫ ਵਣਜਾਰਾ, ਸੁਮਨ ਕੌਰ ਪਤਨੀ ਹਰਦੀਪ ਸਿੰਘ ਉਰਫ ਵਣਜਾਰਾ, ਵਿਸ਼ੇਸ਼ ਮਹਿਤਾ ਉਰਫ ਮੱਤਾ, ਜਸਪ੍ਰੀਤ ਸਿੰਘ ਉਰਫ ਜੱਸੂ, ਲੱਖਨ, ਹਰਪ੍ਰੀਤ ਸਿੰਘ ਅਤੇ ਬੌਬੀ ਸਿੰਘ ਅਤੇ ਇੱਕ ਜੁਵੇਨਾਇਲ ਸ਼ਾਮਲ ਹੈ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਵਿਅਕਤੀਆਂ ਕੋਲੋਂ

ਐਸ. ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਅਗਵਾਈ ਹੇਠ ਕੰਮ ਕਰ ਰਹੇ ਡੀ. ਐਸ. ਪੀ. ਸਬ ਡਵੀਜਨ ਜੈਤੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਜੈਤੋਂ ਦੀ ਪੁਲਸ ਟੀਮ ਨੇ ਪਕੜੇ ਗਏ ਵਿਅਕਤੀਆਂ ਕੋਲੋ ਇਕ ਪਿਸਟਲ 32 ਬੋਰ ਸਮੇਤ ਮੈਗਜੀਨ, 01 ਲੋਹੇ ਦਾ ਖੰਡਾ ਅਤੇ ਇਕ ਨਲਕੇ ਦੀ ਹੱਥੀ ਵੀ ਬਰਾਮਦ ਕੀਤੀ ਗਈ ਹੈ । ਇਸ ਤੋਂ ਇਲਾਵਾ ਦੋ ਸਪਲੈਂਡਰ ਮੋਟਰਸਾਈਕਲ ਵੀ ਕਬਜੇ ਵਿੱਚ ਲਏ ਗਏ ਹਨ । ਦੱਸਣਯੋਗ ਹੈ ਪਕੜੇ ਗਏ ਸਮੁੱਚੇ ਵਿਅਕਤੀ ਜੈਤੋਂ ਦੇ ਹੀ ਰਹਿਣ ਵਾਲੇ ਹਨ ।

ਪਿਤਾ ਵਲੋਂ 5 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕੰਧ ਵਿਚ ਮਾਰਨ ਨਾਲ ਮੌਤ

0
Child

ਇਟਾਵਾ, 13 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਇਟਾਵਾ ਵਿਖੇ ਪੰਜ ਮਹੀਨਿਆਂ ਦੀ ਬੱਚੀ ਨੂੰ ਚੁੱਕ ਕੇ ਕੰਧ ਵਿਚ ਮਾਰਨ ਨਾਲ ਬੱਚੀ ਦੀ ਮੌਤ (Death child) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਇਟਾਵਾ ਜਿਲੇ (Etawah District) ਦੇ ਜਸਵੰਤ ਨਗਰ ਥਾਣਾ ਖੇਤਰ ਦੇ ਬਿਹਾਰੀਪੁਰਾ ਪਿੰਡ ਵਿਚ ਬੀਤੀ ਰਾਤ ਘਰੇਲੂ ਝਗੜੇ ਦੌਰਾਨ ਇਕ ਵਿਅਕਤੀ ਵੱਲੋਂ ਆਪਣੀ ਹੀ 5 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਚੁੱਕ ਕੇ ਕਥਿਤ ਤੌਰ ‘ਤੇ ਕੰਧ ‘ਤੇ ਮਾਰ ਦੇਣ ਨਾਲ ਬੱਚੀ ਦੀ ਮੌਤ ਹੋ ਗਈ, ਜਦਕਿ ਉਸ ਦਾ 3 ਸਾਲਾ ਪੁੱਤਰ ਜ਼ਖ਼ਮੀ (Injured) ਹੋ ਗਿਆ । ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ । ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਦੋਸ਼ ਹੈ ਕਿ ਵਿਵਾਦ ਵਧਣ ‘ਤੇ ਮੁਲਜ਼ਮ ਨੇ ਪਤਨੀ ਦੀ ਗੋਦੀ ਵਿਚੋਂ ਦੋਵੇਂ ਬੱਚਿਆਂ ਨੂੰ ਖੋਹ ਲਿਆ ਅਤੇ ਗੁੱਸੇ ਵਿਚ ਉਨ੍ਹਾਂ `ਤੇ ਹਮਲਾ ਕਰ ਦਿੱਤਾ ।

ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ

ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ । ਜ਼ਖ਼ਮੀ ਬੱਚੇ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ । ਪੁਲਸ ਨੇ ਦੱਸਿਆ ਕਿ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਲਗਾਈਆਂ ਗਈਆਂ ਹਨ । ਮੁੱਢਲੀ ਜਾਂਚ ਵਿਚ ਮਾਮਲਾ ਘਰੇਲੂ ਵਿਵਾਦ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੁਲਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।

ਤਰਨਤਾਰਨ ਵਿਖੇ ਹੋਇਆ ਭੇਦਭਰੇ ਹਾਲਾਤਾਂ ਵਿਚ ਨੌਜਵਾਨ ਦਾ ਕਤਲ

0
Murder

ਤਰਨਤਾਰਨ, 13 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਦਾ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਭੇਦਭਰੀ ਹਾਲਤ ਵਿੱਚ ਨੋਜਵਾਨ ਦਾ ਗੋਲੀ ਮਾਰਕੇ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਫਤਿਹਾਬਾਦ ਨਿਵਾਸੀ 22 ਸਾਲਾ ਰਵੀ (Ravi) ਵਜੋਂ ਹੋਈ ਹੈ । ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੋਂ ਬਾਬਾ ਕਰਮ ਸ਼ਾਹ ਨੇੜਿਓ ਮਿਲੀ ਹੈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਕਰੀਬ ਢਾਈ ਵਜੇ ਫੋਨ ਆਇਆ ਤਾ ਪਤਾ ਚੱਲਿਆ ਕਿ ਰਵੀ ਦੇ ਸਿਰ ਵਿੱਚ ਕਿਸੇ ਵੱਲੋ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ । ਉਧਰ ਪੁਲਸ ਨੂੰ ਆਪਣੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਰਵੀ ਅਤੇ ਜੋਬਨਜੀਤ ਸਿੰਘ ਜੋ ਆਪਸ ਵਿੱਚ ਦੋਸਤ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆ ਮੰਗਣ ਤੋ ਇਲਾਵਾ ਫਾਇਰਿੰਗ ਦੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ।

ਕੀ ਦੱਸਿਆ ਐਸ. ਐਸ. ਪੀ. ਨੇ

ਜਿਲਾ ਤਰਨਤਾਰਨ ਦੇ ਐਸ. ਐਸ. ਪੀ. ਸੁਰਿੰਦਰ ਲਾਂਬਾ (S. S. P. Surinder Lamba) ਨੇ ਦੱਸਿਆ ਕਿ ਮ੍ਰਿਤਕ ਰਵੀ ਅਤੇ ਜੋਬਨਜੀਤ ਸਾਥੀ ਹਨ ਜੋ ਕਿ ਕਈ ਫਾਈਰਿੰਗ ਕੇਸਾਂ ਅਤੇ ਫਿਰੋਤੀ ਮਾਮਲਿਆ ਵਿੱਚ ਸਾਮਲ ਹਨ ਅਤੇ ਬੀਤੇ ਦਿਨੀ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਫਿਰੋਤੀ ਲਈ ਹੋਈ ਫਾਇਰਿੰਗ ਮਾਮਲੇ ਵਿੱਚ ਵੀ ਦੋਵੇ ਸਾਮਲ ਸਨ ।

ਬੀਤੀ ਰਾਤ ਵੀ ਦੋਵੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਜਿਸ ਦੋਰਾਨ ਰਵੀ ਅਤੇ ਜੋਬਨਜੀਤ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਜੋਬਨਜੀਤ ਵੱਲੋ ਰਵੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋ ਫਰਾਰ ਹੋ ਗਿਆ । ਪੁਲਸ ਵੱਲੋ ਜੋਬਨਜੀਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਰਵੀ ਦੇ ਪਰਿਵਾਰ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।